ਰਾਜਾ ਵੜਿੰਗ ਦੀ ਪਾਇਲਟ ਗੱਡੀ ਨਾਲ ਹਾਦਸਾ, ਵਾਲ-ਵਾਲ ਬਚੇ ਸਵਾਰ  

Accident raja warring pilot vehicle

ਰਾਜਾ ਵੜਿੰਗ ਵਿਧਾਇਕ ਵੀ ਜਿਪਸੀ ਦੇ ਪਿਛੇ ਵਾਲੀ ਗੱਡੀ ‘ਚ ਆ ਰਿਹਾ ਸੀ

ਦੋਦਾ (ਰਵੀਪਾਲ) ਪੁਲਿਸ ਚੌਕੀ ਦੋਦਾ ਦੇ ਸਾਹਮਣੇ ਪਾਇਲਟ ਜਿਪਸੀ ਮੋੜਦੇ ਸਮੇਂ ਬਠਿੰਡਾ ਵੱਲੋਂ ਆ ਰਹੀ ਕਾਰ ਨਾਲ ਟੱਕਰ ਹੋ ਗਈ ਗਨੀਮਤ ਰਹੀ ਕਿ ਦੋਹਾਂ ਵਾਹਨਾਂ ਦੇ ਸਵਾਰ ਵਾਲ-ਵਾਲ ਬਚ ਗਏ। ਕਾਰ ਚਾਲਕ ਨਛੱਤਰ ਸਿੰਘ ਪੁੱਤਰ ਜੋਗਿੰਦਰ ਸਿੰਘ ਜੋ ਮੋਹਾਲੀ ਤੋਂ ਸ੍ਰੀ ਮੁਕਤਸਰ ਸਾਹਿਬ ਵੱਲ ਜਾ ਰਿਹਾ ਸੀ, ਤੋਂ ਮਿਲੀ ਜਾਣਕਾਰੀ ਅਨੁਸਾਰ ਜਦ ਉਹ ਪੁਲਿਸ ਚੌਕੀ ਦੋਦਾ (ਸ੍ਰੀ ਮੁਕਤਸਰ ਸਾਹਿਬ) ਤੋਂ ਲੰਘ ਰਿਹਾ ਸੀ ਤਾਂ ਸਾਹਮਣੇ ਤੋਂ ਆਉਦੀ ਪੁਲਿਸ ਦੀ ਪਾਇਲਟ ਗੱਡੀ ਨੇ ਇਕ ਦਮ ਗਿੱਦੜਬਾਹਾ ਵੱਲ ਕੱਟ ਦਿੱਤੀ। ਕਾਰ ਚਾਲਕ ਅਤੇ ਨਾਲ ਬੈਠੀ ਉਸਦੀ ਨਾਨੀ ਨੇ ਦੱਸਿਆਂ ਕਿ ਕਾਰ ਦੇ ਬਰੇਕ ਲਾਉਦੇ ਹੀ ਜਿਪਸੀ ਦੇ ਵਿਚਕਾਰ ਜਾ ਟਕਰਾਈ, ਜਿਸ ਨਾਲ ਦੋਹਾਂ ਵਾਹਨਾਂ ਦਾ ਨੁਕਸਾਨ ਹੋ ਗਿਆ। ਕਾਰ ਚਾਲਕ ਦੀ ਨਾਨੀ ਨੇ ਮੌਕੇ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਧੱਕੇਸ਼ਾਹੀ ਨਾਲ ਗੱਡੀ  ਸਾਡੇ ਇਕਦਮ ਅੱਗੇ ਆ ਜਾਣ ਕਰਕੇ ਹਾਦਸਾ ਵਾਪਰਿਆ ਹੈ ਅਤੇ ਰਾਜਾ ਵੜਿੰਗ ਵਿਧਾਇਕ ਵੀ ਜਿਪਸੀ ਦੇ ਪਿਛੇ ਵਾਲੀ ਗੱਡੀ ‘ਚ ਆ ਰਿਹਾ ਸੀ।

ਜਦ ਪਾਇਲਟ ਗੱਡੀ ਦੇ ਡਰਾਈਵਰ ਪ੍ਰਗਟ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਾਰ ਚਾਲਕ ਨੂੰ ਕਸੂਰਵਾਰ ਦਸਦੇ ਕਿਹਾ ਕਿ ਕਾਰ ਵਾਲੇ ਨੇ ਅਣਗਹਿਲੀ ਕਰਦੇ ਗੱਡੀ ‘ਚ ਟੱਕਰ ਮਾਰੀ ਹੈ, ਜਦ ਕਿ ਉਸ ਨੇ ਇੰਡੀਕੇਟਰ ਇਸ਼ਾਰਾ ਗਿੱਦੜਬਾਹਾ ਰੋਡ ਨੂੰ ਦਿੱਤਾ ਸੀ। ਪੁਲਿਸ ਚੌਕੀ ਦੋਦਾ ਵਲੋਂ ਦੋਨਾ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਚੌਕੀ ਇੰਚਾਰਜ ਨੇ ਕਿਹਾ ਕਿ ਲਿਖਤੀ ਸ਼ਿਕਾਇਤ ‘ਤੇ ਕਾਰਵਾਈ ਕੀਤੀ ਜਾਵੇਗੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here