Road Accidents: ਰਫ਼ਤਾਰ ਦੇ ਨਾਲ ਵਧਦੇ ਹਾਦਸੇ

accident

ਦੇਸ਼ ’ਚ ਸੜਕਾਂ ’ਤੇ ਐਕਸਪ੍ਰੈਸ ਹਾਈਵੇ, ਸੜਕਾਂ ਚੌੜੀਆਂ ਕਰਨ ਤੇ ਪਿੰਡਾਂ ’ਚ ਸੜਕਾਂ ਦੇ ਵਿਸਥਾਰ ਨਾਲ ਜਿਸ ਅਨੁਪਾਤ ’ਚ ਰਫਤਾਰ ਦੀ ਸਹੂਲਤ ਵਧੀ ਹੈ, ਉਸ ਅਨੁਪਾਤ ’ਚ ਹਾਦਸੇ ਵੀ ਵਧ ਰਹੇ ਹਨ ਹਾਦਸੇ ਵੀ ਭਿਆਨਕ ਰੂਪ ’ਚ ਦੇਖਣ ’ਚ ਆ ਰਹੇ ਹਨ ਆਧੁਨਿਕ ਤਕਨੀਕ ਨਾਲ ਬਣੇ ਆਗਰਾ-ਲਖਨਊ ਐਕਸਪ੍ਰੈਸ-ਵੇ ’ਤੇ ਤੇਜ਼ੀ ਨਾਲ ਚੱਲ ਰਹੀ ਬੱਸ ਉੱਨਾਵ ’ਚ ਤੇਜ਼ ਰਫਤਾਰ ਨਾਲ ਚੱਲ ਰਹੇ ਟੈਂਕਰ ਨਾਲ ਟਕਰਾ ਗਈ, ਜਿਸ ’ਚ 10 ਜਣਿਆਂ ਦੇ ਮਾਰੇ ਜਾਣ ਦੀ ਘਟਨਾ, ਪਹਿਲਾਂ ਦੀਆਂ ਘਟਨਾਵਾਂ ਦੀ ਤਾਜ਼ਾ ਕੜੀ ਹੈ ਇਹ ਚਿੰਤਾ ਦੀ ਗੱਲ ਹੈ ਕਿ ਆਖਰ ਇਹ ਹਾਦਸੇ ਕਿਉਂ ਹੋ ਰਹੇ ਹਨ? ਕੇਂਦਰ ਸਰਕਾਰ ਨੇ ਨਵੰਬਰ 2022 ’ਚ ਜਾਣਕਾਰੀ ਦਿੱਤੀ ਸੀ। Road Accidents

ਕਿ ਦੇਸ਼ ਭਰ ’ਚ ਹੋਏ ਕੁੱਲ ਸੜਕੀ ਹਾਦਸਿਆਂ ’ਚ 32.9 ਫੀਸਦੀ ਐਕਸਪ੍ਰੈਸ-ਵੇ ’ਤੇ ਹੋਏ ਹਨ ਇਨ੍ਹਾਂ ਦੀ ਵਜ੍ਹਾ ਤੇਜ਼ ਰਫ਼ਤਾਰ ਰਹੀ ਹੈ ਹਾਦਸਿਆਂ ਦੇ ਵਧਣ ਦਾ ਕਾਰਨ ਦੇਸ਼ ਨੂੰ ਕਾਰ ਅਤੇ ਦੋ ਪਹੀਆ ਵਾਹਨਾਂ ਨਾਲ ਭਰ ਦੇਣਾ ਵੀ ਹੈ ਅਜਿਹੇ ’ਚ ਜ਼ਲਦੀ ਮੰਜਿਲ ਪਾਉਣ ਦੀ ਹੋੜ ’ਚ ਵਾਹਨਾਂ ਦੀ ਰਫ਼ਤਾਰ ਵਧਾ ਦਿੱਤੀ ਜਾਂਦੀ ਹੈ ਤੇ ਜਦੋਂ ਸਾਹਮਣੇ ਕੋਈ ਜਾਨਵਰ ਜਾਂ ਵਾਹਨ ਆ ਜਾਂਦਾ ਹੈ ਤਾਂ ਰਫਤਾਰ ਨੂੰ ਕੰਟਰੋਲ ਕਰਨਾ ਸੰਭਵ ਨਹੀਂ ਰਹਿ ਜਾਂਦਾ ਸ਼ਰਾਬ ਪੀ ਕੇ ਵਾਹਨ ਚਲਾਉਣਾ ਵੀ ਹਾਦਸਿਆਂ ਦਾ ਇੱਕ ਵੱਡਾ ਕਾਰਨ ਹੈ ਹੁਣ ਤੱਕ ਇਹ ਆਮ ਧਾਰਨਾ ਬਣੀ ਹੋਈ ਹੈ ਕਿ ਸੜਕ ਹਾਦਸੇ ਰਾਜਮਾਰਗਾਂ ’ਤੇ ਜ਼ਿਆਦਾ ਹੁੰਦੇ ਹਨ। Road Accidents

