ਸਾਡੇ ਨਾਲ ਸ਼ਾਮਲ

Follow us

10 C
Chandigarh
Thursday, January 22, 2026
More
    Home Breaking News ਐਗਰੀ ਐਕਸਪੋ : ...

    ਐਗਰੀ ਐਕਸਪੋ : ਕੇਂਦਰੀ ਮੰਤਰੀ ਵੱਲੋਂ ਉਦਘਾਟਨ

    Agri Expo, Inauguration , Union Minister

    ਮੇਲੇ ‘ਚ ਕਿਸਾਨੀ ਨਾਲ ਸਬੰਧਿਤ 200 ਤੋਂ ਜ਼ਿਆਦਾ ਕੰਪਨੀਆਂ ਲੈ ਰਹੀਆਂ ਨੇ ਹਿੱਸਾ

    ਜਸਵੰਤ ਰਾਏ/ਜਗਰਾਓਂ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅੱਜ 14ਵੇਂ ਪੀਡੀਐਫਏ ਅੰਤਰਰਾਸ਼ਟਰੀ ਡੇਅਰੀ ਤੇ ਐਗਰੀ ਐਕਸਪੋ ਦਾ ਅਗਾਜ਼ ਸਥਾਨਕ ਪਸ਼ੂ ਮੰਡੀ ਜੀ.ਟੀ ਰੋਡ ਵਿਖੇ ਹੋਇਆ। ਤਿੰਨ ਰੋਜ਼ਾ ਚੱਲਣ ਵਾਲੇ ਇਸ ਪਸ਼ੂ ਮੇਲੇ ਦਾ ਉਦਘਾਟਨ ਕੇਂਦਰੀ ਮੰਤਰੀ ਸ੍ਰੀ ਗਿਰੀਰਾਜ ਸਿੰਘ ਅਤੇ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਨੇ ਝੰਡਾ ਲਹਿਰਾ ਕੇ ਕੀਤਾ, ਜਿਸ ਵਿੱਚ ਡੇਰਾ ਸੱਚਾ ਸੌਦਾ ਸਲਾਬਤਪੁਰਾ ਦੇ ਪਸ਼ੂ ਵੀ ਹਿੱਸਾ ਲਿਆ। ਇਸ ਮੇਲੇ ਵਿੱਚ ਕਿਸਾਨੀ ਨਾਲ ਸਬੰਧਿਤ 200 ਕੰਪਨੀਆਂ ਹਿੱਸਾ ਲੈ ਰਹੀਆਂ ਹਨ, ਜੋ ਕਿ ਕਿਸਾਨਾਂ ਨੂੰ ਆਧੁਨਿਕ ਤਕਨੀਕ ਦੀਆਂ ਜਾਣਕਾਰੀਆਂ ਦੇਣਗੀਆਂ।

    ਇਸ ਮੌਕੇ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਸ੍ਰੀ ਗਿਰੀਰਾਜ ਸਿੰਘ ਨੇ ਕਿਹਾ ਕਿ ਦੇਸ਼ ਦੇ ਕਿਸਾਨ  ਦੀ ਆਮਦਨ ਨੂੰ ਵਧਾਉਣ ਲਈ ਮੋਦੀ ਸਰਕਾਰ ਵਚਨਬੱਧ ਹੈ ਤੇ ਆਉਣ ਵਾਲੇ ਸਮੇਂ ‘ਚ ਡੇਅਰੀ ਕਿਸਾਨਾਂ ਲਈ ਵੀ ਅਜਿਹੀਆਂ ਨੀਤੀਆਂ ਲਿਆਂਦੀਆਂ ਜਾਣਗੀਆਂ, ਜਿਸ ਨਾਲ ਦੋ ਪਸ਼ੂਆਂ ਦੇ ਮਾਲਕ ਕਿਸਾਨ ਦੀ ਆਮਦਨ ਵੀ 3 ਲੱਖ ਤੱਕ ਹੋਵੇਗੀ ਤੇ ਭਾਰਤ ‘ਚ ਪਸ਼ੂ ਧਨ ਨੂੰ ਕਿਸਾਨ ਦਾ ਸਭ ਤੋਂ ਲਾਹੇਵੰਦ ਧੰਦਾ ਬਣਾਇਆ ਜਾਵੇਗਾ  ਉਨ੍ਹਾਂ ਪੀ.ਡੀ.ਐਫ.ਏ. ਵੱਲੋਂ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਦੀ ਅਗਵਾਈ ‘ਚ ਪੰਜਾਬ ਵਿਚ ਡੇਅਰੀ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਜਾ ਕੰਮਾਂ ਦੀ ਸ਼ਲਾਘਾ ਵੀ ਕੀਤੀ ।

