ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ‘ਤੇ ਕਾਰਵਾਈ, ED ਨੇ 4.81 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ

Satyendar-Jain-696x412

ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ (Satyendar Jain) ‘ਤੇ ਕਾਰਵਾਈ, ED ਨੇ 4.81 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ

ਨਵੀਂ ਦਿੱਲੀ (ਏਜੰਸੀ)। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀਐਮਐਲਏ) 2002 ਦੇ ਤਹਿਤ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ (Satyendar Jain) ਅਤੇ ਉਨ੍ਹਾਂ ਦੇ ਪਰਿਵਾਰ ਅਤੇ ਕੰਪਨੀਆਂ ਨਾਲ ਸਬੰਧਤ 4.81 ਕਰੋੜ ਰੁਪਏ ਦੀ ਜਾਇਦਾਦ ਅਸਥਾਈ ਤੌਰ ‘ਤੇ ਜ਼ਬਤ ਕੀਤੀ ਹੈ। ਇੱਥੇ ਜਾਰੀ ਇੱਕ ਬਿਆਨ ਵਿੱਚ, ਈਡੀ ਨੇ ਕਿਹਾ ਕਿ ਜੈਨ ਅਤੇ ਹੋਰਾਂ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੇ ਤਹਿਤ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਵੱਲੋਂ ਦਰਜ ਕੀਤੇ ਗਏ ਇੱਕ ਕੇਸ ਦੇ ਆਧਾਰ ‘ਤੇ ਜਾਂਚ ਸ਼ੁਰੂ ਕੀਤੀ ਗਈ ਹੈ।

ਬਿਆਨ ਦੇ ਅਨੁਸਾਰ, ਜਾਂਚ ਤੋਂ ਪਤਾ ਲੱਗਿਆ ਹੈ ਕਿ ਸਾਲ 2015-16 ਦੌਰਾਨ, ਜਦੋਂ ਜੈਨ ਇੱਕ ਜਨਤਕ ਸੇਵਕ ਸੀ, ਉਨ੍ਹਾਂ ਦੀ ਮਾਲਕੀ ਵਾਲੀ ਅਤੇ ਉਨ੍ਹਾਂ ਵੱਲੋਂ ਨਿਯੰਤਰਿਤ ਕੰਪਨੀਆਂ ਨੂੰ ਹਵਾਲਾ ਰਾਹੀਂ ਕੋਲਕਾਤਾ ਵਾਲੇ ਆਪਰੇਟਰਾਂ ਨੂੰ ਨਗਦ ਟ੍ਰਾਂਸਫਰ ਦੇ ਬਦਲੇ ਕੰਪਨੀਆਂ ਤੋਂ 4.81 ਕਰੋੜ ਰੁਪਏ ਦੀਆਂ ਐਂਟਰੀਆਂ ਮਿਲੀਆਂ ਸਨ।

ਕੀ ਹੈ ਮਾਮਲਾ

ਉਨਾਂ ਦੱਸਿਆ ਕਿ ਈਡੀ ਨੇਮਨੀ ਲਾਂਡਰਿੰਗ ਰੋਕੂ ਐਕਟ (ਪੀਐਮਐਲਏ) ਤਹਿਤ ਅਕਿੰਚਨ ਡਿਵੈਲਪਰਸ ਪ੍ਰਾਈਵੇਟ ਲਿਮਿਟਡ, ਇੰਡੋ ਮੈਟਲ ਇੰਪੈਕਸ ਪ੍ਰਾਈਵੇਟ ਲਿਮਿਟਡ, ਪਰਿਆਸ ਇਨਫੋਸੋਲਿਊਸ਼ਨ ਪ੍ਰਾ। ਲਿਮਿਟਡ, ਮੰਗਲਾਯਤਨ ਪ੍ਰੋਜੈਕਟਸ ਪ੍ਰਾ.। ਲਿਮਿਟਡ, ਜੇ. ਜੇ. ਆਈਡੀਅਲ ਅਸਟੇੇਟ ਪ੍ਰਾ. ਲਿਮਿਟਡ ਤੇ ਤਿੰਨ ਵਿਅਕਤੀਆਂ ਨਾਲ ਸਬੰਧਿਤ 4.81 ਕਰੋੜ ਰੁਪਏ ਦੀ ਜਾਇਦਾਦ ਨੂੰ ਅਸਥਾਈ ਤੌਰ ’ਤੇ ਕੁਰਕ ਕੀਤਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