ਸਾਡੇ ਨਾਲ ਸ਼ਾਮਲ

Follow us

17.5 C
Chandigarh
Wednesday, January 21, 2026
More
    Home Breaking News ਆਧੁਨਿਕ ਖੇਤੀ ਅ...

    ਆਧੁਨਿਕ ਖੇਤੀ ਅਪਣਾਓ, ਫਸਲੀ ਬਿਮਾਰੀਆਂ ਨੂੰ ਭਜਾਓ

    Modern Farming, Relieve, Diseases

    ਕਿਸਾਨ ਜਾਗਰੂਕਤਾ ਕੈਂਪ ‘ਚ ਮਾਹਿਰਾਂ ਨੇ ਦਿੱਤੇ ਮਹੱਤਵਪੂਰਨ ਟਿਪਸ | Agriculture

    ਸਰਸਾ (ਸੱਚ ਕਹੂੰ ਨਿਊਜ਼)। ਪਵਿੱਤਰ ਮਹਾ ਪਰਉਪਕਾਰ ਦਿਵਸ (ਗੁਰਗੱਦੀ ਦਿਵਸ) ਮੌਕੇ ਸੋਮਵਾਰ ਨੂੰ ਸ਼ਾਹ ਸਤਿਨਾਮ ਜੀ ਧਾਮ ਵਿਖੇ ਲਾਏ ਕਿਸਾਨ ਜਾਗਰੂਕਤਾ ਕੈਂਪ ‘ਚ ਵੱਡੀ ਗਿਣਤੀ ‘ਚ ਹਰਿਆਣਾ, ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼ ਸਮੇਤ ਸੂਬਿਆਂ ਤੋਂ ਧਰਤੀ ਪੁੱਤਰਾਂ ਨੇ ਸ਼ਿਰਕਤ ਕੀਤੀ ਕੈਂਪ ‘ਚ ਮਾਹਿਰਾਂ ਵੱਲੋਂ ਆਧੁਨਿਕ ਖੇਤੀ ਅਤੇ ਫਸਲਾਂ ‘ਚ ਹੋਣ ਵਾਲੇ ਰੋਗਾਂ ਤੋਂ ਬਚਾਅ ਦੀਆਂ ਤਕਨੀਕਾਂ ਦੱਸੀਆਂ ਗਈਆਂ ਇਸ ਤੋਂ ਇਲਾਵਾ ਪਸ਼ੂਆਂ ‘ਚ ਹੋਣ ਵਾਲੀਆਂ ਵੱਖ-ਵੱਖ ਬਿਮਾਰੀਆਂ ਦੇ ਹੱਲ ਦੀ ਜਾਣਕਾਰੀ ਦਿੱਤੀ ਗਈ ਮਾਹਿਰਾਂ ਨੇ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦੇ ਕੇ ਉਨ੍ਹਾਂ ਨੂੰ ਫਸਲੀ ਸਮੱਸਿਆਵਾਂ ਦੇ ਹੱਲ ਤੇ ਸੁਝਾਅ ਵੀ ਦੱਸੇ ਇਸ ਮੌਕੇ ਹਰਿਆਣਾ ਕੀਟ ਵਿਗਿਆਨ ਸੈਂਟਰ ਦੇ ਰਿਜਨਲ ਮੈਨੇਜਰ ਡਾ. ਰਾਜ ਕੁਮਾਰ ਫੁਟੇਲਾ ਨੇ ਦੱਸਿਆ ਕਿ ਵਰਤਮਾਨ ‘ਚ ਝੋਨੇ ਦੀ ਫਸਲ ‘ਚ ਭੂਰਾ ਤੇਲਾ (ਬੀਪੀਐਚ) ਗੰਭੀਰ ਰੂਪ ਧਾਰਨ ਕਰ ਰਹੀ ਹੈ, ਜਿਸ ਨਾਲ ਕਿਸਾਨਾਂ ਦੀ ਪੱਕੀ ਪਕਾਈ 80 ਤੋਂ 90 ਫੀਸਦੀ ਫਸਲ ਬਰਬਾਦ ਹੋ ਰਹੀ ਹੈ।

    ਇਹ ਵੀ ਪੜ੍ਹੋ : ਸੁਨਾਮ ਰੇਲਵੇ ਸਟੇਸ਼ਨ ‘ਤੇ ਕਿਸਾਨਾਂ ਵੱਲੋਂ ਰੇਲਾਂ ਦਾ ਚੱਕਾ ਜਾਮ

    ਇਸ ਦੇ ਹੱਲ ਲਈ ਕਿਸਾਨਾਂ ਨੂੰ ਕੋਨਕਟ ਅਤੇ ਕਰਾਊਨ ਨੂੰ 100 ਤੋਂ 120 ਮਿਲੀਗ੍ਰਾਮ ਦਾ ਛਿੜਕਾਅ ਕਰਨਾ ਚਾਹੀਦਾ ਹੈ ਉੱਥੇ ਕੈਂਪ ‘ਚ ਸਿਊਂਕ, ਸਬਜ਼ੀਆਂ ਦੀਆਂ ਬਿਮਾਰੀਆਂ ਅਤੇ ਨਰਮੇ ‘ਚ ਉਖੇੜਾ ਰੋਗ ਕਾਰਨ ਅਤੇ ਹੱਲ ਵੀ ਦੱਸੇ ਗਏ ਹਰਿਆਣਾ ਬੀਜ ਵਿਕਾਸ ਨਿਗਰਮ ਦੇ ਸੇਵਾਮੁਕਤ ਖੇਤਰੀ ਪ੍ਰਬੰਧਕ ਡਾ. ਸੁਭਾਸ਼ ਨੇ ਦੱਸਿਆ ਕਿ ਕਿਸਾਨਾਂ ਨੂੰ ਸਮੇਂ-ਸਮੇਂ ‘ਤੇ ਮਿੱਟੀ ਅਤੇ ਪਾਣੀ ਦੀ ਜਾਂਚ ਕਰਵਾਉਣ ਦੀ ਸਹੀ ਵਿਧੀ ਬਾਰੇ ਦੱਸਿਆ ਗਿਆ ਉਨ੍ਹਾਂ ਕਿਹਾ ਕਿ ਜੇਕਰ ਸਮੇਂ ਸਿਰ ਇਹ ਜਾਂਚ ਹੋ ਜਾਵੇ ਤਾਂ ਮਿੱਟੀ ਅਤੇ ਪਾਣੀ ‘ਚ ਕਿਸ ਤੱਤ ਦੀ ਕਮੀ ਹੈ, ਉਸ ਬਾਰੇ ਪਤਾ ਲੱਗ ਸਕੇ ਅਤੇ ਫਸਲ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ। (Farming)

