ਉਮਰਜਈ ਨੇ ਆਖਿਰੀ ਓਵਰ ’ਚ 13 ਦੌੜਾਂ ਦਾ ਕੀਤਾ ਬਚਾਅ | AFG vs ENG
AFG vs ENG: ਸਪੋਰਟਸ ਡੈਸਕ। ਚੈਂਪੀਅਨਜ਼ ਟਰਾਫੀ ਦੇ 8ਵੇਂ ਮੈਚ ’ਚ ਅਫਗਾਨਿਸਤਾਨ ਨੇ ਇੰਗਲੈਂਡ ਨੂੰ 8 ਦੌੜਾਂ ਨਾਲ ਹਰਾ ਦਿੱਤਾ ਹੈ। ਜਮਤੁਲਾਹ ਉਮਰਜ਼ਈ ਨੇ ਆਖਰੀ ਓਵਰ ’ਚ 13 ਦੌੜਾਂ ਦਾ ਬਚਾਅ ਕੀਤਾ। ਬੁੱਧਵਾਰ ਨੂੰ 326 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਇੰਗਲੈਂਡ ਦੀ ਟੀਮ 49.5 ਓਵਰਾਂ ’ਚ 317 ਦੌੜਾਂ ’ਤੇ ਆਲ ਆਊਟ ਹੋ ਗਈ। ਇਸ ਦੇ ਨਾਲ ਹੀ ਇੰਗਲੈਂਡ ਇਸ ਟੂਰਨਾਮੈਂਟ ਤੋਂ ਬਾਹਰ ਹੋ ਗਿਆ ਹੈ। ਅਫ਼ਗਾਨਿਸਤਾਨ ਨੇ ਲਾਹੌਰ ਦੇ ਗੱਦਾਫੀ ਸਟੇਡੀਅਮ ’ਚ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ।
Read This : Blood Donation: ਡੇਰਾ ਸੱਚਾ ਸੌਦਾ ਤੋਂ ਪ੍ਰਭਾਵਿਤ ਹੋ ਕੇ ਕੀਤਾ ਖੂਨਦਾਨ
ਟੀਮ ਨੇ ਇਬਰਾਹਿਮ ਜ਼ਦਰਾਨ ਦੇ ਸੈਂਕੜੇ ਦੇ ਆਧਾਰ ’ਤੇ 7 ਵਿਕਟਾਂ ਦੇ ਨੁਕਸਾਨ ’ਤੇ 325 ਦੌੜਾਂ ਬਣਾਈਆਂ। ਜਾਦਰਾਨ ਨੇ 146 ਗੇਂਦਾਂ ’ਤੇ 177 ਦੌੜਾਂ ਦੀ ਪਾਰੀ ਖੇਡੀ। ਇਸ ’ਚ 12 ਚੌਕੇ ਤੇ 6 ਛੱਕੇ ਸ਼ਾਮਲ ਸਨ। ਜ਼ਾਦਰਾਨ ਇਸ ਟੂਰਨਾਮੈਂਟ ’ਚ ਸਭ ਤੋਂ ਜ਼ਿਆਦਾ ਵਿਅਕਤੀਗਤ ਸਕੋਰ ਬਣਾਉਣ ਵਾਲੇ ਬੱਲੇਬਾਜ਼ ਵੀ ਬਣ ਗਏ ਹਨ। ਜੋਅ ਰੂਟ ਨੇ ਇੰਗਲਿਸ਼ ਟੀਮ ਲਈ 120 ਦੌੜਾਂ ਦੀ ਪਾਰੀ ਖੇਡੀ। ਬੇਨ ਡਕੇਟ ਤੇ ਜੋਸ ਬਟਲਰ ਨੇ 38-38 ਦੌੜਾਂ ਬਣਾਈਆਂ। ਜੈਮੀ ਓਵਰਟਨ ਸਿਰਫ਼ 32 ਦੌੜਾਂ ਹੀ ਬਣਾ ਸਕਿਆ। ਅਫਗਾਨਿਸਤਾਨ ਲਈ ਓਮਾਰਜ਼ਈ ਨੇ 5 ਵਿਕਟਾਂ ਲਈਆਂ। ਮੁਹੰਮਦ ਨਬੀ ਨੇ 2 ਵਿਕਟਾਂ ਲਈਆਂ।
ਇੰਗਲੈਂਡ ਕਿਵੇਂ ਹੋਇਆ ਬਾਹਰ? | AFG vs ENG
ਗਰੁੱਪ ਬੀ ’ਚ 4 ਟੀਮਾਂ ਹਨ, ਅਸਟਰੇਲੀਆ, ਦੱਖਣੀ ਅਫਰੀਕਾ, ਅਫਗਾਨਿਸਤਾਨ ਤੇ ਇੰਗਲੈਂਡ। ਇੱਕ ਗਰੁੱਪ ’ਚੋਂ ਸਿਰਫ਼ 2 ਟੀਮਾਂ ਸੈਮੀਫਾਈਨਲ ’ੱਚ ਪਹੁੰਚਣਗੀਆਂ। ਸਾਰੀਆਂ ਟੀਮਾਂ ਦੇ 2-2 ਮੈਚ ਖੇਡਣ ਤੋਂ ਬਾਅਦ, ਦੱਖਣੀ ਅਫਰੀਕਾ ਤੇ ਅਸਟਰੇਲੀਆ 3-3 ਅੰਕਾਂ ਨਾਲ ਚੋਟੀ ਦੇ 2 ਸਥਾਨਾਂ ’ਤੇ ਹਨ। ਅਫਗਾਨਿਸਤਾਨ ਨੇ ਇੰਗਲੈਂਡ ਨੂੰ ਹਰਾ ਕੇ 2 ਅੰਕ ਪ੍ਰਾਪਤ ਕੀਤੇ, ਟੀਮ ਤੀਜੇ ਸਥਾਨ ’ਤੇ ਹੈ। ਇੰਗਲੈਂਡ ਇੱਕ ਵੀ ਮੈਚ ਨਹੀਂ ਜਿੱਤ ਸਕਿਆ, ਦੱਖਣੀ ਅਫਰੀਕਾ ਖਿਲਾਫ ਆਖਰੀ ਮੈਚ ਜਿੱਤਣ ਤੋਂ ਬਾਅਦ ਵੀ ਟੀਮ ਸਿਰਫ 2 ਅੰਕਾਂ ਤੱਕ ਹੀ ਪਹੁੰਚ ਸਕੇਗੀ। ਜੋ ਕਿ ਟਾਪ-2 ਸਥਾਨ ’ਤੇ ਪਹੁੰਚਣ ਲਈ ਕਾਫ਼ੀ ਨਹੀਂ ਹੈ। ਦੂਜੇ ਪਾਸੇ, ਜੇਕਰ ਅਫਗਾਨਿਸਤਾਨ ਆਖਰੀ ਮੈਚ ’ਚ ਅਸਟਰੇਲੀਆ ਨੂੰ ਹਰਾ ਦਿੰਦਾ ਹੈ ਤਾਂ ਟੀਮ ਸੈਮੀਫਾਈਨਲ ’ਚ ਪਹੁੰਚ ਜਾਵੇਗੀ।