ਹਰਿਆਣਾ ਦੇ ਕਾਲਜ਼ਾਂ ’ਚ ਦਾਖਲਾ ਸ਼ਡਿਊਲ ਜਾਰੀ

Collage Of Haryana

ਗੇ੍ਰਜੂਏਸ਼ਨ ਲਹੀ 5 ਜੂਨ ਤੋਂ ਆਨਲਾਈਨ ਰਜਿਸਟ੍ਰੇਸ਼ਨ

ਰੋਹਤਕ (ਸੱਚ ਕਹੂੰ ਨਿਊਜ਼)। ਹਰਿਆਣਾ ’ਚ 12ਵੀਂ ਪਾਸ ਕਰਨ ਤੋਂ ਬਾਅਦ ਸਾਰੇ ਵਿਦਿਆਰਥੀ ਗ੍ਰੈਜੂਏਸ਼ਨ ਲਈ ਕਾਲਜ ’ਚ ਦਾਖਲਾ ਲੈਣ ਦੀ ਉਡੀਕ ਕਰ ਰਹੇ ਸਨ। ਹੁਣ ਉਚੇਰੀ ਸਿੱਖਿਆ ਵਿਭਾਗ ਨੇ ਦਾਖਲਾ ਸ਼ਡਿਊਲ ਜਾਰੀ ਕਰਕੇ ਵਿਦਿਆਰਥੀਆਂ ਦੀ ਇਹ ਉਡੀਕ ਖਤਮ ਕਰ ਦਿੱਤੀ ਹੈ। ਸ਼ਡਿਊਲ ਮੁਤਾਬਕ ਪਹਿਲਾਂ ਕਾਲਜਾਂ ਨੂੰ ਆਪਣੇ ਪ੍ਰੋਫਾਈਲ ਭਰਨੇ ਪੈਂਦੇ ਹਨ। ਜਿਸ ’ਚ ਕਾਲਜ ਦੀ ਫੀਸ, ਵਿਸ਼ਿਆਂ, ਸੀਟਾਂ ਆਦਿ ਸਬੰਧੀ ਜਾਣਕਾਰੀ ਅਪਲੋਡ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਨਵੀਂ ਦਿੱਲੀ ਤੋਂ ਕਟਰਾ ਲਈ ਚੱਲਣਗੀਆਂ ਤਿੰਨ ਵਿਸ਼ੇਸ਼ ਟ੍ਰੇਨਾਂ

ਇਸ ਦੇ ਨਾਲ ਹੀ ਵਿਦਿਆਰਥੀ 5 ਜੂਨ ਤੋਂ ਦਾਖਲੇ ਲਈ ਆਨਲਾਈਨ ਅਪਲਾਈ ਕਰ ਸਕਣਗੇ। ਇਸ ਤੋਂ ਬਾਅਦ ਅਰਜੀਆਂ ਦੀ ਆਨਲਾਈਨ ਵੈਰੀਫਿਕੇਸ਼ਨ ਹੋਵੇਗੀ। ਜੇਕਰ ਕਿਸੇ ਵਿਦਿਆਰਥੀ ਦੀ ਅਰਜੀ ’ਚ ਕੋਈ ਕਮੀ ਪਾਈ ਜਾਂਦੀ ਹੈ ਤਾਂ ਉਸ ਨੂੰ ਸੂਚਿਤ ਕੀਤਾ ਜਾਵੇਗਾ ਤਾਂ ਜੋ ਉਹ ਸਮੇਂ ਸਿਰ ਆਪਣੀ ਗਲਤੀ ਨੂੰ ਸੁਧਾਰ ਸਕੇ। ਇਸ ਦੇ ਨਾਲ ਹੀ ਮੈਰਿਟ ਸੂਚੀ ਜਾਰੀ ਕਰਨ ਦਾ ਕੰਮ 1 ਜੁਲਾਈ ਤੋਂ ਸ਼ੁਰੂ ਹੋਵੇਗਾ। ਸੂਬੇ ਦੀ ਗੱਲ ਕਰੀਏ ਤਾਂ ਇੱਥੇ ਕੁੱਲ 335 ਡਿਗਰੀ ਕਾਲਜ਼ ਹਨ।

ਇਹ ਮਹੱਤਵਪੂਰਣ ਮਿਤੀਆਂ

  1. ਕਾਲਜ਼ ਪ੍ਰੋਫਾਈ ਭਰੀ ਜਾਵੇਗੀ – 29 ਮਈ ਤੋਂ 31 ਮਈ ਤੱਕ
  2. ਵਿਦਿਆਰਥੀਆਂ ਦੇ ਆਨਲਾਈਨ ਰਜਿਸਟ੍ਰੇਸ਼ਨ – 5 ਜੂਨ ਤੋਂ 19 ਜੂਨ
  3. ਆਨਲਾਈਨ ਦਸਤਾਵੇਜਾਂ ਦੀ ਜਾਂਚ : 8 ਤੋਂ 23 ਜੂਨ
  4. ਪਹਿਲੀ ਅਤੇ ਦੂਜੀ ਮੈਰਿਸ ਲਿਸਟ : 1 ਜੁਲਾਈ ਤੋਂ 20 ਜੁਲਾਈ ਤੱਕ
  5. ਓਪਨ ਕਾਉਸਲਿੰਗ ਜਾਂ ਦੁਬਾਰਾ ਆਵੇਦਨ : 21 ਜੁਲਾਈ

LEAVE A REPLY

Please enter your comment!
Please enter your name here