1 ਤੋਂ 31 ਮਾਰਚ ਤੱਕ ਅਖੰਡ ਸਿਮਰਨ ਮੁਕਾਬਲਾ
- ਦੇਸ਼ ਤੇ ਦੁਨੀਆ ’ਚ ਕੈਥਲ ਬਲਾਕ ਰਿਹਾ ਪਹਿਲੇ ਸਥਾਨ ’ਤੇ
- ਟੋਹਾਣਾ ਨੇ ਦੂਜਾ ਤੇ ਰਤੀਆ ਬਲਾਕ ਨੇ ਹਾਸਲ ਕੀਤਾ ਤੀਜਾ ਸਥਾਨ
Akhand Sumiran: ਸਰਸਾ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ’ਚ ਲਗਾਤਾਰ ਚੱਲ ਰਹੇ ਅਖੰਡ ਸਿਰਮਨ ਮੁਕਾਬਲੇ ’ਚ ਇਸ ਵਾਰ 1 ਤੋਂ 31 ਮਾਰਚ ਤੱਕ ਦੁਨੀਆਭਰ ਦੇ 393 ਬਲਾਕਾਂ ਦੇ 1,33,662 ਸੇਵਾਦਾਰਾਂ ਨੇ 30,68,383 ਘੰਟੇ ਰਾਮ-ਨਾਮ ਦਾ ਜਾਪ ਕਰਕੇ ਸੰਸਾਰ ਦੀ ਭਲਾਈ ਤੇ ਸੁੱਖ ਸ਼ਾਂਤੀ ਲਈ ਸੱਚੇ ਸਤਿਗੁਰੂ ਅੱਗੇ ਅਰਦਾਸ ਕੀਤੀ। ਅਖੰਡ ਸਿਰਮਨ ਮੁਕਾਬਲੇ ’ਚ ਜੇਤੂ ਦੀ ਗੱਲ ਕਰੀਏ ਤਾਂ ਇੱਕ ਵਾਰ ਫਿਰ ਹਰਿਆਣਾ ਦੇ ਕੈਥਲ ਬਲਾਕ ਪਹਿਲੇ ਸਥਾਨ ’ਤੇ ਰਿਹਾ ਹੈ।
Traffic Police: ਹੁਣ ਨਹੀਂ ਕੱਟਿਆ ਜਾਵੇਗਾ ਚਲਾਨ! ਅੱਜ ਹੀ Phone ’ਚ Download ਕਰੋ ਇਹ Apps
ਇਸ ਬਲਾਕ ਦੇ 4,230 ਸੇਵਾਦਾਰਾਂ ਨੇ 2,65,138 ਘੰਟੇ ਸਿਮਰਨ ਕੀਤਾ ਹੈ। ਜਦਕਿ ਦੂਜਾ ਸਥਾਨ ਵੀ ਹਰਿਆਣਾ ਦੇ ਹੀ ਬਲਾਕ ਨੇ ਹਾਸਲ ਕੀਤਾ ਹੈ। ਜਿਸ ’ਚ ਟੋਹਾਣਾ ਬਲਾਕ ਦੇ 36,421 ਸੇਵਾਦਾਰਾਂ ਨੇ 2,39,723 ਘੰਟੇ ਅਖੰਡ ਸਿਰਮਨ ਕਰਕੇ ਦੂਜਾ ਤੇ ਫਤਿਹਾਬਾਦ ਜ਼ਿਲ੍ਹੇ ਦੇ ਰਤੀਆ ਬਲਾਲ ਦੇ 4,043 ਸੇਵਾਦਾਰਾਂ ਨੇ 1,51,960 ਘੰਟੇ ਰਾਮਨਾਮ ਦਾ ਜਾਪ ਕਰਕੇ ਤੀਜਾ ਸਥਾਨ ਹਾਸਲ ਕੀਤਾ। ਟਾਪ-10 ਸੂਚੀ ’ਚ 5 ਬਲਾਕ ਹਰਿਆਣਾ ਤੇ 4 ਬਲਾਕ ਪੰਜਾਬ ਤੇ ਇੱਕ ਰਾਜਸਥਾਨ ਦਾ ਸ਼ਾਮਲ ਹੈ।
ਵਿਦੇਸ਼ਾਂ ’ਚ ਵੀ ਸਾਧ-ਸੰਗਤ ਨੇ ਕੀਤਾ ਰਾਮਨਾਮ ਦਾ ਜਾਪ | Akhand Sumiran
ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ ਅਖੰਡ ਸਿਮਰਨ ਮੁਕਾਬਲੇ ’ਚ ਵਿਦੇਸ਼ਾਂ ਦੀ ਸਾਧ-ਸੰਗਤ ਵੀ ਵੱਧ-ਚੜ੍ਹ ਕੇ ਹਿੱਸਾ ਲੈ ਰਹੀ ਹੈ। ਇਸ ਵਾਰ ਇਟਲੀ, ਕੈਨੇਡਾ, ਯੂਏਈ, ਅਮਰੀਕਾ, ਪੁਰਤਗਾਲ, ਫਿਲੀਪੀਨਜ਼, ਅਸਟਰੇਲੀਆ, ਦੋਹਾ ਕਤਰ, ਬਹਿਰੀਨ, ਮਲੇਸ਼ੀਆ, ਨਿਊਜ਼ੀਲੈਂਡ, ਇੰਗਲੈਂਡ, ਸਾਊਦੀ ਅਰਬ ਤੇ ਸਿੰਗਾਪੁਰ ’ਚ 734 ਸੇਵਾਦਾਰਾਂ ਨੇ 21518 ਘੰਟੇ ਰਾਮਨਾਮ ਦਾ ਜਾਪ ਕੀਤਾ।