WHO: ਡਬਲਯੂਐੱਚਓ ਮੁਤਾਬਿਕ ਜੀਵਨਸ਼ੈਲੀ ’ਚ ਬਦਲਾਅ ਬੇਹੱਦ ਜ਼ਰੂਰੀ

ਸਿਹਤ ਦੇ ਮੋਰਚੇ ’ਤੇ ਭਾਰਤ ਦਾ ਕਈ ਖ਼ਤਰਿਆਂ ਨਾਲ ਰੂ-ਬ-ਰੂ ਹੋਣਾ ਚਿੰਤਾ ’ਚ ਪਾ ਰਿਹਾ ਹੈ ਵਧਦੀ ਸਰੀਰਕ ਅਕਿਰਿਆਸ਼ੀਲਤਾ ਦੇ ਨਾਲ ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਵਰਗੇ ਰੋਗ ਦੱਬੇ ਪੈਰੀਂ ਇਨਸਾਨਾਂ ਨੂੰ ਘੇਰ ਕੇ ਸਖ਼ਤ ਚੁਣੌਤੀਆਂ ਬਣ ਰਹੇ ਹਨ, ਜਿਨ੍ਹਾਂ ਨੂੰ ਵੱਡੇ ਖ਼ਤਰਿਆਂ ਦੇ ਰੂਪ ’ਚ ਦੇਖਿਆ ਜਾਣਾ ਚਾਹੀਦਾ ਹੈ ਇਨ੍ਹਾਂ ਵਧਦੇ ਖ਼ਤਰਿਆਂ ਵਿਚਕਾਰ ਦੇਸ਼ ’ਚ ਕੋਲੈਸਟ੍ਰਾਲ ਇੱਕ ਨਵੀਂ ਸਿਹਤ ਚੁਣੌਤੀ ਬਣ ਕੇ ਉੱਭਰਿਆ ਹੈ ਕਾਰਡੀਓਲਾਜਿਕਲ ਸੁਸਾਇਟੀ ਆਫ ਇੰਡੀਆ ਦੀ 22 ਮੈਂਬਰੀ ਕਮੇਟੀ ਨੇ ਹੁਣ ਜ਼ਿਆਦਾ ਕੋਲੈਸਟੋਾਲ ਦੀ ਵਜ੍ਹਾ ਹੋਣ ਵਾਲੇ ਡਿਸਲਿਪੀਡੇਮੀਆ ਸਬੰਧੀ ਜੋ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। (WHO)

ਉਹ ਇਸ ਮਾਇਨੇ ’ਚ ਮਹੱਤਵਪੂਰਨ ਅਤੇ ਸਿਹਤ ਦੇ ਮੋਰਚੇ ’ਤੇ ਗੰਭੀਰ ਹਨ ਸਰੀਰ ਦਾ ਇਹ ਅਜਿਹਾ ਵਿਕਾਰ ਹਨ, ਜਿਸ ਦਾ ਪਤਾ ਅਕਸਰ ਖੁਦ ਉਸ ਦੇ ਸ਼ਿਕਾਰ ਨੂੰ ਵੀ ਨਹੀਂ ਲੱਗਦਾ, ਕਿਉਂਕਿ ਅਕਸਰ ਇਸ ਦੇ ਕੋਈ ਸਪੱਸ਼ਟ ਲੱਛਣ ਨਹੀਂ ਦਿਖਾਈ ਦਿੰਦੇ ਨਤੀਜਾ ਇਹ ਹੁੰਦਾ ਹੈ। ਕਿ ਉਹ ਹੌਲੀ-ਹੌਲੀ ਦਿਲ ਰੋਗ ਅਤੇ ਗੰਭੀਰ ਸਥਿਤੀਆਂ ’ਚ ਹਾਰਟ ਅਟੈਕ ਵਰਗੀਆਂ ਸਮੱਸਿਆਵਾਂ ਵੱਲ ਵਧਦਾ ਜਾਂਦਾ ਹੈ ਫਿਲਹਾਲ, ਇਸ ਸੰਗਠਨ ਨੇ ਭਾਰਤ ਬਾਰੇ ਜੋ ਅੰਕੜੇ ਦਿੱਤੇ ਹਨ, ਉਹ ਡਰਾਉਣ ਵਾਲੇ ਹਨ ਦੇਸ਼ ਦੀ 81 ਫੀਸਦੀ ਅਬਾਦੀ ’ਚ ਕੋਲੈਸਟ੍ਰਾਲ ਦਾ ਪੱਧਰ ਸੁਰੱਖਿਅਤ ਸੀਮਾ ਤੋਂ ਕਾਫੀ ਜ਼ਿਆਦਾ ਮਿਲਿਆ ਹੈ, ਭਾਵ ਚੁੱਪਚਾਪ ਹੋਣ ਵਾਲੇ ਇਸ ਸਰੀਰਕ ਵਿਕਾਰ ਦਾ ਖ਼ਤਰਾ ਦੇਸ਼ ਦੀ ਅਬਾਦੀ ਦੇ ਇੱਕ ਬਹੁਤ ਵੱਡੇ ਹਿੱਸੇ ’ਤੇ ਮੰਡਰਾ ਰਿਹਾ ਹੈ। (WHO)

