ਜਾਂਦੇ ਜਾਂਦੇ ਵੀ ਕਈਆਂ ਨੂੰ ਰੋਸ਼ਨੀ ਦੇ ਗਈ ਪਿਤਾ ਅਜੈਬ ਸਿੰਘ
- ਸਰੀਰ ਦਾਨ ਤੋਂ ਅਨੇਕਾਂ ਵਿਦਿਆਰਥੀ ਸਟਡੀ ਕਰਕੇ ਬਣਦੇ ਹਨ ਡਾਕਟਰ : ਸੱਚੇ ਨਿਮਰ ਸੇਵਾਦਾਰ
Body Donation: ਲਹਿਰਾਗਾਗਾ (ਰਾਜ ਸਿੰਗਲਾ)। ਡੇਰਾ ਸੱਚਾ ਸੌਦਾ ਦੀਆਂ ਸਿੱਖਿਆਵਾਂ ’ਤੇ ਚੱਲਦੇ ਹੋਏ ਬਲਾਕ ਲਹਿਰਾਗਾਗਾ ਦੇ ਸੱਚੇ ਨਿਮਰ ਸੇਵਾਦਾਰ ਗੁਰਵਿੰਦਰ ਸਿੰਘ ਇੰਸਾਂ ਦੇ ਪਿਤਾ ਜੀ ਪਿੰਡ ਲਹਿਲ ਕਲਾਂ ਦੇ ਦੂਜੇ ਸਰੀਰਦਾਨ ਬਣੇ ਪਿਤਾ ਅਜੈਬ ਸਿੰਘ ਲੋਕਾਂ ਲਈ ਮਿਸਾਲ ਬਣ ਗਏ ਹਨ। ਅਜੇਬ ਸਿੰਘ 62 ਸਾਲ ਦੇ ਸਨ। ਅਜੈਬ ਸਿੰਘ ਇੰਸਾਂ ਜੀ ਦਾ ਸਾਰਾ ਪਰਿਵਾਰ ਸੇਵਾ ਭਾਵਨਾ ਨਾਲ ਹਮੇਸ਼ਾ ਮਾਨਵਤਾ ਦੀ ਸੇਵਾ ’ਚ ਲਗਿਆ ਰਹਿੰਦਾ ਹੈ, ਡੇਰਾ ਸੱਚਾ ਸੌਦਾ ਸਰਸਾ ਵੱਲੋਂ ਚਲਾਏ ਜਾ ਰਹੇ 170 ਮਾਨਵਤਾ ਭਲਾਈ ਦੇ ਕਾਰਜਾਂ ਦੇ ਵਿੱਚੋਂ ਸਭ ਤੋਂ ਵੱਡਾ ਦਾਨ ਸਰੀਰ ਦਾਨ ਕਰਨਾ ਹੈ। ਲਹਿਰਾਗਾਗਾ ਦੇ ਸੇਵਾਦਾਰ ਨੇ ਮਰਨ ਉਪਰੰਤ ਪਰਿਵਾਰ ਦੀ ਸਹਿਮਤੀ ਨਾਲ ਪਿਤਾ ਜੀ ਦਾ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਮੈਡੀਕਲ ਰਿਸਰਚ ਕਾਲਜ ਲਖਨਊ ਯੂਪੀ ਨੂੰ ਦਾਨ ਕਰ ਦਿੱਤਾ ਹੈ।
ਇਹ ਖਬਰ ਵੀ ਪੜ੍ਹੋ : Middle East Conflict: ਈਰਾਨ ਨੇ ਇਜ਼ਰਾਈਲ ’ਤੇ 4 ਮਿਜ਼ਾਈਲਾਂ ਦਾਗੀਆਂ, 300 ਜ਼ਖਮੀ
ਇਸ ਮੌਕੇ ਪਰਿਵਾਰ ਨੇ ਆਖਿਆ ਕਿ ਜਿਉਂਦੇ ਜੀ ਗੁਰਦਾ ਦਾਨ ਮਰਨ ਉਪਰੰਤ ਸਰੀਰ ਦਾਨ ਕਰਨਾ ਹੀ ਸਾਡੇ ਗੁਰੂ ਜੀ ਨੇ ਸਿਖਾਇਆ ਹੈ। ਉਨ੍ਹਾਂ ਦੇ ਬਚਨਾਂ ਤੇ ਅਮਲ ਕਰਦਿਆਂ ਹੋਇਆ ਅੱਜ ਅਸੀਂ ਆਪਣੇ ਪਿਤਾ ਜੀ ਦਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ ਹੈ, ਬਾਪੂ ਅਜੈਬ ਸਿੰਘ ਦੀ ਅਰਥੀ ਨੂੰ ਪਿਤਾ ਜੀ ਦੀ ਕੁੜੀਆਂ ਨੇ ਮੋਢਾ ਲਗਾ ਕੇ ਬਾਪੂ ਜੀ ਨੂੰ ਵਿਦਾ ਕੀਤਾ। ਪਵਿੱਤਰ ਦੇਹ ਨੂੰ ਪਵਿੱਤਰ ਨਾਅਰਾ ਲਾ ਕੇ ਅੰਤਿਮ ਵਿਦਾਇਗੀ ਦਿੱਤੀ ਗਈ ਤੇ ਮ੍ਰਿਤਕ ਦੇਹ ਨੂੰ ਐਂਬੂਲੈਂਸ ਰਾਹੀਂ ਪਿੰਡ ਦੇ ਸਰਪੰਚ ਗੁਰੂ ਤੇਗ ਬਹਾਦਰ ਨਗਰ ਦੇ ਸਰਪੰਚ ਜਸਪਾਲ ਸ਼ਰਮਾ ਕਾਲਾ ਜਸਵਿੰਦਰ ਸਿੰਘ ਰਿੰਪੀ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਸਾਬਕਾ ਸਰਪੰਚ ਲੇਹਲ ਕਲਾਂ, ਅਜਿੰਦਰ ਸਿੰਘ ਸੱਚੇ ਨਿਮਰ ਸੇਵਾਦਾਰ, ਚੜਤ ਸਿੰਘ ਸਮੁੱਚੀ ਪੰਚਾਇਤ, ਪਿੰਡ ਦੇ ਸੇਵਾਦਾਰ ਸੱਚੇ ਨਿਮਰ ਸੇਵਾਦਾਰ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।
ਇਸ ਮੌਕੇ ਗੁਰੂ ਤੇਗ ਬਹਾਦਰ ਨਗਰ ਦੇ ਸਰਪੰਚ ਦੇ ਪਤੀ ਜਸਪਾਲ ਸ਼ਰਮਾ ਕਾਲਾ ਤੇ ਜਸਵਿੰਦਰ ਸਿੰਘ ਰਿੰਪੀ ਨੇ ਆਖਿਆ ਕਿ ਡੇਰਾ ਸੱਚਾ ਸੌਦਾ ਸਰਸਾ ਦੀ ਸਿੱਖਿਆਵਾਂ ’ਤੇ ਅਮਲ ਕਰਦੇ ਹੋਏ ਸਾਡੇ ਪਿੰਡ ਲਹਿਲ ਕਲਾਂ ਦਾ ਦੂਜਾ ਸਰੀਰ ਦਾਨ ਹੈ ਜੋ ਆਪਣੀ ਸਵਾਸਾਂ ਦੀ ਪੂੰਜੀ ਪੂਰੀ ਕਰਕੇ ਗੁਰੂ ਚਰਨਾਂ ਦੇ ਵਿੱਚ ਜਾ ਬਿਰਾਜੇ ਸਨ ਉਹਨਾਂ ਨੇ ਆਪਣੀ ਸਹਿਮਤੀ ਦੇ ਨਾਲ ਸਰੀਰ ਦਾਨ ਕੀਤਾ। ਜਿਸ ਦੇ ਨਾਲ ਅਨੇਕਾਂ ਵਿਦਿਆਰਥੀ ਮੈਡੀਕਲ ਦੀ ਖੋਜ ਕਰਕੇ ਡਾਕਟਰ ਬਣਨਗੇ। ਜੋ ਕਿ ਬਹੁਤ ਨੇਕ ਉਪਰਾਲਾ ਹੈ। ਪੂਜਨੀਕ ਹਜੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਦੇ ਚੱਲਦੇ ਹੋਏ ਪਿਤਾ ਜੀ ਨੂੰ ਫੁੱਲਾਂ ਦੀ ਵਰਖਾ ਦੇ ਨਾਲ ਵਿਦਾ ਕੀਤਾ।
