Abohar News: ਮੁਖਤਿਆਰ ਸਿੰਘ ਇੰਸਾਂ ਦਾ ਮ੍ਰਿਤਕ ਸਰੀਰ ਡਾਕਟਰੀ ਖੋਜਾਂ ਲਈ ਕੀਤਾ ਦਾਨ

Abohar News

ਪਿੰਡ ਦੇ ਦੂਜੇ ਤੇ ਬਲਾਕ ਦੇ ਬਣੇ ਤੀਸਰੇ ਸਰੀਰਦਾਨੀ | Abohar News

Abohar News: ਅਬੋਹਰ (ਮੇਵਾ ਸਿੰਘ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਸਦਕਾ ਡੇਰਾ ਸੱਚਾ ਸੌਦਾ ਸ਼ਰਧਾਲੂ ਮੁਖਤਿਆਰ ਸਿੰਘ ਇੰਸਾਂ(85) ਪੁੱਤਰ ਸਵ: ਭਗਵਾਨ ਸਿੰਘ ਵਾਸੀ ਭਾਗੂ, ਬਲਾਕ ਸੀਤੋਗੁੰਨੋ, ਤਹਿ: ਅਬੋਹਰ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੀ ਅੰਤਿਮ ਇੱਛਾ ਨੂੰ ਪੂਰਾ ਕਰਦਿਆਂ ਪਰਿਵਾਰ ਵਿੱਚ ਉਨ੍ਹਾਂ ਦੇ ਬੇਟਿਆਂ ਗੁਰਸਾਹਿਬ ਸਿੰਘ, ਸੁਖਮੰਦਰ ਸਿੰਘ, ਬਲਕਰਨ ਸਿੰਘ, ਗੁਰਦੀਪ ਸਿੰਘ ਅਤੇ ਬੇਟੀ ਪਰਮਜੀਤ ਕੌਰ ਤੇ ਸਮੂਹ ਪਰਿਵਾਰ ਵੱਲੋਂ ਮ੍ਰਿਤਕ ਸਰੀਰ ਦਾ ਅੰਤਿਮ ਸੰਸਕਾਰ ਕਰਨ ਦੀ ਬਜਾਏ ਮਾਨਵਤਾ ਤੇ ਸਮਾਜ ਭਲਾਈ ਦੀ ਨਿਹਸਵਾਰਥ ਸੇਵਾ ਤਹਿਤ ਡਾਕਟਰੀ ਖੋਜਾਂ ਲਈ ਦਾਨ ਕਰਵਾਇਆ। (Abohar News)

ਜਾਣਕਾਰੀ ਦਿੰਦਿਆਂ ਸਰੀਰਦਾਨੀ ਮੁਖਤਿਆਰ ਸਿੰਘ ਇੰਸਾਂ ਦੇ ਬੇਟਿਆਂ ਦੱਸਿਆ ਕਿ ਉਹ ਬੀਤੀ ਕੱਲ੍ਹ ਉਨ੍ਹਾਂ ਦੇ ਪਿਤਾ ਕੁੱਲਮਾਲਕ ਵੱਲੋਂ ਬਖ਼ਸ਼ੀ ਸੁਆਸਾਂ ਰੂਪੀ ਪੂੰਜੀ ਨੁੂੰ ਪੂਰਾ ਕਰਦਿਆਂ ਕੁੱਲਮਾਲਕ ਦੇ ਚਰਨਾਂ ਵਿੱਚ ਸੱਚਖੰਡ ਜਾ ਬਿਰਾਜੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਆਪਣੇ ਜਿਉਂਦੇ ਜੀ ਦਿਹਾਂਤ ਤੋਂ ਬਾਅਦ ਮ੍ਰਿਤਕ ਸਰੀਰ ਨੂੰ ਡਾਕਟਰੀ ਖੋਜਾਂ ਲਈ ਦਾਨ ਕਰਨ ਦਾ ਫਾਰਮ ਭਰ ਰੱਖਿਆ ਸੀ। (Abohar News)

