ਚੋਣਾਂ ‘ਚ ਹਿੰਸਕ ਅਤੇ ਅਰਾਜਕ ਬਿਆਨਾਂ ਦੀ ਭਰਮਾਰ
elections | ਦਿੱਲੀ ‘ਚ ਵਿਧਾਨ ਸਭਾ ਚੋਣਾਂ ਜਿਵੇਂ -ਜਿਵੇਂ ਨੇੜੇ ਆ ਰਹੀਆਂ ਹਨ, ਆਪਣੇ ਸਿਆਸੀ ਮਨੋਰਥਾਂ ਦੀਆਂ ਸੰਭਾਵਨਾਵਾਂ ਦੀ ਭਾਲ ‘ਚ ਦੋਸ਼-ਮਹਾਂਦੋਸ਼, ਹਿੰਸਕ ਬਿਆਨਾਂ ਅਤੇ ਮਿਹਣੋ-ਮਿਹਣੀ ਨਾਲ ਵਾਤਾਵਰਨ ਦਾ ਤਲਖ ਹੁੰਦਾ ਜਾ ਰਿਹਾ ਹੈ ਆਮ ਆਦਮੀ ਪਾਰਟੀ, ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਤਿੰਨੇ ਹੀ ਪਾਰਟੀਆਂ ਦੇ ਆਗੂ ਆਪਣੇ ਚੋਣ ਪ੍ਰਚਾਰ ‘ਚ ਜਿਸ ਤਰ੍ਹਾਂ ਦੀ ਤੱਤੀ-ਤਿੱਖੀ ਭਾਸ਼ਾ ਦਾ ਇਸਤੇਮਾਲ ਕਰ ਰਹੇ ਹਨ, ਉਹ ਮਾੜਾ ਅਤੇ ਲੋਕਤੰਤਰਿਕ ਮੁੱਲਾਂ ਦੇ ਵਿਰੁੱਧ ਹੈ
ਸਾਰੇ ਆਪਣੇ ਕੌੜੇ ਬੋਲਾਂ ਨਾਲ ਲੋਕਤੰਤਰਿਕ ਪਰੰਪਰਾਵਾਂ ਨੂੰ ਸੱਟ ਮਾਰਨ ‘ਚ ਲੱਗੇ ਹੋਏ ਹਨ ਜਿਸ ਤਰ੍ਹਾਂ ਸਿਆਸੀ ਪਾਰਟੀਆਂ ਆਪਣੇ ਲੋਕ ਲੁਭਾਊ ਬਿਆਨਾਂ ਨਾਲ ਆਮ ਲੋਕਾਂ ਨੂੰ ਖਿੱਚਣ ਦੀ ਕੋਸ਼ਿਸ਼ ਕਰ ਰਹੀਆਂ ਹਨ, ਉਸ ਨੂੰ ਆਖ਼ਰ ਜਨਤਾ ਵਿਰੋਧੀ ਰਾਜਨੀਤੀ ਦਾ ਰੂਪ ਨਾ ਕਿਹਾ ਤਾਂ ਕੀ ਕਿਹਾ ਜਾਵੇ? ਇਨ੍ਹਾਂ ਚੋਣਾਂ ‘ਚ ਚੋਣ -ਪ੍ਰਚਾਰ ਦਾ ਉਹੀ ਹਾਲ ਹੈ, ਉਹੀ ਘੋੜੇ, ਉਹੀ ਮੈਦਾਨ, ਖੁਦਾ ਖੈਰ ਕਰੇ
ਦਿੱਲੀ ‘ਚ ਚੋਣ ਪ੍ਰਚਾਰ ‘ਚ ਮਕਸਦ ਅਤੇ ਜਨਕਲਿਆਣਾਕਾਰੀ ਮੁੱਦਿਆਂ ‘ਤੇ ਜਿੰਮੇਵਾਰਾਨਾ ਅਤੇ ਸਾਰਥਿਕ ਬਿਆਨਾਂ ਦੀ ਬਜਾਇ ਕੌੜੀ ਭਾਸ਼ਾ ਦੀ ਵਰਤੋਂ ਦੱਸਦੀ ਕਿ ਹੈ ਸਿਆਸੀ ਪੱਧਰ ‘ਤੇ ਜਿੰਮੇਵਾਰਾਨਾ ਬਹੁਤ ਜਿਆਦਾ ਵਧ ਗਈ ਹੈ