Read This : New Criminal Laws: ਨਵੇਂ ਅਪਰਾਧਿਕ ਕਾਨੂੰਨਾਂ ਦਾ ਸਰੂਪ ਤੇ ਪ੍ਰਾਸੰਗਿਕਤਾ

ਪਰ ਸੜਕੀ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਨੇ ਸੜਕੀ ਹਾਦਸਿਆਂ ਸਬੰਧੀ ਇੱਕ ਨਵੀਂ ਤਸਵੀਰ ਪੇਸ਼ ਕੀਤੀ ਹੈ ਇਸ ਤੋਂ ਪਤਾ ਲੱਗਦਾ ਹੈ ਕਿ ਰਾਜਮਾਰਗਾਂ ਤੋਂ ਕਿਤੇ ਜ਼ਿਆਦਾ ਹਾਦਸੇ ਅੰਦਰਲੀਆਂ ਸੜਕਾਂ ’ਤੇ ਵੀ ਹੋਣ ਲੱਗੇ ਹਨ ਪੇਂਡੂ ਇਲਾਕਿਆਂ ’ਚ ਜਦੋਂ ਤੋਂ ਟਰੈਕਟਰ, ਮੋਟਰ ਸਾਈਕਲ ਅਤੇ ਕਾਰ -ਜੀਪਾਂ ਦੀ ਗਿਣਤੀ ਵਧੀ ਹੈ, ਉਦੋਂ ਤੋਂ ਇਨ੍ਹਾਂ ਛੋਟੇ ਸਮਝੇ ਜਾਣ ਵਾਲੇ ਮਾਰਗਾਂ ’ਤੇ ਹਾਦਸੇ ਵਧੇ ਹਨ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਤਹਿਤ ਬੀਤੇ ਦੋ ਦਹਾਕਿਆਂ ਅੰਦਰ ਪਿੰਡ-ਪਿੰਡ ਸੜਕਾਂ ਪਹੁੰਚੀਆਂ ਹਨ ਤੇ ਉਸ ਤਾਦਾਦ ’ਚ ਵਾਹਨ ਵੀ ਵਧੇ ਹਨ ਵਿਡੰਬਨਾ ਇਹ ਵੀ ਰਹੀ ਕਿ ਇਸ ਦੌਰਾਨ ਪਿੰਡ-ਪਿੰਡ ਸ਼ਰਾਬ ਦੀ ਵਿੱਕਰੀ ਵੀ ਸ਼ੁਰੂ ਹੋ ਗਈ। Road Accidents

ਹਾਦਸਿਆਂ ਦਾ ਸਭ ਤੋਂ ਵੱਡਾ ਕਾਰਨ ਬਣ ਰਹੀ ਹੈ ਨਾਲ ਹੀ ਇਨ੍ਹਾਂ ਖੇਤਰਾਂ ’ਚ ਆਵਾਜਾਈ ਕੰਟਰੋਲ ਦੀ ਸਹੂਲਤ ਨਾ ਹੋਣਾ

