Air Pollution
Air Pollution: ਸੰਸਾਰਿਕ ਪੱਧਰ ’ਤੇ ਵਧਦੇ ਹਵਾ ਪ੍ਰਦੂਸ਼ਣ ਕਾਰਨ ਹਰ ਕਿਸੇ ਦਾ ਜੀਵਨ ਪ੍ਰਭਾਵਿਤ ਹੋ ਰਿਹਾ ਹੈ ਵਿਸ਼ਵ ਮੌਸਮ ਸੰਗਠਨ ਅਤੇ ਵਿਸ਼ਵ ਸਿਹਤ ਸੰਗਠਨ ਦੀ ਹਾਲ ਹੀ ’ਚ ਜਾਰੀ ਹੋਈ ਰਿਪੋਰਟ ਬਹੁਤ ਹੈਰਾਨੀ ਵਾਲੀ ਹੈ ਕਿ ਸੰਸਾਰ ’ਚ ਹਰ 10 ਇਨਸਾਨਾਂ ’ਚੋਂ 9 ਹਵਾ ਪ੍ਰਦੂਸ਼ਣ ਦੇ ਸ਼ਿਕਾਰ ਹੋ ਰਹੇ ਹਨ ਭਾਵ 90 ਫੀਸਦੀ ਮਨੁੱਖੀ ਜੀਵਨ ਪ੍ਰਭਾਵਿਤ ਹੋ ਰਿਹਾ ਹੈ ਜਿਸ ਕਾਰਨ ਨਾ ਸਿਰਫ਼ ਮਨੁੱਖੀ ਜੀਵਨ ਪ੍ਰਭਾਵਿਤ ਹੋ ਰਿਹਾ ਹੈ, ਸਗੋਂ ਇਹ ਵਰਤਮਾਨ ਸਮੇਂ ਦਾ ਸਭ ਤੋਂ ਵੱਡਾ ਵਾਤਾਵਰਨ ਜੋਖ਼ਿਮ ਬਣ ਗਿਆ ਹੈ ਜਿਸ ਨੂੰ ਕਾਬੂ ਕਰ ਸਕਣਾ ਵਿਸ਼ਵ ਸਿਹਤ ਸੰਗਠਨ ਦੇ ਨਾਲ-ਨਾਲ ਸਰਕਾਰਾਂ ਲਈ ਵੀ ਚੁਣੌਤੀ ਬਣ ਗਿਆ ਹੈ। Air Pollution
ਹਵਾ ਪ੍ਰਦੂਸ਼ਣ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਨਾਲ ਜੁੜਿਆ ਹੋਇਆ ਹੈ
ਵਿਸ਼ਵ ਮੌਸਮ ਵਿਗਿਆਨ ਸੰਗਠਨ ਅਤੇ ਵਿਸ਼ਵ ਸਿਹਤ ਸੰਗਠਨ ਵਰਗੇ ਸੰਗਠਨ ਹਵਾ ਪ੍ਰਦੂਸ਼ਣ ਨੂੰ ਅਕਸਰ ਸਭ ਤੋਂ ਵੱਡੇ ਵਾਤਾਵਰਨ ਜੋਖ਼ਿਮਾਂ ’ਚੋਂ ਇੱਕ ਦੱਸਦੇ ਆਏ ਹਨ ਹਵਾ ਪ੍ਰਦੂਸ਼ਣ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਨਾਲ ਜੁੜਿਆ ਹੋਇਆ ਹੈ, ਜਿਸ ਵਿਚ ਸਾਹ ਸੰਕ੍ਰਮਣ, ਦਿਲ ਰੋਗ, ਸਟ੍ਰੋਕ ਅਤੇ ਫੇਫੜਿਆਂ ਦਾ ਕੈਂਸਰ ਸ਼ਾਮਲ ਹੈ ਡਬਲਯੂਐੱਚਓ ਅਨੁਸਾਰ, ਪ੍ਰਦੂਸ਼ਿਤ ਹਵਾ ’ਚ ਮੌਜੂਦ ਬਰੀਕ ਕਣਾਂ ਦੇ ਸੰਪਰਕ ’ਚ ਆਉਣ ਨਾਲ ਹਰ ਸਾਲ ਕਰੀਬ 7 ਮਿਲੀਅਨ ਲੋਕਾਂ ਦੀ ਮੌਤ ਹੁੰਦੀ ਹੈ, ਜੋ ਐੱਚਆਈਵੀ ਅਤੇ ਮਲੇਰੀਆ ਨਾਲ ਹੋਣ ਵਾਲੀਆਂ ਮੌਤਾਂ ਤੋਂ ਵੱਡਾ ਅੰਕੜਾ ਹੈ ਕਮਜ਼ੋਰ ਅਬਾਦੀ, ਜਿਵੇਂ ਕਿ ਬੱਚੇ, ਬਜ਼ੁਰਗ ਅਤੇ ਪਹਿਲਾਂ ਤੋਂ ਹੀ ਸਿਹਤ ਸਬੰਧੀ ਸਮੱਸਿਆਵਾਂ ਨਾਲ ਪੀੜਤ ਲੋਕ, ਹਵਾ ਪ੍ਰਦੂਸ਼ਣ ਨਾਲ ਵਿਸ਼ੇਸ਼ ਤੌਰ ’ਤੇ ਜੋਖ਼ਿਮ ’ਚ ਹਨ ਇਸ ਨਾਲ ਪੁਰਾਣੀਆਂ ਸਾਹ ਸਬੰਧੀ ਬਿਮਾਰੀਆਂ ਹੋ ਸਕਦੀਆਂ ਹਨ।
ਹਵਾ ਪ੍ਰਦੂਸ਼ਣ ਨਾਲ ਵਿਸ਼ੇਸ਼ ਤੌਰ ’ਤੇ ਜੋਖ਼ਿਮ ’ਚ ਹਨ ਇਸ ਨਾਲ ਪੁਰਾਣੀਆਂ ਸਾਹ ਸਬੰਧੀ ਬਿਮਾਰੀਆਂ ਹੋ ਸਕਦੀਆਂ ਹਨ | Air Pollution
ਅਸਥਮਾ ਵਰਗੀਆਂ ਬਿਮਾਰੀਆਂ ਵਧ ਰਹੀਆਂ ਹਨ ਹਵਾ ਪ੍ਰਦੂਸ਼ਣ ਦੇ ਸਿਹਤ ਪ੍ਰਭਾਵ ਆਰਥਿਕ ਲਾਗਤਾਂ ’ਚ ਵੀ ਤਬਦੀਲ ਹੋ ਜਾਂਦੇ ਹਨ, ਜਿਸ ’ਚ ਸਿਹਤ ਸੇਵਾ ਖਰਚ ਅਤੇ ਕਿਰਤ ਉਤਪਾਦਕਤਾ ਦਾ ਨੁਕਸਾਨ ਸ਼ਾਮਲ ਹੈ ਇਹ ਲਾਗਤਾਂ ਵਿਅਕਤੀਆਂ ਅਤੇ ਸਮਾਜ ਦੋਵਾਂ ਲਈ ਮਹੱਤਵਪੂਰਨ ਹੋ ਸਕਦੀਆਂ ਹਨ ਮਨੁੱਖੀ ਸਿਹਤ ਤੋਂ ਇਲਾਵਾ, ਹਵਾ ਪ੍ਰਦੂਸ਼ਣ ਵਾਤਾਵਰਨ ਨੂੰ ਵੀ ਪ੍ਰਭਾਵਿਤ ਕਰਦਾ ਹੈ ਇਸ ਨਾਲ ਅਮਲੀ ਬਰਸਾਤ ਹੋ ਸਕਦੀ ਹੈ, ਜੋ ਫਸਲਾਂ, ਜੰਗਲਾਂ ਅਤੇ ਪਾਣੀ ਦੇ ਵਸੀਲਿਆਂ ਨੂੰ ਨੁਕਸਾਨ ਪਹੁੰਚਾਉਂਦੀ ਹੈ ਵਾਯੂ ਪ੍ਰਦੂਸ਼ਣ, ਵਿਸ਼ੇਸ਼ ਰੂਪ ਨਾਲ ਬਲੈਕ ਕਾਰਬਨ ਅਤੇ ਮੀਥੇਨ, ਸ਼ਕਤੀਸ਼ਾਲੀ ਜਲਵਾਯੂ ਬਲ ਹਨ। Air Pollution
