ਢੀਂਡਸਾ ਨੂੰ ਕਾਂਗਰਸੀਆਂ ਦਾ ਪੂਰਨ ਥਾਪੜਾ, ਪਿੰਡਾਂ ਵਿੱਚ ਰੈਲੀ ਨੂੰ ਲੈ ਕੇ ਹੋਈਆਂ ਸੀ ਮੀਟਿੰਗਾਂ
ਪ੍ਰਧਾਨ ਨੂੰ ਲਾਹੁਣ ਦਾ ਹੱਕ ਸਿਰਫ਼ ਡੈਲੀਗੇਟਾਂ ਕੋਲ
ਸੰਗਰੂਰ, (ਗੁਰਪ੍ਰੀਤ ਸਿੰਘ) ਢੀਂਡਸਾ ਪਰਿਵਾਰ ਵੱਲੋਂ ਸੰਗਰੂਰ ਵਿਖੇ ਕੀਤੀ ਗਈ ਰੈਲੀ ਬਾਰੇ ਸ਼੍ਰੋਮਣੀ ਅਕਾਲੀ ਦਲ (Akali Dal) ਦੇ ਆਗੂਆਂ ਨੇ ਦੋਸ਼ ਲਾਇਆ ਕਿ ਇਹ ਪੂਰੀ ਤਰ੍ਹਾਂ ਨਾਲ ਕਾਂਗਰਸ ਦੇ ਸਮਰਥਨ ਨਾਲ ਕੀਤੀ ਗਈ ਸੀ ਅਤੇ ਇਕੱਠ ਕਰਨ ਲਈ ਪੰਜਾਬ ਦੇ ਦੂਜੇ ਜ਼ਿਲ੍ਹਿਆਂ ਵਿੱਚੋਂ ਵੀ ਬੰਦੇ ਮੰਗਵਾਏ ਗਏ
ਇਸ ਸਬੰਧੀ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸਪੋਕਸਪਰਸਨ ਵਿਨਰਜੀਤ ਸਿੰਘ ਗੋਲਡੀ ਨੇ ਕਿਹਾ ਕਿ ਢੀਂਡਸਾ ਪਰਿਵਾਰ ਵੱਲੋਂ ਕੀਤੀ ਗਈ ਰੈਲੀ ਪੂਰੀ ਤਰ੍ਹਾਂ ਫਲਾਪ ਰਹੀ ਕਿਉਂਕਿ ਜ਼ਿਲ੍ਹੇ ਵਿੱਚੋਂ ਰੈਲੀ ਵਿੱਚੋਂ ਬਹੁਤ ਘੱਟ ਆਗੂ ਸ਼ਾਮਿਲ ਹੋਏ ਸਨ ਉਨ੍ਹਾਂ ਦਾਅਵਾ ਕੀਤਾ ਕਿ ਸਾਨੁੰ ਪਤਾ ਲੱਗਿਆ ਹੈ ਕਿ ਨਾਭਾ, ਪਾਤੜਾਂ, ਸਮਾਣਾ, ਲਹਿਰਾ ਤੋਂ ਲੈ ਕੇ ਹਰਿਆਣਾ ਵਿਚੋਂ ਵੀ ਬੰਦਿਆਂ ਨੂੰ ਬੁਲਾਇਆ ਗਿਆ ਪਰ ਫੇਰ ਵੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੇ ਗਏ ਇਕੱਠ ਦਾ ਮੁਕਾਬਲਾ ਨਹੀਂ ਕਰ ਸਕੇ
ਗੋਲਡੀ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਇਸ ਰੈਲੀ ਨੁੰ ਲੈ ਕੇ ਪੂਰਾ ਢੀਂਡਸਾ ਪਰਿਵਾਰ ਨੂੰ ਸਪੋਰਟ ਕੀਤਾ ਜਾ ਰਿਹਾ ਸੀ ਅਤੇ ਜਿਹੜਾ 5-7 ਹਜ਼ਾਰ ਬੰਦੇ ਦਾ ਇਕੱਠ ਹੋਇਆ ਹੈ, ਉਹ ਵੀ ਕਈ ਖ਼ਾਸ ਗੱਲ ਨਹੀਂ ਕਿਉਂਕਿ ਢੀਂਡਸਾ ਪਰਿਵਾਰ ਨੂੰ ਰਾਜਨੀਤੀ ਕਰਦਿਆਂ 40 ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ, ਏਨਾ ਇਕੱਠ ਤਾਂ ਇੱਕ ਹਲਕੇ ਵਿੱਚ ਕੋਈ ਵੀ ਲੀਡਰ ਆਰਾਮ ਨਾਲ ਕਰ ਸਕਦਾ ਸੀ
