ਧੰਮ ਚੱਕਰ ਦਿਵਸ ‘ਤੇ ਰਾਸ਼ਟਰਪਤੀ ਨੇ ਕੀਤਾ ਸੰਬੋਧਨ

ਕਿਹਾ, ਢਾਈ ਹਜ਼ਾਰ ਸਾਲਾਂ ਬਾਅਦ ਵੀ ਓਨੇ ਹੀ ਮਹੱਤਵਪੂਰਨ ਹਨ ਭਗਵਾਨ ਬੁੱਧ ਦੇ ਉਪਦੇਸ਼

ਨਵੀਂ ਦਿੱਲੀ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਧੰਮ ਚੱਕਰ ਦਿਵਸ ‘ਤੇ ਅੱਜ ਕਿਹਾ ਕਿ ਮਨੁੱਖੀ ਜੀਵਨ ਦੇ ਕਸ਼ਟਾਂ ਦੇ ਹੱਲ ਸਬੰਧੀ ਦਿੱਤੇ ਗਏ ਭਗਵਾਨ ਬੁੱਧ ਦੇ ਪ੍ਰਵਚਨ ਅੱਜ ਵੀ ਓਨੇ ਹੀ ਮਹੱਤਵਪੂਰਨ ਹਨ, ਜਿੰਨੇ ਢਾਈ ਹਜ਼ਾਰ ਸਾਲ ਪਹਿਲਾਂ ਸਨ।

ਸ੍ਰੀ ਕੋਵਿੰਦ ਨੇ ਰਾਸ਼ਟਰਪਤੀ ਭਵਨ ਰਾਹੀਂ ਵੀਡੀਓ ਕਾਨਫਰੰਸ ਰਾਹੀਂ ਕੌਮਾਂਤਰੀ ਬੌਧ ਪਰਿਸੰਘ ਦੇ ਧੰਮ ਚੱਕਰ ਦਿਵਸ ਸਮਾਰੋਹ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ‘ਚ ਕੋਈ ਸ਼ੱਕ ਨਹੀਂ ਹੈ ਕਿ ਭਗਵਾਨ ਬੁੱਧ ਨੇ ਆਪਣੇ ਪ੍ਰਵਚਨਾਂ ‘ਚ ਜਿਨ੍ਹਾਂ ਮੁੱਲਾਂ ਦੇ ਸਬੰਧੀ ਦੱਸਿਆ, ਉਨ੍ਹਾਂ ਦੇ ਅਨੁਸਾਰ ਚੱਲਣਾ ਕਿੰਨਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਭਾਰਤ ਨੂੰ ਮਾਣ ਹੈ ਕਿ ਉਹ ‘ਧੰਮ’ ਦੀ ਜਨਮ ਭੂਮੀ ਹੈ।

ਭਾਰਤ ਤੋਂ ਹੀ ਇਸ ਦੀ ਸ਼ੁਰੂਆਤ ਹੋਈ ਤੇ ਇਹ ਆਸ-ਪਾਸ ਦੇ ਦੇਸ਼ਾਂ ‘ਚ ਫੈਲਿਆ। ਉੱਥੇ ਨਵੀਂ ਜ਼ਮੀਨ ‘ਤੇ ਇਹ ਕੁਦਰਤੀ ਤੌਰ ‘ਤੇ ਵਿਕਸਿਤ ਹੋਇਆ ਤੇ ਬਾਅਦ ‘ਚ ਇਸ ਦੀਆਂ ਬ੍ਰਾਂਚਾਂ ਬਣੀਆਂ। ਰਾਸ਼ਟਰਪਤੀ ਨੇ ਕਿਹਾ 2500 ਸਾਲ ਪਹਿਲਾਂ ਅੱਜ ਹੀ ਦੇ ਦਿਨ ਆਸ਼ਾਢ ਪੂਰਣਿਮਾ ਨੂੰ ਪਹਿਲੀ ਵਾਰ ਗਿਆਨ ਦੇ ਪ੍ਰਵਚਨ ਬੋਲੇ ਗਏ। ਗਿਆਨ ਪ੍ਰਾਪਤੀ ਤੋਂ ਬਾਅਦ ਭਗਵਾਨ ਬੁੱਧ ਨੇ ਪੰਜ ਹਫ਼ਤੇ ਕਿਸ ਅਵਸਥਾ ‘ਚ ਗੁਜਾਰੇ, ਇਸ ਦਾ ਵਰਣਨ ਨਹੀਂ ਕੀਤਾ ਜਾ ਸਕਦਾ। ਉਸ ਤੋਂ ਉਨ੍ਹਾਂ ਨੇ ਪ੍ਰਾਪਤ ਗਿਆਨ ਨੂੰ ਦੂਜਿਆਂ ‘ਚ ਵੰਡਣਾ ਸ਼ੁਰੂ ਕੀਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

LEAVE A REPLY

Please enter your comment!
Please enter your name here