ਵਧਦਾ ਸ਼ਹਿਰੀਕਰਨ ਹਵਾ ਪ੍ਰਦੂਸ਼ਣ ਦੇ ਉੁਚ ਪੱਧਰ ’ਚ ਯੋਗਦਾਨ ਦੇ ਰਿਹਾ
ਜੋ ਗਲੋਬਲ ਵਾਰਮਿੰਗ ’ਚ ਯੋਗਦਾਨ ਪਾਉਂਦੇ ਹਨ ਇਸ ਤਰ੍ਹਾਂ ਹਵਾ ਪ੍ਰਦੂਸ਼ਣ ਨੂੰ ਘੱਟ ਕਰਨ ਨਾਲ ਜਲਵਾਯੂ ਬਦਲਾਅ ਨੂੰ ਘੱਟ ਕਰਨ ’ਚ ਵੀ ਮੱਦਦ ਮਿਲ ਸਕਦੀ ਹੈ ਵਧਦਾ ਸ਼ਹਿਰੀਕਰਨ ਹਵਾ ਪ੍ਰਦੂਸ਼ਣ ਦੇ ਉੁਚ ਪੱਧਰ ’ਚ ਯੋਗਦਾਨ ਦੇ ਰਿਹਾ ਹੈ, ਵਿਸ਼ੇਸ਼ ਰੂਪ ਨਾਲ ਵਿਕਾਸਸ਼ੀਲ ਦੇਸ਼ਾਂ ’ਚ ਉਦਯੋਗਿਕ ਗਤੀਵਿਧੀਆਂ, ਵਾਹਨ ਨਿਕਾਸੀ ਅਤੇ ਊਰਜਾ ਪੈਦਾਵਾਰ ਸ਼ਹਿਰੀ ਹਵਾ ਪ੍ਰਦੂਸ਼ਣ ਦੇ ਮੁੱਖ ਸਰੋਤ ਹਨ ਹਾਲਾਂਕਿ ਇਸ ਦਿਸ਼ਾ ’ਚ ਯਤਨ ਹੋ ਰਹੇ ਪਰ ਹੌਲੀ ਇਲੈਕਟ੍ਰੀਕਲ ਵਾਹਨਾਂ ਦੀ ਗਿਣਤੀ ਵਧਣ ਨਾਲ ਹਵਾ ਪ੍ਰਦੂਸ਼ਣ ਦਾ ਪੱਧਰ ਘੱਟ ਹੋ ਸਕਦਾ ਹੈ ਹਵਾ ਪ੍ਰਦੂਸ਼ਣ ਦੇ ਲੰਮੇ ਸਮੇਂ ਤੱਕ ਸੰਪਰਕ ’ਚ ਰਹਿਣ ਨਾਲ ਮਨੁੱਖਾਂ ’ਤੇ ਗੰਭੀਰ ਅਤੇ ਵੱਖ-ਵੱਖ ਸਿਹਤ ਪ੍ਰਭਾਵ ਪੈ ਸਕਦੇ ਹਨ ਹਵਾ ਪ੍ਰਦੂਸ਼ਣ ਦੇ ਲੰਮੇ ਸਮੇਂ ਤੱਕ ਸੰਪਰਕ ’ਚ ਰਹਿਣ ਨਾਲ ਦਿਲ ਸਬੰਧੀ ਬਿਮਾਰੀਆਂ ਵਿਕਸਿਤ ਹੋਣ ਦੀ ਸੰਭਾਵਨਾ ਰਹਿੰਦੀ ਹੈ।
ਪ੍ਰਦੂਸ਼ਣ ਦੇ ਲਗਾਤਾਰ ਸੰਪਰਕ ਨਾਲ ਸਟ੍ਰੋਕ ਦਾ ਖ਼ਤਰਾ ਵਧ ਸਕਦਾ ਹੈ