ਇਸ ਸਬੰਧੀ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਸਗਰੂਰ ਦੇ ਪ੍ਰਧਾਨ ਇਕਬਾਲ ਸਿੰਘ ਝੂੰਦਾਂ ਨੇ ਕਿਹਾ ਕਿ ਰੈਲੀ ਵਿੱਚ ਚਾਰ ਬੰਦਿਆਂ ਦੇ ਕਹਿਣ ਨਾਲ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋਂ ਨਹੀਂ ਲਾਹਿਆ ਜਾ ਸਕਦਾ ਉਨ੍ਹਾਂ ਕਿਹਾ ਕਿ ਸੁਖਬੀਰ ਦੀ ਚੋਣ ਪੰਜਾਬ ਦੇ ਚੁਣੇ ਗਏ 600 ਤੋਂ ਜ਼ਿਆਦਾ ਡੈਲੀਗੇਟਾਂ ਵੱਲੋਂ ਕੀਤੀ ਗਈ
ਉਨ੍ਹਾਂ ਕਿਹਾ ਕਿ ਜਿਹੜੇ ਆਗੂ ਵੱਲੋਂ ਸਟੇਜ ਤੇ ਮਤਾ ਪੜ੍ਹਿਆ ਗਿਆ, ਉਸ ਨੇ ਵੀ ਸੁਖਬੀਰ ਦੀ ਚੋਣ ਵਿੱਚ ਆਪਣੀ ਸਹਿਮਤੀ ਪ੍ਰਗਟਾਈ ਸੀ ਉਨ੍ਹਾਂ ਕਿਹਾ ਕਿ ਜੇਕਰ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋਂ ਲਾਹੁਣਾ ਹੈ ਤਾਂ 50 ਫੀਸਦੀ ਡੈਲੀਗੇਟਾਂ ਦਾ ਸਹਿਮਤ ਹੋਣਾ ਬਹੁਤ ਜ਼ਰੂਰੀ ਹੈ, ਦੋ ਚਾਰ ਦੇ ਕਹਿਣ ਨਾਲ ਕੁਝ ਨਹੀਂ ਹੋਣ ਵਾਲਾਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਪੂਰੇ ਲੋਕਤੰਤਰੀ ਢੰਗ ਨਾਲ ਕੀਤੀ ਗਈ ਹੈ
ਝੂੰਦਾਂ ਨੇ ਕਿਹਾ ਕਿ ਸਾਨੂੰ ਪਤਾ ਲੱਗਿਆ ਹੈ ਕਿ ਜਿਹੜਾ ਇਕੱਠ ਕੀਤਾ ਗਿਆ ਸੀ, ਉੁਹ ਕਾਂਗਰਸੀਆਂ ਵੱਲੋਂ ਕੀਤੇ ਗਿਆ ਸੀ ਉਨ੍ਹਾਂ ਕਿਹਾ ਕਿ ਕਾਂਗਰਸੀਆਂ ਨੇ ਪਿੰਡਾਂ ਵਿੱਚ ਇਸ ਰੈਲੀ ਨੂੰ ਲੈ ਕੇ ਮੀਟਿੰਗਾਂ ਵੀ ਕੀਤੀਆਂ ਸਨ ਪਰ ਸਾਰਿਆਂ ਦਾ ਜ਼ੋਰ ਲਾ ਕੇ ਵੀ ਇਹ ਇਕੱਠ ਸ਼੍ਰੋਮਣੀ ਅਕਾਲੀ ਦਲ ਦੀ ਬਰਾਬਰੀ ਨਹੀਂ ਕਰ ਸਕੇ ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ਵਿੱਚ ਸਾਰਾ ਕੁਝ ਸਪੱਸ਼ਟ ਹੋ ਜਾਵੇਗਾ ਕਿ ਊਠ ਕਿਸ ਕਰਵਟ ਬੈਠਦਾ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।