ਪ੍ਰਧਾਨ ਮੰਤਰੀ ਦੇ ਸਲਾਹਕਾਰ ਅਮਰਜੀਤ ਸਿਨਹਾ ਨੇ ਦਿੱਤਾ ਅਸਤੀਫ਼ਾ

ਪ੍ਰਧਾਨ ਮੰਤਰੀ ਦੇ ਸਲਾਹਕਾਰ ਅਮਰਜੀਤ ਸਿਨਹਾ ਨੇ ਦਿੱਤਾ ਅਸਤੀਫ਼ਾ

ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਲਾਹਕਾਰ ਅਮਰਜੀਤ ਸਿਨਹਾ ਨੇ ਸੋਮਵਾਰ ਨੂੰ ਅਸਤੀਫ਼ਾ ਦੇ ਦਿੱਤਾ ਹਾਲਾਂਕਿ ਇਸ ਸਬੰਧੀ ਕੋਈ ਸਰਕਾਰੀ ਬਿਆਨ ਜਾਰੀ ਨਹੀਂ ਕੀਤਾ ਗਿਆ।

ਸਿਨਹਾ ਨੇ ਅਸਤੀਫ਼ੇ ਸਬੰਧੀ ਐਚਟੀ ਦੇ ਸਵਾਲਾਂ ’ਤੇ ਪ੍ਰਤੀਕਿਰਿਆ ਨਹੀਂ ਦਿੱਤੀ ਹੈ ਸਿਨਹਾ 1983 ਬੈਂਚ ਦੇ ਬਿਹਾਰ ਕੈਡਰ ਦੇ ਆਈਏਐਸ ਅਧਿਕਾਰੀ ਹਨ ਪਿਛਲੇ ਸਾਲ ਫਰਵਰੀ ’ਚ ਉਨ੍ਹਾਂ ਪ੍ਰਧਾਨ ਮੰਤਰੀ ਦਾ ਸਲਾਹਕਾਰ ਨਿਯੁਕਤ ਕੀਤਾ ਗਿਆ ਸੀ ਅਸਤੀਫ਼ੇ ਪਿੱਛੇ ਦੀ ਵਜ੍ਹਾ ਹਾਲੇ ਸਾਫ਼ ਨਹੀਂ ਹੈ ਇਸ ਸਾਲ ਪੀਐਮਓ ਤੋਂ ਇਹ ਦੂਜਾ ਅਹਿਮ ਅਸਤੀਫਾ ਹੈ ਇਸ ਸਾਲ ਮਾਰਚ ’ਚ ਪ੍ਰਧਾਨ ਮੰਤਰੀ ਦੇ ਮੁਖ ਸਕੱਤਰ ਪੀਕੇ ਸਿਨਹਾ ਨੇ ਅਹੁਦੇਾ ਤਿਆਗ ਦਿੱਤਾ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