‘ਤਾਊਤੇ’ ਤੋਂ ਬਾਅਦ ਹੁਣ ‘ਯਾਸ’ ਦੀ ਆਫ਼ਤ
ਤੂਫ਼ਾਨ ਸ਼ਬਦ ਦਾ ਸੰਭਾਵਨਾ ਅਤੇ ਉਸ ਦੀ ਕਲਪਨਾ ਮਾਤਰ ਨਾਲ ਇਨਸਾਨ ਡਰ ਅਤੇ ਸਹਿਮ ਨਾਲ ਕੰਬ ਜਾਂਦਾ ਹੈ ਫ਼ਿਰ, ਸੋਚੋ ਐਨੀ ਵੱਡੀ ਅਬਾਦੀ ਜਦੋਂ ਕਦੇ ਤੁੂਫ਼ਾਨਾਂ ਦਾ ਸਾਹਮਣਾ ਕਰਦੀ ਹੈ ਤਾਂ ਉਸ ’ਤੇ ਕੀ ਬੀਤਦੀ ਹੋਵੇਗੀ? ਸਮੁੰਦਰ ਦੇ ਕੰਢੀ ਇਲਾਕਿਆਂ ’ਚ ਇਹ ਖ਼ਤਰਾ ਅਕਸਰ ਬਣਿਆ ਰਹਿੰਦਾ ਹੈ ਭਾਰਤ ’ਚ ਅਰਬ ਸਾਗਰ ਅਤੇ ਬੰਗਾਲ ਦੀ ਖਾੜੀ ’ਚ ਘੱਟ ਦਬਾਅ ਦਾ ਖੇਤਰ ਅਕਸਰ ਬਣਦਾ ਹੈ ਜਿਸ ਦੀ ਵਜ੍ਹਾ ਨਾਲ ਸਮੁੰਦਰ ਕੰਢੀ ਸੂਬਿਆਂ ਨੂੰ ਤੂਫ਼ਾਨ ਨਾਲ ਭਾਰੀ ਨੁਕਸਾਨ ਚੁੱਕਣਾ ਪੈਂਦਾ ਹੈ ਕੇਰਲ ਤੋਂ ਉੱਠੇ ਤੂਫ਼ਾਨ ‘ਤਾਊਤੇ’ ਦੀ ਵਜ੍ਹਾ ਨਾਲ ਤਾਮਿਲਨਾਡੂ, ਗੋਆ, ਮਹਾਂਰਾਸ਼ਟਰ, ਗੁਜਰਾਤ ਅਤੇ ਰਾਜਸਥਾਨ ਨੂੰ ਕਾਫ਼ੀ ਨੁਕਸਾਨ ਹੋਇਆ ਹੈ
ਸਭ ਤੋਂ ਜ਼ਿਆਦਾ ਗੁਜਰਾਤ ਨੂੰ ਨੁਕਸਾਨ ਝੱਲਣਾ ਪਿਆ ਹੈ ਉੱਥੇ 45 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਦੌਰਾ ਵੀ ਕਰਨਾ ਪਿਆ ਹੈ ਹੁਣ ਦੇਸ਼ ਹਾਲ ’ਚ ਆਏ ’ਚ ‘ਤਾਊਤੇ’ ਵਰਗੇ ਚੱਕਰਵਾਤੀ ਤੂਫ਼ਾਨ ਤੋਂ ਉਭਰ ਨਹੀਂ ਸਕਿਆ ਸੀ ਕਿ ਹੁਣ ਬੰਗਾਲ ਦੀ ਖਾੜੀ ’ਚ ਘੱਟ ਦਬਾਅ ਬਣਨ ਦੀ ਵਜ੍ਹਾ ਨਾਲ ਇੱਕ ਹੋਰ ਤੂਫ਼ਾਨ ‘ਯਸ਼’ ਦਾ ਖ਼ਤਰਾ ਵਧ ਗਿਆ ਹੈ ਜਿਸ ਦਾ ਵਿਆਪਕ ਅਸਰ ਪੱਛਮੀ ਬੰਗਾਲ, ਓਡੀਸ਼ਾ, ਮੇਘਾਲਿਆ ਅਤੇ ਅਸਾਮ ’ਚ ਦਿਸ ਸਕਦਾ ਹੈ
