ਟਿਪਰ ਦੇ ਥੱਲੇ ਮੋਟਰਸਾਈਕਲ ਆਉਣ ਨਾਲ ਦੋ ਜਣਿਆਂ ਦੀ ਮੌਤ

Accident
ਅਮਰਗੜ੍ਹ। ਹਾਦਸਾਗ੍ਰਸਤ ਹੋਏ ਮਿੱਟੀ ਦੇ ਭਰੇ ਹੋਏ ਟਿੱਪਰ ਤੇ ਮੋਟਰ ਸਾਈਕਲ ਦੀ ਤਸਵੀਰ।

ਜੰਮੂ-ਕਟੜਾ ਐਕਸਪ੍ਰੈਸ਼ ਵੇਅ ਦੇ ਪੁਲ ਦੇ ਥੱਲੇ ਹੋਇਆ Accident

ਅਮਰਗੜ੍ਹ (ਸੁਰਿੰਦਰ ਸਿੰਗਲਾ)। ਪਿੰਡ ਉੱਪੋਕੀ ਨਜਦੀਕ ਬਣ ਰਹੀ ਜੰਮੂ-ਕਟੜਾ ਐਕਸਪ੍ਰੈਸ਼ ਵੇਅ ਦੇ ਪੁਲ ਦੇ ਥੱਲੇ ਮਿੱਟੀ ਦੇ ਭਰੇ ਇੱਕ ਟਿਪਰ ਦੇ ਥੱਲੇ ਮੋਟਰ ਸਾਈਕਲ ਆਉਣ ਕਾਰਨ ਦੋ ਜਣਿਆਂ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। (Accident) ਮੁਹੰਮਦ ਅੰਜਮ ਨੇ ਦੱਸਿਆ ਕਿ ਉਸ ਦਾ ਚਾਚਾ ਸਲਾਮ ਦੀਨ ਆਪਣੀ ਗਰਭਵਤੀ ਪਤਨੀ ਅਸਮਾਂ ਨਾਲ ਪਿੰਡ ਬਿੰਜੋਕੀ ਕਲਾਂ ਤੋਂ ਮਾਲੇਰਕੋਟਲਾ ਮੋਟਰ ਸਾਈਕਲ ਤੇ ਜਾ ਰਹੇ ਸਨ। ਉਹ ਪੁਲ ਦੇ ਥੱਲੇ ਲੰਘਦੇ ਟਿਪਰ ਦੀ ਲਪੇਟ ਵਿਚ ਆ ਗਏ।

ਸਲੀਮ ਦੀਨ ਦੀ ਪਤਨੀ ਅਸਮਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਲੋਕਾਂ ਨੇ ਦੋਨਾਂ ਨੂੰ ਮਾਲੇਰਕੋਟਲਾ ਦੇ ਇੱਕ ਨਿੱਜੀ ਹਸਪਤਾਲ ਭਰਤੀ ਕਰਵਾਇਆ। ਡਾਕਟਰਾਂ ਨੇ ਅਸਮਾਂ ਦੇ ਪੇਟ ਵਿੱਚੋਂ ਅੱਠ ਮਹੀਨੇ ਦੀ ਲਡਕੀ ਨੂੰ ਅਪਰੇਸ਼ਨ ਕਰਕੇ ਜਨਮ ਦਿਵਾਇਆ। ਲਡਕੀ ਦੀ ਹਾਲਤ ਨਾਜਕ ਵੇਖਦੇ ਹੋਏ ਉਸਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਜਿਸਦੀ ਰਸਤੇ ਵਿਚ ਹੀ ਮੌਤ ਹੋ ਗਈ।

ਇਹ ਵੀ ਪੜ੍ਹੋ : ਐੱਸਐੱਸਪੀ ਅਵਨੀਤ ਕੌਰ ਸਿੱਧੂ ਨੇ ਕਰ ਦਿੱਤਾ ਵੱਡੀ ਕਾਮਯਾਬੀ ਦਾ ਐਲਾਨ, ਤੁਸੀਂ ਵੀ ਪੜ੍ਹੋ

ਸਲੀਮ ਦੀਨ ਦੇ ਵੀ ਗੰਭਰ ਸੱਟਾਂ ਲੱਗੀਆਂ ਹਨ ਜੋ ਹਸਪਤਾਲ ਵਿਚ ਦਾਖ਼ਲ ਹੈ। ਟਿਪਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਲੋਕਾਂ ਨੇ ਮਾਲੇਰਕੋਟਲਾ ਪਟਿਆਲਾ ਸਡਕ ਜਾਮ ਕਰਕੇ ਪੰਜਾਬ ਸਰਕਾਰ ਤੇ ਪ੍ਰਸ਼ਾਸ਼ਨ ਖਿਲਾਫ਼ ਨਾਅਰੇਬਾਜੀ ਕੀਤੀ। ਡੀਐਸਪੀ ਗੁਰਇਕਬਾਲ ਸਿੰਘ ਨੇ ਦੱਸਿਆ ਕਿ ਪਰਿਵਾਰ ਅਜੇ ਸਦਮੇ ਵਿੱਚ ਹੈ। ਉਨ੍ਹਾਂ ਵੱਲੋਂ ਦਿੱਤੇ ਬਿਆਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।