ਜੋ ਹਾਦਸਿਆਂ ਦਾ ਸਭ ਤੋਂ ਵੱਡਾ ਕਾਰਨ ਬਣ ਰਹੀ ਹੈ ਨਾਲ ਹੀ ਇਨ੍ਹਾਂ ਖੇਤਰਾਂ ’ਚ ਆਵਾਜਾਈ ਕੰਟਰੋਲ ਦੀ ਸਹੂਲਤ ਨਾ ਹੋਣਾ ਵੀ ਹਾਦਸਿਆਂ ਦਾ ਇੱਕ ਕਾਰਨ ਹੈ ਸੜਕੀ ਹਾਦਸਿਆਂ ’ਚ ਭਾਰਤ ਨੂੰ ਹਰ ਸਾਲ ਮਨੁੱਖੀ ਵਸੀਲਿਆਂ ਦਾ ਸਭ ਤੋਂ ਜ਼ਿਆਦਾ ਨੁਕਸਾਨ ਉਠਾਉਣਾ ਪੈਂਦਾ ਹੈ ਅੰਤਰਰਾਸ਼ਟਰੀ ਸੜਕ ਸੰਗਠਨ (ਆਈਆਰਐਫ) ਦੀਆਂ ਰਿਪੋਰਟਾਂ ਮੁਤਾਬਿਕ ਦੁਨੀਆ ਭਰ ’ਚ ਸੜਕੀ ਹਾਦਸਿਆਂ ’ਚ ਹੋਣ ਵਾਲੀਆਂ ਮੌਤਾਂ ’ਚ ਭਾਰਤ ਦੀ ਹਿੱਸੇਦਾਰੀ 10 ਫੀਸਦੀ ਤੋਂ ਜ਼ਿਆਦਾ ਹੈ ਇਸ ਜਾਣਕਾਰੀ ਅਨੁਸਾਰ 12.5 ਲੱਖ ਲੋਕਾਂ ਦੀ ਦੁਨੀਆ ’ਚ ਹਰ ਸਾਲ ਸੜਕੀ ਹਾਦਸਿਆਂ ’ਚ ਮੌਤ ਹੁੰਦੀ ਹੈ, ਇਨ੍ਹਾਂ ’ਚ ਸਭ ਤੋਂ ਜ਼ਿਆਦਾ ਮੌਤਾਂ ਭਾਰਤ ’ਚ ਹੁੰਦੀਆਂ ਹਨ। Road Accidents

ਜੋ ਪਰਿਵਾਰ ਹਾਦਸੇ ’ਚ ਆਪਣੇ ਜੀਅ ਨੂੰ ਗਵਾਉਂਦਾ ਹੈ, ਉਸ ’ਤੇ ਪੰਜ ਲੱਖ ਰੁਪਏ ਦਾ ਔਸਤਨ ਵਾਧੂ ਬੋਝ ਪੈਂਦਾ ਹੈ

ਜੋ ਪਰਿਵਾਰ ਹਾਦਸੇ ’ਚ ਆਪਣੇ ਜੀਅ ਨੂੰ ਗਵਾਉਂਦਾ ਹੈ, ਉਸ ’ਤੇ ਪੰਜ ਲੱਖ ਰੁਪਏ ਦਾ ਔਸਤਨ ਵਾਧੂ ਬੋਝ ਪੈਂਦਾ ਹੈ ਸੜਕਾਂ ’ਤੇ ਵਧਦੇ ਹਾਦਸਿਆਂ ’ਚ ਸ਼ਰਾਬ ਪੀ ਕੇ ਵਾਹਨ ਚਲਾਉਣਾ, ਨਾਬਾਲਗ ਬਾਈਕਰਜ਼ ਦਾ ਸੜਕਾਂ ’ਤੇ ਬੇਲਗਾਮ ਹੋਣਾ ਵੀ ਹੈ, ਉੱਥੇ ਦੇਸ਼ ’ਚ ਵਧਦੇ ਸੜਕੀ ਹਾਦਸਿਆਂ ਦੇ ਕਾਰਨ ਰਾਸ਼ਟਰੀ ਰਾਜਮਾਰਗਾਂ ’ਚ ਵੀ ਤਲਾਸ਼ੇ ਜਾ ਰਹੇ ਹਨ ਦਰਅਸਲ ਦੇਸ਼ ’ਚ ਹਰ ਸਾਲ ਕਰੀਬ ਡੇਢ ਲੱਖ ਲੋਕ ਮਾਰੇ ਜਾਂਦੇ ਹਨ ਅਤੇ ਚਾਰ ਤੋਂ ਪੰਜ ਲੱਖ ਲੋਕ ਜਖ਼ਮੀ ਹੁੰਦੇ ਹਨ, ਉਨ੍ਹਾਂ ’ਚ ਜ਼ਿਆਦਾਤਰ ਨੌਜਵਾਨ ਹੁੰਦੇ ਹਨ ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ’ਚ ਬਾਈਕਰਸ ਦਾ ਆਤੰਕ ਛਾਇਆ ਹੋਇਆ ਹੈ ਦੂਜੇ ਪਾਸੇ ਸਰਕਾਰ ਰਾਜਮਾਰਗਾਂ ’ਤੇ ਅਜਿਹੇ ਥਾਂ ਲੱਭ ਰਹੀ ਹੈ, ਜਿੱਥੇ ਜ਼ਿਆਦਾਤਰ ਹਾਦਸੇ ਹੁੰਦੇ ਹਨ ਇਸ ਤੋਂ ਬਾਅਦ ਇਨ੍ਹਾਂ ਥਾਵਾਂ ’ਤੇ ਅਜਿਹੇ ਸੁਧਾਰ ਕੀਤੇ ਜਾਣਗੇ। Road Accidents

