ਅਕਾਲੀ ਦਲ ਸੰਯੁਕਤ ਵੱਲੋਂ 12 ਉਮੀਦਵਾਰਾਂ ਦਾ ਐਲਾਨ

Sukhdev Dhindsa

ਸੁਖਦੇਵ ਢੀਂਡਸਾ ਦੇ ਪੁੱਤਰ ਲਹਿਰਾਗਾਗਾ ਤੋਂ ਲੜੇਗਾ ਚੋਣ (Akali Dal United Candidates)

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ 12 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਵਿੱਚ ਪਾਰਟੀ ਪ੍ਰਧਾਨ ਸੁਖਦੇਵ ਢੀਂਡਸਾ ਦੇ ਪੁੱਤਰ ਪਰਮਿੰਦਰ ਢੀਂਡਸਾ ਲਹਿਰਾਗਾਗਾ ਅਤੇ ਸਾਬਕਾ ਅਕਾਲੀ ਸੰਸਦ ਮੈਂਬਰ ਪਰਮਜੀਤ ਕੌਰ ਗੁਲਸ਼ਨ ਨੂੰ ਜੈਤੋ ਤੋਂ ਟਿਕਟ ਦਿੱਤੀ ਗਈ ਹੈ। ਦੁਆਬਾ ਖੇਤਰ ਵਿੱਚ ਵਿਧਾਨ ਸਭਾ ਹਲਕਾ ਫਿਲੌਰ ਤੋਂ ਸਰਵਣ ਸਿੰਘ ਫਿਲੌਰ/ ਦਮਨਵੀਰ ਸਿੰਘ ਫਿਲੌਰ, ਉੜਮੁੜ ਟਾਂਡਾ ਤੋਂ ਮਨਜੀਤ ਸਿੰਘ ਦਸੂਹਾ, ਸੁਲਤਾਨਪੁਰ ਲੋਧੀ ਤੋਂ ਜੁਗਰਾਜਪਾਲ ਸਿੰਘ ਸਾਹੀ ਅਤੇ ਮਾਝਾ ਖੇਤਰ ਵਿੱਚ ਹਲਕਾ ਖੇਮਕਰਨ ਤੋਂ ਦਲਜੀਤ ਸਿੰਘ ਗਿੱਲ, ਕਾਦੀਆਂ ਤੋਂ ਮਾਸਟਰ ਜੌਹਰ ਸਿੰਘ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।ਇਹ ਸਪੱਸ਼ਟ ਨਹੀਂ ਹੈ ਕਿ ਢੀਂਡਸਾ ਗਰੁੱਪ ਭਾਜਪਾ ਅਤੇ ਕੈਪਟਨ ਅਮਰਿੰਦਰ ਸਿੰਘ ਨਾਲ ਗਠਜੋੜ ਕਰਕੇ ਕਿੰਨੀਆਂ ਸੀਟਾਂ ‘ਤੇ ਚੋਣ ਲੜੇਗਾ।