ਜੇਕਰ ਸਮਾਜ ਦਾ ਇੱਕ ਵਰਗ ਸਰਕਾਰ ਦੇ ਕਿਸੇ ਕਦਮ ‘ਚ ਅਸਹਿਮਤ ਹੈ ਤਾਂ ਉਸ ਦੀ ਸ਼ਿਕਾਇਤ ਸੁਣਨਾ, ਉਸ ਦੀ ਗਲਤਫ਼ਹਿਮੀ ਦੂਰ ਕਰਨਾ ਅਤੇ ਸਰਕਾਰ ‘ਚ ਉਸ ਦਾ ਭਰੋਸਾ ਬਹਾਲ ਕਰਨਾ ਉਨ੍ਹਾਂ ਦਾ ਕੰਮ ਹੈ ਲੋਕਤੰਤਰਿਕ ਵਿਵਸਥਾ ‘ਚ ਵਿਰੋਧ ਦਾ ਅਧਿਕਾਰ ਹਰ ਵਿਆਕਤੀ ਨੂੰ ਹੈ ਪਰ ਇਸ ਅਧਿਕਾਰ ਦਾ ਕੋਈ ਵਰਗ ਵਿਸੇਸ਼ ਗਲਤ ਇਸਤੇਮਾਲ ਕਰੇ ਤਾਂ ਉਸ ਨੂੰ ਸਹੀ ਨਹੀਂ ਕਿਹਾ ਜਾ ਸਕਦਾ
ਨਾਗਰਿਕਤਾ ਕਾਨੂੰਨ ਦੇ ਵਿਰੋਧ ‘ਚ ਗੈਰ ਕਾਨੂੰਨੀ ਢੰਗ ‘ਚ ਧਰਨਾ -ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਕਿਵੇਂ ਜਾਇਜ ਮੰਨਿਆ ਜਾ ਸਕਦਾ ਹੈ? ਤਿੰਨੇ ਹੀ ਪਾਰਟੀਆਂ ‘ਚ ਤਿੱਖੇ ਅਤੇ ਕੌੜੇ ਬਿਆਨਾਂ ਦਾ ਰੁਝਾਨ ਵਧ ਰਿਹਾ ਹੈ ਲੋਕਤੰਤਰ ‘ਚ ਇਸ ਤਰ੍ਹਾਂ ਦੇ ਬੇਤੁੱਕੇ ਅਤੇ ਗੈਰ-ਜ਼ਰੂਰੀ ਬਿਆਨ ਰਾਜਨੀਤੀ ਨੂੰ ਦੂਸ਼ਿਤ ਕਰਦੇ ਹਨ, ਜੋ ਨਾ ਕੇਵਲ ਘਾਤਕ ਹਨ, ਸਗੋਂ ਇੱਕ ਵੱਡੀ ਗਲਤੀ ਦਾ ਪ੍ਰਤੀਕ ਹਨ ਸਿਆਸੀ ਪਾਰਟੀਆਂ ‘ਚ ਪੈਦਾ ਹੋ ਰਹੀ ਕੌੜੇ ਬੋਲਾਂ ਦੀ ਸੰਸਕ੍ਰਿਤੀ ਨੂੰ ਕੀ ਸੱਤਾ ਹਥਿਆਉਣ ਦੀ ਰਾਜਨੀਤੀ ਨਹੀਂ ਮੰਨਿਆ ਜਾਣਾ ਚਾਹੀਦਾ?
ਲੋਕਤੰਤਰ ਅਤੇ ਚੋਣ ਪ੍ਰਕਿਰਿਆ ਨੂੰ ਦੂਸ਼ਿਤ ਕਰਨ ਦੀ ਸਿਆਸੀ ਪਾਰਟੀਆਂ ਦੀ ਕੋਸ਼ਿਸ਼ ‘ਤੇ ਕੌਣ ਕੰਟਰੋਲ ਕਰੇਗਾ ਕਿਤੇ ਚੋਣ ਪ੍ਰਚਾਰ ਸੁਧਾਰ ਦੀ ਪ੍ਰਕਿਰਿਆ ਸੇਸ਼ ਨਾ ਹੋ ਜਾਵੇ, ਇਹ ਇੱਕ ਗੰਭੀਰ ਸਵਾਲ ਹੈ ਆਗੂਆਂ ਦਾ ਬੜਬੋਲਾਪਣ ਰੱਫ਼ੜ ਪੈਦਾ ਰਿਹਾ ਹੈ
ਦਿੱਲੀ ਦੇ ਲੋਕਾਂ ਦੀ ਸਾਲਾਂ ਤੋਂ ਇੱਕ ਮਾਨਤਾ ਰਹੀ ਹੈ ਕਿ ਸਾਡੀਆਂ ਸਮੱਸਿਆਵਾਂ , ਸੰਕਟਾਂ ਅਤੇ ਨੈਤਿਕ ਘਾਣ?ਨੂੰ ਮਿਟਾਉਣ ਲਈ ਕੋਈ ਰੋਸ਼ਨੀ ਪੈਦਾ ਹੋਵੇ ਜੋ ਲੋਕਾਂ?