ਸਾਰੇ ਦੇਸ਼ ਖੁਸ਼ੀ ਦੀ ਲਹਿਰ
ਵਾਘਾ ਸਰਹੱਦ, ਏਜੰਸੀ
ਹਵਾਈ ਫੌਜ ਦੇ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਪਾਕਿਸਤਾਨ ਦੀ ਹਿਰਾਸਤ ਤੋਂ ਰਿਹਾਅ ਹੋਣ ਤੋਂ ਬਾਅਦ ਸ਼ੁੱਕਰਵਾਰ ਦੇਰ ਰਾਤ ਵਾਘਾ ਸਰਹੱਦ ਤੋਂ ਆਪਣੇ ਵਤਨ ਪਹੁੰਚ ਗਏ। ