ਨਵੀਂ ਦਿੱਲੀ। ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਵੱਡੀਆਂ ਤੋਂ ਵੱਡੀਆਂ ਗਲਤੀਆਂ ਹੋਣ ਦਾ ਸਿਲਸਿਲਾ ਆਮ ਹੀ ਚੱਲ ਪਿਆ ਹੈ। ਜਿਸ ਨਾਲ ਬਹੁਤ ਹੀ ਜ਼ਿਆਦਾ ਇਤਰਾਜਯੋਗ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਇਨ੍ਹਾਂ ਨੂੰ ਰੋਕਣ ਲਈ ਸਰਕਾਰ ਨੇ ਕਦਮ ਚੁੱਕਿਆ ਹੈ। ਤੁਹਾਨੂੰ ਦੱਸ ਦਈਏ ਕਿ ਫੇਸਬੁੱਕ ਤੇ ਯੂਟਿਊਬ ’ਤੇ ਅਸ਼ਲੀਲਤਾ ਤੇ ਗਲਤ ਜਾਣਕਾਰੀ ਫੈਲਾਉਣ ਤੋਂ ਰੋਕਣ ਲਈ ਸਰਕਾਰ ਸਖ਼ਤ ਹੋ ਗਈ ਹੈ। ਇੱਕ ਤਾਜ਼ਾ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਰਕਾਰ ਨੇ ਫੇਸਬੁੱਕ ਅਤੇ ਯੂਟਿਊਬ ਸਮੇਤ ਹੋਰ ਸੋਸ਼ਲ ਮੀਡੀਆ ਖ਼ਪਤਕਾਰਾਂ ਲਈ ਇੱਕ ਚਿਤਾਵਨੀ ਜਾਰੀ ਕੀਤੀ ਹੈ, ਜਿਸ ਵਿੱਚ ਸਰਕਾਰ ਨੇ ਅਸ਼ਲੀਲਤਾ ਜਾਂ ਗਲਤ ਜਾਣਕਾਰੀ ਫੈਲਾਉਣ ਵਾਲੇ ਡੀਪ ਫੇਕ ਤੇ ਪੋਸਟਾਂ ’ਤੇ ਪੂਰੀ ਤਰ੍ਹਾਂ ਪਾਬੰਦੀ ਲਾ ਦਿੱਤੀ ਹੈ। (Facebook and YouTube)
ਰਾਇਟਰਜ਼ ਦੀ ਰਿਪੋਰਟ ਦੇ ਅਨੁਸਾਰ ਇਹ ਚੇਤਾਵਨੀ ਆਈਟੀ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਦਿੱਤੀ ਹੈ, ਜਿਸ ਵਿੱਚ ਉਨ੍ਹਾਂ ਨੇ ਕਿਹਾ ਹੈ ਕਿ ਬੱਚਿਆਂ ਲਈ ਨੁਕਸਾਨਦੇਹ ਕਿਸੇ ਵੀ ਵਿਅਕਤੀ ਦੀਆਂ ਹਾਨੀਕਾਰਕ ਅਤੇਅਸ਼ਲੀਲ ਜਾਂ ਡੀਪਫੇਕ ਵੀਡੀਓ ਜਾਂ ਫੋਟੋਆਂ ’ਤੇ ਪੂਰੀ ਤਰ੍ਹਾਂ ਪਾਬੰਦੀ ਹੈ। ਜੇਕਰ ਫਿਰ ਵੀ ਕੋਈ ਯੂਜ਼ਰ ਸੋਸ਼ਲ ਮੀਡੀਆ ’ਤੇ ਇਨ੍ਹਾਂ ਨੂੰ ਫੈਲਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਆਈਟੀ ਮੰਤਰੀ ਨੇ ਕੀ ਕਿਹਾ? | Facebook and YouTube