ਨੂੰ ਸੰਕਟ ‘ਚੋਂ ਉਭਾਰੇ ਕੋਈ ਤਾਂ ਸਿਆਸੀ ਆਗੂ ਆਪਣੀ ਪ੍ਰਭਾਵੀ ਭੂਮਿਕਾ ਅਦਾ ਕਰਨ , ਤਾਂ ਕਿ ਲੋਕਾਂ ‘ਚ ਵਿਸ਼ਵਾਸ ਕਾਇਮ ਰਹੇ ਕਿ ਚੰਗੇ ਆਦਮੀ ਪੈਦਾ ਹੋਣੇ ਬੰਦ ਨਹੀਂ ਹੋਏ ਦੇਸ਼, ਕਾਲ ਅਤੇ ਸਥਿਤੀ ਦੇ ਅਨੁਸਾਰ ਕੋਈ ਨਾ ਕੋਈ ਪ੍ਰਸਿਥਤੀਆਂ ਅਤੇ ਸਿਆਸੀ ਪਾਰਟੀਆਂ ਸਾਹਮਣੇ ਆਉਣ, ਵਿਸੇਸ਼ ਕਿਰਦਾਰ ਅਦਾ ਕਰਨ ਅਤੇ ਲੋਕ ਉਸ ਦੇ ਜਰੀਏ ਸੰਤੁਸ਼ਟ ਹੋ ਜਾਣ, ਪਰ ਇਨ੍ਹਾਂ ਚੋਣਾਂ ‘ਚ ਅਜਿਹਾ ਚਮਤਕਾਰ ਹੁੰਦਾ ਹੋਇਆ ਦਿਖਾਈ ਨਹੀਂ ਦੇ ਰਿਹਾ ਹੈ
ਜੋ ਅੱਛਾਈ-ਬੁਰਾਈ ਵਿਚਕਾਰ ਰੇਖਾ ਖਿੱਚ ਕੇ ਲੋਕਾਂ ਨੂੰ ਮਾਰਗ ਦਿਖਾ ਸਕੇ, ਅਤੇ ਵਿਸ਼ਵਾਸ ਦਿਵਾ ਸਕੇ ਕਿ ਉਹ ਬਹੁਤ ਕੁਝ ਬਦਲਣ ‘ਚ ਸਮਰੱਥ ਹਨ ਤਾਂ ਲੋਕ ਉਨ੍ਹਾਂ ਨੂੰ ਸਿਰ ਮੱਥੇ ਲੈਣਗੇ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਲੋਕ ਜਲਦੀ ਹੀ ਚੰਗਾ ਦੇਖਣ ਲਈ ਬੇਤਾਬ ਹਨ, ਉਨ੍ਹਾਂ ਦੇ ਸਬਰ ਦਾ ਪਿਆਲਾ ਭਰ ਚੁੱਕਿਆ ਹੈ
ਅੱਜ 5 ਦਿਨਾਂ ਦੇ ਕ੍ਰਿਕਟ ਦੇ ਟੈਸਟ ਮੈਚਾਂ ਦੇ ਫੈਸਲੇ ‘ਚ ਓਨ੍ਹੀ ਰੁਚੀ ਨਹੀਂ ਜਿੰਨ੍ਹੀ ਇੱਕ ਰੋਜਾ ਮੈਚ ‘ਚ ਹੈ ਅੱਜ ਪ੍ਰਤੀਦਿਨ ਕੋਈ ਨਾ ਕੋਈ ਘਪਲਾ ਹੁੰਦਾ ਰਹਿੰਦਾ ਹੈ ਜਨਤਾ ਤੋਂ ਟੈਕਸ ਦੇ ਰੂਪ ‘ਚ ਲਏ ਕਰੋੜਾਂ -ਅਰਬਾਂ ਦੀ ਰਾਸ਼ੀ ਕੋਈ ਡਕਾਰ ਜਾਂਦਾ ਹੈ ਅਪਰਾਧ ਅਤੇ ਅਪਰਾਧੀਆਂ ਦੀ ਗਿਣਤੀ ਵਧ ਰਹੀ ਹੈ ਇੱਕ ਸ਼ਾਂਤੀਪਸੰਦ ਵਿਅਕਤੀ ਦਾ ਜਿਉਣਾ ਮੁਸ਼ਕਲ ਹੋ ਗਿਆ ਹੈ ਜੋ ਕਈ ਸੁਧਾਰ ਦੀ ਚੁਣੌਤੀ ਸਵੀਕਾਰ ਕਰਕੇ ਸਾਹਮਣੇ ਆਉਂਦਾ ਹੈ, ਉਸ ਨੂੰ ਰਸਤੇ ‘ਚੋਂ ਹਟਾ ਦਿੱਤਾ ਜਾਂਦਾ ਹੈ ਕਿਵੇਂ ਸਿਆਸੀ ਲੋਕਾਂ ‘ਤੇ ਵਿਸ਼ਵਾਸ ਕਰੀਏ?
