ਸਾਡੇ ਨਾਲ ਸ਼ਾਮਲ

Follow us

10.2 C
Chandigarh
Sunday, January 18, 2026
More
    Home Breaking News ਪ੍ਰਦੂਸ਼ਣ ਖਿਲਾਫ਼...

    ਪ੍ਰਦੂਸ਼ਣ ਖਿਲਾਫ਼ ਅਜੇ ਵੀ ਨਹੀਂ ਜਾਗੇ 23 ਸੂਬੇ

    Air, Pollution, Action, Plan, States of India

    ਕੇਂਦਰ ਪ੍ਰਦੂਸ਼ਣ ਖਿਲਾਫ਼ ਐਕਸ਼ਨ ਦੇ ਮੂਡ ‘ਚ
    ਪੰਜਾਬ ਦੇ ਵੀ 9 ਸ਼ਹਿਰ ਸੂਚੀ ‘ਚ ਸ਼ਾਮਲ

    ਨਵੀਂ ਦਿੱਲੀ (ਏਜੰਸੀ)। ਪ੍ਰਦੂਸ਼ਣ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣ ਕਰਨਾ ਪੈ ਰਿਹਾ ਹੈ ਪਰ ਫਿਰ ਵੀ ਸੂਬਿਆਂ ਦਾ ਰਵੱਈਆ ਇਸ ਨੂੰ ਲੈ ਕੇ ਢਿੱਲਾ ਹੈ। ਜਦਕਿ ਕੇਂਦਰ ਸਰਕਾਰ ਇਸ ਨਾਲ ਨਜਿੱਠਣ ਲਈ ਪੰਜਾਬ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਦਿੱਲੀ ਅਤੇ ਗੁਜਰਾਤ ਸਮੇਤ 23 ਸੂਬਿਆਂ ਨੂੰ ਪੈਸਾ ਅਤੇ ਕਾਰਜ ਯੋਜਨਾ ਦੋਵੇਂ ਮੁਹੱਈਆ ਕਰਵਾ ਚੁੱਕੀ ਹੈ। ਬਾਵਜ਼ੂਦ ਇਸ ਦੇ ਹੁਣ ਤੱਕ ਕਿਸੇ ਸੂਬੇ ਨੇ ਇਸ ਨੂੰ ਲੈ ਕੇ ਕੰਮ ਸ਼ੁਰੂ ਨਹੀਂ ਕੀਤਾ ਹੈ।

    ਦਰਅਸਲ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਨੇ ਰਾਸ਼ਟਰੀ ਸਵੱਛ ਹਵਾ ਯੋਜਨਾ ਬਣਾਈ ਹੈ। 23 ਸੂਬਿਆਾਂ ਦੇ 122 ਸ਼ਹਿਰਾਂ ਨੂੰ ਇਸ ‘ਚ ਸ਼ਾਮਲ ਕੀਤਾ ਹੈ। ਖਾਸ ਗੱਲ ਇਹ ਹੈ ਕਿ ਇਨ੍ਹਾਂ ਸ਼ਹਿਰਾਂ ਦੀ ਚੋਣ ਵਿਸ਼ਵ ਸਿਹਤ ਸੰਗਠਨ ਦੀ 2014 ਅਤੇ 2018 ਦੀਆਂ ਉਨ੍ਹਾਂ ਰਿਪੋਰਟਾਂ ਦੇ ਆਧਾਰ ‘ਤੇ ਕੀਤੀ ਗਈ, ਜਿਸ ‘ਚ ਹਵਾ ਪ੍ਰਦੂਸ਼ਣ ਕਾਰਨ ਲੋਕਾਂ ਦੀ ਹੋ ਰਹੀਆਂ ਮੌਤਾਂ ਅਤੇ ਸਿਹਤ ‘ਤੇ ਪੈਣ ਵਾਲੇ ਪ੍ਰਭਾਵਾਂ ਨੂੰ ਲੈ ਕੇ ਚਿਤਾਵਨੀ ਦਿੱਤੀ ਗਈ ਸੀ। ਇਨ੍ਹਾਂ ਸ਼ਹਿਰਾਂ ਵਿਚ ਹਵਾ ਦੀ ਗੁਣਵੱਤਾ (ਏਅਰ ਕਵਾਲਿਟੀ ਇੰਡੈਕਸ) ਵੀ ਮਾਪਦੰਡਾਂ ਮੁਤਾਬਕ ਨਹੀਂ ਹੈ।