Read This : ਜਲੰਧਰ ਜ਼ਿਮਨੀ ਚੋਣ : ‘ਆਪ’ ਨੂੰ ਵੱਡੀ ਲੀਡ, ਕਾਂਗਰਸ ਪਿੱਛੇ

ਕੋਲੈਸਟ੍ਰਾਲ ਦੀ ਪਛਾਣ ਲਈ ਲੋਕਾਂ ਨੂੰ ਲਿਪਿਡ ਪ੍ਰੋਫਾਈਲ ਟੈਸਟ ਕਰਵਾਉਣਾ ਚਾਹੀਦਾ ਹੈ ਸਰੀਰ ’ਚ ਲਿਪਿਡ ਦਾ ਲੈਵਲ ਕਿੰਨਾ ਹੋਵੇ ਇਸ ਲਈ ਭਾਰਤ ਦੀ ਆਪਣੀ ਪਹਿਲੀ ਗਾਇਡਲਾਈਨ ਬਣਾਈ ਗਈ ਹੈ ਕੋਲੈਸਟ੍ਰਾਲ ਦਾ ਬਿਹਤਰ ਢੰਗ ਨਾਲ ਇਲਾਜ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਘੱਟ ਕਰ ਸਕਦਾ ਹੈ ਸਰੀਰ ’ਚ ਕੋਲੈਸਟ੍ਰਾਲ ਵਧਣਾ ਬੇਹੱਦ ਖ਼ਤਰਨਾਕ ਹੁੰਦਾ ਹੈ ਇਸ ਨਾਲ ਕਈ ਤਰ੍ਹਾਂ ਦੀਆਂ ਗੰਭੀਰ ਸਰੀਰਕ ਸਮੱਸਿਆਵਾਂ ਹੋ ਸਕਦੀਆਂ ਹਨ ਅੱਜ ਜਿੰਨੀਆਂ ਵੀ ਨਵੀਆਂ-ਨਵੀਆਂ ਬਿਮਾਰੀਆਂ ਉੱਭਰ ਰਹੀਆਂ ਹਨ, ਉਸ ਦਾ ਕਾਰਨ ਅਸੰਤੁਲਿਤ ਅਤੇ ਸੁਵਿਧਾਵਾਦੀ ਜੀਵਨਸ਼ੈਲੀ ਹੈ ਡਿਸਲਿਪੀਡੇਮੀਆ ਨੂੰ ਜੀਵਨਸ਼ੈਲੀ ਨਾਲ ਜੁੜੀ ਸਮੱਸਿਆ ਮੰਨਿਆ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਇਸ ਸਮੱਸਿਆ ਦੇ ਮੂਲ ’ਚ ਆਰਥਿਕ ਖੁਸ਼ਹਾਲੀ ਕਾਰਨ ਲੋਕਾਂ ਦਾ ਖਾਣ-ਪੀਣ। (WHO)

