- ਸ਼੍ਰੋਮਣੀ ਅਕਾਲੀ ਦਲ ਨੇ ਫਾਈਨਲ ਕੀਤੀ ਪਹਿਲੀ ਲਿਸਟ, ਇਸੇ ਮਹੀਨੇ ਕਿਸੇ ਵੀ ਸਮੇਂ ਜਾਰੀ ਹੋ ਸਕਦੀ ਐ ਲਿਸਟ
- ਪਹਿਲੀ ਲਿਸਟ ਵਿੱਚ ਹੀ ਕੱਟਣਗੀਆਂ ਕਈ ਵਿਧਾਇਕਾਂ ਦੀਆਂ ਟਿਕਟਾਂ, ਕਈ ਦੀ ਹੋਵੇਗੀ ਰੱਦੋ ਬਦਲ
- ਪਹਿਲੀ ਲਿਸਟ ਵਿੱਚ ਮੰਤਰੀਆਂ ਸਣੇ ਸ਼ਾਮਲ ਹੋਣਗੇ ਨਵੇਂ ਚੇਹਰੇ
ਚੰਡੀਗੜ•, (ਅਸ਼ਵਨੀ ਚਾਵਲਾ)। ਪੰਜਾਬ ਵਿਧਾਨ ਸਭਾ ਚੋਣਾਂ ਦੀ ਤਿਆਰੀ ਵਿੱਚ ਸ਼੍ਰੋਮਣੀ ਅਕਾਲੀ ਦਲ ਜਲਦ ਹੀ ਆਪਣੇ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰਨ ਜਾ ਰਿਹਾ ਹੈ। ਜਿਸ ਵਿੱਚ 30 ਤੋਂ 35 ਉਮੀਦਵਾਰ ਹੋ ਸਕਦੇ ਹਨ ਅਤੇ ਇਸ ਪਹਿਲੀ ਲਿਸਟ ਨੂੰ ਲਗਭਗ ਫਾਈਨਲ ਕਰ ਲਿਆ ਗਿਆ ਹੈ ਬਸ ਜਲਦ ਹੀ ਸੁਖਬੀਰ ਬਾਦਲ ਇਸ ਲਿਸਟ ਨੂੰ ਇਸ ਮਹੀਨੇ ਅਗਸਤ ਵਿੱਚ ਕਿਸੇ ਵੀ ਸਮੇਂ ਜਾਰੀ ਕਰ ਦੇਣਗੇ। ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਸੀਨੀਅਰ ਮੈਂਬਰ ਅਤੇ ਮੌਜੂਦਾ ਮੰਤਰੀ ਨੇ ਇਹ ਖ਼ੁਲਾਸਾ ਕੀਤਾ ਹੈ।
ਉਨ•ਾਂ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਕਾਂਗਰਸ ਕੋਲ ਤਾਂ ਟਿਕਟ ਦੇਣ ਲਈ ਉਮੀਦਵਾਰ ਤੱਕ ਨਹੀਂ ਹਨ ਅਤੇ ਹੁਣ ਤੱਕ 30 ਦਿਨ ਬੀਤਣ ਤੋਂ ਬਾਅਦ ਵੀ ਇੱਕ ਵੀ ਉਮੀਦਵਾਰ ਨੇ ਟਿਕਟ ਲਈ ਅਪਲਾਈ ਨਹੀਂ ਕੀਤਾ, ਜਦੋਂ ਕਿ ਆਮ ਆਦਮੀ ਪਾਰਟੀ ਵਲੋਂ ਪਿਛਲੇ ਦੋ ਮਹੀਨੇ ਤੋਂ ਸਿਰਫ਼ ਇਹ ਹੀ ਕਿਹਾ ਜਾ ਰਿਹਾ ਹੈ ਕਿ ਜਲਦ ਹੀ ਟਿਕਟਾਂ ਦੀ ਵੰਡ ਕਰ ਦਿੱਤੀ ਜਾਵੇਗੀ। ਉਨ•ਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਕਹਿੰਦੀ ਹੈ, ਉਹ ਹੀ ਕਰਦੀ ਹੈ ਅਤੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਾਂਗ ਹੀ ਬਿਆਨਬਾਜ਼ੀ ਨਹੀਂ ਕਰਦੀ। ਉਨ•ਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ 30 ਤੋਂ 35 ਉਮੀਦਵਾਰ ਫਾਈਨਲ ਕਰ ਲਏ ਹਨ, ਜਿਹੜੇ ਕਿ ਪਹਿਲੀ ਲਿਸਟ ਵਿੱਚ ਇਸੇ ਮਹੀਨੇ ਅਗਸਤ ਵਿੱਚ ਐਲਾਨ ਦਿੱਤੇ ਜਾਣਗੇ। ਉਨ•ਾਂ ਜਿਆਦਾ ਜਾਣਕਾਰੀ ਦੇਣ ਤੋਂ ਸਾਫ਼ ਇਨਕਾਰ ਕਰਦੇ ਹੋਏ ਕਿਹਾ ਕਿ ਇਸ ਪਹਿਲੀ ਲਿਸਟ ਵਿੱਚ ਕਈ ਵਿਧਾਇਕਾਂ ਦੇ ਟਿਕਟ ਕੱਟ ਵੀ ਸਕਦੇ ਹਨ ਅਤੇ ਕਈ ਵਿਧਾਇਕਾਂ ਦਾ ਹਲਕਾ ਬਦਲ ਕੇ ਦੂਜੇ ਹਲਕੇ ਵੀ ਭੇਜਿਆ ਜਾ ਸਕਦਾ ਹੈ। ਉਨ•ਾਂ ਦੱਸਿਆ ਕਿ ਪਹਿਲੀ ਲਿਸਟ ਵਿੱਚ ਨਵੇਂ ਚੇਹਰੇ ਦੇਖਣ ਨੂੰ ਮਿਲਨਗੇ, ਜਿਹੜੇ ਕਿ ਚੋਣ ਮੈਦਾਨ ਵਿੱਚ ਪਹਿਲੀਵਾਰ ਆਉਣਗੇ।