ਸਾਡੇ ਨਾਲ ਸ਼ਾਮਲ

Follow us

12.2 C
Chandigarh
Wednesday, January 21, 2026
More
    Home Breaking News Air India Eme...

    Air India Emergency Landing: ਏਅਰ ਇੰਡੀਆ ਦੇ ਜਹਾਜ਼ ਦੀ ਥਾਈਲੈਂਡ ’ਚ ਐਮਰਜੈਂਸੀ ਲੈਂਡਿੰਗ, ਇਹ ਵੱਡਾ ਕਾਰਨ ਆਇਆ ਸਾਹਮਣੇ

    Air India Emergency Landing
    Air India Emergency Landing: ਏਅਰ ਇੰਡੀਆ ਦੇ ਜਹਾਜ਼ ਦੀ ਥਾਈਲੈਂਡ ’ਚ ਐਮਰਜੈਂਸੀ ਲੈਂਡਿੰਗ, ਇਹ ਵੱਡਾ ਕਾਰਨ ਆਇਆ ਸਾਹਮਣੇ

    ਜਹਾਜ਼ ’ਚ ਬੰਬ ਹੋਣ ਦੀ ਮਿਲੀ ਸੂਚਨਾ

    • ਫੁਕੇਟ ਤੋਂ ਜਹਾਜ਼ ਆ ਰਿਹਾ ਸੀ ਦਿੱਲੀ, 156 ਯਾਤਰੀ ਸਨ ਸਵਾਰ

    ਬੈਂਕਾਕ (ਏਜੰਸੀ)। Air India Emergency Landing: ਏਅਰ ਇੰਡੀਆ ਦੀ ਉਡਾਣ ਏਆਈ-379 ਨੇ ਥਾਈਲੈਂਡ ਦੇ ਫੁਕੇਟ ’ਚ ਐਮਰਜੈਂਸੀ ਲੈਂਡਿੰਗ ਕੀਤੀ। ਜਹਾਜ਼ ’ਚ ਬੰਬ ਹੋਣ ਦੀ ਰਿਪੋਰਟ ਮਿਲੀ ਸੀ। ਜਹਾਜ਼ ’ਚ 156 ਲੋਕ ਸਵਾਰ ਸਨ। ਹਾਸਲ ਹੋਏ ਵੇਰਵਿਆਂ ਮੁਤਾਬਕ ਨੇ ਫਲਾਈਟ ਟ੍ਰੈਕਰ ‘ਫਲਾਈਟ੍ਰੇਡਰ24’ ਦੇ ਹਵਾਲੇ ਨਾਲ ਕਿਹਾ ਕਿ ਏਅਰ ਇੰਡੀਆ ਦੀ ਉਡਾਣ ਨੇ ਭਾਰਤੀ ਸਮੇਂ ਅਨੁਸਾਰ ਸਵੇਰੇ 9.30 ਵਜੇ (ਸਥਾਨਕ ਸਮੇਂ ਅਨੁਸਾਰ ਦੁਪਹਿਰ 2.30 ਵਜੇ) ਫੁਕੇਟ ਹਵਾਈ ਅੱਡੇ ਤੋਂ ਉਡਾਣ ਭਰੀ। ਅੰਡੇਮਾਨ ਸਾਗਰ ਉੱਤੇ ਇੱਕ ਵੱਡਾ ਚੱਕਰ ਲਾਉਂਦੇ ਹੋਏ ਜਹਾਜ਼ ਪਲਟਿਆ ਤੇ ਇਸ ਤੋਂ ਬਾਅਦ ਫੁਕੇਟ ’ਚ ਐਮਰਜੈਂਸੀ ਲੈਂਡਿੰਗ ਕੀਤੀ।

    ਇਹ ਖਬਰ ਵੀ ਪੜ੍ਹੋ : Ahmedabad Plane Crash: ਵੇਖੋ ਇੱਕ ਵਿਅਕਤੀ ਕਿਵੇਂ ਬਣਾ ਰਿਹੈ ਜਹਾਜ਼ ਦੇ ਅੰਦਰ ਦੀ ਲਾਈਵ ਵੀਡੀਓ…

    ਕੱਲ੍ਹ ਅਹਿਮਦਾਬਾਦ ’ਚ Air ਇੰਡੀਆ ਦਾ ਜਹਾਜ਼ ਹਾਦਸਾਗ੍ਰਸਤ ਹੋਇਆ ਸੀ, 265 ਲਾਸ਼ਾਂ ਮਿਲੀਆਂ | Air India Emergency Landing

    ​​12 ਜੂਨ ਨੂੰ ਅਹਿਮਦਾਬਾਦ ’ਚ ਏਅਰ ਇੰਡੀਆ ਦਾ ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ। ਹੁਣ ਤੱਕ 265 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਇਨ੍ਹਾਂ ’ਚੋਂ 241 ਮ੍ਰਿਤਕ ਯਾਤਰੀ ਤੇ ਜਹਾਜ਼ ’ਚ ਸਵਾਰ ਸਨ। 5 ਮ੍ਰਿਤਕ ਉਸ ਮੈਡੀਕਲ ਹੋਸਟਲ ਦੇ ਹਨ ਜਿੱਥੇ ਜਹਾਜ਼ ਹਾਦਸਾਗ੍ਰਸਤ ਹੋਇਆ ਸੀ। ਬੀਜੇ ਮੈਡੀਕਲ ਕਾਲਜ ਦੇ ਹੋਸਟਲ ’ਚ 50 ਤੋਂ ਜ਼ਿਆਦਾ ਲੋਕ ਮੌਜ਼ੂਦ ਸਨ ਜਿੱਥੇ ਜਹਾਜ਼ ਡਿੱਗਿਆ। ਹਾਲਾਂਕਿ, ਇਹ ਅਜੇ ਸਪੱਸ਼ਟ ਨਹੀਂ ਹੈ ਕਿ ਹੋਸਟਲ ’ਚ ਕਿੰਨੀਆਂ ਮੌਤਾਂ ਹੋਈਆਂ ਹਨ। 4 ਐਮਬੀਬੀਐਸ ਵਿਦਿਆਰਥੀਆਂ ਤੇ ਇੱਕ ਡਾਕਟਰ ਦੀ ਪਤਨੀ ਦੇ ਮਾਰੇ ਜਾਣ ਦੀਆਂ ਰਿਪੋਰਟਾਂ ਹਨ।