    ਉਨ੍ਹਾਂ ਕਿਹਾ ਕਿ ਹਰ ਦੋ ਸਾਲਾਂ ਬਾਅਦ ਮਿੱਟੀ ਦੀ ਜਾਂਚ ਇੱਕ ਵਾਰ ਜ਼ਰੂਰ ਕਰਵਾਉਣੀ ਚਾਹੀਦੀ ਹੈ ਅਤੇ ਇਹ ਸੁਵਿਧਾ ਜ਼ਿਲ੍ਹਾ ਦਫ਼ਤਰ ‘ਤੇ ਮੁਫਤ ਮਿਲਦੀ ਹੈ ਅਜਿਹਾ ਕਰਨ ਨਾਲ ਨਾ ਸਿਰਫ ਕਿਸਾਨ ਆਰਥਿਕ ਤੌਰ ‘ਤੇ ਨੁਕਸਾਨ ਤੋਂ ਬਚਣਗੇ ਸਗੋਂ ਆਮ ਲੋਕਾਂ ਦੀ ਸਿਹਤ ‘ਤੇ ਵੀ ਉਲਟ ਪ੍ਰਭਾਵ ਨਹੀਂ ਪਵੇਗਾ ਇਸ ਤੋਂ ਇਲਾਵਾ ਬੀਐਲਈਓ ਡਾ. ਰਾਜਿੰਦਰ ਸ਼ਰਮਾ ਅਤੇ ਵੀਐਲਡੀਏ ਡਾ. ਮਹਿੰਦਰ ਰਾਠੀ ਨੇ ਪਸ਼ੂਆਂ ‘ਚ ਹੋਣ ਵਾਲੇ ਵੱਖ-ਵੱਖ ਰੋਗਾਂ ਤੋਂ ਛੁਟਕਾਰੇ ਦੇ ਇਲਾਜ ਤੇ ਸਾਵਧਾਨੀ ਬਾਰੇ ਵੀ ਜਾਣਕਾਰੀ ਦਿੱਤੀ ਉਨ੍ਹਾਂ ਕਿਹਾ ਕਿ ਪਸ਼ੂਆਂ ‘ਚ ਦੁੱਧ ਦੀ ਕਮੀ ਅਤੇ ਗੱਭਣ ਹੋਣ ‘ਚ ਦਿੱਕਤਾਂ ਜ਼ਿਆਦਾ ਵਧ ਰਹੀਆਂ ਹਨ ਇਸ ਦਾ ਸਮੇਂ ਸਿਰ ਇਲਾਜ ਕਰਵਾਉਣਾ ਚਾਹੀਦਾ ਹੈ ਹੋਰਟੀਕਲਚਰ ਯੂਨੀਵਰਸਿਟੀ ਹਿਸਾਰ ਦੇ ਸੇਵਾ ਮੁਕਤ ਪ੍ਰੋ. ਡਾ. ਵੀ.ਐਸ. ਬੈਨੀਵਾਲ ਨੇ ਜੜ੍ਹੀਆਂ-ਬੂਟੀਆਂ ਦੀ ਖੇਤੀ ਅਤੇ ਬਾਗਬਾਨੀ ਦੀ ਆਧੁਨਿਕ ਤਕਨੀਕਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। (Agriculture)

    ਇਹ ਵੀ ਪੜ੍ਹੋ : ਕੋਰਟ ਨੇ ਸੁਖਪਾਲ ਖਹਿਰਾ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜਿਆ

    ਉਨ੍ਹਾਂ ਕਿਹਾ ਕਿ ਕਿੰਨੂੰ ‘ਚ ਇਨ੍ਹੀ ਦਿਨੀਂ ਫਰੂਟ ਡ੍ਰੋਪਿੰਗ ਦੀ ਸਮੱਸਿਆ ਜ਼ਿਆਦਾ ਹੈ, ਇਸ ਲਈ ਸਮੇਂ ਸਿਰ ਕਦਮ ਚੁੱਕੇ ਜਾਣੇ ਚਾਹੀਦੇ ਹਨ ਕੈਂਪ ਦੌਰਾਨ ਮੋਟਰ ਨੰਬਰ ਅੱਠ ‘ਤੇ ਚਰਨਜੀਤ ਸਿੰਘ ਇੰਸਾਂ ਵੱਲੋਂ ਕਿਸਾਨਾਂ ਨੂੰ ਜੈਵਿਕ ਖਾਦ ਬਣਾਉਣ ਬਾਰੇ ਜਾਣਕਾਰੀ ਦਿੱਤੀ ਗਈ ਕੈਂਪ ‘ਚ ਆਰਐਸਐਨ ਡਾ. ਦਲੀਪ ਸਾਹੂ, ਬੀਟੀਐਮ ਐਗਰੀਕਲਚਰ ਡਾ. ਗੁਰਸੇਵਕ ਸਿੰਘ ਗਿੱਲ, ਡਾ. ਕੈਲਾਸ਼ ਕੋਕਚਾ ਨੇ ਆਪਣੀਆਂ ਸੇਵਾਵਾਂ ਦਿੱਤੀਆਂ ਇਸ ਮੌਕੇ 45 ਮੈਂਬਰ ਸਹਿਦੇਵ ਇੰਸਾਂ, ਯੂਥ 45 ਮੈਂਬਰ ਮਨੋਜ ਇੰਸਾਂ, ਰਾਕੇਸ਼ ਬਜਾਜ ਇੰਸਾਂ, ਵਿਜੈ ਇੰਸਾਂ, ਛੋਟੂ ਇੰਸਾਂ ਆਦਿ ਮੌਜ਼ੂਦ ਸਨ। (Agriculture)

    LEAVE A REPLY

    Please enter your comment!
    Please enter your name here