13 ਫਰਵਰੀ ਤੋਂ ਬਾਅਦ ਕੋਵਿਡ ਪਾਜ਼ਿਟਿਵ ਆਉਣ ਵਾਲੇ ਵੋਟਰ ਪੋਸਟਲ ਬੈਲੇਟ ਪੇਪਰ ਨਾਲ ਵੀ ਪਾ ਸਕਣਗੇ ਵੋਟਾਂ

Patiala photo-06, Covid Positive Voters

20 ਫਰਵਰੀ ਨੂੰ ਪੋਲਿੰਗ ਸਟੇਸ਼ਨ ’ਤੇ ਆਖਰੀ ਘੰਟੇ ਸ਼ਾਮ 5 ਤੋਂ 6 ਵਜੇ ਤੱਕ ਖ਼ੁਦ ਜਾ ਕੇ ਵੀ ਵੋਟਾਂ ਪਾ ਸਕਣਗੇ ਕੋਵਿਡ ਪਾਜਿਟਿਵ : ਏ.ਡੀ.ਸੀ. (Covid Positive Voters)

  • ਹਰ ਪੋਲਿੰਗ ਬੂਥ ’ਤੇ ਵਲੰਟੀਅਰ ਵਹੀਲ ਚੇਅਰ ਸਮੇਤ ਰਹਿਣਗੇ ਤਾਇਨਾਤ, ਸਮਾਜ ਸੇਵੀ ਸੰਸਥਾਵਾਂ ਨਿਭਾਉਣਗੀਆਂ ਅਹਿਮ ਭੂਮਿਕਾ-ਥਿੰਦ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਦੇ ਵਧੀਕ ਡਿਪਟੀ ਕਮਿਸ਼ਨਰ (ਜ)-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਗੁਰਪ੍ਰੀਤ ਸਿੰਘ ਥਿੰਦ ਨੇ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਹਰੇਕ ਯੋਗ ਵੋਟਰ ਦੀ ਵੋਟ ਪੁਆਉਣ ਲਈ ਉਚੇਚੇ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ 13 ਤੋਂ 17 ਫਰਵਰੀ ਤੱਕ ਕੋਵਿਡ ਪਾਜਿਟਿਵ ਆਉਣ ਵਾਲੇ ਵੋਟਰ, ਹਸਪਤਾਲ ’ਚ ਦਾਖਲ ਕੋਰੋਨਾ ਮਰੀਜ਼ ਅਤੇ ਖ਼ੁਦ ਵੋਟ ਪਾਉਣ ਲਈ ਨਾ ਜਾ ਸਕਣ ਵਾਲੇ ਦਿਵਿਆਂਗ ਜਨਾਂ ਸਮੇਤ 80 ਸਾਲ ਤੋਂ ਵਧੇਰੇ ਉਮਰ ਵਾਲੇ ਨਾਗਰਿਕਾਂ ਨੂੰ ਪੋਸਟਲ ਬੈਲੇਟ ਪੇਪਰ ਜਾਰੀ ਕੀਤੇ ਜਾਣਗੇ।

ਏ.ਡੀ.ਸੀ. ਸ. ਥਿੰਦ ਨੇ ਸਪੱਸ਼ਟ ਕੀਤਾ ਕਿ ਪਰੰਤੂ 18, 19 ਅਤੇ 20 ਫਰਵਰੀ ਨੂੰ ਪਾਜਿਟਿਵ ਆਉਣ ਵਾਲੇ ਕੋਵਿਡ ਮਰੀਜਾਂ ਲਈ ਇਹ ਪ੍ਰਬੰਧ ਨਹੀਂ ਹੋਵੇਗਾ ਅਤੇ ਜਿਹੜੇ ਹੋਰ ਕੋਵਿਡ ਪਾਜਿਟਿਵ ਖ਼ੁਦ ਆਪਣੀ ਵੋਟ ਪਾਉਣ ਲਈ ਬੂਥ ’ਤੇ ਜਾਣਾ ਚਾਹੁੰਣਗੇ ਉਹ ਵੋਟਾਂ ਵਾਲੇ ਦਿਨ ਆਖਰੀ ਘੰਟੇ ਸ਼ਾਮ 5 ਤੋਂ 6 ਵਜੇ ਤੱਕ ਪੋਲਿੰਗ ਬੂਥ ’ਤੇ ਜਾ ਕੇ ਪੂਰਾ ਸਾਵਧਾਨੀ ਵਰਤਦੇ ਹੋਏ ਆਪਣੀ ਵੋਟ ਪਾ ਸਕਣਗੇ।