ਘਟਨਾਵਾਂ ਘੱਟ ਹੋਣ ਰਾਜਮਾਰਗ ਲੰਮੇ ਅਤੇ ਤੇਜ਼ੀ ਦੇ ਸਫਰ ਲਈ ਹੁੰਦੇ ਹਨ

ਜਿਸ ਨਾਲ ਘਟਨਾਵਾਂ ਘੱਟ ਹੋਣ ਰਾਜਮਾਰਗ ਲੰਮੇ ਅਤੇ ਤੇਜ਼ੀ ਦੇ ਸਫਰ ਲਈ ਹੁੰਦੇ ਹਨ ਇਸ ਲਈ ਅਕਸਰ ਵਾਹਨਾਂ ਦੀ ਰਫ਼ਤਾਰ ਤੇਜ਼ ਰਹਿੰਦੀ ਹੈ ਰਾਜਮਾਰਗਾਂ ’ਤੇ ਹਰ ਪੰਜ ਕਿਲੋਮੀਟਰ ਦੀ ਦੂਰੀ ’ਤੇ ਔਸਤਨ ਸ਼ਰਾਬ ਦੀਆਂ ਤਿੰਨ ਦੁਕਾਨਾਂ ਹਨ ਇਸ ਬਾਰੇ ਸਾਬਕਾ ਚੀਫ਼ ਜਸਟਿਸ ਟੀਐਸ ਠਾਕੁਰ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਸ਼ਰਾਬ ਲੌਬੀ ਦੇ ਦਬਾਅ ’ਚ ਅੰਨ੍ਹੇਵਾਹ ਪਰਮਿਟ ਵੰਡਣ ਦੇ ਰੁਝਾਨ ’ਤੇ ਟਿੱਪਣੀ ਕਰਦਿਆਂ ਕਿਹਾ ਸੀ ਕਿ ਸ਼ਰਾਬ ਦੀਆਂ ਭਿਆਨਕ ਸਮਾਜਿਕ, ਆਰਥਿਕ ਅਤੇ ਸਿਹਤ ਸਬੰਧੀ ਚਿੰਤਾਵਾਂ ’ਤੇ ਖੂਬ ਚਰਚਾ ਕੀਤੀ ਜਾਂਦੀ ਹੈ, ਪਰ ਸੰਵਿਧਾਨਕ ਨਿਰਦੇਸ਼ ਦੇ ਬਾਵਜੂਦ ਸਰਕਾਰਾਂ ਸ਼ਰਾਬ ’ਤੇ ਰੋਕ ਲਾਉਣ ਦੀ ਸਿਆਸੀ ਇੱਛਾ-ਸ਼ਕਤੀ ਨਹੀਂ ਦਿਖਾਉਂਦੀਆਂ ਹਨ।

