ਪੁਲਿਸ ਨੇ ਇੱਕ ਔਰਤ ਤੇ ਇੱਕ ਅਫਗਾਨਿਸਤਾਨੀ ਸਮਗਲਰ ਨੂੰ ਵੀ ਕੀਤਾ ਗ੍ਰਿਫਤਾਰ
ਅੰਮ੍ਰਿਤਸਰ,(ਰਾਜਨ ਮਾਨ) ਐਸਟੀਐਫ ਵੱਲੋਂ ਅਕਾਲੀ ਦਲ (Akali leader) ਨਾਲ ਸਬੰਧਤ ਤੇ ਐਸ ਐਸ ਬੋਰਡ ਦੇ ਸਾਬਕਾ ਮੈਂਬਰ ਦੀ ਕੋਠੀ ‘ਚੋਂ ਪਾਕਿਸਤਾਨ ਤੋਂ ਸਮਗਲ ਹੋ ਕੇ ਆਈ 1 ਹਜ਼ਾਰ ਕਰੋੜ ਦੀ ਕੀਮਤ ਦੀ 194 ਕਿਲੋ ਹੈਰੋਇਨ ਅਤੇ ਭਾਰੀ ਮਾਤਰਾ ਵਿੱਚ ਸੰਥੈਟਿਕ ਡਰੱਗ ਬਣਾਉਣ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਸਮੇਤ ਇੱਕ ਔਰਤ ਤੇ ਇੱਕ ਅਫਗਾਨੀ ਸਮਗਲਰ ਸਮੇਤ ਛੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਭਾਰਤ ਵਿੱਚ ਇਹ ਦੂਸਰੀ ਵੱਡੀ ਨਸ਼ੇ ਦੀ ਖੇਪ ਬਰਾਮਦ ਕੀਤੀ ਗਈ ਹੈ
ਜਾਣਕਾਰੀ ਅਨੁਸਾਰ ਪੁਲਿਸ ਨੇ ਅੱਜ ਸੂਚਨਾ ਦੇ ਆਧਾਰ ‘ਤੇ ਸੁਲਤਾਨ ਵਿੰਡ ਖੇਤਰ ਵਿੱਚ ਅਕਾਲੀ ਦਲ ਦੇ ਆਗੂ ਤੇ ਐਸ ਐਸ ਬੋਰਡ ਦੇ ਸਾਬਕਾ ਮੈਂਬਰ ਅਨਵਰ ਮਸੀਹ ਦੀ ਕੋਠੀ ‘ਤੇ ਛਾਪਾ ਮਾਰਕੇ ਭਾਰੀ ਮਾਤਰਾ ਵਿੱਚ ਹੈਰੋਇਨ ਤੇ ਹੋਰ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਅਜੇ ਕਿਸੇ ਵੀ ਆਗੂ ਦੀ ਸ਼ਮੂਲੀਅਤ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਪਰ ਇਸ ਮਾਮਲੇ ਵਿੱਚ ਅਕਾਲੀ ਦਲ ਇੱਕ ਵਾਰ ਮੁੜ ਚਰਚਾ ਵਿੱਚ ਆ ਗਿਆ ਹੈ
ਐਸਟੀਐਫ ਦੇ ਮੁੱਖੀ ਹਰਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਬੀਤੇ ਕੱਲ੍ਹ ਐਸਟੀਐਫ ਦੀ ਇੱਕ ਟੀਮ ਵੱਲੋਂ ਸੂਚਨਾ ਦੇ ਆਧਾਰ ‘ਤੇ ਸੁਖਬੀਰ ਸਿੰਘ ਉਰਫ ਹੈਪੀ ਵਾਸੀ ਅਜਨਾਲਾ ਨੂੰ 6 ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤੀ ਗਿਆ ਸੀ ਤੇ ਫਿਰ ਜਾਂਚ ਤੋਂ ਬਾਅਦ ਉਸਨੇ ਦੱਸਿਆ ਕਿ ਇਸ ਦਾ ਮੁੱਖ ਕਰਤਾ ਧਰਤਾ ਅੰਕੁਸ਼ ਕਪੂਰ ਜੋ ਅੰਮ੍ਰਿਤਸਰ ਕੁਈਅਨਜ਼ ਰੋਡ ‘ਤੇ ਕੱਪੜੇ ਦੀ ਦੁਕਾਨ ਕਰਦਾ ਹੈ, ਉਹ ਹੈ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕਰਦੇ ਹੋਏ ਅੱਜ ਸੁਲਤਾਨਵਿੰਡ ਖੇਤਰ ਦੇ ਆਕਾਸ਼ ਵਿਹਾਰ ਖੇਤਰ ਵਿੱਚ ਇੱਕ ਕੋਠੀ ‘ਤੇ ਛਾਪਾ ਮਾਰਕੇ ਉਥੋਂ ਇਸ ਗਿਰੋਹ ਦੇ ਚਾਰ ਹੋਰ ਵਿਅਕਤੀਆਂ ਨੂੰ 188 ਕਿਲੋ ਹੈਰੋਇਨ, 38 ਕਿਲੋ ਡੈਕਸਥੋਮੇਕਸੋਪੋਨ ਪਾਊਡਰ, ਕੈਫੀਨ ਪਾਊਡਰ 25 ਕਿਲੋ ਅਤੇ 6 ਡਰੰਮ ਕੈਮੀਕਲ ਦੇ ਬਰਾਮਦ ਕੀਤੇ ਹਨ