ਜਿਨ੍ਹਾਂ ’ਚ ਇਸਕੇਮਿਕ ਦਿਲ ਰੋਗ ਅਤੇ ਦਿਲ ਦਾ ਦੌਰਾ ਸ਼ਾਮਲ ਹੈ ਇਸ ਦੇ ਸੰਪਰਕ ’ਚ ਆਉਣ ਨਾਲ ਬਲੱਡ ਪ੍ਰੈਸ਼ਰ ਵਧ ਸਕਦਾ ਹੈ, ਜੋ ਹਾਈ ਬਲੱਡ ਪ੍ਰੈਸ਼ਰ ਦਾ ਕਾਰਨ ਬਣ ਸਕਦਾ ਹੈ ਪ੍ਰਦੂਸ਼ਣ ਦੇ ਲਗਾਤਾਰ ਸੰਪਰਕ ਨਾਲ ਸਟ੍ਰੋਕ ਦਾ ਖ਼ਤਰਾ ਵਧ ਸਕਦਾ ਹੈ ਬਚਪਨ ’ਚ ਲੰਮੇ ਸਮੇਂ ਤੱਕ ਸੰਪਰਕ ’ਚ ਰਹਿਣ ਨਾਲ ਫੇਫੜਿਆਂ ਦਾ ਵਿਕਾਸ ਰੁਕ ਸਕਦਾ ਹੈ, ਜਿਸ ਦੇ ਨਤੀਜੇ ਵਜੋਂ ਫੇਫੜਿਆਂ ਦੀ ਕਾਰਜ ਸਮਰੱਥਾ ਘੱਟ ਹੋ ਰਹੀ ਹੈ ਲੰਮੇ ਸਮੇਂ ਤੱਕ ਇਸ ਦੇ ਸੰਪਰਕ ’ਚ ਰਹਿਣ ਨਾਲ ਕ੍ਰੋਨਿਕ ਆਬਸਟ੍ਰਕਟਿਵ ਪਲਮੋਨਰੀ ਡਿਜੀਜ਼ ਹੋ ਸਕਦੀ ਹੈ, ਜਿਸ ’ਚ ਹਵਾ ਪ੍ਰਵਾਹ ’ਚ ਰੁਕਾਵਟ ਅਤੇ ਸਾਹ ਲੈਣ ’ਚ ਦਿੱਕਤ ਹੁੰਦੀ ਹੈ। Air Pollution
ਹਵਾ ਪ੍ਰਦੂਸ਼ਣ, ਮੂਤਰਾਸ਼ਯ, ਗੁਰਦੇ ਅਤੇ ਹੋਰ ਅੰਗਾਂ ਦੇ ਕੈਂਸਰ ਦਾ ਸਭ ਤੋਂ ਵੱਡਾ ਕਾਰਨ
ਹਵਾ ਪ੍ਰਦੂਸ਼ਣ, ਵਿਸ਼ੇਸ਼ ਰੂਪ ਨਾਲ ਸੂਖਮ ਕਣ ਪਦਾਰਥ ਅਤੇ ਕੁਝ ਵਾਸ਼ਪਸ਼ੀਲ ਕਾਰਬਨਿਕ ਯੌਗਿਕਾਂ (ਵੀਓਸੀ) ਨਾਲ ਲੰਮੇ ਸਮੇਂ ਦੇ ਸੰਪਰਕ ਅਤੇ ਫੇਫੜਿਆਂ ਦੇ ਕੈਂਸਰ ਦੇ ਵਧਦੇ ਜੋਖ਼ਿਮ ਵਿਚਕਾਰ ਇੱਕ ਸਥਾਪਿਤ ਸਬੰਧ ਹੈ ਖੋਜ ਤੋਂ ਪਤਾ ਲੱਗਦਾ ਹੈ ਕਿ ਹਵਾ ਪ੍ਰਦੂਸ਼ਣ, ਮੂਤਰਾਸ਼ਯ, ਗੁਰਦੇ ਅਤੇ ਹੋਰ ਅੰਗਾਂ ਦੇ ਕੈਂਸਰ ਦਾ ਸਭ ਤੋਂ ਵੱਡਾ ਕਾਰਨ ਹੈ ਹਵਾ ਪ੍ਰਦੂਸ਼ਣ ਦੇ ਲੰਮੇ ਸਮੇਂ ਤੱਕ ਸੰਪਰਕ ’ਚ ਰਹਿਣ ’ਚ ਬੋਧਾਤਮਕ ਗਿਰਾਵਟ ਹੁੰਦੀ ਹੈ ਅਤੇ ਇਸ ਨਾਲ ਅਲਜ਼ਾਈਮਰ ਅਤੇ ਪਾਰਕਿੰਸੰਸ ਵਰਗੇ ਨਿਊਰੋਡੀਜੈਨੇਟਿਵ ਰੋਗਾਂ ਦਾ ਖ਼ਤਰਾ ਵਧ ਸਕਦਾ ਹੈ ਬੱਚਿਆਂ ਲਈ, ਪ੍ਰਦੂਸ਼ਿਤ ਹਵਾ ਦੇ ਸੰਪਰਕ ’ਚ ਲੰਮੇ ਸਮੇਂ ਤੱਕ ਰਹਿਣ ਨਾਲ ਦਿਮਾਗ ਦਾ ਵਿਕਾਸ ਪ੍ਰਭਾਵਿਤ ਹੋ ਸਕਦਾ ਹੈ, ਜਿਸ ਨਾਲ ਸੰਭਾਵਿਤ ਰੂਪ ਨਾਲ ਵਿਹਾਰਕ ਅਤੇ ਬੋਧਾਤਮਿਕ ਵਿਕਾਰ ਪੈਦਾ ਹੋ ਸਕਦੇ ਹਨ। Air Pollution
Read This : Air Pollution: ਹਵਾ ਪ੍ਰਦੂਸ਼ਣ ਤੋਂ ਮਾਸੂਮਾਂ ਨੂੰ ਬਚਾਉਣਾ ਹੋਵੇਗਾ
ਉੱਚ ਪੱਧਰ ਦੇ ਹਵਾ ਪ੍ਰਦੂਸ਼ਣ ਦੇ ਸੰਪਰਕ ’ਚ ਆਉਣ ਵਾਲੀਆਂ ਗਰਭਵਤੀ ਔਰਤਾਂ ’ਚ ਘੱਟ ਵਜ਼ਨ ਵਾਲੇ ਬੱਚਿਆਂ ਨੂੰ ਜਨਮ ਦੇਣ ਦਾ ਜੋਖ਼ਿਮ ਵਧ ਜਾਂਦਾ ਹੈ ਬੇਹੱਦ ਹਵਾ ਪ੍ਰਦੂਸ਼ਣ ਵਾਲੇ ਖੇਤਰਾਂ ’ਚ ਸਮੇਂ ਤੋਂ ਪਹਿਲਾਂ ਡਿਲੀਵਰੀ ਦਾ ਜੋਖ਼ਿਮ ਜ਼ਿਆਦਾ ਹੁੰਦਾ ਹੈ ਕੁੱਲ ਮਿਲਾ ਕੇ, ਹਵਾ ਪ੍ਰਦੂਸ਼ਣ ਦੇ ਲੰਮੇ ਸਮੇਂ ਤੱਕ ਸੰਪਰਕ ਨਾਲ ਵੱਖ-ਵੱਖ ਲੰਮੀਆਂ ਬਿਮਾਰੀਆਂ, ਵਿਸ਼ੇਸ਼ ਕਰਕੇ ਦਿਲ ਅਤੇ ਸਾਹ ਸਬੰਧੀ ਬਿਮਾਰੀਆਂ ਨਾਲ ਬੇਵਕਤੀ ਮੌਤ ਦਾ ਖ਼ਤਰਾ ਵਧ ਸਕਦਾ ਹੈ ਹਵਾ ਪ੍ਰਦੂਸ਼ਣ ਦੇ ਜੋਖ਼ਿਮ ਨੂੰ ਘੱਟ ਕਰਨ ਲਈ ਉਪਾਅ ਕਰਨਾ ਮਹੱਤਵਪੂਰਨ ਹੈ।
ਹਵਾ ਗੁਣਵੱਤਾ ਨੂੰ ਕੰਟਰੋਲ ਕਰਨ ਲਈ ਪ੍ਰਭਾਵਸ਼ਾਲੀ ਨਿਯਮ ਅਤੇ ਨੀਤੀਆਂ ਜ਼ਰੂਰੀ
