ਸਾਡੇ ਨਾਲ ਸ਼ਾਮਲ

Follow us

12.7 C
Chandigarh
Sunday, February 1, 2026
More
    Home ਸੂਬੇ ਪੰਜਾਬ ਗੈਂਗਰੇਪ ਦੇ ਮਾ...

    ਗੈਂਗਰੇਪ ਦੇ ਮਾਮਲੇ ਵਿੱਚ ਫੜੇ ਗਏ ਤਿੰਨ ਮੁਲਜ਼ਮਾਂ ਨੂੰ ਭੇਜਿਆ ਜੇਲ

    Accused, Gangrape

    ਮੁੱਲਾਂਪੁਰ ਦਾਖਾ (ਮਲਕੀਤ ਸਿੰਘ) |ਪਿਛਲੇ ਦਿਨੀਂ ਪਿੰਡ ਈਸੇਵਾਲ ਵਿਖੇ ਲੜਕੀ ਨਾਲ ਹੋਏ ਗੈਂਗਰੇਪ  ਦੇ ਮਾਮਲੇ ਵਿੱਚ ਫੜੇ ਗਏ ਦੋਸੀਆਂ ਵਿੱਚੋਂ ਤਿੰਨ ਮੁਲਜ਼ਮਾਂ ਦਾ ਬੁੱਧਵਾਰ ਨੂੰ ਸੱਤ ਦਿਨਾਂ ਰਿਮਾਂਡ ਖਤਮ ਹੋਣ ਉਪਰੰਤ ਦਾਖਾ ਪੁਲਿਸ ਵੱਲੋਂ ਮਾਣਯੋਗ ਭੁਪਿੰਦਰ ਮਿੱਤਲ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ । ਜਿੱਥੋਂ ਉਨਾਂ ਨੂੰ ਜੇਲ ਭੇਜ ਦਿੱਤਾ ਗਿਆ।

    ਜਿਕਰਯੋਗ ਹੈ ਕਿ 9 ਫਰਵਰੀ ਦੀ ਰਾਤ ਨੂੰ ਆਪਣੇ ਦੋਸਤ ਨਾਲ ਈਸੇਵਾਲ ਨਹਿਰ ਸੜਕ ‘ਤੇ ਕਾਰ ਵਿੱਚ ਘੁੰਮਣ ਆਈ ਲੜਕੀ ਦੇ ਦੋਸਤ ਨੂੰ ਬੰਧਕ ਬਣਾ ਕੇ ਕੁੱਝ ਨੌਜਵਾਨਾਂ ਨੇ ਉਸ ਲੜਕੀ ਨਾਲ ਗੈਂਗਰੇਪ ਕੀਤਾ ਸੀ ਪੁਲਿਸ ਵੱਲੋਂ ਪੀੜਤ ਲੜਕੀ ਦੇ ਬਿਆਨਾਂ ‘ਤੇ 10 ਨੌਜਵਾਨਾਂ ਕੇਸ ਦਰਜ ਕਰਨ ਉਪਰੰਤ 6 ਨੌਜਵਾਨਾਂ ਨੂੰ ਕਾਬੂ ਕੀਤਾ ਸੀ ਜਿਨਾਂ ਵਿੱਚੋਂ 3 ਨੌਜਵਾਨਾਂ ਨੂੰ ਗ੍ਰਿਫਤਾਰੀ ਤੋਂ ਬਾਅਦ ਜੇਲ ਭੇਜ ਦਿੱਤਾ ਸੀ ਅਤੇ ਤਿੰਨ ਨੌਜਵਾਨ ਜਿਨਾਂ ਵਿੱਚ ਜਗਰੂਪ ਸਿੰਘ ਰੂਪੀ, ਸੁਰਮੂੰ ਅਤੇ ਸਾਦਿਕ ਅਲੀ ਸੱਤ ਦਿਨ ਦੇ ਰਿਮਾਂਡ ਤੇ ਸਨ ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here