ਜ਼ਿਲ੍ਹਾ ਪੁਲਿਸ ਨੇ ਪ੍ਰੋੋਜਾਈਡਿੰਗ ਅਫ਼ਸਰਾਂ ਦੀਆਂ ਸ਼ਿਕਾਇਤਾਂ ’ਤੇ ਚਾਰ ਖਿਲਾਫ਼ ਮਾਮਲੇ ਕੀਤੇ ਦਰਜ਼ | Ludhiana News
ਲੁਧਿਆਣਾ (ਜਸਵੀਰ ਸਿੰਘ ਗਹਿਲ)। ਲੰਘੀਆਂ ਆਮ ਚੋਣਾਂ ’ਚ ਜਿੱਥੇ ਜ਼ਿਆਦਾਤਰ ਨੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਨੂੰ ਮੰਨਦਿਆਂ ਆਪਣੀ ਵੋਟ ਦਾ ਇਸਤੇਮਾਲ ਕੀਤਾ। ਉੱਥੇ ਹੀ ਕੁੱਝ ਕੁ ਨੇ ਵੋਟ ਪਾਉਣ ਸਮੇਂ ਚੋਣ ਕਮਿਸ਼ਨ ਦੇ ਹੁਕਮਾਂ ਦੀ ਉਲੰਘਣਾ ਵੀ ਕੀਤੀ। ਅਜਿਹੇ ਚਾਰ ਸ਼ਖ਼ਸਾਂ ਖਿਲਾਫ਼ ਜ਼ਿਲ੍ਹਾ ਲੁਧਿਆਣਾ ਦੀ ਪੁਲਿਸ ਨੇ ਸਰਕਾਰੀ ਹੁਕਮਾਂ ਦੀ ਅਣਦੇਖੀ ਕਰਨ ਦੇ ਦੋਸ਼ ’ਚ ਮਾਮਲੇ ਦਰਜ਼ ਕੀਤੇ ਹਨ। ਹਲਕਾ ਕੇਂਦਰੀ ਦੇ ਬੂਥ ਨੰਬਰ 142 ’ਤੇ ਤਾਇਨਾਤ ਪ੍ਰੀਜਾਈਡਿੰਗ ਅਫ਼ਸਰ ਕਿਸ਼ੋਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਵੋਟਾਂ ਵਾਲੇ ਦਿਨ 1 ਜੂਨ ਨੂੰ ਉਹ ਆਪਣੀ ਡਿਊਟੀ ’ਤੇ ਤਾਇਨਾਤ ਸੀ। (Ludhiana News)
ਜਿੱਥੇ ਉਸਦੇ ਬੂਥ ਨੰਬਰ 142 ’ਤੇ ਹਿਤੇਸ਼ ਬੇਦੀ ਨੇ ਵੋਟ ਪਾਉਣ ਸਮੇਂ ਤਾਇਨਾਤ ਸਟਾਫ਼ ਤੇ ਪੁਲਿਸ ਮੁਲਾਜ਼ਮਾਂ ਤੋਂ ਚੋਰੀ-ਛਿਪੇ ਆਪਣਾ ਮੋਬਾਇਲ ਬੂਥ ਕੰਪਾਰਟਮੈਂਟ ’ਚ ਲਿਜਾਕੇ ਵੋਟ ਪਾਉਂਦੇ ਸਮੇਂ ਬੈਲਟ ਯੂਨਿਟ – 01 ਦੀ ਫੋਟੋ ਖਿੱਚੀ ਤੇ ਬਾਅਦ ’ਚ ਆਪਣੇ ਫੇਸਬੁੱਕ ਅਕਾਊਂਟ ’ਤੇ ਅੱਪਲੋਡ ਕੀਤੀ ਜੋ ਕਿ ਚੋਣ ਕਮਿਸ਼ਨ ਦੇ ਨਿਯਮਾਂ ਦੀ ਉਲੰਘਣਾ ਹੈ। ਇਸ ਲਈ ਹਿਤੇਸ਼ ਬੇਦੀ ਵਾਸੀ ਜਨਕਪੁਰੀ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇ। ਦੂਜੇ ਮਾਮਲੇ ’ਚ ਪ੍ਰੋਜਾਈਡਿੰਗ ਅਫ਼ਸਰ ਤੇਜਪਾਲ ਸਿੰਘ ਨੇ ਦੱਸਿਆ ਕਿ ਉਹ ਹਲਕਾ ਕੇਂਦਰੀ ਵਿਖੇ ਬੂਥ ਨੰਬਰ 35 ’ਤੇ ਆਪਣੀ ਡਿਊਟੀ ’ਤੇ ਤਾਇਨਾਤ ਸੀ। (Ludhiana News)
ਇਹ ਵੀ ਪੜ੍ਹੋ : USA vs Canada: ਜੋਨਸ ਦੀ ਤੂਫਾਨੀ ਪਾਰੀ, ਅਮਰੀਕਾ ਨੇ ਕੈਨੇਡਾ ਨੂੰ 7 ਵਿਕਟਾਂ ਨਾਲ ਹਰਾਇਆ
