Haryana Roadways: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਲਗਭਗ 73 ਲੱਖ ਗਰੀਬ ਲੋਕਾਂ ਨੂੰ ਹਰਿਆਣਾ ਮੁੱਖ ਮੰਤਰੀ ਅੰਤੋਦਿਆ ਪਰਿਵਾਰ ਪਰਿਵਹਨ ਯੋਜਨਾ ਤਹਿਤ ਮੁਫਤ ਯਾਤਰਾ ਕਰਨ ਦਾ ਮੌਕਾ ਮਿਲੇਗਾ, ਇਸ ਯੋਜਨਾ ਦੇ ਤਹਿਤ ਸਾਰੇ ਯੋਗ ਲੋਕਾਂ ਨੂੰ ਸਮਾਰਟ ਫੋਨ ਮਿਲਣਗੇ ਗਰੀਬ ਬਜ਼ੁਰਗਾਂ, ਔਰਤਾਂ ਤੇ ਬੱਚਿਆਂ ਨੂੰ ਕਾਰਡ ਬਣਾਏ ਜਾਣਗੇ, ਜਿਸ ਨੂੰ ਵੇਖ ਕੇ ਉਹ ਰੋਡਵੇਜ਼ ਦੀਆਂ ਬੱਸਾਂ ’ਚ ਮੁਫਤ ਸਫਰ ਕਰ ਸਕਣਗੇ।
ਇਹ ਖਬਰ ਵੀ ਪੜ੍ਹੋ : IMD Weather Update: ਹਿਮਾਚਲ ’ਚ ਬਰਫੀਲਾ ਤੂਫਾਨ, ਅਟਲ ਸੁਰੰਗ ਬੰਦ, ਉਡਾਣਾਂ ਵੀ ਰੱਦ, ਜਾਣੋ ਅੱਗੇ ਕਿਵੇਂ ਰਹੇਗਾ ਮੌਸਮ…
3 ਤੋਂ ਜ਼ਿਆਦਾ ਮੈਂਬਰਾਂ ਵਾਲੇ ਪਰਿਵਾਰ ਨੂੰ ਮਿਲੇਗਾ ਇਹ ਲਾਭ | Haryana Roadways
ਪਰਿਵਾਰਕ ਸ਼ਨਾਖਤੀ ਕਾਰਡ ’ਚ ਦਰਜ ਸੂਚਨਾ ਦੇ ਆਧਾਰ ’ਤੇ ਇਹ ਸ਼ਨਾਖਤ ਕੀਤੀ ਗਈ ਹੈ ਕਿ ਸੂਬੇ ਦੇ ਜ਼ਿਆਦਾਤਰ ਗਰੀਬਾਂ ਨੂੰ ਇਸ ਯੋਜਨਾ ਦੇ ਦਾਇਰੇ ’ਚ ਸ਼ਾਮਲ ਕੀਤਾ ਜਾਵੇਗਾ, 3 ਤੋਂ ਵੱਧ ਮੈਂਬਰਾਂ ਵਾਲੇ ਪਰਿਵਾਰਾਂ ’ਚ ਹਰੇਕ ਮੈਂਬਰ ਨੂੰ ਸਮਾਰਟ ਕਾਰਡ ਦਿੱਤਾ ਜਾਵੇਗਾ। ਮੁਫ਼ਤ ਬੱਸ ਸਫ਼ਰ ਲਈ ਸਮਾਰਟ ਕਾਰਡ ਬਣਾਏ ਜਾਣਗੇ, ਜਿਨ੍ਹਾਂ ਗਰੀਬ ਪਰਿਵਾਰਾਂ ਲਈ ਇਹ ਸਕੀਮ ਸ਼ੁਰੂ ਕੀਤੀ ਗਈ ਹੈ, ਇਸ ਕਾਰਡ ਰਾਹੀਂ ਪਰਿਵਾਰ ਦਾ ਹਰ ਮੈਂਬਰ ਰੋਡਵੇਜ਼ ਦੀਆਂ ਬੱਸਾਂ ’ਚ ਸਾਲਾਨਾ 1000 ਕਿਲੋਮੀਟਰ ਤੱਕ ਮੁਫ਼ਤ ਸਫ਼ਰ ਕਰ ਸਕੇਗਾ।
ਮੌਜੂਦਾ ਸਮੇਂ ’ਚ 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਲਈ ਟਰਾਂਸਪੋਰਟ ਵਿਭਾਗ ਦੀਆਂ ਬੱਸਾਂ ’ਚ 50 ਫੀਸਦੀ ਕਿਰਾਇਆ ਮੁਆਫ ਹੈ। 