Air India Plane: ਏਅਰ ਇੰਡੀਆ ਦਾ ਜਹਾਜ਼ ਰਨਵੇਅ ਤੋਂ ਫਿਸਲਿਆ, ਲੈਂਡਿੰਗ ਦੌਰਾਨ ਹਾਦਸਾ

Air India Plane
Air India Plane: ਏਅਰ ਇੰਡੀਆ ਦਾ ਜਹਾਜ਼ ਰਨਵੇਅ ਤੋਂ ਫਿਸਲਿਆ, ਲੈਂਡਿੰਗ ਦੌਰਾਨ ਹਾਦਸਾ

ਇੰਜਣ ਨੂੰ ਨੁਕਸਾਨ | Air India Plane

  • ਭਾਰੀ ਮੀਂਹ ਦੌਰਾਨ ਲੈਂਡਿੰਗ ਦੌਰਾਨ ਵਾਪਰਿਆ ਹਾਦਸਾ

ਮੁੰਬਈ (ਏਜੰਸੀ)। Air India Plane: ਏਅਰ ਇੰਡੀਆ ਦਾ ਏਆਈ2744 ਜਹਾਜ਼ ਸੋਮਵਾਰ ਸਵੇਰੇ ਮੁੰਬਈ ਹਵਾਈ ਅੱਡੇ ’ਤੇ ਲੈਂਡਿੰਗ ਕਰਦੇ ਸਮੇਂ ਰਨਵੇਅ ਤੋਂ ਫਿਸਲ ਗਿਆ। ਇਹ ਜਹਾਜ਼ ਕੋਚੀ ਤੋਂ ਮੁੰਬਈ ਆਇਆ ਸੀ। ਮੁੰਬਈ ’ਚ ਭਾਰੀ ਬਾਰਿਸ਼ ਕਾਰਨ ਰਨਵੇਅ ਫਿਸਲ ਗਿਆ ਸੀ, ਜਿਸ ਕਾਰਨ ਜਹਾਜ਼ ਰਨਵੇਅ ਤੋਂ 16 ਤੋਂ 17 ਮੀਟਰ ਦੂਰ ਘਾਹ ’ਤੇ ਚਲਾ ਗਿਆ। ਇਹ ਹਾਦਸਾ ਸਵੇਰੇ 9:27 ਵਜੇ ਵਾਪਰਿਆ। ਤਸਵੀਰਾਂ ਤੋਂ ਪਤਾ ਚੱਲਿਆ ਕਿ ਜਹਾਜ਼ ਦੇ ਸੱਜੇ ਇੰਜਣ ਦਾ ਨੈਸੇਲ (ਢੱਕਣ) ਖਰਾਬ ਹੋ ਗਿਆ ਸੀ। ਇਸ ਘਟਨਾ ਬਾਵਜੂਦ, ਜਹਾਜ਼ ਨੂੰ ਪਾਰਕਿੰਗ ’ਚ ਲਿਆਂਦਾ ਗਿਆ, ਜਿੱਥੇ ਸਾਰੇ ਯਾਤਰੀਆਂ ਤੇ ਚਾਲਕ ਦਲ ਦੇ ਮੈਂਬਰਾਂ ਨੂੰ ਉਤਾਰ ਦਿੱਤਾ ਗਿਆ।

ਇਹ ਖਬਰ ਵੀ ਪੜ੍ਹੋ : Nitish Kumar Reddy: ਆਲਰਾਊਂਡਰ ਨਿਤੀਸ਼ ਕੁਮਾਰ ਰੈੱਡੀ ਇੰਗਲੈਂਡ ਦੌਰੇ ਤੋਂ ਬਾਹਰ

ਇਸ ਦੌਰਾਨ, ਜਹਾਜ਼ ਦੇ ਤਿੰਨ ਟਾਇਰ ਫਟ ਗਏ। ਏਅਰ ਇੰਡੀਆ ਨੇ ਕਿਹਾ ਕਿ ਹਾਦਸੇ ’ਚ ਕਿਸੇ ਵੀ ਯਾਤਰੀ ਜਾਂ ਚਾਲਕ ਦਲ ਦੇ ਮੈਂਬਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਹਾਲਾਂਕਿ, ਮੁੰਬਈ ਹਵਾਈ ਅੱਡੇ ਦੇ ਮੁੱਖ ਰਨਵੇਅ, 09/27 ਨੂੰ ਨੁਕਸਾਨ ਪਹੁੰਚਿਆ ਹੈ। ਰਨਵੇਅ ’ਤੇ ਉਡਾਣਾਂ ਦੀ ਆਵਾਜਾਈ ਨੂੰ ਰੋਕ ਦਿੱਤਾ ਗਿਆ ਹੈ। ਰਨਵੇਅ ਦੇ ਨਾਲ ਤਿੰਨ ਸਾਈਨ ਬੋਰਡ ਤੇ ਚਾਰ ਲਾਈਟਾਂ ਵੀ ਟੁੱਟ ਗਈਆਂ।

ਡੀਜੀਸੀਏ ਦੀ ਟੀਮ ਜਾਂਚ ਲਈ ਮੁੰਬਈ ਹਵਾਈ ਅੱਡੇ ’ਤੇ ਪਹੁੰਚੀ | Air India Plane

ਮੁੰਬਈ ਹਵਾਈ ਅੱਡੇ ’ਤੇ ਉਡਾਣ ਸੰਚਾਲਨ ਨੂੰ ਜਾਰੀ ਰੱਖਣ ਲਈ ਦੂਜਾ ਰਨਵੇਅ, 14/32 ਸ਼ੁਰੂ ਕਰ ਦਿੱਤਾ ਗਿਆ ਹੈ। ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀਜੀਸੀਏ) ਦੀ ਇੱਕ ਟੀਮ ਮਾਮਲੇ ਦੀ ਜਾਂਚ ਲਈ ਹਵਾਈ ਅੱਡੇ ’ਤੇ ਪਹੁੰਚ ਗਈ ਹੈ। ਏਅਰ ਇੰਡੀਆ ਅਨੁਸਾਰ, ਜਹਾਜ਼ ਦੀ ਜਾਂਚ ਜਾਰੀ ਹੈ। ਦੋਵੇਂ ਪਾਇਲਟਾਂ ਨੂੰ ਹਟਾ ਦਿੱਤਾ ਗਿਆ ਹੈ ਤੇ ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।