ਤੀਜੇ ਇੱਕਰੋਜ਼ਾ ’ਚ ਭਾਰਤ ਨੇ ਇੰਗਲੈਂਡ ਨੂੰ 142 ਦੌੜਾਂ ਨਾਲ ਹਰਾਇਆ
IND vs ENG: ਸਪੋਰਟਸ ਡੈਸਕ। ਭਾਰਤ ਨੇ ਤੀਜੇ ਇੱਕ ਰੋਜ਼ਾ ਮੈਚ ’ਚ ਇੰਗਲੈਂਡ ਨੂੰ 142 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਕੇ ਸੀਰੀਜ਼ ’ਚ ਕਲੀਨ ਸਵੀਪ ਕਰ ਲਿਆ ਹੈ। ਇਸ ਨਾਲ ਟੀਮ ਨੇ ਵਨਡੇ ਸੀਰੀਜ਼ 3-0 ਨਾਲ ਕਲੀਨ ਸਵੀਪ ਕਰ ਲਈ। ਇੰਗਲੈਂਡ ਨੇ ਬੁੱਧਵਾਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਪਣੇ 50 ਓਵਰਾਂ ’ਚ 356 ਦੌੜਾਂ ਦਾ ਸਕੋਰ ਬਣਾਇਆ। ਜਵਾਬ ’ਚ, ਅੰਗਰੇਜ਼ਾਂ ਦੀ ਟੀਮ 34.2 ਓਵਰਾਂ ’ਚ 214 ਦੌੜਾਂ ’ਤੇ ਆਲ ਆਊਟ ਹੋ ਗਈ। ਭਾਰਤੀ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਨੇ ਸੈਂਕੜਾ ਜੜਿਆ। IND vs ENG
ਇਹ ਖਬਰ ਵੀ ਪੜ੍ਹੋ : Kisan Andolan: ਇੱਕ ਸਾਲ ਪੂਰਾ ਹੋਣ ’ਤੇ ਸ਼ੰਭੂ ਬਾਰਡਰ ’ਤੇ ਕਿਸਾਨ ਭਲਕੇ ਕਰਨਗੇ ਵੱਡਾ ਇਕੱਠ
ਸ਼੍ਰੇਅਸ ਅਈਅਰ ਨੇ 78 ਦੌੜਾਂ ਦੀ ਪਾਰੀ ਖੇਡੀ, ਸਾਬਕਾ ਕਪਤਾਨ ਵਿਰਾਟ ਕੋਹਲੀ ਨੇ 52 ਦੌੜਾਂ ਦੀ ਅਰਧਸੈਂਕੜੇ ਵਾਲੀ ਪਾਰੀ ਖੇਡੀ, ਕੇਐਲ ਰਾਹੁਲ ਨੇ 40 ਦੌੜਾਂ ਬਣਾਈਆਂ। ਹਰਸ਼ਿਤ ਰਾਣਾ, ਹਾਰਦਿਕ ਪੰਡਯਾ, ਅਕਸ਼ਰ ਪਟੇਲ ਤੇ ਅਰਸ਼ਦੀਪ ਸਿੰਘ ਨੇ 2-2 ਵਿਕਟਾਂ ਲਈਆਂ। ਇੰਗਲੈਂਡ ਦਾ ਕੋਈ ਵੀ ਬੱਲੇਬਾਜ਼ ਅਰਧ ਸੈਂਕੜਾ ਨਹੀਂ ਬਣਾ ਸਕਿਆ, ਆਦਿਲ ਰਾਸ਼ਿਦ ਨੇ 4 ਵਿਕਟਾਂ ਲਈਆਂ। ਸ਼ੁਭਮਨ ਗਿੱਲ ਨੂੰ ਅੱਜ ਸੈਂਕੜਾ ਜੜਨ ਕਰਕੇ ‘ਪਲੇਅਰ ਆਫ ਦੀ ਸੀਰੀਜ਼’ ਦਾ ਪੁਰਸਕਾਰ ਮਿਲਿਆ, ਨਾਲ ਹੀ ਸੀਰੀਜ਼ ਦੇ ਤਿੰਨੇ ਮੈਚਾਂ ’ਚ ਚੰਗਾ ਪ੍ਰਦਰਸ਼ਨ ਦੇ ਚੱਲਦੇ ਸ਼ੁਭਮਨ ਗਿੱਲ ਨੂੰ ‘ਪਲੇਅਰ ਆਫ ਦੀ ਸੀਰੀਜ਼’ ਦਾ ਅਵਾਰਡ ਵੀ ਦਿੱਤਾ ਗਿਆ ਹੈ।
ਦੋਵਾਂ ਟੀਮਾਂ ਦੀ ਪਲੇਇੰਗ-11 | IND vs ENG
ਭਾਰਤ : ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ (ਉਪ-ਕਪਤਾਨ), ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐਲ ਰਾਹੁਲ (ਵਿਕਟਕੀਪਰ), ਹਾਰਦਿਕ ਪੰਡਯਾ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਕੁਲਦੀਪ ਯਾਦਵ, ਹਰਸ਼ਿਤ ਰਾਣਾ ਤੇ ਅਰਸ਼ਦੀਪ ਸਿੰਘ।
ਇੰਗਲੈਂਡ : ਜੋਸ ਬਟਲਰ (ਕਪਤਾਨ), ਬੇਨ ਡਕੇਟ, ਫਿਲ ਸਾਲਟ (ਵਿਕਟਕੀਪਰ), ਜੋ ਰੂਟ, ਹੈਰੀ ਬਰੂਕ, ਟੌਮ ਬੈਂਟਨ, ਲਿਆਮ ਲਿਵਿੰਗਸਟੋਨ, ਗੁਸ ਐਟਕਿੰਸਨ, ਸਾਕਿਬ ਮਹਿਮੂਦ, ਆਦਿਲ ਰਾਸ਼ਿਦ ਤੇ ਮਾਰਕ ਵੁੱਡ।