ਕਿਸਾਨਾਂ ਦੀ ਟਰੈਕਟਰ ਪਰੇਡ ’ਤੇ ਐਕਸ਼ਨ
ਨਵੀਂ ਦਿੱਲੀ। ਖੇਤੀ ਕਾਨੂੰਨਾਂ ਖਿਲਾਫ਼ ਪਿਛਲੇ ਦੋ ਮਹੀਨਿਆਂ ਤੋਂ ਦਿੱਲੀ ਦੀਆਂ ਹੱਦਾਂ ’ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ 26 ਜਨਵਰੀ ਨੂੰ ਦਿੱਲੀ ਦੀਆਂ ਸੜਕਾਂ ’ਤੇ ਸ਼ਾਂਤੀਪੂਰਨ ਤਰੀਕੇ ਨਾਲ ਟਰੈਕਟਰ ਪਰੇਡ ਕੱਢਣ ਦਾ ਵਾਅਦਾ ਕੀਤਾ ਸੀ ਪਰ ਇਹ ਵਾਅਦਾ ਖੋਖਲਾ ਸਾਬਿਤ ਹੋਇਆ। ਦਿੱਲੀ ’ਚ ਦਿਨ ਭਰ ਚਾਰੇ ਪਾਸੇ ਹੰਗਾਮਾ ਤੇ ਝੜਪਾਂ ਹੁੰਦੀਆਂ ਰਹੀਆਂ।
ਗਣਤੰਤਰ ਦਿਵਸ ਮੌਕੇ ਰਾਜਧਾਨੀ ਦਿੱਲੀ ’ਚ ਅਜਿਹਾ ਹੰਗਾਮਾ ਹੋਵੇਗਾ, ਇਸ ਦੀ ਉਮੀਦ ਨਹੀਂ ਸੀ। ਪਰ ਹਕੀਕਤ ਤਾਂ ਇਹੀ ਹੈ ਕਿ 26 ਜਨਵਰੀ ਨੂੰ ਦਿੱਲੀ ’ਚ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਅਜਿਹਾ ਹੰਗਾਮਾ ਖੜਾ ਕੀਤਾ, ਜਿਸ ਦੀ ਗੂਜੰ ਕਾਫ਼ੀ ਸਮੇਂ ਤੱਕ ਸੁਣਾਈ ਦੇਵੇਗੀ। ਟਰੈਕਟਰ ਪਰੇਡ ਦੌਰਾਨ ਹਿੰਸਾ ’ਚ 86 ਪੁਲਿਸ ਮੁਲਾਜ਼ਮਾਂ ਸਮੇਤ 100 ਤੋਂ ਵੱਧ ਵਿਅਕਤੀ ਜਖ਼ਮੀ ਹੋ ਗਏ। ਹਾਲਾਂਕਿ ਹੁਣ ਇਯ ਮਾਮਲੇ ’ਚ ਪੁਲਿਸ ਨੇ ਐਕਸ਼ਨ ਲਿਆ ਹੈ ਤੇ ਹੁਣ ਤੱਕ 22 ਐਫਆਈਆਰ ਦਰਜ ਕੀਤੀਆਂ ਹਨ। ਦਿੱਲੀ ਦੀਆਂ ਹੱਦਾਂ ਸਿੰਘੂ ਬਾਰਡਰ, ਟਿਕਰੀ ਬਾਰਡਰ ਤੇ ਗਾਜੀਪੁਰ ਬਾਰਡਰ ਤੋਂ ਸ਼ੁਰੂ ਹੋਈ ਟਰੈਕਟਰ ਪਰੇਡ ਹਿੰਸਾ, ਝੜਪ ਤੇ ਹੰਗਾਮੇ ਦਰਮਿਆਨ ਲਾਲੀ ਕਿਲ੍ਹੇ ’ਤੇ ਪਹੁੰਚ ਕੇ ਖਤਮ ਹੋਇਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.