ਹਵਾਈਸੈਨਾ ਦਾ ਲੜਾਕੂ ਜਹਾਜ ਮਿਗ-27 ਕਰੈਸ਼

Air Force, Flight, MiG-27, Crash

ਨਵੀ ਦਿੱਲੀ, ਏਜੰਸੀ।

ਹਵਾਈਸੈਨਾ ਦਾ ਲੜਾਕੂ ਜਹਾਜ ਮਿਗ-27 ਮੰਗਲਵਾਰ ਸਵੇਰੇ ਜੋਧਪੁਰ ਦੇ ਬਰਾੜ ਖੇਤਰ ‘ਚ ਕਰੈਸ਼ ਹੋ ਗਿਆ। ਜਹਾਜ ਦੁਰਘਟਨਾ ‘ਚ ਕਿਸਮਤ ਨਾਲ ਪਾਇਲਟ ਸਮੇਂ ਰਹਿੰਦੇ ਪੈਰਾਸ਼ੂਟ ਦੀ ਮੱਦਦ ਨਾਲ ਸੁਰੱਖਿਅਤ ਬਚ ਨਿਕਲਣ ‘ਚ ਸਫਲ ਰਿਹਾ। ਹਵਾਈਸੈਨਾ ਦੇ ਬੁਲਾਰੇ ਨੇ ਦੱਸਿਆ ਕਿ ਲੜਾਕੂ ਜਹਾਜ ਮਿਗ-27 ਨੇ ਸਵੇਰੇ ਜੋਧਪੁਰ ਹਵਾਈ ਸਟੇਸ਼ਨ ਤੋਂ ਨਿਯਮਿਤ ਉਡਾਨ ਭਰੀ ਸੀ ਪਰ ਖਰਾਬੀ ਕਾਰਨ ਉਹ ਬਰਾੜ ਖੇਤਰ ‘ਚ ਕਰੈਸ਼ ਹੋ ਗਿਆ। ਉਨ੍ਹਾਂ ਨੇ ਦੱਸਿਆ ਕਿ ਜਹਾਜ ਦਾ ਪਾਇਲਟ ਸਮਾਂ ਰਹਿੰਦੇ ਪੈਰਾਸ਼ੂਟ ਦੀ ਮੱਦਦ ਨਾਲ ਬਚ ਨਿਕਲਣ ‘ਚ ਸਫਲ ਰਿਹਾ। ਬੁਲਾਰੇ ਨੇ ਕਿਹਾ ਕਿ ਦੁਰਘਟਨਾ ਕਾਰਨ ਦਾ ਅਜੇ ਕੋਈ ਪਤਾ ਨਹੀਂ ਚੱਲਿਆ। ਇਸਦੀ ਜਾਂਚ ਲਈ ਕੋਰਟ ਆਫ ਇਲਕਵਾਇਰੀ ਗਠਨ ਦੇ ਆਦੇਸ਼ ਦਿੱਤੇ ਗਏ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here