ਚੰਦਰਸ਼ੇਖਰ ਨੇ ਕਿਹਾ ਕਿ ਫੇਸਬੁੱਕ ਅਤੇ ਯੂਟਿਊਬ ਨੂੰ ਹਰ ਵਾ ਲੌਗਇਨ ਕਰਨ ’ਤੇ ਸਾਰੇ ਖ਼ਪਤਕਾਰਾਂ ਨੂੰ ਯਾਦ ਦਿਵਾਉਣਾ ਚਾਹੀਦਾ ਹੈ ਕਿ ਉਹ ਹਿੰਸਾ, ਅਸ਼ਲੀਲਤਾ ਅਤੇ ਗੁੰਮਰਾਹਕੁੰਨ ਜਾਣਕਾਰੀ ਵਾਲੀ ਸਮੱਗਰੀ ਪੋਸਟ ਨਾ ਕਰਨ। ਚੰਰਸ਼ੇਖਰ ਨੇ ਕਿਹਾ ਕਿ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ।
ਸਰਕਾਰ ਵਿਸ਼ੇਸ਼ ਅਧਿਕਾਰੀ ਨਿਯੁਕਤੀ ਕਰੇਗੀ
ਸਰਕਾਰ ਆਨਲਾਈਨ ਪਲੇਟਫਾਰਮਾਂ ’ਤੇ ਡੂੰਘੇ ਜਾਅਲੀ ਖਤਰੇ ਦੀ ਜਾਂਚ ਕਰਨ ਲਈ ਇੱਕ ਵਿਸ਼ੇਸ਼ ਅਧਿਕਾਰੀ ਦੀ ਨਿਯੁਕਤੀ ਕਰੇਗੀ ਅਤੇ ਨਾਗਰਿਕਾਂ ਨੂੰ ਐੱਫ਼ਆਈਆਰ ਦਰਜ਼ ਕਰਨ ਵਿੱਚ ਸਹਾਇਤਾ ਕਰੇਗੀ ਜਦੋਂ ਵੀ ਉਹ ਆਨਲਾਈਨ ਜਾਅਲੀ ਸਮੱਗਰੀ ਦੇਖਦੇ ਹਨ। ਚੰਦਰਸ਼ੇਖਰ ਨੇ ਫੋਰਮਾਂ ਨੂੰ ਇਹ ਵੀ ਦੱਸਿਆ ਕਿ ਸਰਕਾਰ ੱਿੲਕ ਪਲੇਟਫਾਰਮ ਤਿਆਰ ਕਰੇਗੀ, ਜਿੱੀੇ ਨਾਗਰਿਕ ਪਲੇਟਫਾਰਮਾਂ ਦੁਆਰਾ ਕਾਨੂੰਨ ਦੀ ਉਲੰਘਣਾ ਦੇ ਆਪਣੇ ਨੋਟਿਸਾਂ, ਦੋਸ਼ਾਂ ਜਾਂ ਰਿਪੋਰਟਾਂ ਨੂੰ ਸਰਕਾਰ ਦੇ ਧਿਟਾਨ ਵਿੱਚ ਲਿਆ ਸਕਦੇ ਹਨ।
Also Read : ਬਿਹਾਰ ਤੋਂ ਆਏ ਡੇਰਾ ਸ਼ਰਧਾਲੂ ਨੇ ਕੀਤਾ ਵੱਡਾ ਖੁਲਾਸਾ, ਸੋਸ਼ਲ ਮੀਡੀਆ ’ਤੇ ਹੋ ਰਿਹੈ ਖੂਬ ਵਾਇਲਰ
ਦੱਸ ਦਈਏ ਕਿ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਡੀਪਫੇਕ ਦਾ ਮੁੱਦਾ ਚੁੱਕਿਆ ਸੀ। ਪਿਛਲੇ ਹਫ਼ਤੇ ਦੇ ਸ਼ੁਰੂ ਵਿੱਚ ਜੀ-20 ਦੇਸ਼ਾਂ ਦੇ ਇੱਕ ਵਰਚੁਅਲ ਸੰਮੇਲਨ ਦੌਰਾਨ, ਮੋਦੀ ਨੇ ਡੂੰਘੇ ਫੇਕ ਦੇ ਖਤਰਿਆਂ ਨੂੰ ਉਜਾਗਰ ਕੀਤਾ ਅਤੇ ਏਆਈ ਨਿਯਮਾਂ ’ਤੇ ਵਿਸ਼ਵਵਿਆਪੀ ਸਹਿਯੋਗ ਦੀ ਮੰਗ ਕੀਤੀ।