    ਕਰੀਬ 132 ਬਿੰਦੂਆਂ ਦਾ ਐਕਸ਼ਨ ਪਲਾਨ ਸੀ

    ਹਵਾ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਸੂਬਿਆਂ ਨੂੰ ਜੋ ਯੋਜਨਾ ਦਿੱਤੀ ਗਈ ਸੀ, ਉਹ ਕਰੀਬ 132 ਬਿੰਦੂਆਂ ਦਾ ਐਕਸ਼ਨ ਪਲਾਨ ਸੀ। ਇਸ ਵਿਚ ਵਾਹਨਾਂ ਤੋਂ ਹੋਣ ਵਾਲੇ ਪ੍ਰਦੂਸ਼ਣ, ਧੂੜ-ਮਿੱਟੀ ਤੋਂ ਹੋਣ ਵਾਲੇ ਪ੍ਰਦੂਸ਼ਣ, ਉਦਯੋਗਾਂ ਤੋਂ ਹੋਣ ਵਾਲੇ ਪ੍ਰਦੂਸ਼ਣ, ਬਾਇਓਮਾਸ ਸਾੜਨ ਨਾਲ ਹੋਣ ਵਾਲੇ ਪ੍ਰਦੂਸ਼ਣ ਆਦਿ ਨਾਲ ਨਜਿੱਠਣ ਦੀ ਪੂਰੀ ਯੋਜਨਾ ਹੈ। ਯੋਜਨਾ ਮੁਤਾਬਕ 120 ਦਿਨਾਂ ਵਿਚ ਸਾਰੇ ਕੰਮਾਂ ‘ਤੇ ਅਮਲ ਕਰਨਾ ਸੀ ਪਰ ਅਜੇ ਤਕ ਪੱਤਾ ਤੱਕ ਨਹੀਂ ਹਿੱਲਿਆ।

    ਮੰਤਰਾਲੇ ਨਾਲ ਜੁੜੇ ਅਧਿਕਾਰੀਆਂ ਮੁਤਾਬਕ ਸੂਬਿਆਂ ਦੇ ਰਵੱਈਏ ਦਾ ਪਤਾ ਉਦੋਂ ਲੱਗਾ, ਜਦੋਂ ਸੰਸਦ ‘ਚ ਉਠ ਰਹੇ ਸਵਾਲਾਂ ਦਰਮਿਆਨ ਸੂਬਿਆਂ ਤੋਂ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਚੁੱਕੇ ਗਏ ਕਦਮਾਂ ਦੀ ਜਾਣਕਾਰੀ ਲਈ ਗਈ। ਇਸ ਦੌਰਾਨ ਪਤਾ ਲੱਗਾ ਕਿ ਜ਼ਿਆਦਾਤਰ ਸੂਬਿਆਂ ਨੇ ਹੁਣ ਤਕ ਯੋਜਨਾ ਤਹਿਤ ਕੋਈ ਵੀ ਕੰਮ ਨਹੀਂ ਕੀਤਾ।

    ਪੰਜਾਬ ਦੇ 9 ਸ਼ਹਿਰ ਸ਼ਾਮਲ

    ਯੋਜਨਾ ‘ਚ ਪੰਜਾਬ ਦੇ 9 ਸ਼ਹਿਰ ਸ਼ਾਮਲ ਹਨ। ਇਸ ਸੁਚੀ ਵਿੱਚ ਜਲੰਧਰ, ਲੁਧਿਆਣਾ, ਅੰਮ੍ਰਿਤਸਰ, ਪਟਿਆਲਾ, ਪਠਾਨਕੋਟ, ਮੰਡੀ ਗੋਬਿੰਦਗੜ੍ਹ, ਖੰਨਾ, ਨਵਾਂ ਨੰਗਲ ਅਤੇ ਡੇਰਾ ਬੱਸੀ। ਹਿਮਾਚਲ ਪ੍ਰਦੇਸ਼ ਦੇ 7 ਅਤੇ ਜੰਮੂ-ਕਸ਼ਮੀਰ ਦੇ 2 ਸ਼ਹਿਰ ਸ਼ਾਮਲ ਹਨ।

    • 120 ਦਿਨਾਂ ਵਿਚ ਸਾਰੇ ਕੰਮਾਂ ‘ਤੇ ਅਮਲ ਕਰਨਾ ਸੀ ਪਰ ਅਜੇ ਤਕ ਪੱਤਾ ਤੱਕ ਨਹੀਂ ਹਿੱਲਿਆ
    • ਮੰਤਰਾਲੇ ਨਾਲ ਜੁੜੇ ਅਧਿਕਾਰੀਆਂ ਮੁਤਾਬਕ ਸੂਬਿਆਂ ਦੇ ਰਵੱਈਏ ਦਾ ਪਤਾ ਉਦੋਂ ਲੱਗਾ
    • ਜਦੋਂ ਸੰਸਦ ‘ਚ ਉਠ ਰਹੇ ਸਵਾਲਾਂ ਦਰਮਿਆਨ ਸੂਬਿਆਂ ਤੋਂ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਚੁੱਕੇ ਗਏ ਕਦਮਾਂ ਦੀ ਜਾਣਕਾਰੀ ਲਈ ਗਈ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here