ਧੋਨੀ ਤੋਂ ਬਾਅਦ ਸੁਰੇਸ਼ ਰੈਨਾ ਨੇ ਵੀ ਲਿਆ ਸੰਨਿਆਸ

ਮਹਿੰਦਰ ਸਿੰਘ ਧੋਨੀ ਦੇ ਸੰਨਿਆਸ ਲੈਣ ‘ਤੇ ਕਈਆਂ ਦਾ ਟੁੱਟਿਆ ਦਿਲ

ਨਵੀਂ ਦਿੱਲੀ। ਮਹਿੰਦਰ ਸਿੰਘ ਧੋਨੀ ਦੇ 15 ਅਗਸਤ ਨੂੰ ਸੰਨਿਆਸ ਲੈਣ ਤੋਂ ਬਾਅਦ ਭਾਰਤੀ ਕ੍ਰਿਕਟਰ ਤੇ ਚੇੱਨਈ ਸੁਪਰ ਕਿੰਗਜ਼ ‘ਚ ਉਨ੍ਹਾਂ ਦੇ ਸਾਥੀ ਖਿਡਾਰੀ ਸੁਰੇਸ਼ ਰੈਨਾ ਨੇ ਵੀ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ।

ਖੱਬੇ ਹੱਥ ਦੇ ਬੱਲੇਬਾਜ਼ ਸੁਰੇਸ਼ ਰੈਨਾ ਨੇ ਸੋਸ਼ਲ ਮੀਡੀਆ ਰਾਹੀਂ ਆਪਣੇ ਸੰਨਿਆਸ ਦਾ ਐਲਾਨ ਕੀਤਾ ਹੈ। ਧੋਨੀ ਦੇ ਸੰਨਿਆਸ ਦੇ ਐਲਾਨ ਤੋਂ ਤੁਰੰਤ ਬਾਅਦ ਹੀ ਰੈਨਾ ਨੇ ਆਪਣੇ ਸੋਸ਼ਲ ਮੀਡੀਆ ਪੋਸਟ ‘ਤੇ ਲਿਖਿਆ ਕਿ ਉਹ ਧੋਨੀ ਦੀ ਇਸ ਯਾਤਰਾ ‘ਚ ਸ਼ਾਮਲ ਹੋ ਰਹੇ ਹਨ।

ਧੋਨੀ ਦੇ ਸੰਨਿਆਸ ਨਾਲ ਇੱਕ ਯੁਗ ਦਾ ਅੰਤ : ਗਾਂਗੁਲੀ

ਭਾਰਤੀ ਦੇ ਸਾਬਕਾ ਸਫ਼ਲ ਕਪਤਾਨਾਂ ‘ਚੋਂ ਇੱਕ ਮਹਿੰਦਰ ਸਿੰਘ ਧੋਨੀ ਦੇ ਅਜ਼ਾਦੀ ਦਿਵਸ ਦੇ ਦਿਨ ਸ਼ਨਿੱਚਰਵਾਰ ਨੂੰ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਦੇ ਐਲਾਨ ‘ਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ  (ਬੀਸੀਸੀਆਈ) ਦੇ ਚੇਅਰਮੈਨ ਸੌਰਵ ਗਾਂਗੁਲੀ ਨੇ ਇਸ ਨੂੰ ਇੱਕ ਯੁਗ ਦਾ ਅੰਤ ਦੱਸਿਆ ਹੈ।

ਗਾਂਗੁਲੀ ਨੇ ਜਾਰੀ ਬਿਆਨ ‘ਚ ਕਿਹਾ, ‘ਇੱਕ ਯੁਗ ਦਾ ਅੰਤ ਹੋ ਗਿਆ। ਉਹ ਦੇਸ਼ ਤੇ ਵਿਸ਼ਵ ਕ੍ਰਿਕਟ ਦੇ ਅਨੋਖੇ ਖਿਡਾਰੀ ਰਹੇ ਹਨ। ਉਨ੍ਹਾਂ ਦੀ ਅਗਵਾਈ ਦੀ ਬਰਾਬਰੀ ਕਰਨਾ ਮੁਸ਼ਕਲ ਹੋਵੇਗਾ। ਖਾਸ ਕਰਕੇ ਖੇਡ ਦੇ ਛੋਟੇ ਫਾਰਮੇਟ ‘ਚ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