ਸ਼੍ਰੀ ਸਿੱਧੂ ਨੇ ਦੱਸਿਆ ਕਿ ਇਹਨਾਂ ਫੜੇ ਗਏ ਸਮਗਲਰਾਂ ਵਿੱਚ ਇੱਕ ਅਫਗਾਨਿਸਤਾਨੀ ਵੀ ਹੈ ਜੋ ਕੁਝ ਦਿਨ ਪਹਿਲਾਂ ਭਾਰਤ ਆਇਆ ਸੀ ਤੇ ਦਿੱਲੀ ਤੋਂ ਸਿੱਧਾ ਅੰਮ੍ਰਿਤਸਰ ਪਹੁੰਚਿਆ ਸੀ ਅਫਗਾਨੀ ਸਮਗਲਰ ਦਾ ਨਾਮ ਅਰਮਾਨ ਬਸ਼ਰਾਲ ਹੈ ਉਹਨਾਂ ਦੱਸਿਆ ਕਿ ਇਹ ਹੈਰੋਇਨ ਪਾਕਿਸਤਾਨ ਤੋਂ ਸਮਗਲ ਹੋ ਕੇ ਭਾਰਤ ਵਿਚ ਆਈ ਸੀ ਅਤੇ ਅੱਗੇ ਇਹ ਸਾਰੇ ਵਿਅਕਤੀ ਮਿਲਕੇ ਇਸ ਵਿੱਚ ਕੈਮੀਕਲ ਪਾ ਕੇ ਇਸ ਤੋਂ ਸੰਥੈਟਿਕ ਡਰੱਗ ਤਿਆਰ ਕਰਦੇ ਸਨ ਉਹਨਾਂ ਕਿਹਾ ਕਿ ਇਹਨਾਂ ਵੱਲੋਂ ਇਹ ਸਾਰਾ ਸਾਮਾਨ ਤਿਆਰ ਕਰਕੇ ਕਿੱਥੇ ਸਪਲਾਈ ਕੀਤਾ ਜਾਂਦਾ ਸੀ
ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ ਉਹਨਾਂ ਦੱਸਿਆ ਕਿ ਫੜੇ ਗਏ ਵਿਅਕਤੀਆਂ ਵਿੱਚ ਦੂਸਰੇ ਤਿੰਨ ਵਿਅਕਤੀ ਸੁਖਵਿੰਦਰ ਸਿੰਘ ਵਾਸੀ ਨੌਸ਼ਹਿਰ ਖੁਰਦ ਤੇ ਹੁਣ ਅੰਮ੍ਰਿਤਸਰ ਮਾਲ ਰੋਡ ਤੇ ਤਲਵਾਕਰ ਜਿਮ ਵਿੱਚ ਟਰੇਨਰ ਸੀ, ਮੇਜਰ ਸਿੰਘ ਵਾਸੀ ਨੌਸ਼ਹਿਰਾ ਖੁਰਦ ਅਤੇ ਇੱਕ ਔਰਤ ਤਮੰਨਾ ਗੁਪਤਾ ਵਾਸੀ ਅੰਮ੍ਰਿਤਸਰ ਨੇੜੇ ਐਨ ਐਮ ਸਿਨੇਮਾ ਸ਼ਾਮਿਲ ਹਨ ਉਹਨਾਂ ਦੱਸਿਆ ਕਿ ਇਸ ਸਾਰੇ ਮਾਮਲੇ ਵਿੱਚ ਅੰਮ੍ਰਿਤਸਰ ਦਾ ਹੀ ਸਿਮਰਨਜੀਤ ਸਿੰਘ ਸੰਧੂ ਜੋ ਕਿ ਗੁਜਰਾਤ ਵਿੱਚੋਂ ਫੜੀ ਗਈ 300 ਕਿਲੋ ਹੈਰੋਇਨ ਦੇ ਮਾਮਲੇ ਵਿੱਚ ਵੀ ਸ਼ਾਮਿਲ ਸੀ, ਨਾਲ ਸਬੰਧ ਰੱਖਦਾ ਹੈ ਪੁਲਿਸ ਵਲੋਂ ਇਸ ਸਬੰਧੀ ਮਾਮਲਾ ਦਰਜ਼ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ
ਸ਼੍ਰੀ ਸਿੱਧੂ ਨੇ ਕਿਹਾ ਹੈ ਕਿ ਇਸ ਮਾਮਲੇ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਅਜੇ ਇਸ ਸਬੰਧੀ ਅਕਾਲੀ ਲੀਡਰ ਦੀ ਸ਼ਮੂਲੀਅਤ ਬਾਰੇ ਕੋਈ ਪੁੱਖਤਾ ਸਬੂਤ ਨਹੀਂ ਹਨ ਅਤੇ ਜਾਂਚ ਤੋਂ ਬਾਅਦ ਜਿਹੜਾ ਵੀ ਵਿਅਕਤੀ ਦੋਸ਼ੀ ਹੋਵੇਗਾ ਬਖਸ਼ਿਆ ਨਹੀਂ ਜਾਵੇਗਾ
ਇਸ ਸਬੰਧੀ ਅਕਾਲੀ ਆਗੂ ਅਨਵਰ ਮਸੀਹ ਦਾ ਕਹਿਣਾ ਹੈ ਕਿ ਇਹ ਕੋਠੀ ਉਸਨੇ ਕਿਰਾਏ ‘ਤੇ ਦਿੱਤੀ ਹੋਈ ਸੀ ਅਤੇ ਵੇਚਣੀ ਲਗਾਈ ਹੈ ਇੱਥੇ ਵਰਨਣਯੋਗ ਹੈ ਕਿ ਅਨਵਰ ਮਸੀਹ ਦੀਆਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਨਾਲ ਤਸਵੀਰਾਂ ਅੱਜ ਸਾਰੇ ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।