ਦੇਸ਼ ਹਾਲੇ ਕੋਰੋਨਾ ਵਰਗੀ ਮਹਾਂਮਾਰੀ ਨਾਲ ਜੂਝ ਰਿਹਾ ਹੈ ਇਸ ਵਿਚਕਾਰ ਇਨ੍ਹਾਂ ਤੂਫਾਨਾਂ ਦੀ ਦਸਤਕ ਸਮੁੰਦਰ ਕੰਢੀ ਇਲਾਕਿਆਂ ਦੇ ਲੋਕਾਂ ਦਾ ਦਰਦ ਹੋਰ ਵਧਾ ਰਹੀ ਹੈ ਪੱਛਮੀ ਬੰਗਾਲ ਸਰਕਾਰ ਨੇ ‘ਯਸ਼’ ਨਾਲ ਨਜਿੱਠਣ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੂਬੇ ਦੇ ਆਲ੍ਹਾ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਇਸ ਸਬੰਧੀ ਦੱਖਣੀ ਬੰਗਾਲ ਦੇ ਇਲਾਕਿਆਂ ’ਚ ਸੂਬੇ ਦੀ ਜਨਤਾ ਨੂੰ ਸੁਰੱਖਿਅਤ ਥਾਵਾਂ ’ਤੇ ਲਿਜਾਣ ਨੂੰ ਕਿਹਾ ਹੈ ਸੂਬਾ ਆਫ਼ਤ ਪ੍ਰਬੰਧਨ ਵਿਭਾਗ ਨੂੰ ਚੌਕਸ ਕਰ ਦਿੱਤਾ ਗਿਆ ਹੈ ਪਿਛਲੀ ਵਾਰ ‘ਅੰਫ਼ਾਨ’ ਦੀ ਵਜ੍ਹਾ ਨਾਲ ਹੋਏ ਬੰਨ੍ਹਾਂ ਦੇ ਨੁਕਸਾਨ ਨੂੰ ਦੇਖਦਿਆਂ ਮੁੱਖ ਮੰਤਰੀ ਨੇ ਬੰਨ੍ਹਾਂ ਦੀ ਸੁਰੱਖਿਆ ਦਾ ਵਿਸ਼ੇਸ਼ ਨਿਰਦੇਸ਼ ਦਿੱਤਾ ਹੈ
ਮੌਸਮ ਵਿਭਾਗ ਦੀ ਚਿਤਾਵਨੀ ਦੇ ਬਾਅਦ ਤੋਂ ਸਰਕਾਰ ਚੌਕਸ ਹੋ ਗਈ 25 ਤੋਂ 26 ਮਈ ਤੱਕ ਸੂਬੇ ’ਚ ਚੱਕਰਵਾਤੀ ਤੂਫ਼ਾਨ ਦਾ ਅਸਰ ਦਿਸ ਸਕਦਾ ਹੈ ‘ਤਾਊਤੇ’ ਦਾ ਪ੍ਰਭਾਵ ਦੇਸ਼ ਦੇ ਦੂਜੇ ਹਿੱਸਿਆਂ ’ਚ ਵੀ ਦੇਖਿਆ ਗਿਆ ਹੈ ਤੂਫ਼ਾਨਾਂ ਦੀ ਵਜ੍ਹਾ ਨਾਲ ਜਨ ਅਤੇ ਧਨ ਦਾ ਭਾਰੀ ਨੁਕਸਾਨ ਹੁੰਦਾ ਹੈ ਸੁਨਾਮੀ, ਅੰਫ਼ਾਨ, ਨਿਸਰਗ, ਹੁਦਹੁਦ, ਤਾਊਤੇ ਤੋਂ ਬਾਅਦ ਹੁਣ ‘ਯਸ਼’ ਵੀ ਪੂਰਬੀ ਸੂਬਿਆਂ ’ਚ ਤਬਾਹੀ ਮਚਾਉਣ ਨੂੰ ਬੇਤਾਬ ਹੈ ਮੌਸਮ ਵਿਭਾਗ ਦੀ ਚਿਤਾਵਨੀ ’ਚ ਕਿਹਾ ਗਿਆ ਹੈ ਕਿ ਇਸ ਦਾ ਸਭ ਤੋਂ ਜ਼ਿਆਦਾ ਅਸਰ ਪੱਛਮੀ ਬੰਗਾਲ ਦੇ ਦੱਖਣੀ ਇਲਾਕਿਆਂ, ਮੇਘਾਲਿਆ ਅਤੇ ਮਿਜ਼ੋਰਮ ਅਤੇ ਅਸਾਮ ’ਚ ਹੋਵੇਗਾ ਤੂਫ਼ਾਨ ਜਿੱਥੇ ਆਰਥਿਕ ਨੁਕਸਾਨ ਪਹੁੰਚਾਉਂਦੇ ਹਨ, ਉੱਥੇ ਇਨਸਾਨਾਂ ਲਈ ਬੇਹੱਦ ਖ਼ਤਰਨਾਕ ਹੁੰਦੇ ਹਨ ਸਮੁੰਦਰ ’ਚ ਮਛੇਰਿਆਂ ਦੀ ਜਾਨ ਚਲੀ ਜਾਂਦੀ ਹੈ ਅਤੇ ਬੇੇੜੀਆਂ ਡੁੱਬ ਜਾਂਦੀਆਂ ਹਨ ਦਰੱਖਤਾਂ ਦੇ ਨਾਲ ਇਮਾਰਤਾਂ ਦਾ ਭਾਰੀ ਨੁਕਸਾਨ ਹੁੰਦਾ ਹੈ
‘ਤਾਊਤੇ’ ਦੀ ਵਜ੍ਹਾ ਨਾਲ ਕਈ ਮਛੇਰਿਆਂ ਦੀਆਂ ਕਿਸ਼ਤੀਆਂ ਡੁੱਬਣ ਨਾਲ ਵੱਡੀ ਗਿਣਤੀ ’ਚ ਲੋਕ ਲਾਪਤਾ ਹਨ ਏਡੀਆਰਐਫ਼ ਹਾਲੇ ਤੱਕ ਦੋ ਦਰਜਨ ਤੋਂ ਜ਼ਿਆਦਾ ਲੋਕਾਂ ਦੀਆਂ ਲਾਸ਼ਾਂ ਬਰਾਮਦ ਕਰ ਸਕਿਆ ਹੈ ਤੂਫ਼ਾਨਾਂ ਸਬੰਧੀ ਇੱਕ ਗੱਲ ਲੋਕਾਂ ਦੇ ਦਿਮਾਗ ’ਚ ਘਰ ਕਰਦੀ ਹੈ ਕਿ ਆਖ਼ਰ ਤੂਫ਼ਾਨਾਂ ਦੇ ਨਾਂਅ ਐਨੇ ਅਜ਼ੀਬੋ-ਗਰੀਬ ਕਿਵੇਂ ਹੁੰਦੇ ਹਨ? ਤੂਫ਼ਾਨਾਂ ਦਾ ਨਾਂਅ ਕਿਵੇਂ ਰੱਖਿਆ ਜਾਂਦਾ ਹੈ? ਤੂਫ਼ਾਨਾਂ ਦੇ ਨਾਮਕਰਨ ਦੀ ਵਜ੍ਹਾ ਦੇ ਪਿੱਛੇ ਕਾਰਨ ਕੀ ਹੈ? ਇਸ ਤਰ੍ਹਾਂ ਦੇ ਸਵਾਲ ਆਮ ਆਦਮੀ ਦੇ ਜ਼ਿਹਨ ’ਚ ਉੱਠਦੇ ਰਹਿੰਦੇ ਹਨ ਹਾਲ ’ਚ ‘ਤਾਊਤੇ’ ਤੂਫ਼ਾਨ ਆਇਆ ਸੀ ਜਿਸ ਦਾ ਨਾਮਕਰਨ ਮਿਆਂਮਾਰ ਨੇ ਕੀਤਾ ਸੀ ਸਥਾਨਕ ਭਾਸ਼ਾ ’ਚ ਜਿਸ ਦਾ ਅਰਥ ਛਿਪਕਲੀ ਤੋਂ ਸੀ 2017 ’ਚ ਆਏ ਓਖੀ ਤੂਫ਼ਾਨ ਦਾ ਨਾਂਅ ਬੰਗਲਾਦੇਸ਼ ਨੇ ਰੱਖਿਆ ਸੀ ਜਿਸ ਦਾ ਮਤਲਬ ਅੱਖ ਹੁੰਦਾ ਹੈ ਫੋਨੀ ਨਾਂਅ ਵੀ ਬੰਗਲਾਦੇਸ਼ ਨੇ ਦਿੱਤਾ ਸੀ