ਖਾਸ ਕਰਕੇ ਬੱਚਿਆਂ, ਬਜ਼ੁਰਗਾਂ ਅਤੇ ਪਹਿਲਾਂ ਤੋਂ ਹੀ ਸਿਹਤ ਸਮੱਸਿਆਵਾਂ ਤੋਂ ਪੀੜਤ ਲੋਕਾਂ ਲਈ ਇਸ ’ਚ ਨੀਤੀਗਤ ਬਦਲਾਅ, ਤਕਨੀਕੀ ਨਵਾਚਾਰ ਅਤੇ ਨਿੱਜੀ ਸੁਰੱਖਿਆ ਰਣਨੀਤੀਆਂ ਸ਼ਾਮਲ ਹੋ ਸਕਦੀਆਂ ਹਨ ਹਵਾ ਗੁਣਵੱਤਾ ਨੂੰ ਕੰਟਰੋਲ ਕਰਨ ਲਈ ਪ੍ਰਭਾਵਸ਼ਾਲੀ ਨਿਯਮ ਅਤੇ ਨੀਤੀਆਂ ਜ਼ਰੂਰੀ ਹਨ, ਕਈ ਦੇਸ਼ਾਂ ਨੇ ਕਾਨੂੰਨ, ਸਵੱਛ ਤਕਨੀਕ ਅਤੇ ਜਨ ਜਾਗਰੂਕਤਾ ਮੁਹਿੰਮਾਂ ਜਰੀਏ ਹਵਾ ਪ੍ਰਦਸ਼ਣ ਨੂੰ ਘੱਟ ਕਰਨ ਲਈ ਕਦਮ ਚੁੱਕੇ ਹਨ, ਪਰ ਸੰਸਾਰਿਕ ਪੱਧਰ ’ਤੇ ਹਾਲੇ ਵੀ ਬਹੁਤ ਕੰਮ ਕੀਤਾ ਜਾਣਾ ਬਾਕੀ ਹੈ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਬਹੁ-ਮੁਕਾਮੀ ਦ੍ਰਿਸ਼ਟੀਕੋਣ ਦੀ ਜ਼ਰੂਰਤ ਹੈ। Air Pollution
ਜਿਸ ’ਚ ਤਕਨੀਕੀ ਨਵਾਚਾਰ, ਰੈਗੂਲੇਟਰੀ ਢਾਂਚੇ ਅਤੇ ਅੰਤਰਰਾਸ਼ਟਰੀ ਸਹਿਯੋਗ ਨੂੰ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ ਦੀਰਘਕਾਲੀ ਹੱਲਾਂ ’ਚ ਸੰਭਾਵ ਹੈ ਸਵੱਛ ਊਰਜਾ ਸਰੋਤਾਂ ’ਚ ਬਦਲਾਅ, ਸ਼ਹਿਰੀ ਨਿਯੋਜਨ ’ਚ ਸੁਧਾਰ ਅਤੇ ਸਖਤ ਨਿਕਾਸੀ ਮਾਪਦੰਡਾਂ ਨੂੰ ਲਾਗੂ ਕਰਨਾ ਸ਼ਾਮਲ ਹੋਵੇਗਾ ਹਵਾ ਪ੍ਰਦੂਸ਼ਣ ਨਾਲ ਨਜਿੱਠਣਾ ਸਿਰਫ਼ ਵਾਤਾਵਰਨ ਨਾਲ ਸਬੰਧਿਤ ਨਹੀਂ ਹੈ, ਇਹ ਜਨਤਕ ਸਿਹਤ ਅਤੇ ਆਰਥਿਕ ਸਥਿਰਤਾ ਲਈ ਮੌਲਿਕ ਹੈ, ਜਿਸ ਨਾਲ ਇਹ ਸੰਸਾਰਕ ਸੰਗਠਨਾਂ ਅਤੇ ਸਰਕਾਰਾਂ ਲਈ ਕਿਸੇ ਵੱਡੀ ਚੁਣੌਤੀ ਤੋਂ ਘੱਟ ਨਹੀਂ ਹੈ।
(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਡਾ. ਸੰਦੀਪ ਸਿੰਹਮਾਰ