ਨਸ਼ਾ ਤੇ ਮੁਕਤ ਜੀਵਨਸ਼ੈਲੀ ਹੈ ਦੇਰ ਰਾਤ ਨੂੰ ਸੌਣਾ ਅਤੇ ਸਵੇਰੇ ਦੇਰ ਨਾਲ ਉੱਠਣਾ, ਨਾ ਖਾਣ ਦਾ ਸਮਾਂ, ਨਾ ਸਰੀਰ ਨੂੰ ਤਪਾਉਣ ਦਾ ਕੋਈ ਤਰੀਕਾ ਫਾਸਟ-ਫੂਡ ਦੇ ਆਧੁਨਿਕ ਦੌਰ ’ਚ ਹੁਣ ਸਾਡੇ ਭੋਜਨ ’ਚ ਜ਼ਿਆਦਾ ਸ਼ੱਕਰ, ਜ਼ਿਆਦਾ ਕਾਰਬੋਹਾਈਡ੍ਰੇਟ ਅਤੇ ਜ਼ਿਆਦਾ ਕੋਲੈਸਟ੍ਰਾਲ ਹੋਣ ਕਾਰਨ ਇਹ ਸਮੱਸਿਆ ਤੇਜ਼ੀ ਨਾਲ ਵਧ ਰਹੀ ਹੈ ਨਿਸ਼ਚਿਤ ਹੀ ਇਹ ਇਹ ਰੋਗ ਅਮੀਰ ਲੋਕਾਂ ’ਚ ਜ਼ਿਆਦਾ ਦੇਖਣ ਨੂੰ ਮਿਲਦਾ ਹੈ, ਪਰ ਵੱਡੀ ਸਮੱਸਿਆ ਇਹ ਹੈ ਕਿ ਇੱਕ ਵੱਡੀ ਆਬਾਦੀ ਇਸ ਦੀ ਗ੍ਰਿਫ਼ਤ ’ਚ ਆ ਗਈ ਹੈ ਇਸ ਲਈ ਬਹੁ-ਗਿਣਤੀ ਲੋਕਾਂ ’ਚ ਇਸ ਰੋਗ ਦੇ ਪੈਦਾ ਹੋਣ ਅਤੇ ਸਰੀਰਕ ਸਮੱਸਿਆ ਲਈ ਸਿਰਫ ਅਸੀਂ ਜੀਵਨਸ਼ੈਲੀ ਨੂੰ ਦੋਸ਼ੀ ਨਹੀਂ ਦੱਸ ਸਕਦੇ ਇਹੀ ਵਜ੍ਹਾ ਹੈ ਕਿ ਭਾਰਤੀ ਸਥਿਤੀਆਂ ’ਚ ਇਸ ਸਮੱਸਿਆ ਦੇ ਪ੍ਰਸਾਰ ’ਤੇ ਹਾਲੇ ਹੋਰ ਡੂੰਘਾਈ ਨਾਲ ਅਤੇ ਗੰਭੀਰ ਅਧਿਐਨ ਦੀ ਲੋੜ ਹੈ। (WHO)

