ਦੂਜੀ ਖੁਰਾਕ ਦੇ 9 ਮਹੀਨੇ ਜਾਂ 39 ਹਫਤਿਆਂ ਬਾਅਦ ਲੱਗੇਗੀ
(ਸੱਚ ਕਹੂੰ ਨਿਊਜ਼) ਭਿਵਾਨੀ। ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਕਾਂ ਲੈ ਚੁੱਕੇ ਲੋਕਾਂ ਨੂੰ ਹੁਣ ਪ੍ਰਿਕੋਸ਼ਨਰੀ ਡੋਜ ਲੈਣੀ ਪਵੇਗੀ। ਹਾਲਾਂਕਿ ਹਾਲੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਇਹ ਡੋਜ ਕੇਵਲ 60 ਸਾਲਾਂ ਤੋਂ ਵੱਧ ਉਮਰ ਦੇ ਬਿਮਾਰ ਵਿਅਕਤੀਆਂ, ਫਰੰਟ ਲਾਈਨਰ ਤੇ ਹੈਲਥ ਵਰਕਰਾਂ ਨੂੰ ਲੱਗੇਗੀ ਪਰ ਉਨਾਂ ਵੀ ਪਹਿਲੀ ਖੁਰਾਕ ਲਈ ਹੋਏ 9 ਮਹੀਨੇ ਜਾਂ ਫਿਰ 39 ਹਫਤੇ ਹੋਏ ਹਨ, ਉਸ ਤੋਂ ਬਾਅਦ ਹੀ ਇਹ ਡੋਜ ਲੱਗੇਗੀ।
ਭਿਵਾਨੀ ਦੇ ਜ਼ਿਲ੍ਹਾ ਟੀਕਾਕਰਨ ਅਧਿਕਾਰੀ ਸੁਨੀਲ ਕੁਮਾਰ ਨੇ ਦੱਸਿਆ ਕਿ ਸਰਕਾਰ ਨੇ ਇਸ ਡੋਜ ਦਾ ਨਾਂਅ ਪ੍ਰਿਕੋਸ਼ਨਰੀ ਡੋਜ ਰੱਖਿਆ ਹੈ। ਉਨਾਂ ਦੱਸਿਆ ਕਿ ਕੋਵਿਡ ਲਗਾਤਾਰ ਫੈਲ ਰਿਹਾ ਹੈ, ਇਸ ਤਰਾਂ ਇਹ ਡੋਜ ਬੂਸਟਰ ਦਾ ਕੰਮ ਕਰੇਗੀ। ਉਨਾਂ ਦੱਸਿਆ ਕਿ ਇਹ ਡੋਜ ਸ਼ੁਰੂ ’ਚ ਸਿਰਫ ਉਨਾਂ ਨੂੰ ਦਿੱਤੀ ਜਾ ਰਹੀ ਹੈ, ਜਿਨਾਂ ਨੇ 9 ਮਹੀਨੇ ਪਹਿਲਾਂ ਦੂਜੀ ਡੋਜ ਲੱਗੀ ਸੀ ਜਾਂ ਫਿਰ ਉਨਾਂ 39 ਹਫਤਿਆਂ ਦਾ ਸਮਾਂ ਹੋ ਗਿਆ ਹੈ। ਇਹ ਡੋਜ ਜੋ ਗੰਭੀਰ ਬਿਮਾਰੀ ਤੋਂ ਪੀੜਤ ਵਿਅਕਤੀਆਂ ਨੂੰ ਹੀ ਦਿੱਤੀ ਜਾਵੇਗੀ। ਉਨਾਂ ਇਹ ਵੀ ਕਿਹਾ ਕਿ ਆਉਣ ਵਾਲੇ ਸਮੇਂ ’ਚ ਕੋਵਿਡ ਜਿਸ ਤਰਾਂ ਵਧ ਰਿਹਾ ਹੈ, ਉਸੇ ਹਿਸਾਬ ਨਾਲ ਇਹ ਵੀ ਹੋ ਸਕਦਾ ਹੈ ਕਿ ਇਹ ਸਭ ਨੂੰ ਦਿੱਤੀ ਜਾਵੇ, ਪਰ ਹਾਲੇ ਸਰਕਾਰ ਵੱਲੋਂ ਇਹੀ ਕਿਹਾ ਗਿਆ ਹੈ ਕਿ ਇਹ ਸ਼ੁਰੂ ’ਚ ਸਿਰਫ ਉਨਾਂ ਨੂੰ ਦਿੱਤੀ ਜਾਵੇ, ਜੋ ਗੰਭੀਰ ਬਿਮਾਰੀ ਤੋਂ ਪੀੜਤ ਹਨ ਜਿਵੇਂ ਸ਼ੂਗਰ, ਹਾਰਟ ਦੀ ਬਿਮਾਰੀ ਜਾਂ ਫਿਰ ਹੋਰ ਬਿਮਾਰੀ ਤੋਂ ਪੀੜਤ ਹਨ।
ਦੱਸ ਦੇਈਏ ਕਿ ਹੁਣ ਤੱਕ ਸਿਹਤ ਵਿਭਾਗ ਲੋਕਾਂ ਨੂੰ ਕੋਰੋਨਾ ਵੈਕਸੀਨ ਦੀ ਪਹਿਲੀ ਅਤੇ ਦੂਜੀ ਖੁਰਾਕ ਬਾਰੇ ਜਾਗਰੂਕ ਕਰ ਰਿਹਾ ਹੈ। ਕਈਆਂ ਨੇ ਪਹਿਲੀ ਖੁਰਾਕ ਵੀ ਨਹੀਂ ਲਈ। ਸਰਕਾਰ ਨੇ ਇਹ ਵੀ ਸਖ਼ਤੀ ਕੀਤੀ ਹੈ ਕਿ ਜਿਹੜੇ ਲੋਕ ਟੀਕਾ ਨਹੀਂ ਲੈ ਰਹੇ ਹਨ, ਉਨ੍ਹਾਂ ਨੂੰ ਕਿਤੇ ਵੀ ਆਉਣ-ਜਾਣ ਦੀ ਇਜਾਜ਼ਤ ਨਾ ਦਿੱਤੀ ਜਾਵੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