ਇਸ ਕਰਕੇ ਉਨ੍ਹਾਂ ਦੀ ਅੰਤਿਮ ਇੱਛਾ ਅਨੁਸਾਰ ਹੀ ਮ੍ਰਿਤਕ ਸਰੀਰ ਨੂੰ ਮੈਡੀਕਲ ਖੋਜਾਂ ਲਈ ਕ੍ਰਿਸ਼ਨਾ ਆਯੁਰਵੈਦਿਕ ਮੈਡੀਕਲ ਕਾਲਜ ਅਤੇ ਹਸਪਤਾਲ ਚਾਹੂਰਾਹਾ, ਪਿੰਡ ਹਸਨਪੁਰ, ਨੂਰਪੁਰ ਰੋਡ ਝਾਲੂ ਬਿਜਨੌਰ (ਉੁਤਰ ਪ੍ਰਦੇਸ਼ ) ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ। ਇਸ ਤੋਂ ਪਹਿਲਾਂ ਸਰੀਰਦਾਨੀ ਮੁਖਤਿਆਰ ਸਿੰਘ ਇੰਸਾਂ ਦੇ ਮ੍ਰਿਤਕ ਸਰੀਰ ਨੂੰ ਇਸ਼ਨਾਨ ਕਰਾਉਣ ਤੋਂ ਬਾਅਦ ਫੁੱਲਾਂ ਨਾਲ ਸਜਾਈ ਗੱਡੀ ਤੇ ਰੱਖਕੇ ਉਨ੍ਹਾਂ ਦੀ ਅੰਤਿਮ ਯਾਤਰਾ ਘਰ ਤੋਂ ਸ਼ੁਰੂ ਹੋਣ ਤੋਂ ਪਹਿਲਾਂ ਡੇਰਾ ਸੱਚਾ ਸੌਦਾ ਸਰਸਾ ਦੀ ਮਰਿਆਦਾ ਅਨੁਸਾਰ ਉਨ੍ਹਾਂ ਦੀ ਬੇਟੀ ਨੇ ਵੀ ਬੇਟਿਆਂ ਨਾਲ ਅਰਥੀ ਨੂੰ ਮੋਢਾ ਲਾਇਆ।

Abohar News

ਸਰੀਰਦਾਨੀ ਦੀ ਅੰਤਿਮ ਯਾਤਰਾ ਘਰ ਤੋਂ ਸ਼ੁਰੂ ਹੋ ਕੇ ਪਿੰਡ ਦੀਆਂ ਗਲੀਆਂ ਵਿੱਚੋਂ ਦੀ ਹੁੰਦੇ ਹੋਏ ਪਿੰਡ ਭਾਗੂ ਦੀ ਸੱਥ ਦੇ ਵਿਚਕਾਰ ਆਕੇ ਸਮਾਪਤ ਹੋਈ। ਜਿਥੋਂ ਭਿੱਜੀਆਂ ਅੱਖਾਂ ਨਾਲ ਸਮੂਹ ਪਰਿਵਾਰ ਨੇ ਸਰੀਰਦਾਨੀ ਮੁਖਤਿਆਰ ਸਿੰਘ ਇੰਸਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਰਵਾਨਾ ਕੀਤਾ। ਸਰੀਰਦਾਨੀ ਮੁਖਤਿਆਰ ਸਿੰਘ ਇੰਸਾਂ ਦੀ ਅੰਤਿਮ ਯਾਤਰਾ ਵਿਚ ਸ਼ਾਮਲ ਸਮੂਹ ਸਾਧ-ਸੰਗਤ, ਸੇਵਾਦਾਰ, 85 ਮੈਂਬਰ, ਪ੍ਰੇਮੀ ਸੇਵਕ ਸਮੂਹ ਰਿਸ਼ਤੇਦਾਰ ਵੱਲੋਂ ‘ਸਰੀਰਦਾਨੀ ਮੁਖਤਿਆਰ ਸਿੰਘ ਇੰਸਾਂ ਅਮਰ ਰਹੇ’ ਦੇ ਨਾਅਰਿਆਂ ਤੋਂ ਇਲਾਵਾ ‘ਜਬ ਤੱਕ ਸੁੂਰਜ ਚਾਂਦ ਰਹੇਗਾ, ਮੁਖਤਿਆਰ ਸਿੰਘ ਇੰਸਾਂ ਤੇਰਾ ਨਾਮ ਰਹੇਗਾ’ ਦੇ ਨਾਅਰਿਆਂ ਨਾਲ ਪਿੰਡ ਭਾਗੂ ਨੂੰ ਗੂੰਜਣ ਲਾ ਦਿੱਤਾ।

Read Also : ਸ੍ਰੀਮਤੀ ਨੀਲਮ ਰਾਣੀ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਵਜੋਂ ਅਹੁਦਾ ਸੰਭਾਲਿਆ

ਇਸ ਮੌਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਵਿਚ ਪੰਜਾਬ ਦੇ 85 ਮੈਂਬਰਾਂ ਵਿਚ ਦੁਲੀ ਚੰਦ ਇੰਸਾਂ 85 ਮੈਂਬਰ, ਕ੍ਰਿਸ਼ਨ ਲਾਲ ਇੰਸਾਂ ਜੇਈ, ਗੁਰਸੇਵਕ ਸਿੰਘ ਇੰਸਾਂ, 85 ਮੈਂਬਰ ਭੈਣਾਂ ਵਿਚ ਰੀਟਾ ਇੰਸਾਂ, ਆਸ਼ਾ ਇੰਸਾਂ, ਨਿਰਮਲਾ ਇੰਸਾਂ, ਰਿਚਾ ਇੰਸਾਂ, ਬਲਾਕ ਸੀਤੋਗੁੰਨੋ ਦੇ ਬਲਾਕ ਪ੍ਰੇਮੀ ਸੇਵਕ ਰਾਜਿੰਦਰ ਕੁਮਾਰ ਇੰਸਾਂ, ਬਲਾਕ ਕਿੱਕਰਖੇੜਾ ਦੇ ਬਲਾਕ ਪ੍ਰੇਮੀ ਸੇਵਕ ਸੁਖਚੈਨ ਸਿੰਘ ਇੰਸਾਂ, ਬਲਕਰਨ ਸਿੰਘ ਇੰਸਾਂ ਪ੍ਰੇਮੀ ਸੇਵਕ ਪਿੰਡ ਭਾਗੂ, ਤਰਸੇਮ ਲਾਲ ਇੰਸਾਂ, ਸਹੀ ਰਾਮ ਇੰਸਾਂ, ਪ੍ਰੇਮ ਪਾਲ ਇੰਸਾਂ 15 ਮੈਂਬਰ, ਗੁਰਪਵਿੱਤਰ ਸਿੰਘ ਇੰਸਾਂ ਤੇ ਮੋਹਨ ਲਾਲ ਇੰਸਾਂ 15 ਮੈਂਬਰ, ਧੰਨਾ ਰਾਮ ਇੰਸਾਂ, ਬਲਾਕ ਸੀਤੋਗੁੰਨੋ ਤੋਂ ਇਲਾਵਾ ਬਲਾਕ ਕਿੱਕਰਖੇੜਾ, ਬਲਾਕ ਬੱਲੂਆਣਾ, ਬਲਾਕਾਂ ਦੇ ਪ੍ਰੇਮੀ ਸੇਵਕ, ਕਮੇਟੀਆਂ ਦੇ 15 ਮੈਂਬਰ ਆਦਿ ਮੌਜ਼ੂਦ ਸਨ।

ਡਾਕਟਰੀ ਖੋਜਾਂ ਲਈ ਦਾਨ ਸ਼ਲਾਘਾਯੋਗ : ਐਡਵੋਕੈਟ ਵਿਵੇਕ ਕੁਮਾਰ | Abohar News

ਮ੍ਰਿਤਕ ਸਰੀਰ ਨੂੰ ਡਾਕਟਰੀ ਖੋਜਾਂ ਲਈ ਦਾਨ ਕਰਨਾ ਬਹੁਤ ਹੀ ਵੱਡਾ ਸ਼ਲਾਘਾਯੋਗ ਕਦਮ ਹੈ। ਅਜਿਹੀ ਦੁੱਖ ਦੀ ਘੜੀ ਵਿੱਚ ਕੁੱਲਮਾਲਕ ਦੇ ਭਾਣੇ ਨੂੰ ਮੰਨਦਿਆਂ ਦੁੱਖ ਨੂੰ ਭੁੱਲਕੇ ਮਨੁੱਖਤਾ ਦੀ ਸੇਵਾ ਲਈ ਅਜਿਹਾ ਫੈਸਲਾ ਲੈਣਾ ਬਹੁਤ ਹੀ ਹਿੰਮਤ ਭਰਿਆ ਕਦਮ ਕਿਹਾ ਜਾ ਸਕਦਾ। ਮ੍ਰਿਤਕ ਸਰੀਰਾਂ ਤੇ ਖੋਜਾਂ ਕਰਕੇ ਨਵੇਂ ਬਣਨ ਵਾਲੇ ਨੌਜਵਾਨ ਲੜਕੇ ਲੜਕੀਆਂ ਮਨੁੱਖ ਨੂੰ ਲੱਗ ਰਹੀਆਂ ਜਾਨਲੇਵਾ ਬਿਮਾਰੀਆਂ ਨੂੰ ਕਾਬੂ ਕਰਨ ਲਈ ਕੋਸ਼ਿਸਾਂ ਵਿਚ ਲੱਗੇ ਹੋਏ ਹਨ।