ਬੂਥ ’ਤੇ ਵਲੰਟੀਅਰਾਂ ਸਮੇਤ ਵਹੀਲ ਚੇਅਰ, ਮਾਸਕ ਅਤੇ ਸੈਨੇਟਾਈਜਰ ਦਾ ਕੀਤੀ ਜਾਵੇਗਾ ਪ੍ਰਬੰਧ

ਵਿਧਾਨ ਸਭਾ ਚੋਣਾਂ-2022 ਨੂੰ ਸਭ ਦੀ ਪਹੁੰਚ ’ਚ ਬਣਾਉਣ ਲਈ ਜ਼ਿਲ੍ਹਾ ਪੱਧਰੀ ਮੋਨੀਟਰਿੰਗ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਗੁਰਪ੍ਰੀਤ ਸਿੰਘ ਥਿੰਦ ਨੇ ਕਿਹਾ ਕਿ ਸੀਨੀਅਰ ਸਿਟੀਜਨਸ ਅਤੇ ਦਿਵਿਆਂਗ ਜਨਾਂ ਦੀਆਂ ਵੋਟਾਂ ਲਾਜਮੀ ਪੁਆਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਕੰਮ ਲਈ ਗ਼ੈਰ ਸਰਕਾਰੀ ਸੰਸਥਾਵਾਂ ਦਾ ਸਹਿਯੋਗ ਲਿਆ ਜਾਵੇਗਾ। ਇਸ ਤੋਂ ਬਿਨ੍ਹਾਂ ਹਰ ਬੂਥ ’ਤੇ ਵਲੰਟੀਅਰਾਂ ਸਮੇਤ ਵਹੀਲ ਚੇਅਰ ਦਾ ਪ੍ਰਬੰਧ ਕਰਨ ਸਮੇਤ ਮਾਸਕ ਅਤੇ ਸੈਨੇਟਾਈਜਰ ਵੀ ਮੁਹੱਈਆ ਕਰਵਾਏ ਜਾਣਗੇ।

ਇਸ ਮੌਕੇ ਜ਼ਿਲ੍ਹੇ ’ਚੋਂ ਸਟੇਟ ਆਈਕਨ ਸਮਾਜ ਵਿਗਿਆਨ ਦੇ ਪ੍ਰੋਫੈਸਰ ਡਾ. ਕਿਰਨ, ਸਾਈਕਲਿਸਟ ਜਗਵਿੰਦਰ ਸਿੰਘ, ਪਟਿਆਲਾ ਡੈਫ ਸੁਸਾਇਟੀ ਦੇ ਪ੍ਰਧਾਨ ਜਗਦੀਪ ਸਿੰਘ, 80 ਸਾਲ ਤੋਂ ਵੱਧ ਉਮਰ ਦੇ ਵੋਟਰਾਂ ਨੂੰ ਉਤਸ਼ਾਹਤ ਕਰਨ ਲਈ ਹੈਲਪਏਜ ਸੰਸਥਾ ਦੇ ਲਖਵਿੰਦਰ ਸਰੀਨ, ਕਰਨਲ ਕਰਮਿੰਦਰਾ ਸਿੰਘ, ਕਰਨਲ ਜੇ.ਐਸ. ਥਿੰਦ, ਏ.ਐਸ. ਔਲਖ, ਸੁਸ਼ਮਿਤਾ ਸਿੱਧੂ, ਸੁਸਮਾ ਵਿਸਾਲ, ਰੋਜੀ ਸਰੀਨ, ਯਾਦਵਿੰਦਰ ਸਿੰਘ, ਏ.ਈ.ਟੀ.ਸੀ. ਮਨੋਹਰ ਸਿੰਘ, ਡੀ.ਡੀ.ਪੀ.ਓ. ਰੂਪ ਸਿੰਘ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨਰੇਸ਼ ਕੰਬੋਜ, ਸਮੇਤ ਸੀ.ਡੀ.ਪੀ.ਓਜ ਅਤੇ ਹੋਰ ਅਧਿਕਾਰੀ ਮੌਜੂਦ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