ਸ਼ਰਾਬ ਕਾਰੋਬਾਰੀ ਵੀ ਪੈਸੇ ਦੇ ਦਮ ’ਤੇ ਅਜਿਹੀਆਂ ਪਹਿਲਾਂ ਨੂੰ ਵਿਅਰਥ ਕਰ ਦਿੰਦੇ ਹਨ

ਸ਼ਰਾਬ ਕਾਰੋਬਾਰੀ ਵੀ ਪੈਸੇ ਦੇ ਦਮ ’ਤੇ ਅਜਿਹੀਆਂ ਪਹਿਲਾਂ ਨੂੰ ਵਿਅਰਥ ਕਰ ਦਿੰਦੇ ਹਨ ਅਤੇ ਸਰਕਾਰਾਂ ਮਾਲੀਆ ਕਮਾਈ ਦੀ ਦੁਹਾਈ ਦੇ ਕੇ ਸ਼ਰਾਬ ਵਿੱਕਰੀ ਜਾਰੀ ਰੱਖਦੀਆਂ ਹਨ ਆਵਾਜਾਈ ਸੁਚਾਰੂ ਢੰਗ ਨਾਲ ਚੱਲਦੀ ਰਹੇ, ਇਸ ਲਈ ਜਾਪਾਨ, ਅਮਰੀਕਾ ਅਤੇ ਸਿੰਗਾਪੁਰ ਦੇ ਆਵਾਜਾਈ ਕਾਨੂੰਨ ਤੋਂ ਵੀ ਸਿਖਣ ਦੀ ਗੱਲ ਕਹੀ ਜਾ ਰਹੀ ਹੈ ਖਾਸ ਤੌਰ ’ਤੇ ਯੂਰਪੀ ਦੇਸ਼ਾਂ ’ਚ ਅੰਤਰਰਾਸ਼ਟਰੀ ਪੱਧਰ ’ਤੇ ਇੱਕ ਵਿਹਾਰ ਜਾਬਤਾ ਲਾਗੂ ਹੈ, ਜਿਸ ਦਾ ਜ਼ਿਆਦਾਤਰ ਦੇਸ਼ ਪਾਲਣ ਕਰਦੇ ਹਨ ਇਸ ਜ਼ਾਬਤੇ ਮੁਤਾਬਿਕ ਜੇਕਰ ਕਿਸੇ ਕਾਰ ਦੀ ਰਫ਼ਤਾਰ 35 ਕਿਮੀ. ਪ੍ਰਤੀ ਘੰਟਾ ਹੈ, ਤਾਂ ਦੋ ਕਾਰਾਂ ਵਿਚਕਾਰ ਦੀ ਦੂਰੀ 74 ਫੁੱਟ ਹੋਣੀ ਚਾਹੀਦੀ ਹੈ। Road Accidents

ਜ਼ਾਬਤੇ ’ਚ ਚਾਲਕਾਂ ਦੇ ਨਿਯਮ ਵੀ ਤੈਅ ਕੀਤੇ ਗਏ ਹਨ

40 ਮੀਲ ਪ੍ਰਤੀ ਘੰਟੇ ਦੀ ਰਫਤਾਰ ਹੋਣ ’ਤੇ ਇਹ ਫ਼ਾਸਲਾ 104 ਫੁੱਟ ਅਤੇ 45 ਫੁੱਟ ਦੀ ਰਫ਼ਤਾਰ ’ਤੇ ਇਹ ਫਾਸਲਾ 132 ਫੁੱਟ ਹੋਣਾ ਚਾਹੀਦਾ ਹੈ ਜ਼ਾਬਤੇ ’ਚ ਚਾਲਕਾਂ ਦੇ ਨਿਯਮ ਵੀ ਤੈਅ ਕੀਤੇ ਗਏ ਹਨ ਜੇਕਰ ਚਾਲਕ ਦੀ ਮੁੱਠੀ ਦੀ ਬੰਦ ਕਰਨ ਦੀ ਤਾਕਤ ਪੌਣੇ ਸੋਲ੍ਹਾਂ ਕਿਲੋਗ੍ਰਾਮ ਤੋਂ ਘੱਟ ਨਿੱਕਲਦੀ ਹੈ ਤਾਂ ਮੰਨਿਆ ਜਾਂਦਾ ਹੈ ਕਿ ਇਹ ਵਿਅਕਤੀ ਵਾਹਨ ਚਲਾਉਣ ਲਾਇਕ ਨਹੀਂ ਹੈ ਜ਼ਾਬਤੇ ਦੀ ਸ਼ਰਤ ਮੁਤਾਬਿਕ ਵਾਹਨ ਚਲਾਉਣ ਲਾਇਕ ਉਸ ਵਿਅਕਤੀ ਨੂੰ ਮੰਨਿਆ ਜਾਵੇਗਾ ਜੋ 20 ਮੀਟਰ ਅੱਗੇ ਚੱਲ ਰਹੇ ਵਾਹਨ ਦਾ ਨੰਬਰ ਅਸਾਨੀ ਨਾਲ ਪੜ੍ਹ ਲਵੇ ਸਾਡੇ ਇੱਥੇ ਤਾਂ 80 ਸਾਲ ਦੇ ਤਾਕਤ ਅਤੇ ਨਜ਼ਰ ਤੋਂ ਕਮਜ਼ੋਰ ਹੋ ਚੁੱਕੇ ਬਜ਼ੁਰਗ ਵੀ ਸੜਕਾਂ ’ਤੇ ਵਾਹਨ ਚਲਾਉਂਦੇ ਖੂਬ ਦੇਖੇ ਜਾਂਦੇ ਹਨ ਫਿਰ ਵਾਹਨਾਂ ਦੇ ਅਨੁਪਾਤ ’ਚ ਸਾਡੀਆਂ ਸੜਕਾਂ ’ਤੇ ਜਗ੍ਹਾ ਵੀ ਨਹੀਂ ਹੈ। Road Accidents

