Ludhiana News: ਲੁਧਿਆਣਾ (ਵਨਰਿੰਦਰ ਸਿੰਘ ਮਣਕੂ)। ਲੁਧਿਆਣਾ ਦੇ ਸ਼ਹੀਦ ਕਰਨੈਲ ਸਿੰਘ ਨਗਰ, ਫੇਸ 2 ਦੇ ਵਿਚੋਂ ਚੋਰਾਂ ਦਾ ਹੈਰਾਨੀਜਨਕ ਕਾਰਨਾਮਾ ਸਾਮਹਣੇ ਆਇਆ ਹੈ। ਜਿੱਥੇ ਪਰਿਵਾਰਕ ਮੈਂਬਰਾਂ ਸਮੇਤ ਟ੍ਰਿਪ ’ਤੇ ਮਲੇਸ਼ੀਆ ਘੁੰਮਣ ਗਏ ਹੋਇਆ ਦੇ ਘਰੋਂ ਚੋਰਾਂ ਨੇ ਕੈਸ਼, ਡੀਵੀਆਰ ਤੇ ਹੋਰ ਜ਼ਰੂਰੀ ਦਸਤਾਵੇਜ ਸਮੇਤ ਸਮਾਨ ਚੋਰੀ ਕਰਕੇ ਲੈ ਜਾਣ ਦੀ ਖਬਰ ਹੈ।
Read Also : Jalandhar Blast News: ਜਲੰਧਰ ਤੋਂ ਵੰਡੀ ਖਬਰ, ਭਾਜਪਾ ਆਗੂ ਦੇ ਘਰ ’ਚ ਧਮਾਕਾ, ਜਾਂਚ ’ਚ ਜੁਟੀ ਪੁਲਿਸ
ਲੁਧਿਆਣਾ ਦੇ ਦੁੱਗਰੀ ਥਾਣੇ ’ਚ ਆਪਣੀ ਸ਼ਿਕਾਇਤ ਦਿੰਦਿਆਂ ਅਵਤਾਰ ਸਿੰਘ ਵਾਸੀ ਸ਼ਹੀਦ ਕਰਨੈਲ ਸਿੰਘ ਨਗਰ, ਫੇਸ-2 ਪੱਖੋਵਾਲ ਰੋਡ ਨੇ ਦੱਸਿਆ ਕਿ ਬੀਤੇ ਮਹੀਨੇ 30 ਮਾਰਚ ਨੂੰ ਮੈਂ ਆਪਣੇ ਪਰਿਵਾਰ ਸਮੇਤ ਘੁੰਮਣ ਫਿਰਨ ਲਈ ਮਲੇਸ਼ੀਆ ਗਿਆ ਹੋਇਆ ਸੀ। ਉਹਨਾਂ ਕਿਹਾ ਕਿ ਜਦੋਂ ਉਹ ਬੀਤੇ ਦਿਨ 7 ਅਪਰੈਲ ਨੂੰ ਘਰ ਵਾਪਿਸ ਆਏ ਤਾਂ ਦੇਖਿਆ ਕਿ ਘਰ ਵਿੱਚ ਪਿਆ ਸਾਰਾ ਸਮਾਨ ਖਿੱਲਰਿਆ ਹੋਇਆ ਸੀ। ਜਿਸ ਉਪਰੰਤ ਜਾਂਚ ਕਰਨ ’ਤੇ ਪਤਾ ਲੱਗਾ ਕਿ ਘਰ ਚੋਂ 2 ਲੱਖ ਰੁਪਏ ਕੈਸ਼, ਇਕ ਐਪਲ ਦੀ ਘੜੀ, ਡੀ ਵੀ ਆਰ, ਵਾਈਫਾਈ ਰਾਊਟਰ, ਹਾਰਡ ਡਿਸਕ ਸਮੇਤ ਹੋਰ ਜ਼ਰੂਰੀ ਦਸਤਾਵੇਜਾਂ ਨੂੰ ਚੋਰ ਚੋਰੀ ਕਰਕੇ ਲੈ ਗਏ ਹਨ। Ludhiana News
ਇਸ ਕੇਸ ਦੀ ਜਾਂਚ ਕਰ ਰਹੇ ਦੁਗਰੀ ਥਾਣੇ ਤੋਂ ਹੌਲਦਾਰ ਅਵਤਾਰ ਸਿੰਘ ਨਾਲ ਜਦੋਂ ਫੋਨ ’ਤੇ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਸ਼ਹੀਦ ਕਰਨੈਲ ਸਿੰਘ ਨਗਰ ਫੇਸ 2 ਦੇ ਰਹਿਣ ਵਾਲੇ ਅਵਤਾਰ ਸਿੰਘ ਪੁੱਤਰ ਉਜਾਗਰ ਸਿੰਘ ਹੁਣਾਂ ਦੇ ਬਿਆਨਾਂ ’ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਅਸੀਂ ਆਲੇ ਦੁਆਲੇ ਲੱਗੇ ਕੈਮਰਿਆਂ ਦੀ ਛਾਣਬੀਨ ਕਰ ਰਹੇ ਹਾਂ, ਜਿਨ੍ਹਾਂ ਤੋਂ ਸਾਨੂੰ ਹੁਣ ਤੱਕ ਇਹ ਪਤਾ ਲੱਗਿਆ ਹੈ ਕਿ ਤਿੰਨ ਚੋਰਾਂ ਨੇ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਜਿਨਾਂ ਦੀ ਭਾਲ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਕਿ ਇਹਨਾਂ ਚੋਰਾਂ ਨੂੰ ਪੁਲਿਸ ਜਲਦ ਹੀ ਗ੍ਰਿਫ਼ਤਾਰ ਕਰ ਲਵੇਗੀ।