     ਇਸ ਮੌਕੇ ਪੰਜਾਬ ਫਾਰਮਰਜ਼ ਕਮਿਸ਼ਨ ਦੇ ਚੇਅਰਮੈਨ ਸ੍ਰੀ ਜਾਖੜ ਨੇ ਪੰਜਾਬ ਦੇ ਡੇਅਰੀ ਕਿਸਾਨਾਂ ਹੱਕ ‘ਚ ਬੋਲਦਿਆਂ ਦੁੱਧ ਦਾ ਮੰਡੀਕਰਨ ਨਿਸ਼ਚਿਤ ਕਰਨ, ਡੇਅਰੀ ਮਸ਼ੀਨਰੀ ‘ਤੇ ਵੀ ਕਿਸਾਨਾਂ ਨੂੰ ਸਬਸਿਡੀ ਦੇਣ ਅਤੇ ਫੂਡ ਸੇਫਟੀ ਸਕਿਊਰਟੀ ਤਹਿਤ ਪੰਜਾਬ ਵਿਚ ਦੁੱਧ ਦੀ ਮਿਲਾਵਟ ਚੈਕ ਕਰਨ ਲਈ ਹੋਰ ਲੈਬਾਂ ਖੋਲ੍ਹਣ ਦੀ ਮੰਗ ਵੀ ਰੱਖੀ।

    ਕੇਂਦਰੀ ਮੰਤਰੀ ਗਿਰੀਰਾਜ ਸਿੰਘ ਦਾ ਪੰਜਾਬ ਪੁੱਜਣ ‘ਤੇ ਸਨਮਾਨਿਤ ਵੀ ਕੀਤਾ

    ਉਨ੍ਹਾਂ ਕਮਿਸ਼ਨ ਵੱਲੋਂ ਪੀ.ਡੀ.ਐਫ.ਏ. ਨੂੰ ਹਰ ਸਹਿਯੋਗ ਭਰੋਸਾ ਦਿੱਤਾ ਇਸ ਮੌਕੇ ਪੀ.ਡੀ.ਐਫ.ਏ. ਵੱਲੋਂ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਦਾ ਪੰਜਾਬ ਪੁੱਜਣ ‘ਤੇ ਸਨਮਾਨਿਤ ਵੀ ਕੀਤਾ ਗਿਆ ਇਸ ਮੌਕੇ ਪ੍ਰੈਸ ਸਕੱਤਰ ਰੇਸ਼ਮ ਸਿੰਘ ਭੁੱਲਰ ਨੇ ਦੱਸਿਆ ਕਿ ਅੱਜ ਮੇਲੇ ‘ਚ ਪੂਰੇ ਦੇਸ਼ ਤੋਂ ਕਿਸਾਨ ਪੁੱਜੇ ਹਨ ਤੇ ਕਿਸਾਨਾਂ ‘ਚ ਮੇਲੇ ਲਈ ਭਾਰੀ ਉਤਸ਼ਾਹ ਹੈ ਇਸ ਮੌਕੇ ਪੰਜਾਬ ਫਾਰਮਰਜ਼ ਕਮਿਸ਼ਨ ਦੇ ਚੇਅਰਮੈਨ ਸ੍ਰੀ ਅਜੈਵੀਰ ਜਾਖੜ, ਸੈਕਟਰੀ ਰਾਜ ਕਮਲ ਚੌਧਰੀ, ਡੇਅਰੀ ਡਾਇਰੈਕਟਰ ਇੰਦਰਜੀਤ ਸਿੰਘ, ਰਾਜਪਾਲ ਸਿੰਘ ਕੁਲਾਰ, ਬਲਵੀਰ ਸਿੰਘ ਨਵਾਂ ਸ਼ਹਿਰ, ਰਣਜੀਤ ਸਿੰਘ ਲੰਗੇਆਣਾ, ਹਰਿੰਦਰ ਸਿੰਘ ਸਾਹਪੁਰ, ਰੇਸ਼ਮ ਸਿੰਘ ਭੁੱਲਰ, ਪਰਮਿੰਦਰ ਸਿੰਘ ਘੁਡਾਣੀ, ਸਰਪੰਚ ਸੁਖਪਾਲ ਸਿੰਘ ਵਰਪਾਲ, ਗੁਰਮੀਤ ਸਿੰਘ ਰੋਡੇ, ਸੁਖਜਿੰਦਰ ਸਿੰਘ ਘੁੰਮਣ, ਦਰਸ਼ਨ ਸਿੰਘ ਸੋਂਡਾ, ਡਾ. ਜੇ.ਐਸ.ਭੱਟੀ, ਕੁਲਦੀਪ ਸਿੰਘ ਸੇਰੋਂ ਆਦਿ ਹਾਜ਼ਰ ਸਨ

