ਬਾਰਾਤੀਆਂ ਨਾਲ ਭਰੀ ਜੀਪ ਨੂੰ ਟਰੱਕ ਨੇ ਮਾਰੀ ਟੱਕਰ, 2 ਦੀ ਮੌਤ, 11 ਜ਼ਖਮੀ
(ਸੱਚ ਕਹੂੰ ਨਿਊਜ਼) ਜੀਂਦ। ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਈਕਸ ਪਿੰਡ ਦੇ ਨੇੜੇ ਅੱਜ ਕੱਲ੍ਹ ਸਵੇਰੇ ਇੱਕ ਟਰੱਕ ਨੇ ਬਾਰਾਤੀਆਂ ਨਾਲ ਭਰੀ ਇੱਕ ਜੀਪ ਨੂੰ ਟੱਕਰ ਮਾਰ ਦਿੱਤੀ, ਜਿਸ ’ਚ ਜੀਪ ਡਰਾਈਵਰ ਸਮੇਤ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ 11 ਹੋਰ ਜ਼ਖਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਬਾਰਾਤ ਪਿੰਡ ਮਸੁਦਪੁਰ (ਹਿਸਾਰ) ਤੋਂ ਕੱਲ ਸ਼ਾਮ ਸਫ਼ੀਦੋ ਰੋਡ ਦੇ ਮੈਰਿਜ ਪੈਲੇਸ ’ਚ ਪਹੁੰਚੀ ਸੀ। ਵਿਆਹ ਤੋਂ ਬਾਅਦ ਅੱਧੀ ਰਾਤ ਬਾਅਦ 13 ਬਾਰਾਤੀ ਜੀਪ ਰਾਹੀਂ ਵਾਪਸ ਪਿੰਡ ਮਸੁਦਪੁਰ ਵਾਪਸ ਪਰਤ ਰਹੇ ਸਨ।
ਪਿੰਡ ਇਕਸ ਦੇ ਨੇੜੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਜੀਪ ਨੂੰ ਟੱਕਰ ਮਾਰ ਦਿੱਤੀ ਟੱਕਰ ਇੰਨੀ ਜ਼ਬਰਦਸਤ ਸੀ ਕਿ ਜੀਪ ਦੇ ਪਰਖੱਚੇ ਉੱਡ ਗਏ ਹਾਦਸੇ ’ਚ ਜੀਪ ਡਰਾਈਵਰ ਠੋਲੂ ਰਾਮ ਤੇ ਡਰਾਈਵਰ ਦੀ ਨਾਲ ਵਾਲੀ ਸੀਟ ’ਤੇ ਬੈਠੇ ਇੱਕ ਬਾਰਾਤੀ ਰਾਮ ਪ੍ਰਸਾਦ ਦੀ ਮੌਕੇ ’ਤੇ ਹੀ ਮੌਤ ਹੋ ਗਈ ਕੁੱਲ 11 ਬਾਰਾਤੀ ਜ਼ਖਮੀ ਹੋਏ ਹਨ ਜਿਨ੍ਹਾਂ ਪਹਿਲਾਂ ਸਰਕਾਰੀ ਹਸਪਤਾਲ ਲਿਜਾਇਆ ਗਿਆ, ਉੱਥੋਂ ਉਨ੍ਹਾਂ ਨੂੰ ਅਗਰੋਹਾ ਮੈਡੀਕਲ ਕਾਲਜ ਰੈਫਰ ਕੀਤਾ ਗਿਆ। ਟਰੱਕ ਡਰਾਈਵਰ ਫਰਾਰ ਦੱਸਿਆ ਜਾਂਦਾ ਹੈ ਸਦਰ ਥਾਣਾ ਪੁਲਿਸ ਨੇ ਅਣਪਛਾਤੇ ਫਰਾਰ ਟਰੱਕ ਡਰਾਈਵਰ ਖਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