ਇਸ ਵਧਦੇ ਖਤਰੇ ਨੂੰ ਸਮੇਂ ’ਤੇ ਕੰਟਰੋਲ ਨਾ ਕੀਤਾ ਗਿਆ ਤਾਂ ਭਾਰਤ ਬਿਮਾਰਾਂ ਦਾ ਦੇਸ਼ ਬਣ ਜਾਵੇਗਾ ਦੁਨੀਆ ਦੀਆਂ ਵੱਡੀਆਂ ਚਿੰਤਾਵਾਂ ’ਚ ਸਿਹਤ ਮੁੱਖ ਹੈ ਸਾਰੇ ਦੇਸ਼ਾਂ ’ਚ ਸਿਹਤ ਦੀ ਸਥਿਤੀ ਸੋਚਣਯੋਗ ਅਤੇ ਪ੍ਰੇਸ਼ਾਨ ਕਰਨ ਵਾਲੀ ਹੈ ਵਿਗਿਆਨਕ ਤਰੱਕੀ, ਉਦਯੋਗਿਕ ਕ੍ਰਾਂਤੀ, ਵਧਦੀ ਆਬਾਦੀ, ਸ਼ਹਿਰੀਕਰਨ ਅਤੇ ਆਧੁਨਿਕ ਜੀਵਨ ਦੇ ਤਣਾਅਪੂਰਨ ਵਾਤਾਵਰਨ ਕਾਰਨ ਸਰੀਰਕ ਅਤੇ ਮਾਨਸਿਕ ਰੋਗਾਂ ’ਚ ਭਾਰੀ ਵਾਧਾ ਹੋਇਆ ਹੈ ਇਹ ਕਿਸੇ ਇੱਕ ਰਾਸ਼ਟਰ ਲਈ ਨਹੀਂ, ਸਮੁੱਚੀ ਦੁਨੀਆ ਲਈ ਚਿੰਤਾ ਦਾ ਵਿਸ਼ਾ ਹੈ ਗੈਰ-ਸਿਹਤਮੰਦੀ ਵਰਤਮਾਨ ਯੁੱਗ ਦੀ ਇੱਕ ਵਿਆਪਕ ਸਮੱਸਿਆ ਹੈ ਚਾਰੇ ਪਾਸੇ ਬਿਮਾਰੀਆਂ ਦਾ ਮਜ਼ਬੂਤ ਘੇਰਾ ਹੈ ਲਗਾਤਾਰ ਵਧਦੀਆਂ ਬਿਮਾਰੀਆਂ ਨੂੰ ਰੋਕਣ ਲਈ ਨਵੀਆਂ-ਨਵੀਆਂ ਇਲਾਜ ਪ੍ਰਣਾਲੀਆਂ ਅਸਫਲ ਹੋ ਰਹੀਆਂ ਹਨ। (WHO)

ਜਿਵੇਂ-ਜਿਵੇਂ ਵਿਗਿਆਨ ਰੋਗ-ਰੋਕੂ ਔਸ਼ਧੀਆਂ ਦਾ ਨਿਰਮਾਣ ਕਰਦੀ ਹੈ, ਉਵੇਂ-ਉਵੇਂ ਬਿਮਾਰੀਆਂ ਦੇ ਨਵੇਂ ਰੂਪ, ਨਵੇਂ ਨਾਂਅ ਤੇ ਨਵੇਂ ਮਾਹੌਲ ’ਚ ਪੇਸ਼ ਹੋ ਰਹੀਆਂ ਹਨ ਡਬਲਯੂਐਚਓ ਮੁਤਾਬਿਕ ਸਿਹਤ ਦਾ ਮਤਲਬ ਸਿਰਫ ਤੰਦਰੁਸਤ ਖਾਣਾ ਨਹੀਂ ਹੈ, ਸਗੋਂ ਇਹ ਯਕੀਨੀ ਕਰਨਾ ਵੀ ਜ਼ਰੂਰੀ ਹੈ ਕਿ ਕਿਵੇਂ ਦੁਨੀਆ ਇਕੱਠੀ ਆ ਕੇ ਸਾਰਿਆਂ ਨੂੰ ਲੰਮਾ ਅਤੇ ਸਿਹਤਮੰਦ ਜੀਵਨ ਜਿਉਣ ’ਚ ਮੱਦਦ ਕਰ ਸਕਦੀ ਹੈ ਹਾਲਾਂਕਿ, ਇਸ ਦੇ ਪਿੱਛੇ ਦੀ ਜੋ ਪਹਿਲ ਹੈ, ਉਸ ਦੀ ਤਾਰੀਫ ਤਾਂ ਕੀਤੀ ਹੀ ਜਾਣੀ ਚਾਹੀਦੀ ਹੈ ਪਹਿਲੀ ਵਾਰ ਦੇਸ਼ ’ਚ ਕੋਲੈਸਟ੍ਰਾਲ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਹੋਏ ਹਨ ਹਾਲੇ ਤੱਕ ਜਦੋਂ ਦੇਸ਼ ਦੇ ਡਾਕਟਰ ਮਰੀਜ਼ਾਂ ਦੇ ਕੋਲੈਸਟ੍ਰਾਲ ਜਾਂ ਸਰਲ ਭਾਸ਼ਾ ’ਚ ਕਹੀਏ, ਤਾਂ ਸਰੀਰ ’ਚ ਜਮ੍ਹਾ ਹੋ ਗਈ ਚਰਬੀ ਦਾ ਇਲਾਜ ਕਰਦੇ ਸਨ ਜਾਂ ਲੋਕਾਂ ਨੂੰ ਲਿਪਿਡ ਪ੍ਰੋਫਾਈਲ ਟੈਸਟ ਕਰਵਾਉਣ ਦੀ ਹਿਦਾਇਤ ਦਿੰਦੇ ਸਨ। (WHO)