    ਡੇਰਾ ਸੱਚਾ ਸੌਦਾ ਦੇ ਪਸ਼ੂ ਵੀ ਲੈ ਰਹੇ ਹਨ ਹਿੱਸਾ।

    ਇਸ 14ਵੇਂ ਪੀਡੀਐਫਏ ਅੰਤਰਰਾਸ਼ਟਰੀਏ ਡੇਅਰੀ ਤੇ ਐਗਰੀ ਐਕਸਪੋ ਮੇਲੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਡੇਰਾ ਸੱਚਾ ਸੌਦਾ ਰੂਹਾਨੀ ਧਾਮ ਸਲਾਬਤਪੁਰਾ ਦੇ ਪਸ਼ੂ ਵੀ ਇਨ੍ਹਾਂ ਹੋਣ ਵਾਲੇ ਵੱਖ-ਵੱਖ ਅੰਤਰਾਸ਼ਟਰੀ ਪਸ਼ੂ ਮੁਕਾਬਲਿਆਂ ਵਿੱਚ ਹਿੱਸਾ ਲੈ ਰਹੇ ਹਨ। ਜੋ ਕਿ ਜਿੰਮੇਵਾਰ ਸੇਵਾਦਾਰ ਸੁਖਦੇਵ ਸਿੰਘ ਇੰਸਾਂ ਪੱਖੋਂ, ਪਰਮਿੰਦਰ ਇੰਸਾਂ (ਪੰਮਾ), ਗੁਰਜੀਤ ਇੰਸਾਂ, ਮੂਬਲ ਇੰਸਾਂ, ਜੋਤੀ ਇੰਸਾਂ, ਨਿੱਕਾ ਇੰਸਾਂ, ਜਗਰੂਪ ਇੰਸਾਂ, ਸੁਰਜੀਤ ਇੰਸਾਂ ਅਤੇ ਹੋਰ ਸੇਵਾਦਾਰਾਂ ਦੀ ਦੇਖ-ਰੇਖ ਹੇਠ ਪਹਿਲਾਂ ਵੀ ਕਈ ਇਨਾਮ ਵੀ ਜਿੱਤਕੇ ਮੇਲੇ ‘ਚ ਆਉਣ ਵਾਲੇ ਮੰਤਰੀਆਂ ਵੱਲੋਂ ਸਨਮਾਨਿਤ ਹੋ ਚੁੱਕੇ ਹਨ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here