ਖ਼ਜਾਨਾ ਮੰਤਰੀ ਮਨਪ੍ਰੀਤ ਬਾਦਲ ਦਾ ਦਾਅਵਾ, ਪੰਜਾਬ ਦੀ ਸਥਿਤੀ ਪਿਛਲੇ ਇੱਕ ਦਹਾਕੇ ਤੋਂ ਸਭ ਤੋਂ ਜਿਆਦਾ ਚੰਗੀ
ਯੂਥ ਅਤੇ ਕਿਸਾਨੀ ਫੋਕਸ ‘ਤੇ ਰਹੇਗੀ ਬਜਟ ਦੌਰਾਨ, ਲੋਕਾਂ ਦੀ ਉਮੀਦਾਂ ‘ਤੇ ਉੱਤਰੇਗਾ ਬਜਟ : ਮਨਪ੍ਰੀਤ ਬਾਦਲ
ਅੱਜ ਵੀ ਕੇਂਦਰ ਵੱਲ 4 ਹਜ਼ਾਰ ਕਰੋੜ ਰੁਪਏ ਸਬਸਿਡੀ ਦਾ ਬਕਾਇਆ, ਜੇਕਰ ਸਮੇਂ ਸਿਰ ਮਿਲੇ ਪੈਸਾ ਤਾਂ ਨਾ ਵਿਗੜੇ ਸਥਿਤੀ
ਚੰਡੀਗੜ, (ਅਸ਼ਵਨੀ ਚਾਵਲਾ)। ਦਹਾਕਿਆਂ ਤੋਂ ਬਾਅਦ ਪੰਜਾਬ ਦੀ ਸਥਿਤੀ ਵਿੱਚ ਕਾਫ਼ੀ ਜਿਆਦਾ ਸੁਧਾਰ ਹੋਇਆ ਹੈ ਅਤੇ ਹੁਣ ਲਗ ਰਿਹਾ ਹੈ ਕਿ ਪੰਜਾਬ ਸਾਂਹ ਲੈਣ ਜੋਗਾ ਹੋ ਗਿਆ ਹੈ, ਕਿਉਂਕਿ ਪਿਛਲੇ ਇੱਕ ਦਹਾਕੇ ਦੌਰਾਨ ਜਿਹੜੀ ਪੰਜਾਬ ਦੀ ਬਰਬਾਦੀ ਹੋਈ ਹੈ, ਉਸ ਨਾਲ ਤਾਂ ਪੰਜਾਬ ਦੇ ਲੋਕਾਂ ਲਈ ਸਾਹ ਲੈਣਾ ਹੀ ਔਖਾ ਹੋ ਗਿਆ ਸੀ। ਇਸ ਲਈ ਇਸ ਬਜਟ ਵਿੱਚ ਪੰਜਾਬ ਦੇ ਲੋਕਾਂ ਦੀਆਂ ਉਮੀਦਾਂ ਨੂੰ ਮੁਕੰਮਲ ਕਰਨ ਦੀ ਕੋਸ਼ਸ਼ ਵੀ ਰਹੇਗੀ। ਇਸ ਬਜਟ ਵਿੱਚ ਯੂਥ ਅਤੇ ਕਿਸਾਨੀ ਮੁੱਖ ਫੋਕਸ ‘ਤੇ ਰਹੇਗੀ ਤਾਂ ਇਸ ਪੰਜਾਬ ਦੇ ਭਵਿੱਖ ਨੂੰ ਬਚਾਉਂਦੇ ਹੋਏ ਕੁਝ ਕਰਕੇ ਦਿਖਾਈਏ।
ਬਜਟ ਤੋਂ ਪਹਿਲਾਂ ਪੰਜਾਬ ਦੇ ਖ਼ਜਾਨੇ ਦੀ ਸਥਿਤੀ ਬਿਹਤਰ ਦੱਸਦੇ ਹੋਏ ਖ਼ਜਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਇਹ ਸਾਰਾ ਕੁਝ ਪੱਤਰਕਾਰਾਂ ਨਾਲ ਸਾਝਾ ਕੀਤਾ ਹੈ।
ਮਨਪ੍ਰੀਤ ਬਾਦਲ ਨੇ ਕਿਹਾ ਕਿ ਇਸ ਨੂੰ ਸਾਡੀ ਕਿਸਮਤ ਮਾੜੀ ਕਹਿ ਲਵੋ ਜਾਂ ਫਿਰ ਸਾਡੇ ਲਈ ਪਰੀਖਿਆ ਕਹਿ ਲਵੋ ਕਿ ਜਦੋਂ ਸਾਡੀ ਸਰਕਾਰ ਆਈ ਤਾਂ ਦੇਸ਼ ਭਰ ਵਿੱਚ ਹੀ ਮੰਦੀ ਆ ਗਈ, ਜਿਸ ਦਾ ਸਿਕਾਰ ਪੰਜਾਬ ਨੂੰ ਵੀ ਹੋਣਾ ਹੀ ਪੈਣਾ ਸੀ, ਜਿਸ ਕਾਰਨ ਸਾਡੀ ਕਮਾਈ ਦੇ ਸਾਰੇ ਟਾਰਗੈਟ ਪੂਰੇ ਹੋਣ ਤੋਂ ਵੀ ਕਾਫ਼ੀ ਜਿਆਦਾ ਹੇਠਾ ਰਹਿ ਗਏ ਪਰ ਇਸ ਦੇ ਬਾਵਜੂਦ ਕਾਂਗਰਸ ਸਰਕਾਰ ਨੇ ਪੰਜਾਬ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਹੈ ਅਤੇ ਪੰਜਾਬ ਨੂੰ ਚੰਗੀ ਸਥਿਤੀ ਵਿੱਚ ਲਿਆਉਣ ਦੀ ਜਿਹੜੀ ਕੋਸ਼ਸ਼ ਕੀਤੀ ਸੀ, ਉਸ ਵਿੱਚ ਕਾਮਯਾਬ ਵੀ ਹੋਇਆ ਹੈ। ਮਨਪ੍ਰੀਤ ਬਾਦਲ ਨੇ ਕਿਹਾ ਕਿ ਇਨਾਂ 3 ਸਾਲਾਂ ਦੌਰਾਨ ਖ਼ਰਚੇ ਇੰਨੇ ਜਿਆਦਾ ਘਟਾ ਦਿੱਤੇ ਸਨ ਕਿ ਉਨਾਂ ਤੋਂ ਹੋਈ ਬਚਤ ਨਾਲ ਖ਼ਜਾਨੇ ਦੀ ਹਾਲਤ ਵਿੱਚ ਕਾਫ਼ੀ ਜਿਆਦਾ ਸੁਧਾਰ ਹੋਇਆ ਹੈ।
ਉਨਾਂ ਕਿਹਾ ਕਿ ਜੇਕਰ ਪੰਜਾਬ ਦੇ ਸਿਰ 31 ਹਜ਼ਾਰ ਕਰੋੜ ਦਾ ਨਵਾਂ ਕਰਜ਼ਾ ਪਿਛਲੀ ਸਰਕਾਰ ਨਾ ਪਾ ਕੇ ਜਾਂਦੀ ਤਾਂ ਇਸ ਸਰਕਾਰ ਨੇ ਹੁਣ ਤੱਕ ਕਿਤੇ ਦੀ ਕਿਤੇ ਹੋਣਾ ਸੀ। ਉਨਾਂ ਦੱਸਿਆ ਕਿ ਇਸ 31 ਹਜ਼ਾਰ ਕਰੋੜ ਰੁਪਏ ਦੇ ਵਿਆਜ ਅਤੇ ਅਸਲ ਦੀ ਵਾਪਸੀ ਵਿੱਚ 10 ਹਜ਼ਾਰ ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ ਅਤੇ ਜੇਕਰ ਇਹ ਕਰਜ਼ਾ ਹੀ ਨਹੀਂ ਹੁੰਦਾ ਤਾਂ 10 ਹਜ਼ਾਰ ਕਰੋੜ ਰੁਪਏ ਪੰਜਾਬ ਵਿੱਚ ਵਿਕਾਸ ਕਾਰਜ਼ਾ ‘ਤੇ ਲਗਾਏ ਜਾ ਸਕਦੇ ਸਨ
ਮਨਪ੍ਰੀਤ ਬਾਦਲ ਨੇ ਦੱਸਿਆ ਕਿ ਕੇਂਦਰ ਸਰਕਾਰ ਵਲ ਅੱਜ ਵੀ ਪੰਜਾਬ ਸਰਕਾਰ ਦਾ 4 ਹਜ਼ਾਰ ਕਰੋੜ ਰੁਪਏ ਸਿਰਫ਼ ਜੀਐਸਟੀ ਦਾ ਹੀ ਬਕਾਇਆ ਖੜਾ ਹੈ। ਜੇਕਰ ਕੇਂਦਰ ਸਰਕਾਰ ਬਿਨਾਂ ਕਿਸੇ ਦੇਰੀ ਦੇ ਸਮੇਂ ਸਿਰ ਹੀ ਜੀਐਸਟੀ ਦੀ ਅਦਾਇਗੀ ਕਰਦੀ ਰਹੇ ਤਾਂ ਪੰਜਾਬ ਨੂੰ ਕੋਈ ਜਿਆਦਾ ਦਿੱਕਤ ਹੀ ਨਾ ਆਵੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।