74 ਫੁੱਟ ਦੀ ਦੂਰੀ ਬਣਾਈ ਰੱਖਣ ਦੀ ਗੱਲ ਤਾਂ ਛੱਡੋ, ਦੇਸ਼ ਦੇ ਮਹਾਂਨਗਰਾਂ ’ਚ 2 ਫੁੱਟ ਤੋਂ 5 ਫੁੱਟ ਦੀ ਦੂਰੀ ਵਾਹਨਾਂ ਵਿਚਕਾਰ ਬਣਾਈ ਰੱਖਣਾ ਮੁਸ਼ਕਿਲ ਹੋ ਰਿਹਾ ਹੈ

74 ਫੁੱਟ ਦੀ ਦੂਰੀ ਬਣਾਈ ਰੱਖਣ ਦੀ ਗੱਲ ਤਾਂ ਛੱਡੋ, ਦੇਸ਼ ਦੇ ਮਹਾਂਨਗਰਾਂ ’ਚ 2 ਫੁੱਟ ਤੋਂ 5 ਫੁੱਟ ਦੀ ਦੂਰੀ ਵਾਹਨਾਂ ਵਿਚਕਾਰ ਬਣਾਈ ਰੱਖਣਾ ਮੁਸ਼ਕਿਲ ਹੋ ਰਿਹਾ ਹੈ ਜਾਹਿਰ ਹੈ, ਅਸੀਂ ਲਾਇਸੰਸ ਪ੍ਰਣਾਲੀ ਨੂੰ ਸ੍ਰੇਸ਼ਠ ਬਣਾਉਣ ਲਈ ਗੱਲ ਭਾਵੇਂ ਦੁਨੀਆ ਦੇ ਦੇਸ਼ਾਂ ਦੀ ਰੀਸ ਕਰਨ ਦੀ ਕਰੀਏ, ਪਰ ਨਤੀਜਾ ਕਾਰਗਰ ਨਿੱਕਲੇ ਅਜਿਹੀ ਉਮੀਦ ਘੱਟ ਹੀ ਹੈ? ਲਿਹਾਜ਼ਾ ਸੜਕਾਂ ਤੋਂ ਵਾਹਨ ਘੱਟ ਕੀਤੇ ਬਿਨਾਂ ਹਾਦਸਿਆਂ ਤੋਂ ਛੁਟਕਾਰਾ ਮੁਸ਼ਕਿਲ ਹੈ ਦੂਜੇ ਪਾਸੇ ਕਾਰ ਅਤੇ ਮੋਟਰ ਸਾਈਕਲ ਲੌਬੀ ਸਾਡੇ ਇੱਥੇ ਐਨੀ ਮਜ਼ਬੂਤ ਹੈ ਕਿ ਉਹ ਕਾਰਾਂ ਦੇ ਉਤਪਾਦਨ ’ਚ ਕਮੀ ਲਿਆਉਣ ਨਹੀਂ ਦੇਵੇਗੀ, ਸਗੋਂ ਉਸ ਦੀ ਤਾਂ ਕੋਸ਼ਿਸ ਹੈ ਕਿ ਕਾਰਾਂ ਸੜਕਾਂ ’ਤੇ ਬਿਨਾਂ ਰੁਕੇ ਚੱਲਣ ਇਸ ਲਈ ਪੈਦਲ ਯਾਤਰੀ, ਸਾਈਕਲ, ਤਾਂਗਾ ਅਤੇ ਸਾਈਕਲ ਰਿਕਸ਼ਾ ਨੂੰ ਹੀ ਸੜਕਾਂ ਤੋਂ ਹਟਾ ਦਿੱਤਾ ਜਾਵੇ। Road Accidents

ਪ੍ਰਮੋਦ ਭਾਰਗਵ
(ਇਹ ਲੇਖਕ ਦੇ ਆਪਣੇ ਵਿਚਾਰ ਹਨ)