ਤਾਂ ਉਹ ਇਹ ਕੰਮ ਯੂਰੋਪੀਅਨ ਸੁਸਾਇਟੀ ਆਫ ਕਾਰਡੀਓਲਾਜੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕਰ ਰਹੇ ਹੁੰਦੇ ਹਨ ਹਾਰਟ ਅਟੈਕ ਸਬੰਧੀ ਅਕਸਰ ਇਹ ਕਿਹਾ ਜਾਂਦਾ ਹੈ ਕਿ ਡਾਇਬੀਟੀਜ਼, ਹਾਈਪਰਟੈਨਸ਼ਨ, ਸਟਰੈੱਸ, ਤੰਬਾਕੂ ਸੇਵਨ, ਸ਼ਰਾਬ ਪੀਣ ਆਦਿ ਕਾਰਨ ਹਾਰਟ ਅਟੈਕ ਹੁੰਦੇ ਹਨ, ਪਰ ਇਸ ਦੇ ਉਲਟ ਭਾਰਤ ’ਚ ਹਾਰਟ ਅਟੈਕ ਲਈ ਸਭ ਤੋਂ ਜ਼ਿਆਦਾ ਜਿੰਮੇਵਾਰ ਜੋ ਚੀਜ਼ ਦੇਖੀ ਗਈ ਹੈ, ਉਹ ਹੈ ਡਿਸਲਿਪਿਡੇਮੀਆ ਭਾਵ ਲਿਪਿਡ ਪ੍ਰੋਫਾਈਲ ਜੋ ਭਾਰਤ ’ਚ 80 ਫੀਸਦੀ ਲੋਕਾਂ ’ਚ ਨਾਰਮਲ ਨਹੀਂ ਹੈ। (WHO)

ਅਤੇ ਨਾ ਹੀ ਲੋਕਾਂ ਨੂੰ ਇਸ ਦੀ ਜਾਣਕਾਰੀ ਹੀ ਹੈ ਮਾਹਿਰ ਦੱਸਦੇ ਹਨ ਕਿ ਪੱਛਮੀ ਦੇਸ਼ਾਂ ਦੇ ਮੁਕਾਬਲੇ ਭਾਰਤ ’ਚ ਪਿਛਲੇ 10 ਸਾਲਾਂ ’ਚ ਦਿਲ ਦਾ ਰੋਗ ਵਧਦਾ ਗਿਆ ਹੈ। ਇਸ ਦਾ ਵੱਡਾ ਕਾਰਨ ਖਾਣ-ਪੀਣ, ਖਰਾਬ ਅਤੇ ਅਸੰਤੁਲਿਤ ਹੋਈ ਜੀਵਨਸ਼ੈਲੀ। ਰੋਜ਼ਾਨਾ ਸਰੀਰਕ ਗਤੀਵਿਧੀਆਂ ’ਚ ਆਈ ਕਮੀ ਸਮੇਤ ਦੂਜੇ ਕਾਰਨ ਹਨ ਭਾਰਤ ’ਚ ਸਿਹਤ ਕ੍ਰਾਂਤੀ ਦਾ ਸ਼ੰਖਨਾਦ ਹੋਵੇ। ਇਹ ਵਿਅਕਤੀਆਂ ਨੂੰ ਤੰਦਰੁਸਤ ਆਦਤਾਂ ਅਪਣਾਉਣ ਲਈ ਪ੍ਰੇਰਿਤ ਕਰਨ, ਸਰਕਾਰਾਂ ਨੂੰ ਸਿਹਤ ਦੇਖਭਾਲ ਦੇ ਬੁਨਿਆਦੀ ਢਾਂਚੇ ਤੇ ਵਸੀਲਿਆਂ ’ਚ ਨਿਵੇਸ਼ ਕਰਨ ਲਈ ਪ੍ਰੇਰਿਤ ਕਰਨ ਅਤੇ ਸਿਹਤ ਦੇਖਭਾਲ ਸੰਸਥਾਨਾਂ ਨੂੰ ਉਨ੍ਹਾਂ ਵੱਲੋਂ ਪ੍ਰਦਾਨ ਕੀਤੀ ਜਾਣ। (WHO)

ਵਾਲੀਆਂ ਸੇਵਾਵਾਂ ’ਚ ਲਗਾਤਾਰ ਸੁਧਾਰ ਕਰਨ ਲਈ ਪ੍ਰੇਰਿਤ ਕਰਨ ਬਿਮਾਰੀਆਂ ’ਤੇ ਕੰਟਰੋਲ ਲਈ ਯੋਗ ਅਤੇ ਸਾਧਨਾ, ਸੰਤੁਲਿਤ ਖੁਰਾਕ ਅਤੇ ਸੰਯਮਿਤ ਜੀਵਨਸ਼ੈਲੀ ਨੂੰ ਵੀ ਉਤਸ਼ਾਹਿਤ ਕੀਤਾ ਜਾਵੇ ਜਿੰਨੀਆਂ ਵੀ ਮਾਨਸਿਕ ਅਤੇ ਸਰੀਰਕ ਬਿਮਾਰੀਆਂ ਜਾਂ ਵਿਗਾੜ ਪੈਦਾ ਹੁੰਦੇ ਹਨ, ਉਹ ਇਸ ਗੱਲ ਦੇ ਗਵਾਹ ਹਨ ਕਿ ਕਿਸੇ ਇੱਕ ਨੇ ‘ਰੋਡ ਕੋੋਾਸਿੰਗ’ ’ਤੇ ਖੜ੍ਹੇ ‘ਟ੍ਰੈਫਿਕ ਪੁਲਿਸ’ ਦੇ ਨਿਰਦੇਸ਼ਾਂ ਦੀ ਅਣਦੇਖੀ ਕਰਕੇ ‘ਓਵਰ ਟੇਕਿੰਗ’ ਦੀ ਕੋਸ਼ਿਸ਼ ਕੀਤੀ ਹੈ ਸਾਰੀ ਦੁਨੀਆ ’ਚ ਵਧਦੇ ਹੋਏ ਮਨੋਰੋਗ ਅਤੇ ਦਿਲ ਰੋਗ ਇਸ ਅੰਦਰੂਨੀ ਅਵਿਵਸਥਾ ਦਾ ਨਤੀਜਾ ਹਨ ਹੋਰ ਲਾਇਲਾਜ ਬਿਮਾਰੀਆਂ ਦਾ ਕਾਰਨ ਵੀ ਅਸੰਤੁਲਿਤ ਜੀਵਨਸ਼ੈਲੀ ਹੈ ਇਸ ਲਈ ਚੰਗੀ ਸਿਹਤ ਲਈ ਮਾਨਸਿਕ ਤੇ ਭਾਵਨਾਤਮਕ ਸਿਹਤ ਪ੍ਰਤੀ ਜਾਗਰੂਕਤਾ ਵਰਤਣੀ ਬੇਹੱਦ ਜ਼ਰੂਰੀ ਹੈ। (WHO)

(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਲਲਿਤ ਗਰਗ