ਇਹ ਕਿਹੋ ਜਿਹਾ ਲੋਕਤੰਤਰਿਕ ਢਾਂਚਾ ਬਣ ਰਿਹਾ ਹੈ, ਜਿਸ ‘ਚ ਪਾਰਟੀਆਂ ਆਪਣੀ ਸੀਮਾ ਤੋਂ ਕਿਤੇ ਅੱਗੇ ਵਧ ਕੇ ਲੋਕ-ਲੁਭਾਊ ਵਾਅਦੇ ਅਤੇ ਬਿਆਨ ਬਾਜੀ ਕਰਨ ‘ਚ ਲੱਗੀਆਂ ਹੋਈਆਂ ਹਨ , ਉਹ ਜੋੜਨ ਦੀ ਬਜਾਇ ਤੋੜਨ ਵਾਲੀ ਰਾਜਨੀਤੀ ਕਰ ਰਹੀਆਂ ਹਨ ਉਸ ਨੂੰ ਕਿਸੇ ਵੀ ਤਰ੍ਹਾਂ ਜਨਹਿਤ ‘ਚ ਨਹੀਂ ਕਿਹਾ ਜਾ ਸਕਦਾ ਸਮਾਜ ਅਤੇ ਰਾਸ਼ਟਰ-ਤੋੜ ਵਾਲੇ ਬਿਆਨ ਪਾਰਟੀਆਂ ਨੂੰ ਮੌਜ਼ੂਦਾ ਲਾਭ ਤਾਂ ਜ਼ਰੂਰ ਪਹੁੰਚਾ ਸਕਦੇ ਹਨ, ਪਰ ਇਸ ਨਾਲ ਦੇਸ਼ ਦੀ ਲੰਮੇ ਸਮੇਂ ਲਈ ਸਮਾਜਿਕ ਅਤੇ ਸਦਭਾਵਨਾ ‘ਤੇ ਮਾੜਾ ਅਸਰ ਪੈਣ ਦਾ ਵੀ ਡਰ ਹੈ ਸਵਾਲ ਹੈ ਕਿ ਸਿਆਸੀ ਪਾਰਟੀਆਂ ਅਤੇ ਸਿਆਸੀ ਆਗੂ ਸੱਤਾ ਦੇ ਨਸ਼ੇ ‘ਚ ਡੁੱਬ ਕੇ ਐਨੇ ਸੁਸਤ ਅਤੇ ਗੈਰਜਿੰਮੇਦਾਰ ਕਿਵੇਂ ਹੋ ਸਕਦੇ ਹਨ?