ਜਿੱਥੇ ਗੌਤਮ ਭਸ਼ੀਨ ਨੇ ਆਪਣੀ ਵੋਟ ਪਾਉਣ ਸਮੇਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਕਰਦੇ ਹੋਏ ਆਪਣੇ ਮੋਬਾਇਲ ਫੋਨ ਰਾਹੀਂ ਵੋਟਿੰਗ ਮਸ਼ੀਨ ਦੀ ਵੀਡੀਓ ਬਣਾਉਣ ਲੱਗਾ। ਮੌਕੇ ’ਤੇ ਕਾਬੂ ਕਰਕੇ ਗੌਤਮ ਭਸ਼ੀਨ ਵਾਸੀ ਕੂਚਾ ਆਮਲਦੀਨ ਲੁਧਿਆਣਾ ਦੇ ਖਿਲਾਫ਼ ਕਾਰਵਾਈ ਲਈ ਲਿਖਿਆ ਗਿਆ ਹੈ। ਤੀਸਰੇ ਮਾਮਲੇ ’ਚ ਪ੍ਰੋਜਾਈਡਿੰਗ ਅਫ਼ਸਰ ਗੁਰਮੇਲ ਸਿੰਘ ਮੁਤਾਬਕ ਉਹ ਹਲਕਾ ਸੈਂਟਰਲ ’ਚ ਬੂਥ ਨੰਬਰ 161/063 ’ਤੇ ਤਾਇਨਾਤ ਸੀ। ਜਿੱਥੇ ਗਗਨਦੀਪ ਸਚਦੇਵਾ ਨੇ ਵੋਟ ਪਾਉਣ ਸਮੇਂ ਵੋਟਿੰਗ ਕੰਪਾਰਟਮੈਂਟ ’ਚ ਆਪਣੇ ਮੋਬਾਇਲ ਫੋਨ ਨਾਲ ਫੋਟੋ ਖਿੱਚ ਕੇ ਚੋਣ ਕਮਿਸ਼ਨ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ। ਜਿਸ ਨੂੰ ਮੌਕੇ ’ਤੇ ਹੀ ਕਾਬੂ ਕੀਤਾ ਗਿਆ। ਚੌਥੇ ਮਾਮਲੇ ’ਚ ਪ੍ਰੋਜਾਈਡਿੰਗ ਅਫ਼ਸਰ ਅਮਿੱਤ ਕੁਮਾਰ ਵੱਲੋਂ ਸ਼ਿਕਾਇਤ ਦਿੱਤੀ ਗਈ। (Ludhiana News)
ਕਿ ਉਹ ਹਲਕਾ ਪੂਰਬੀ ’ਚ ਬੂਥ ਨੰਬਰ- 92 ’ਤੇ ਮੌਜੂਦ ਸੀ। ਜਿੱਥੇ ਮਨੀਯ ਵਰਮਾ ਨੇ ਵੋਟ ਪਾਉਂਦੇ ਸਮੇਂ ਸਟਾਫ਼ ਤੇ ਪੁਲਿਸ ਮੁਲਾਜ਼ਮਾਂ ਤੋਂ ਚੋਰੀ ਆਪਣੇ ਮੋਬਾਇਲ ਫੋਨ ਨਾਲ ਬੈਲਟ ਯੂਨਿਟ ਦੀ ਵੀਡੀਓ ਬਣਾ ਕੇ ਆਪਣੇ ਫੇਸਬੁੱਕ ਅਕਾਊਂਟ ’ਤੇ ਅਪਲੋਡ ਕੀਤੀ ਜੋ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਉਲਟ ਹੈ। ਉਕਤ ਪ੍ਰੋਜਾਈਡਿੰਗ ਅਫ਼ਸਰਾਂ ਦੀ ਸ਼ਿਕਾਇਤ ’ਤੇ ਥਾਣਾ ਡਵੀਜਨ ਨੰਬਰ 2, ਡਵੀਜਨ ਨੰਬਰ 3 ਅਤੇ ਥਾਣਾ ਟਿੱਬਾ ਦੀ ਪੁਲਿਸ ਵੱਲੋਂ ਹਿਤੇਸ਼ ਬੇਦੀ ਵਾਸੀ ਜਨਕਪੁਰੀ, ਗੌਤਮ ਭਸ਼ੀਨ ਵਾਸੀ ਕੂਚਾ ਆਲਮਦੀਨ, ਗਗਨਦੀਪ ਸਚਦੇਵਾ ਵਾਸੀ ਲੁਧਿਆਣਾ ਤੇ ਮਨੀਸ਼ ਵਰਮਾ ਵਾਸੀ ਨਿਊ ਸ਼ਕਤੀ ਨਗਰ ਟਿੱਬਾ ਦੇ ਖਿਲਾਫ਼ ਸਰਕਾਰੀ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ਾਂ ਹੇਠ ਮਾਮਲੇ ਦਰਜ਼ ਕੀਤੇ ਗਏ ਹਨ। (Ludhiana News)