ਅਜੈ ਸਿੰਘ ਚੌਟਾਲਾ ਦੀ ਸਜ਼ਾ ਪੂਰੀ
(ਸੱਚ ਕਹੂੰ ਨਿਊਜ਼/ਅਨਿਲ ਕੱਕੜ)। ਸੂਬਾ ਸਰਕਾਰ ਨਾਲ ਗਠਜੋੜ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਦੇ ਕੌਮੀ ਪ੍ਰਧਾਨ ਅਜੈ ਸਿੰਘ ਚੌਟਾਲਾ ਦੀ ਸਿੱਖਿਆ ਭਰਤੀ ਘਪਲੇ ’ਚ ਮਿਲੀ 10 ਸਾਲ ਦੀ ਸਜ਼ਾ ਪੂਰੀ ਹੋ ਗਈ ਹੈ। ਉਨਾਂ ਹੁਣ ਜੇਲ੍ਹ ਤੋਂ ਪੱਕੀ ਰਿਹਾਈ ਮਿਲ ਗਈ ਹੈ। ਜਜਪਾ ਦੇ ਵਰਕਰਾਂ ਤੇ ਚੌਟਾਲਾ ਪਰਿਵਾਰ ਦੇ ਮੈਂਬਰਾਂ ’ਚ ਇਸ ਖਬਰ ਨਾਲ ਖੁਸ਼ੀ ਦੀ ਲਹਿਰ ਹੈ।
ਜਿਕਰਯੋਗ ਹੈ ਕਿ ਅਜੈ ਸਿੰਘ ਚੌਟਾਲਾ ਦਿੱਲੀ ਦੀ ਤਿਹਾੜ ਜੇਲ੍ਹ ’ਚ ਸਜ਼ਾ ਕੱਟ ਰਹੇ ਸਨ। ਫਿਲਹਾਲ ਹੁਣ ਅਜੈ ਚੌਟਾਲਾ ਆਪਣੀ ਸਜ਼ਾ ਪੂਰੀ ਕਰਕੇ ਜੇਲ੍ਹ ਤੋਂ ਪੱਕੇ ਤੌਰ ’ਤੇ ਬਾਹਰ ਆ ਗਏ ਹਨ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਤੇ ਅਜੈ ਚੌਟਾਲਾ ਦੇ ਪਿਤਾ ਓਮ ਪ੍ਰਕਾਸ਼ ਚੌਟਾਲਾ ਦੀ ਸਜ਼ਾ ਪੂਰੀ ਹੋਈ ਸੀ ਤੇ ਉਹ ਤਿਹਾੜ ਜੇਲ੍ਹ ਤੋਂ ਰਿਹਾਅ ਕਰ ਦਿੱਤੇ ਗਏ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ














