ਬੋਲਟ ਮੋਟਰਸਾਈਕਲ ਮੋਡੀਫਾਈ ਕਰਨ ਵਾਲੇ ਮਕੈਨਿਕਾਂ ’ਤੇ ਹੋਵੇਗੀ ਕਾਰਵਾਈ

Bolt motorcycles
ਸੁਨਾਮ: ਬੋਲਟ ਮੋਟਰਸਾਇਕਲਾਂ ਦੀ ਚੈਕਿੰਗ ਕਰਦੇ ਹੋਏ ਪੁਲਿਸ ਅਧਿਕਾਰੀ।

ਬੋਲਟ ਮੋਟਰਸਾਈਕਲ ਦੇ ਪਟਾਕੇ ਮਾਰਨ ਵਾਲਿਆਂ ਦੀ ਖੈਰ ਨਹੀਂ, ਕੀਤੇ ਚਲਾਨ

ਸੁਨਾਮ ਊਧਮ ਸਿੰਘ ਵਾਲਾ, (ਕਰਮ ਥਿੰਦ)। ਮਾਣਯੋਗ ਐੱਸ.ਐੱਸ.ਪੀ ਸਾਹਿਬ ਸੰਗਰੂਰ ਸ੍ਰੀ ਸੁਰਿੰਦਰਾ ਲਾਂਬਾ ਦੇ ਹੁਕਮਾਂ ਅਨੁਸਾਰ ਅਤੇ ਡੀ.ਐੱਸ.ਪੀ ਸਾਹਿਬ ਟਰੈਫਿਕ ਸੰਗਰੂਰ ਅਤੇ ਜ਼ਿਲ੍ਹਾ ਟਰੈਫਿਕ ਇੰਚਾਰਜ ਸੰਗਰੂਰ ਦੀ ਅਗਵਾਈ ਹੇਠ ਅੱਜ ਸੁਨਾਮ ਸ਼ਹਿਰ ਵਿਖੇ ਵੱਖ-ਵੱਖ ਥਾਵਾਂ ’ਤੇ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਇੰਚਾਰਜ ਟ੍ਰੈਫਿਕ ਸੁਨਾਮ ਸਮੇਤ (Bolt motorcycles) ਪੁਲਿਸ ਪਾਰਟੀ ਵੱਲੋਂ ਸਪੈਸ਼ਲ ਨਾਕਾ ਬੰਦੀ ਕਰਕੇ ਪਟਾਕੇ ਮਾਰਨ ਵਾਲੇ ਬੋਲਟ ਮੋਟਰਸਾਈਕਲ ਅਤੇ ਬਿਨਾਂ ਨੰਬਰ ਪਲੇਟਾਂ ਵਾਲੇ ਮੋਟਰਸਾਈਕਲ ਅਤੇ ਮੋਟਰਸਾਈਕਲ ਪਰ ਤਿੰਨ ਸਵਾਰ ਹੋ ਕੇ ਘੁੰਮਣਾ ਅਤੇ ਵਹੀਕਲ ਚਲਾਉਣ ਸਮੇਂ ਮੁਬਾਇਲ ਫੋਨ ਦੀ ਵਰਤੋਂ ਕਰਨ ਵਾਲਿਆਂ ਦੀ ਸਪੈਸ਼ਲ ਚੈਕਿੰਗ ਕੀਤੀ ਗਈ ਅਤੇ ਚਲਾਨ ਕੀਤੇ ਗਏ।

ਬੋਲਟ ਮੋਟਰਸਾਈਕਲ ਸਰਵਿਸ ਮਕੈਨਿਕ ਨੂੰ ਲਿਖਤੀ ਪਰਵਾਨੇ ਰਾਹੀਂ ਹਦਾਇਤ ਕੀਤੀ ਗਈ ਕਿ ਜੋ ਮਕੈਨਿਕ ਬੋਲਟ ਮੋਟਰਸਾਈਕਲਾਂ ਦੇ ਸਿਲੰਸਰਾਂ ਨੂੰ ਮੋਡੀਫਾਈ ਕਰੇਗਾ ਤਾਂ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਏ.ਐੱਸ.ਆਈ ਭੁਪਿੰਦਰ ਸਿੰਘ, ਏ.ਐੱਸ.ਆਈ ਗੁਰਜੀਤ ਸਿੰਘ, ਏ. ਐੱਸ.ਆਈ ਮਲਕੀਤ ਰਾਮ ਅਤੇ ਟਰੈਫਿਕ ਮਾਰਸ਼ਲ ਟੀਮ ਦੇ ਇੰਚਾਰਜ ਪੰਕਜ ਅਰੋੜਾ ਵੀ ਹਾਜ਼ਰ ਸਨ।