ਗਿਆਰਾਂ ਮਹੀਨਿਆਂ ਬਾਅਦ ਅੱਜ ਇੰਟਰਨੈਸ਼ਨਲ ਮੈਚ ਖੇਡਣਗੇ ਬੁਮਰਾਹ

Bumrah

ਕਿਹਾ, ਸੱਟ ਤੋਂ ਉੱਭਰਨ ਦੌਰਾਨ ਵਰਲਡ ਕੱਪ ਦੀ ਤਿਆਰੀ ਕਰ ਰਿਹਾ ਸੀ, ਇਸ ਨੂੰ ਬੁਰਾ ਦੌਰ ਨਹੀਂ ਮੰਨਿਆ | Bumrah

ਡਬਲਿਨ। ਜਸਪ੍ਰੀਤ ਬੁਮਰਾਹ (Bumrah) 11 ਮਹੀਨਿਆਂ ਬਾਅਦ ਸ਼ੁੱਕਰਵਾਰ ਨੂੰ ਇੰਟਰਨੈਸ਼ਨਲ ਮੈਚ ਖੇਡਣਗੇ। ਆਇਰਲੈਂਡ ਦੌਰੇ ’ਤੇ ਟੀਮ ਦੀ ਕਪਤਾਨੀ ਕਰ ਰਹੇ ਬੁਮਰਾਹ ਪਿਛਲੇਸਾਲ ਸਤੰਬਰ ’ਚ ਕਮਰ ’ਤੇ ਸੱਟ ਕਾਰਨ ਟੀਮ ’ਚੋਂ ਬਾਹਰ ਹੋ ਗਏ ਸਨ। ਆਇਰਲੈਂਡ ਦੇ ਖਿਲਾਫ਼ ਪਹਿਲੇ ਟੀ-20 ਮੈਚ ਤੋਂ ਪਹਿਲਾਂ ਉਨ੍ਹਾਂ ਕਿਹਾ ਕਿ ਰਿਹੈਬਿਲਿਟੇਸ਼ਨ ਦੌਰਾਨ ਵੀ ਮੈਂ ਟੀ-20 ਮੈਚ ਦੀ ਤਿਆਰੀ ਨਹੀਂ ਕਰ ਰਿਹਾਸੀ। ਮੈਂ ਹਮੇਸ਼ਾ ਤੋਂ ਵਰਲਡ ਕੱਪ ਦੀ ਤਿਆਰੀ ਕਰ ਰਿਹਾ ਸੀ। ਇਸਸਮੇਂ ਨੂੰ ਮੈਂ ਕਦੇ ਬੁਰਾ ਦੌਰ ਨਹੀਂ ਸਮਝਿਆ।

ਬੁਮਰਾਹ (Bumrah) ਨੇ ਕਿਹਾ ਕਿ ਵਾਪਸੀ ਕਰ ਬਹੁਤ ਚੰਗਾ ਲੱਗ ਰਿਹਾ ਹੈ। ਨੈਸ਼ਨਲ ਕ੍ਰਿਕਟ ਅਕੈਡਮੀ ’ਚ ਸਖ਼ਤ ਮਿਹਨਤ ਕਰ ਰਿਹਾ ਸੀ। ਕਾਫ਼ੀ ਲੰਮਾਂ ਰਸਤਾ ਸੀ, ਹੁਣ ਚੰਗਾ ਲੱਗ ਰਿਹਾ ਹੈ। ਬੁਮਰਾਹ ਨੇ ਭਾਤਰ ਲਈ ਆਪਣਾ ਪਿਛਲਾ ਮੈਚ ਸਤੰਬਰ 2022 ’ਚ ਖੇਡਿਆ ਸੀ, ਜਿਸ ਤੋਂ ਬਾਅਦ ਕਮਰ ਦੇ ਸਟ੍ਰੈਸ ਫਰੈਕਚਰ ਕਾਰਨ ਉਨ੍ਹਾਂ ਨੂੰ ਆਪਣੇ ਕ੍ਰਿਕਟ ਕੈਰੀਅਰ ਦਾ ਸਭ ਤੋਂ ਵੱਡਾ ਬ੍ਰੇਕ ਲੈਣਾ ਪਿਆ।

ਇਹ ਵੀ ਪੜ੍ਹੋ : ਮੁੱਖ ਮੰਤਰੀ ਮਾਨ ਦਾ ਸੂਰਜੀ ਊਰਜਾ ਸਬੰਧੀ ਵੱਡਾ ਬਿਆਨ, ਪੜ੍ਹੋ ਕੀ ਕਿਹਾ…

LEAVE A REPLY

Please enter your comment!
Please enter your name here