ਅਕਾਲੀ ਦਲ ਸੰਯੁਕਤ ਦੇ ਉਮੀਦਵਾਰ

ਪਰਮਿੰਦਰ ਢੀਂਡਸਾ                 – ਲਹਿਰਾਗਾਗਾ
ਪਰਮਜੀਤ ਕੌਰ ਗੁਲਸ਼ਨ            – ਜੈਤੋ
ਟਾਂਡਾ ਉੜਮੁੜ                      – ਮਨਜੀਤ ਦਸੂਹਾ
ਸੁਨਾਮ                              – ਸਨਮੁਖ ਸਿੰਘ ਮੋਖਾ
ਸੁਲਤਾਨਪੁਰ ਲੋਧੀ                 – ਜੁਗਰਾਜਪਾਲ ਸਿੰਘ ਸਾਹੀ
ਖੇਮਕਰਨ                         – ਦਲਜੀਤ ਸਿੰਘ ਗਿੱਲ
ਮਹਿਲ ਕਲਾਂ                       – ਸੰਤ ਸੁਖਵਿੰਦਰ ਸਿੰਘ
ਕਾਦੀਆਂ                           – ਮਾਸਟਰ ਜੌਹਰ ਸਿੰਘ
ਦਿੜਬਾ                            – ਸੋਮਾ ਸਿੰਘ ਘਰਾਚੋ
ਸਾਹਨੇਵਾਲ                        – ਹਰਪ੍ਰੀਤ ਸਿੰਘ ਗਰਚਾ
ਮਹਿਲਕਲਾਂ                        – ਸੁਖਵਿੰਦਰ ਸਿੰਘ
ਬਾਘਾਪੁਰਾਣਾ                        – ਜਗਤਾਰ ਰਾਜੇਆਣਾ
ਫਿਲੌਰ                             – ਸਰਵਣ ਸਿੰਘ ਫਿਲੌਰ ਜਾਂ ਦਮਨਵੀਰ ਸਿੰਘ ਫਿਲੌਰ

ਇਹ ਵੀ ਪੜ੍ਹੋੋ

ਪੰਜਾਬ ’ਚ ਭਾਜਪਾ ਦੀ ਪਹਿਲੀ ਸੂਚੀ ਜਾਰੀ, 34 ਉਮੀਦਵਾਰਾਂ ਦਾ ਕੀਤਾ ਐਲਾਨ

Bjp, BJP Candidatesਫਾਜਿਲਕਾ ਤੋਂ ਸੁਰਜੀਤ ਜਿਆਣੀ ਤੇ ਸੰਗਰੂਰ ਤੋਂ ਅਰਵਿੰਦ ਖੰਨਾ ਨੂੰ ਮਿਲੀ ਟਿਕਟ
  • 12 ਕਿਸਾਨ ਪਰਿਵਾਰਾਂ ਨੂੰ ਟਿਕਟ ਦਿੱਤੀ ਗਈ ਹੈ
  • 8 ਐਸਸੀ ਪਰਿਵਾਰਾਂ ਨੂੰ ਟਿਕਟ ਦਿੱਤੀ ਗਈ ਹੈ
  • ਪਹਿਲੀ ਸੂਚੀ ’ਚ 13 ਸਿੱਖ ਚਿਹਰੇ ਸ਼ਾਮਲ
  • ਫਾਜਿਲਕਾ ਤੋਂ ਸੁਰਜੀਤ ਜਿਆਣੀ ਨੂੰ ਮਿਲੀ ਟਿਕਟ

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਵਿਧਾਨ ਸਭਾ ਚੋਣਾਂ ਲਈ ਭਾਜਪਾ ਨੇ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤਾ ਹੈ। ਭਾਜਪਾ ਨੇ ਆਪਣੀ ਪਹਿਲੀ ਸੂਚੀ ’ਚ 34 ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਭਾਜਪਾ ਦੀ ਪਹਿਲੀ ਸੂਚੀ ’ਚ 12 ਕਿਸਾਨ ਪਰਿਵਾਰਾਂ ਨੂੰ ਟਿਕਟ ਦਿੱਤੀ ਹੈ ਤੇ 8 ਐਸਸੀ ਪਰਿਵਾਲਾਂ ਨੂੰ ਟਿਕਟ ਦਿੱਤੀ ਗਈ ਹੈ। ਇਸ ਤੋਂ ਇਲਾਵਾ ਪਹਿਲੀ ਸੂਚੀ ’ਚ 13 ਸਿੱਖ ਚਿਹਰੇ ਵੀ ਸ਼ਾਮਲ ਕੀਤੇ ਗਏ ਹਨ। ਕਪਰੂਥਲਾ ਤੋਂ ਰਣਜੀਤ ਸਿੰਘ, ਜਲੰਧਰ ਪੱਛਮੀ ਤੋਂ ਮਹਿੰਦਰ ਭਗਤ, ਜਲਧੰਰ ਉਤਰੀ ਤੋਂ ਕੇਡੀ ਭੰਡਾਰੀ, ਜਲੰਧਰ ਕੇਂਦਰੀ ਤੋਂ ਮਨੋਰੰਜਨ ਕਾਲੀਆ,  ਹੁਸ਼ਿਆਰਪੁਰ ਤੋਂ ਤੀਕਸ਼ਣ ਸੂਦ, ਦਸੂਹਾ ਤੋਂ ਰਘੂਨਾਥ ਰਾਣਾ, ਗੜ੍ਹਸੰਕਰ ਤੋਂ ਨਮਿਸ਼ਾ ਮਹਿਤਾ, ਚੱਬੇਵਾਲ ਤੋਂ ਡਾ. ਦਿਲਬਾਗ ਰਾਏ, ਤਰਨਤਾਰਨ ਤੋਂ ਨਵਰੀਤ, ਬੰਗਾ ਤੋਂ ਮੋਹਨ ਲਾਲ ਬੰਗਾ, ਬਲਾਚੌਰ ਤੋਂ ਅਸ਼ੋਕ ਬਾਠ, ਫਤਿਹਗੜ੍ਹ ਸਾਹਿਬ ਤੋਂ ਦੀਦਾਰ ਸਿੰਘ ਭੱਟੀ, ਅਮਲੋਹ ਤੋਂ ਕੰਵਰਵੀਰ ਸਿੰਘ ਟੋਹੜਾ, ਲੁਧਿਆਣਾ ਕੇਂਦਰੀ ਤੋਂਂ ਗੁਰਦੇਵ ਵਰਮਾ, ਖੰਨਾ ਤੋਂ ਗੁਰਪ੍ਰੀਤ ਸਿੰਘ ਭੱਟੀ, ਗਿੱਲ ਤੋਂ ਐਸ. ਆਰ ਲੱਧੜ, ਫਿਰੋਜ਼ੁਰ ਸ਼ਹਿਰੀ ਤੋਂ ਰਾਣਾ ਗੁਰਮੀਤ ਸਿੰਘ ਸੋਢੀ, ਜਗਰਾਓਂ ਤੋਂ ਕੰਵਰ ਨਰਿੰਦਰ ਸਿੰਘ, ਫਾਜਿਲਕਾ ਤੋਂ ਸੁਰਜੀਤ ਜਿਆਣੀ, ਜਲਾਲਾਬਾਦ ਤੋਂ ਪੂਰਨ ਚੰਦ, ਸ੍ਰੀ ਮੁਕਤਸਰ ਸਾਹਿਬ ਤੋਂ ਨਰੇਸ਼ ਪਠੇਲਾ, ਤਲਵੰਡੀ ਸਾਬੋ ਤੋਂ ਰਵੀ ਪ੍ਰੀਤ ਸਿੰਘ ਸਿੱਧੂ, ਸੰਗਰੂਰ ਤੋਂ ਅਰਵਿੰਦ ਖੰਨਾ, ਸਰਦੂਲਗੜ੍ਹ ਤੋਂ ਜਗਜੀਤ ਸਿੰਘ ਮਿਲਖਾ,ਦੀਨਾ ਨਗਰ ਤੋਂ ਰੇਣੂ ਕਸ਼ਯਪ, ਡੇਰਾਬੱਸੀ ਤੋਂ ਸੰਜੀਵ ਖੰਨਾ, ਫਰੀਦਕੋਟ ਤੋਂ ਗੌਰਵ ਕੱਕੜ, ਅਬੋਹਰ ਤੋਂ ਆਰੁਣ ਨਾਰੰਗ, ਭੁੱਚੋ ਮੰਡੀ ਤੋਂ ਰੁਪਿੰਦਰ ਸਿੰਘ ਸਿੱਧੂ, ਅੰਮ੍ਰਿਤਸਰ ਉੱਤਰੀ ਤੋਂ ਸੁਖਮਿੰਦਰ ਸਿੰਘ ਪਿੰਟੂ ਨੂੰ ਟਿਕਟ ਦਿੱਤੀ ਗਈ ਹੈ।

1

2

3

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here