ਅੰਫਾਨ ਨਾਂਅ ਥਾਈਲੈਂਡ ਨੇ ਦਿੱਤਾ ਸੀ ਨਿਸਰਗ ਤੂਫਾਨ ਦਾ ਨਾਮਕਰਨ ਭਾਰਤ ਨੇ ਕੀਤਾ ਸੀ ਇਸ ਤੋਂ ਇਲਾਵਾ ਗਾਜਾ, ਤਿਤਲੀ, ਵਰਦਾ, ਹੁਦਹੁਦ, ਬੁਲਬੁਲ ਅਤੇ ਕਿਆਰ, ਲਹਿਰ ਤੋਂ ਇਲਾਵਾ ਆਉਣ ਵਾਲੇ ਤੂਫ਼ਾਨ ਦਾ ਨਾਂਅ ਸਾਗਰ ਭਾਰਤ ਨੇ ਹੀ ਰੱਖਿਆ ਹੈ ਅਮਰੀਕਾ ਨੇ ਡੋਰੀਅਨ, ਬੋਂਬ, ਫਲੋਰੈਂਸ, ਵਰਗੇ ਤੂਫ਼ਾਨਾਂ ਦਾ ਨਾਂਅ ਰੱਖਿਆ ਜਦੋਂਕਿ ਅਸਟਰੇਲੀਆ ਨੇ ਵੈਰੋਨਿਕਾ, ਚੀਨ ਨੇ ਐਂਪਿਲ, ਜਾਪਾਨ ਨੇ ਟ੍ਰੋਮੀ, ਜੇਬੀ, ਲੈਨ ਤੂਫਾਨਾਂ ਦੇ ਨਾਂਅ ਦਿੱਤੇ ਇਹ ਸਿਰਫ਼ ਆਮ ਉਦਾਹਰਨਾਂ ਹਨ ਇੱਥੇ ਸਾਰੇ ਤੂਫ਼ਾਨਾਂ ਦਾ ਜ਼ਿਕਰ ਕਰਨਾ ਬੇਮਤਲਬ ਹੋਵੇਗਾ ਸੰਸਾਰ ਭਰ ’ਚ ਤੂਫਾਨਾਂ ਦੇ ਅਧਿਐਨ ਲਈ ਸਬੰਧਿਤ ਦੇਸ਼ ਦੇ ਚਿਤਾਵਨੀ ਕੇਂਦਰ ਸਥਾਪਿਤ ਕੀਤੇ ਹਨ ਜਿਸ ਦੀ ਵਜ੍ਹਾ ਨਾਲ ਤੂਫ਼ਾਨ ਅਤੇ ਚੱਕਰਵਾਤ ਬਾਰੇ ਪੂਰੀ ਜਾਣਕਾਰੀ ਸਬੰਧਿਤ ਦੇਸ਼ ਨੂੰ ਮਿਲਦੀ ਹੈ
ਸਬੰਧਿਤ ਕੇਂਦਰਾਂ ’ਚ ਮੌਸਮ ਵਿਗਿਆਨੀਆਂ ਦੀ ਤੈਨਾਤੀ ਤੋਂ ਬਾਅਦ ਆਧੁਨਿਕ ਮਸ਼ੀਨਾਂ ਵੀ ਰੱਖੀਆਂ ਗਈਆਂ ਹਨ ਜਿਨ੍ਹਾਂ ਦੀ ਵਜ੍ਹਾ ਨਾਲ ਤੂਫ਼ਾਨ ਦਾ ਕੇਂਦਰ, ਉਸ ਦੀ ਤੇਜ਼ੀ ਅਤੇ ਦੂਜੀਆਂ ਗੱਲਾਂ ਦਾ ਮੁਲਾਂਕਣ ਸੰਭਵ ਹੁੰਦਾ ਹੈ ਵਿਗਿਆਨਕ ਤਰੱਕੀ ਦੇ ਚੱਲਦਿਆਂ ਹੀ ਇਹ ਸੰਭਵ ਹੋ ਸਕਦਾ ਹੈ ਕਿ ਤੂਫ਼ਾਨਾਂ ਦੇ ਆਉਣ ਤੋਂ ਪਹਿਲਾਂ ਸਾਰੀਆਂ ਸੂਚਨਾਵਾਂ ਜੁਟਾ ਲਈਆਂ ਜਾਂਦੀਆਂ ਹਨ, ਜਿਸ ਦੀ ਵਜ੍ਹਾ ਨਾਲ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਭੇਜ ਕੇ ਜਨ ਦੇ ਨੁਕਸਾਨ ਨੂੰ ਕਾਫ਼ੀ ਹੱਕ ਤੱਕ ਰੋਕ ਲਿਆ ਜਾਂਦਾ ਹੈ ਜਦੋਂਕਿ ਪਹਿਲਾਂ ਅਜਿਹਾ ਨਹੀਂ ਹੋ ਸਕਦਾ ਸੀ
ਜਿਸਦੀ ਵਜ੍ਹਾ ਨਾਲ ਕੁਦਰਤੀ ਤੂਫ਼ਾਨਾਂ ’ਚ ਕਾਫ਼ੀ ਲੋਕਾਂ ਦੀ ਜਾਨ ਚਲੀ ਜਾਂਦੀ ਸੀਭਾਰਤ ’ਚ ਆਉਣ ਵਾਲੇ ਚੱਕਰਵਾਤੀ ਤੂਫ਼ਾਨ ਬੰਗਾਲ ਦੀ ਖਾੜੀ ਅਤੇ ਅਰਬ ਸਾਗਰ ਤੋਂ ਉੱਠਦੇ ਹਨ ਇੱਕ ਅੰਕੜੇ ਅਨੁਸਾਰ 120 ਸਾਲਾਂ ’ਚ ਹਾਲੇ ਤੱਕ ਜੋ ਤੂਫਾਨ ਆਏ ਹਨ, ਉਨ੍ਹਾਂ ’ਚੋਂ ਸਿਰਫ਼ 14 ਫੀਸਦੀ ਅਰਬ ਸਾਗਰ ਤੋਂ ਉੱਠੇ ਹਨ ਜਦੋਂ ਕਿ ਬਾਕੀ 86 ਫੀਸਦੀ ਬੰਗਾਲ ਦੀ ਖਾੜੀ ਤੋਂ ਉੱਠਦੇ ਹਨ ਵਿਗਿਆਨੀਆਂ ਅਨੁਸਾਰ ਬੰਗਾਲ ਦੀ ਖਾੜੀ ਤੋਂ ਉੱਠਣ ਵਾਲੇ ਤੂਫ਼ਾਨ ਜ਼ਿਆਦਾ ਪ੍ਰਭਾਵਸ਼ਾਲੀ ਅਤੇ ਖ਼ਤਰਨਾਕ ਹੁੰਦੇ ਹਨ, ਅਰਬ ਸਾਗਰ ਤੋਂ ਉੱਠਣ ਵਾਲੇ ਤੂਫਾਨਾਂ ਦੇ ਮੁਕਾਬਲੇ ਜਿਨ੍ਹਾਂ ਤੂਫਾਨਾਂ ਦੀ ਗਤੀ ਸੀਮਾ 35 ਕਿ.ਮੀ. ਤੋਂ ਘੱਟ ਹੁੰਦੀ ਹੈ ਉਨ੍ਹਾਂ ਨੂੰ ਕੋਈ ਵਿਸ਼ੇਸ਼ ਨਾਂਅ ਨਹੀਂ ਦਿੱਤਾ ਜਾਂਦਾ ਹੈ
ਪਰ ਇਸ ਤੋਂ ਜ਼ਿਆਦਾ ਦੀ ਗਤੀ ਸੀਮਾ ਵਾਲੇ ਤੂਫ਼ਾਨਾਂ ਦਾ ਨਾਮਕਰਨ ਕੀਤਾ ਜਾਂਦਾ ਹੈ ਜੇਕਰ ਇਸ ਦੀ ਗਤੀ 74 ਤੋਂ ਜ਼ਿਆਦਾ ਹੋ ਜਾਂਦੀ ਹੈ ਇਸ ਨੂੰ ਚੱਕਰਵਾਤ ਤੇ ਤੂਫ਼ਾਨ ’ਚ ਵਰਗੀਕਰਨ ਕੀਤਾ ਜਾਂਦਾ ਹੈ ਤੂਫਾਨਾਂ ਦੇ ਨਾਮਕਰਨ ਦੇ ਪਿੱਛੇ ਉਸ ਦੇ ਅਧਿਐਨ ਦੀ ਗੱਲ ਹੁੰਦੀ ਹੈ ਮੌਸਮ ਵਿਗਿਆਨੀ ਅਧਿਐਨ ਦੀ ਸੁਵਿਧਾ ਅਤੇ ਤਬਾਹੀ ਦੇ ਮੁਲਾਂਕਣ ਦੇ ਲਿਹਾਜ ਨਾਲ ਤੂਫ਼ਾਨਾਂ ਦਾ ਨਾਂਅ ਰੱਖਦੇ ਹਨ ਕਿਉਂਕਿ ਤੂਫਾਨਾਂ ਦੇ ਨਾਂਅ ਨਾਲ ਹੀ ਆਫ਼ਤ ਪ੍ਰਬੰਧਨ ਕੀਤਾ ਜਾਂਦਾ ਹੈ ਅਤੇ ਚਿਤਾਵਨੀ ਜਾਰੀ ਕੀਤੀ ਜਾਂਦੀ ਹੈ ਦੂਜੀ ਗੱਲ ਕਿਹੜਾ ਤੂਫਾਨ ਕਿੰਨਾ ਜ਼ਿਆਦਾ ਪ੍ਰਭਾਵਸ਼ਾਲੀ ਰਿਹਾ ਅਤੇ ਕਦੋਂ ਆਇਆ ਇਸ ਅਧਿਐਨ ਲਈ ਵੀ ਨਾਂਅ ਰੱਖਣਾ ਜ਼ਰੂਰੀ ਹੁੰਦਾ ਹੈ
ਚੱਕਰਵਾਤਾਂ ਦੇ ਅਧਿਐਨ ਖੇਤਰੀ ਪੱਧਰ ’ਤੇ ਹੁੰਦੇ ਹਨ ਇਸ ਲਈ ਵੀ ਸੁਵਿਧਾ ਅਨੁਸਾਰ ਅਜਿਹਾ ਕੀਤਾ ਜਾਂਦਾ ਹੈ ਜਿਸ ਦੀ ਵਜ੍ਹਾ ਨਾਲ ਪੈਨਲ ’ਚ ਸ਼ਾਮਲ ਤਮਾਮ ਦੇਸ਼ ਤੂਫ਼ਾਨਾਂ ਦਾ ਨਾਂਅ ਰੱਖਦੇ ਹਨ ਦੁਨੀਆ ’ਚ ਤੂਫ਼ਾਨਾਂ ਦੇ ਨਾਮਕਰਨ ਦੀ ਸ਼ੁਰੂਆਤ 2004 ਤੋਂ ਹੋਈ ਤੂਫ਼ਾਨਾਂ ਦਾ ਨਾਮਕਰਨ ਇਕੱਠੇ 64 ਦੇਸ਼ ਮਿਲ ਕੇ ਕਰਦੇ ਹਨ ਅੱਠ ਦੇਸ਼ਾਂ ਵੱਲੋਂ ਸੁਝਾਏ ਗਏ ਨਾਵਾਂ ਦੇ ਕ੍ਰਮ ਅਨੁਸਾਰ ਤੂਫਾਨਾਂ ਦਾ ਸਹਿਜ਼ ਅਤੇ ਸਰਲ ਨਾਂਅ ਰੱਖਿਆ ਜਾਂਦਾ ਹੈ ਭਾਰਤ ਇਸ ਸਮੇਂ ਕੋਰੋਨਾ ਮਹਾਂਮਾਰੀ ਨਾਲ ਜੂਝ ਰਿਹਾ ਹੈ ਇਸ ’ਚ ਤਾਊਤੇ ਤੋਂ ਬਾਅਦ ਹੁਣ ਯਸ਼ ਨੇ ਵੱਡੀ ਚੁਣੌਤੀ ਖੜ੍ਹੀ ਕਰ ਦਿੱਤੀ ਹੈ ਫ਼ਿਰ ਵੀ ਸਾਨੂੰ ਸੰਜਮ ਅਤੇ ਹੌਂਸਲੇ ਤੋਂ ਕੰਮ ਲੈਣਾ ਹੋਵੇਗਾ ਦੇਸ਼ ਲਈ ਇਹ ਪ੍ਰੀਖਿਆ ਦੀ ਘੜੀ ਹੈ
ਪ੍ਰਭੂਨਾਥ ਸ਼ੁਕਲ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।