50 ਫੀਸਦੀ ਕਿਰਾਏ ’ਤੇ ਕਿਲੋਮੀਟਰਾਂ ਦੀ ਕੋਈ ਸੀਮਾ ਨਹੀਂ ਹੈ ਕਿ ਉਹ ਕਿੰਨੇ ਕਿਲੋਮੀਟਰ ਦੀ ਯਾਤਰਾ ਕਰ ਸਕਦੇ ਹਨ। ‘ਮੁਖਮੰਤਰੀ ਅੰਤੋਦਿਆ ਪਰਿਵਾਰ ਪਰਿਵਾਹਨ ਯੋਜਨਾ’ ’ਚ ਸ਼ਾਮਲ ਹੋਣ ਤੋਂ ਬਾਅਦ, ਬਜ਼ੁਰਗ ਪਹਿਲੇ 1000 ਕਿਲੋਮੀਟਰ ਦੀ ਮੁਫਤ ਯਾਤਰਾ ਦਾ ਲਾਭ ਲੈ ਸਕਣਗੇ। ਇਸ ਤੋਂ ਬਾਅਦ ਉਨ੍ਹਾਂ ਨੂੰ ਅੱਧੇ 50 ਫੀਸਦੀ ਕਿਰਾਏ ਨਾਲ ਬੱਸਾਂ ’ਚ ਸਫ਼ਰ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਇਸੇ ਤਰ੍ਹਾਂ ਛੋਟੇ ਬੱਚੇ ਵੀ ਇਸ ਸਕੀਮ ’ਚ ਸ਼ਾਮਲ ਹੋਣ ਤੋਂ ਬਾਅਦ 1000 ਕਿਲੋਮੀਟਰ ਤੱਕ ਦਾ ਸਫਰ ਮੁਫਤ ਕਰ ਸਕਣਗੇ।
ਜਿਨ੍ਹਾਂ ਲੋਕਾਂ ਨੂੰ ਸਰਕਾਰ ਨੇ ਇਹ ਸਹੂਲਤ ਦਿੱਤੀ ਹੈ ਰੋਡਵੇਜ਼ ਦੀਆਂ ਬੱਸਾਂ ’ਚ ਮੁਫਤ ਸਫਰ ਦੀ ਸਹੂਲਤ ਦਿੱਤੀ ਹੈ। ਸਮਾਰਟ ਕਾਰਡ ਦਿਖਾ ਕੇ ਇਸ ਵਰਗ ਦੇ ਲੋਕ ਟਰਾਂਸਪੋਰਟ ਵਿਭਾਗ ਦੀਆਂ ਬੱਸਾਂ ’ਚ ਮੁਫ਼ਤ ਸਫ਼ਰ ਕਰ ਸਕਣਗੇ। ਟਰਾਂਸਪੋਰਟ ਵਿਭਾਗ ਦੇ ਅਧਿਕਾਰੀ ਇਸ ’ਤੇ ਤੇਜ਼ੀ ਨਾਲ ਕੰਮ ਕਰ ਰਹੇ ਹਨ, ਇਸ ਯੋਜਨਾ ਦਾ ਲਾਭ ਸੂਬੇ ਦੇ ਸਾਰੇ ਗਰੀਬ ਪਰਿਵਾਰਾਂ ਦੇ ਮੈਂਬਰਾਂ ਨੂੰ ਮਿਲੇਗਾ। ਸਰਕਾਰ ਨੇ ਪਰਿਵਾਰਕ ਮੈਂਬਰਾਂ ਨੂੰ ਸਾਲਾਨਾ ਇੱਕ ਹਜ਼ਾਰ ਕਿਲੋਮੀਟਰ ਤੱਕ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਦਿੱਤੀ ਹੈ। ਇਸ ਯੋਜਨਾ ਨੂੰ ਅਗਲੇ ਕੁਝ ਦਿਨਾਂ ’ਚ ਜ਼ਮੀਨ ’ਤੇ ਲਾਗੂ ਕਰ ਦਿੱਤਾ ਜਾਵੇਗਾ। ਹੁਣ ਤੱਕ ਦੇ ਅੰਦਾਜ਼ੇ ਮੁਤਾਬਕ 73 ਲੱਖ ਲੋਕ ਇਸ ਯੋਜਨਾ ਦਾ ਲਾਭ ਲੈ ਰਹੇ ਹਨ।
ਧੀਆਂ ਲਈ ਮੁਫਤ ਯਾਤਰਾ | Haryana Roadways
ਸਰਕਾਰ ਨੇ ਧੀਆਂ ਲਈ ਮੁਫਤ ਬੱਸ ਸਫਰ ਵੀ ਸ਼ੁਰੂ ਕੀਤਾ ਹੈ, ਸਰਕਾਰ ਨੇ ਵਿਦਿਅਕ ਅਦਾਰਿਆਂ ’ਚ ਪੜ੍ਹਦੀਆਂ ਧੀਆਂ ਲਈ ਵਿਸ਼ੇਸ਼ ਬੱਸਾਂ ਚਲਾਈਆਂ ਹਨ। ਅਜਿਹੇ ’ਚ ਹੁਣ ਸਾਰੀਆਂ ਵਿਦਿਆਰਥਣਾਂ ਨੂੰ ਬੱਸ ਪਾਸਾਂ ਦੇ ਰੂਪ ’ਚ ਸਮਾਰਟ ਕਾਰਡ ਉਪਲਬਧ ਕਰਵਾਏ ਗਏ ਹਨ। ਟਰਾਂਸਪੋਰਟ ਵਿਭਾਗ ’ਚ ਈ-ਟਿਕਟਿੰਗ ਦੀ ਸਹੂਲਤ ਲਾਗੂ ਕਰ ਦਿੱਤੀ ਗਈ ਹੈ। ਜਿਸ ਤੋਂ ਬਾਅਦ ਹੁਣ ਸਮਾਰਟ ਕਾਰਡ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਵੱਖ-ਵੱਖ ਕੰਪਨੀਆਂ ਨਾਲ ਗੱਲਬਾਤ ਚੱਲ ਰਹੀ ਹੈ, ਜਲਦ ਹੀ ਸਮਾਰਟ ਕਾਰਡਾਂ ਦੇ ਆਰਡਰ ਜਾਰੀ ਕਰ ਦਿੱਤੇ ਜਾਣਗੇ।