ਤੀਜੇ ਟੀ-20 ’ਚ ਇੰਗਲੈਂਡ ਨੂੰ 5 ਵਿਕਟਾਂ ਨਾਲ ਹਰਾਇਆ
- ਸੀਰੀਜ਼ 1-2 ਨਾਲ ਗੁਆਈ
- ਸਮ੍ਰਿਤੀ ਮੰਧਾਨਾ ਨੇ ਬਣਾਇਆਂ 48 ਦੌੜਾਂ
ਮੁੰਬਈ (ਏਜੰਸੀ)। ਭਾਰਤੀ ਮਹਿਲਾ ਟੀਮ ਨੇ ਟੀ-20 ਸੀਰੀਜ ਦੇ ਆਖਰੀ ਮੈਚ ’ਚ ਇੰਗਲੈਂਡ ਨੂੰ 5 ਵਿਕਟਾਂ ਨਾਲ ਹਰਾ ਦਿੱਤਾ ਪਰ ਲੜੀ 1-2 ਨਾਲ ਹਾਰ ਗਈ। ਟੀਮ ਨੇ ਲਗਾਤਾਰ 4 ਹਾਰਾਂ ਤੋਂ ਬਾਅਦ ਇੰਗਲੈਂਡ ਖਿਲਾਫ ਜਿੱਤ ਦਰਜ ਕੀਤੀ ਹੈ। ਭਾਰਤੀ ਟੀਮ ਇਸ ਤੋਂ ਪਹਿਲਾਂ ਸ਼ੁਰੂਆਤੀ 2 ਮੁਕਾਬਲੇ ਹਾਰ ਗਿਆ ਸੀ। ਭਾਰਤੀ ਟੀਮ ਦੀ ਇੰਗਲੈਂਡ ’ਤੇ ਆਖਰੀ ਜਿੱਤ 13 ਸਤੰਬਰ 2022 ਨੂੰ ਹੋਈ ਸੀ। ਇਸ ਜਿੱਤ ਨਾਲ ਹੀ ਟੀਮ ਇੰਡੀਆ ਨੇ 3 ਮੈਚਾਂ ਦੀ ਸੀਰੀਜ ’ਚ ਹਾਰ ਦਾ ਫਰਕ ਘੱਟ ਕਰ ਦਿੱਤਾ ਹੈ। ਇੰਗਲੈਂਡ ਦੀ ਟੀਮ ਨੇ ਸੀਰੀਜ ਦੇ ਪਹਿਲੇ ਸ਼ੁਰੂਆਤੀ ਦੋ ਮੈਚ ਜਿੱਤ ਕੇ 2-0 ਦੀ ਬੜ੍ਹਤ ਬਣਾ ਲਈ ਸੀ। (IND Vs ENG 3rd T20)
ਇਹ ਵੀ ਪੜ੍ਹੋ : ਹੈਰੋਇਨ ਤਸਕਰੀ ਦੇ ਦੋਸ਼ ’ਚ ਪੁਲਿਸ ਨੇ 4 ਪਿਸਟਲਾਂ ਸਣੇ 6 ਜਣਿਆਂ ਨੂੰ ਦਬੋਚਿਆ
ਪਰ ਆਖਰੀ ਮੈਚ ਜਿੱਤ ਕੇ ਭਾਰਤ ਨੇ ਸਕੋਰ 2-1 ਕਰ ਦਿੱਤਾ। ਮੁੰਬਈ ਦੇ ਵਾਨਖੇੜੇ ਮੈਦਾਨ ’ਤੇ ਇੰਗਲੈਂਡ ਦੀ ਟੀਮ ਨੇ ਟਾਸ ਜਿੱਤਿਆ ਅਤੇ ਪਹਿਲਾਂ ਬੱਲੇਬਾਜੀ ਕਰਨਾ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਇੰਗਲੈਂਡ ਦੀ ਟੀਮ ਨੇ 20 ਓਵਰਾਂ ’ਚ ਸਾਰੀਆਂ ਵਿਕਟਾਂ ਗੁਆ ਕੇ 126 ਦੌੜਾਂ ਬਣਾਈਆਂ। ਜਵਾਬ ’ਚ ਭਾਰਤੀ ਮਹਿਲਾ ਟੀਮ ਨੇ 19 ਓਵਰਾਂ ’ਚ 5 ਵਿਕਟਾਂ ਗੁਆ ਕੇ 127 ਦੌੜਾਂ ਬਣਾ ਕੇ ਇਹ ਮੈਚ ਜਿੱਤ ਲਿਆ। ਭਾਰਤ ਵੱਲੋਂ ਸ਼੍ਰੇਅੰਕਾ ਪਾਟਿਲ ਪਲੇਅਰ ਆਫ ਦਿ ਮੈਚ ਰਹੀ। ਉਨ੍ਹਾਂ 4 ਓਵਰਾਂ ’ਚ 19 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ। ਹੁਣ ਭਾਰਤ ਅਤੇ ਇੰਗਲੈਂਡ ਵਿਚਕਾਰ ਇੱਕੋ ਇੱਕ ਟੈਸਟ ਮੈਚ 14 ਦਸੰਬਰ ਤੋਂ ਖੇਡਿਆ ਜਾਵੇਗਾ। (IND Vs ENG 3rd T20)
ਸਮ੍ਰਿਤੀ ਮੰਧਾਨਾ ਦੀ 48 ਦੌੜਾਂ ਦੀ ਪਾਰੀ | IND Vs ENG 3rd T20
ਭਾਰਤੀ ਟੀਮ ਦੀ ਸਲਾਮੀ ਬੱਲੇਬਾਜ ਸਮ੍ਰਿਤੀ ਮੰਧਾਨਾ ਨੇ 48 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਸ਼ੇਫਾਲੀ ਵਰਮਾ ਦੇ 11 ਦੌੜਾਂ ’ਤੇ ਆਊਟ ਹੋਣ ਤੋਂ ਬਾਅਦ ਉਨ੍ਹਾਂ ਪਾਰੀ ਨੂੰ ਅੱਗੇ ਵਧਾਇਆ ਅਤੇ ਸਕੋਰ ਨੂੰ 100 ਦੌੜਾਂ ਤੋਂ ਪਾਰ ਲੈ ਗਏ। ਮਿਡਲ ਆਰਡਰ ’ਤੇ ਜੇਮਿਮਾਹ ਰੌਡਰਿਗਜ ਨੇ 29 ਦੌੜਾਂ ਦਾ ਯੋਗਦਾਨ ਦਿੱਤਾ। ਇੰਗਲੈਂਡ ਦੀ ਟੀਮ ਲਈ ਫ੍ਰੇਆ ਕੇਮਪ ਅਤੇ ਸੋਫੀ ਏਕਲਸ਼ਟਨ ਨੇ 2-2 ਵਿਕਟਾਂ ਲਈਆਂ। ਸ਼ਾਰਲੋਟ ਡੀਨ ਨੂੰ ਇੱਕ ਵਿਕਟ ਮਿਲੀ। (IND Vs ENG 3rd T20)
ਇੰਗਲੈਂਡ ਦੀ ਹੀਦਰ ਨਾਈਟ ਦਾ ਅਰਧਸੈਂਕੜਾ | IND Vs ENG 3rd T20
ਟਾਸ ਜਿੱਤ ਕੇ ਪਹਿਲਾਂ ਬੱਲੇਬਾਜੀ ਕਰਨ ਆਈ ਇੰਗਲੈਂਡ ਦੀ ਕਪਤਾਨ ਹੀਥਰ ਨਾਈਟ ਨੇ ਆਪਣੇ ਟੀ-20 ਕਰੀਅਰ ਦਾ 5ਵਾਂ ਅਰਧ ਸੈਂਕੜਾ ਲਾਇਆ। ਉਸ ਨੇ 42 ਗੇਂਦਾਂ ’ਤੇ 123.80 ਦੀ ਸਟ੍ਰਾਈਕ ਰੇਟ ਨਾਲ 52 ਦੌੜਾਂ ਬਣਾਈਆਂ। ਹੀਥਰ ਦੀ ਪਾਰੀ ’ਚ 3 ਚੌਕੇ ਅਤੇ 3 ਛੱਕੇ ਸ਼ਾਮਲ ਸਨ। ਹੀਥਰ ਤੋਂ ਇਲਾਵਾ ਐਮੀ ਜੌਨਸ ਨੇ 25 ਦੌੜਾਂ ਦਾ ਯੋਗਦਾਨ ਦਿੱਤਾ। (IND Vs ENG 3rd T20)
ਸਾਈਕਾ ਇਸ਼ਹਾਕ ਅਤੇ ਸ਼੍ਰੇਅੰਕਾ ਪਾਟਿਲ ਨੇ ਲਈਆਂ 3-3 ਵਿਕਟਾਂ
ਭਾਰਤੀ ਮਹਿਲਾ ਟੀਮ ਦੀ ਗੇਂਦਬਾਜ ਸਾਈਕਾ ਇਸ਼ਹਾਕ ਅਤੇ ਸ਼੍ਰੇਅੰਕਾ ਪਾਟਿਲ ਨੇ ਸ਼ਾਨਦਾਰ ਗੇਂਦਬਾਜੀ ਕੀਤੀ। ਇਨ੍ਹਾਂ ਦੋਵਾਂ ਨੇ ਮਿਲ ਕੇ 6 ਇੰਗਲੈਂਡ ਦੇ ਬੱਲੇਬਾਜ਼ਾਂ ਨੂੰ ਪੈਵੇਲੀਅਨ ਦਾ ਰਾਹ ਦਿਖਾਇਆ। ਦੋਵਾਂ ਨੇ ਬਰਾਬਰ 3-3 ਵਿਕਟਾਂ ਹਾਸਲ ਕੀਤੀਆਂ। (IND Vs ENG 3rd T20)