Patiala Police News: ਨਾਭਾ ਤੋਂ ਲੁੱਟੀ ਥਾਰ ਜੀਪ ਦਾ ਮੁਲਜ਼ਮ ਪੁਲਿਸ ਮੁਕਾਬਲੇ ਦੌਰਾਨ ਜ਼ਖਮੀ

Patiala Police News
Patiala Police News: ਨਾਭਾ ਤੋਂ ਲੁੱਟੀ ਥਾਰ ਜੀਪ ਦਾ ਮੁਲਜ਼ਮ ਪੁਲਿਸ ਮੁਕਾਬਲੇ ਦੌਰਾਨ ਜ਼ਖਮੀ

Patiala Police News: ਲੁੱਟੀ ਥਾਰ ਅਤੇ ਬੱਤੀ ਬੋਰ ਦਾ ਪਿਸਟਲ ਹੋਇਆ ਬਰਾਮਦ

Patiala Police News: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਪੁਲਿਸ ਵੱਲੋਂ ਨਾਭਾ ਤੋਂ ਲੁਟੀ ਥਾਰ ਜੀਪ ਦਾ ਮੁੱਖ ਮੁਲਜ਼ਮ ਪੁਲਿਸ ਮੁਕਾਬਲੇ ਦੌਰਾਨ ਜਖਮੀ ਹੋ ਗਿਆ। ਜਿਸ ਤੋਂ ਬਾਅਦ ਪੁਲਿਸ ਵੱਲੋਂ ਉਸ ਨੂੰ ਕਾਬੂ ਕਰ ਲਿਆ ਗਿਆ। ਇਹ ਮੁਕਾਬਲਾ ਦੁਪਹਿਰ ਬਾਅਦ ਸੰਗਰੂਰ ਪਟਿਆਲਾ ਬਾਈਪਾਸ ਦੇ ਹੋਇਆ।

Patiala Police News

ਇਸ ਦੌਰਾਨ ਪਟਿਆਲਾ ਦੇ ਐਸਐਸਪੀ ਡਾ. ਨਾਨਕ ਸਿੰਘ ਅਤੇ ਐਸਪੀ ਡੀ ਯੋਗੇਸ਼ ਸ਼ਰਮਾ ਸਮੇਤ ਹੋਰ ਪੁਲਿਸ ਅਧਿਕਾਰੀ ਮੌਕੇ ’ਤੇ ਪੁੱਜ ਗਏ। ਪੁਲਿਸ ਵੱਲੋਂ ਇਸ ਦੌਰਾਨ ਨਾਭਾ ਤੋਂ ਲੁੱਟੀ ਥਾਰ ਜੀਪ ਤੇ ਬੱਤੀ ਬੋਰ ਪਿਸਟਲ ਮੁਲਜ਼ਮ ਤੋਂ ਬਰਾਮਦ ਕਰ ਲਿਆ ਗਿਆ। ਪਟਿਆਲਾ ਦੇ ਐਸਐਸਪੀ ਡਾਕਟਰ ਨਾਨਕ ਸਿੰਘ ਨੇ ਦੱਸਿਆ ਕਿ ਜਖਮੀ ਲੁਟੇਰੇ ਦੇ ਖਿਲਾਫ਼ ਅੱਧੀ ਦਰਜ ਦੇ ਕਰੀਬ ਲੁੱਟਾਂ ਖੋਹਾਂ ਦੇ ਪਟਿਆਲਾ, ਸੰਗਰੂਰ, ਖੰਨਾ ਵਿਖੇ ਮੁਕੱਦਮੇ ਦਰਜ ਹਨ। ਉਨ੍ਹਾਂ ਕਿਹਾ ਕਿ ਜਦੋਂ ਮੁਲਜ਼ਮ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸ ਨੇ ਪੁਲਿਸ ਦੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਵੀ ਆਪਣੇ ਬਚਾਅ ਲਈ ਫਾਇਰਿੰਗ ਕੀਤੀ ਗਈ। Patiala Police News

Read Also : Punjab Bypolls Result 2024 Highlights: ਕਾਂਗਰਸ ਪਾਰਟੀ ਨੂੰ ਨਹੀਂ ਰਾਸ ਆਈਆਂ ਆਪਣਿਆਂ ਨੂੰ ਦਿੱਤੀਆਂ ਦੋ ਸੀਟਾਂ ਤੋਂ ਟਿਕਟਾਂ