ਚੋਣਾਂ ‘ਚ ਜਿੱਤਣ ਦੇ ਮਕਸਦ ਨਾਲ ਹੋਣ ਵਾਲੀ ਚੁਣਾਵੀ ਲੜਾਈ ‘ਚ ਵੋਟਰਾਂ ਨੂੰ ਆਪਣੇ ਵੱਲ ਆਰਕਸ਼ਿਤ ਕਰਨ ਲਈ ਸਿਆਸੀ ਪਾਰਟੀਆਂ ਵੱਲੋਂ ਤਿੱਖੇ ਬਿਆਨਾਂ ਦਾ ਰੁਝਾਨ ਕੋਈ ਨਵੀਂ ਗੱਲ ਨਹੀਂ ਹੈ ਪਰ ਵਿਡੰਬਨਾ ਇਹ ਹੈ ਕਿ ਚੋਣਾਵੀ ਮੌਸਮ ‘ਚ ਵੋਟ ਪਾਉਣ ਲਈ ਦਿੱਤੇ ਗਏ ਅਜਿਹੇ ਜਿਆਦਾਤਰ ਬਿਆਨ ਰਾਸ਼ਟਰਹਿੱਤ ਦੀ ਬਜਾਇ ਸਿਆਸੀ ਹਿੱਤ ਦੇ ਹੁੰਦੇ ਹਨ ਪਾਰਟੀਆਂ ਨੇ ਲੋਕਾਂ ਦੇ ਸਾਹਮਣੇ ਵੋਟ ਹਥਿਆਉਣ ਲਈ ਜਿਸ ਤਰ੍ਹਾਂ ਦਾ ਵਿਚਾਰਿਕ ਮਾਹੌਲ ਬਣਾਇਆ ਹੈ, ਉਸ ਨਾਲ ਜਨਤਾ ਦਾ ਹਿੱਤ ਘੱਟ ਅਤੇ ਸੱਤਾ ਤੱਕ ਪਹੁੰਚ ਬਣਾਉਣ ਦੀ ਮਨਸਾ ਜਿਆਦਾ ਦਿਖਾਈ ਦੇ ਰਿਹਾ ਹੈ
ਇਸ ਤਰ੍ਹਾਂ ਦਾ ਬੜਬੋਲਾਪਣ ਅਤੇ ਸਮਾਜ ਨੂੰ ਵੰਡਣ ਦੀ ਸੰਸਕ੍ਰਿਤੀ ਅਸਰਦਾਰ ਬਣ ਜਾਂਦੀ ਹੈ ਅਤੇ ਜਿਆਦਾਤਰ ਵੋਟ ਕਰਨ ਵਾਲਾ ਜਨਸਮੂਹ ਇਸ ਝਾਂਸੇ ‘ਚ ਆ ਹੀ ਜਾਂਦਾ ਹੈ ਵਰਤਮਾਨ ਦੌਰ ‘ਚ ਸੱਤਾ ਲਾਲਸਾ ਦੀ ਚਿੰਗਿਆੜੀ ਹੈ, ਸੱਤਾ ਸੁਖ ਭੋਗਣ ਲਈ ਜਨਤਾ ਅਤੇ ਵਿਵਸਥਾ ਨੂੰ ਪੰਗੂ ਬਣਾਉਣ ਦੀ ਰਾਜਨੀਤੀ ਚੱਲ ਰਹੀ ਹੈ
ਦਿੱਲੀ ਦੀਆਂ ਸਿਆਸੀ ਪਾਰਟੀਆਂ ਦੇ ਬਹੀ-ਖਾਤੇ ਨਾਲ ਸਮਾਜਿਕ ਸੁਧਾਰ, ਰੁਜ਼ਗਾਰ, ਨਵੇਂ ਉੱਦਮ ਪੈਦਾ ਕਰਨੇ, ਸਵੱਛ ਜਲ ਅਤੇ ਵਾਤਾਵਰਨ, ਉੱਨਤ ਆਵਾਜਾਈ ਵਿਵਸਥਾ, ਉੱਚ ਪੱਧਰੀ ਸਕੂਲ ਅਤੇ ਹਸਪਤਾਲ ਵਰਗੀਆਂ ਮੁੱਢਲੀਆਂ ਜਿੰਮੇਵਾਰੀਆਂ ਨਾਲ ਜੁੜੀਆਂ ਯੋਜਨਾਵਾਂ ਅਤੇ ਮੁੱਦਿਆਂ ਦੀ ਬਜਾਇ ਜਾਤੀਗਤ ਅਤੇ ਸੰਪਰਦਾਇਕਤਾ ਦਾ ਜ਼ਹਿਰ ਉਗਲਣ ਵਾਲੀਆਂ ਸਥਿਤੀਆਂ ਜਿਆਦਾ ਪ੍ਰਭਾਵੀ ਹਨ ਬਿਨਾਂ ਮਹਿੰਦੀ ਲੱਗੇ ਹੀ ਹੱਥ ਪੀਲੇ ਕਰਨ ਦੀ ਫ਼ਿਰਾਕ ‘ਚ ਸਾਰੀਆਂ ਸਿਆਸੀ ਪਾਰਟੀਆਂ ਜੁੱਟ ਗਈਆਂ ਹਨ ਸਵਾਲ ਇਹ ਖੜਾ ਹੁੰਦਾ ਹੈ ਕਿ ਇਸ ਅਨੈਤਿਕ ਰਾਜਨੀਤੀ ਦਾ ਅਸੀਂ ਕਦੋ ਤੱਕ ਸਾਥ ਦਿੰਦੇ ਰਹਾਂਗੇ? ਇਸ ‘ਤੇ ਅੰਕੁਸ਼ ਲਾਉਣ ਦਾ ਪਹਿਲਾ ਫਰਜ ਤਾਂ ਸਾਡੀ ਜਨਤਾ ‘ਤੇ ਹੀ ਹੈ
ਲਲਿਤ ਗਰਗ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।