ਸਾਡੇ ਨਾਲ ਸ਼ਾਮਲ

Follow us

11.9 C
Chandigarh
Thursday, January 22, 2026
More
    Home ਇੱਕ ਨਜ਼ਰ ਆਗਰਾ : ਕਾਰ ’ਚ...

    ਆਗਰਾ : ਕਾਰ ’ਚ ਲੱਗੀ ਅੱਗ, ਪੰਜ ਵਿਅਕਤੀ ਜ਼ਿੰਦਾ ਸੜੇ

    Agra Car Fire

    ਕੰਟੇਨਰ ਦੇ ਡੀਜ਼ਲ ਟੈੈਂਕ ਨਾਲ ਟਕਰਾਈ ਕਾਰ

    ਆਗਰਾ। ਉੱਤਰ ਪ੍ਰਦੇਸ਼ ’ਚ ਆਗਰਾ ਦੇ ਖੰਦੌਲੀ ਖੇਤਰ ’ਚ ਅੱਜ ਸਵੇਰੇ ਯਮੁਨਾ ਐਕਸਪ੍ਰੈਸ-ਵੇ ’ਤੇ ਵਾਪਰੇ ਭਿਆਨਕ ਸੜਕ ਹਾਦਸੇ ’ਚ ਕਾਰ ’ਚ ਅੱਗ ਲੱਗਣ ਕਾਰਨ ਉਸ ’ਚ ਸਵਾਰ ਸਾਰੇ ਪੰਜ ਵਿਅਕਤੀਆਂ ਦੀ ਜ਼ਿੰਦਾ ਸੜਨ ਨਾਲ ਮੌਤ ਹੋ ਗਈ।

    Agra Car Fire

    ਇਸ ਭਿਆਨਕ ਸੜਕ ਹਾਦਸੇ ’ਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਦੁੱਖ ਪ੍ਰਗਟਾਉਂਦਿਆਂ ਅਧਿਕਾਰੀਆਂ ਨੂੰ ਤੁਰੰਤ ਮੌਕੇ ’ਤੇ ਪਹੁੰਚ ਕੇ ਪੀੜਤਾਂ ਦੀ ਹਰ ਸੰਭਵ ਮੱਦਦ ਮੁਹੱਈਆ ਕਰਾਉਣ ਦੇ ਨਿਰਦੇਸ਼ ਦਿੱਤੇ ਹਨ। ਸੀਨੀਅਰ ਪੁਲਿਸ ਮੁਖੀ ਬਬਲੂ ਕੁਮਾਰ ਨੇ ਘਟਨਾ ਦੀ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਕਰੀਬ ਸਾਢੇ ਚਾਰ ਵਜੇ ਖੰਦੌਲੀ ਇਲਾਕੇ ’ਚ ਯਮੁਨਾ ਐਕਸਪ੍ਰੈਸਵੇ ’ਤੇ ਟੋਲ ਦੇ ਨੇੜੇ ਦਿੱਲੀ ਵੱਲ ਜਾ ਰਹੀ ਕਾਰ ਓਵਰ ਟੇਕ ਕਰਨ ਦੀ ਕੋਸ਼ਿਸ਼ ’ਚ ਦੂਜੀ ਲਾਈਨ ’ਚ ਅੱਗੇ ਚੱਲ ਰਹੇ ਕੰਟੇਨਰ ਦੇ ਡੀਜ਼ਲ ਟੈਂਕ ਨਾਲ ਟਕਰਾ ਗਈ ਤੇ ਉਸ ’ਚ ਅੱਗ ਲੱਗ ਗਈ। ਅੱਗ ਏਨੀ ਭਿਆਨਕ ਸੀ ਕਿ ਕਾਰ ਸਵਾਰ ਸਾਰੇ ਪੰਜ ਵਿਅਕਤੀਆਂ ਦੀ ਸੜਨ ਨਾਲ ਮੌਤ ਹੋ ਗਈ ਹੈ। ਪੁਲਿਸ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.