ਬਲਾਕ ਅਤੇ ਪਿੰਡ ਦੇ ਸੇਵਾਦਾਰ, ਗੁਰਮੇਲ ਸਿੰਘ ਮੇਲਾ, ਕਰਮਜੀਤ ਸਿੰਘ, ਬ੍ਰਿਸ਼ਭਾਨ, ਅਜੈਬ ਸਿੰਘ, ਜਗਰਾਜ ਸਿੰਘ, ਜਰਨੈਲ ਸਿੰਘ, ਸੋਹਣ ਸਿੰਘ, ਇਰਫਾਨ ਖਾਨ, ਕਰਮਾ ਮਿਸਤਰੀ ਨੇ ਆਖਿਆ ਕਿ ਸਾਨੂੰ ਬੜਾ ਫਕਰ ਮਹਿਸੂਸ ਹੁੰਦਾ ਹੈ ਕਿ ਸਾਡੇ ਬਲਾਕ ਦਾ 35ਵਾਂ ਤੇ ਪਿੰਡ ਦਾ ਦੂਸਰਾ ਸਰੀਰਦਾਨ ਹੋਇਆ ਡੇਰੇ ਦੀ ਸਿੱਖਿਆਵਾਂ ’ਤੇ ਚਲਦੇ ਹੋਏ ਮਾਨਤਾ ਭਲਾਈ ਦੇ ਕੰਮਾਂ ਦੇ ’ਚ ਸਾਰੀ ਸਾਧ ਸੰਗਤ ਜੁਟੀ ਰਹਿੰਦੀ ਹੈ ਸਾਰੀ ਸਾਧ ਸੰਗਤ ਨੇ ਆਪਣਾ ਪਰਿਵਾਰ ਸਮਝਦੇ ਹੋਏ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਅਤੇ ਸਰੀਰ ਦਾਨ ਦੇ ਕਾਫਲੇ ਦੇ ਵਿੱਚ ਆਪਣਾ ਯੋਗਦਾਨ ਪਾਇਆ ਸਾਰੇ ਪਿੰਡ ’ਚ ਪਿਤਾ ਅਜੇਬ ਸਿੰਘ ਅਮਰ ਰਹੇ ਦੇ ਨਾਰਿਆਂ ਦੇ ਨਾਲ ਗੂੰਜ ਉੱਠਿਆ ਤੇ ਪਿੰਡ ਲਹਿਲ ਕਲਾਂ ਤੇ ਸਮੂਹ ਸਾਧ ਸੰਗਤ ਨੇ ਅੰਤਿਮ ਯਾਤਰਾ ਦੇ ਵਿੱਚ ਸ਼ਮੂਲੀਅਤ ਕੀਤੀ। Body Donation
ਇਸ ਮੌਕ, ਪਰਿਵਾਰਿਕ ਮੈਂਬਰ ਬੀਰਬਲ ਸਿੰਘ, ਨੇਬ ਸਿੰਘ, ਤੋਂ ਇਲਾਵਾ 3 ਕੁੜੀਆਂ ਹਨ। ਸਮੂਹ ਪੰਚਾਇਤ ਤੋਂ ਇਲਾਵਾ, ਸ਼ਹਿਰ ਨਿਵਾਸੀ, (ਗੁਰਵਿੰਦਰ ਸਿੰਘ, ਅਜਿੰਦਰ ਸਿੰਘ, ਜਗਦੀਸ਼ ਇੰਸਾਂ ਸੱਚੇ ਨਿਮਰ ਸੇਵਾਦਾਰ), ਚੜਤ ਸਿੰਘ, ਪਿੰਡਾਂ ਦੇ ਪ੍ਰੇਮੀ ਸੇਵਕ, ਪ੍ਰੇਮੀ ਸੰਮਤੀ, ਗ੍ਰੀਨ ਐੱਸ ਵੈੱਲਫੇਅਰ ਫੋਰਸ ਸੰਗਠਨ ਦੇ ਸੇਵਾਦਾਰ, ਆਈਟੀ ਵਿੰਗ ਦੇ ਭੈਣ ਤੇ ਭਾਈ, ਤੋ ਇਲਾਵਾ ਵੱਖ- ਵੱਖ ਪਿੰਡਾਂ ਦੀ ਸਾਧ ਸੰਗਤ ਵੀ ਹਾਜ਼ਰ ਸੀ।














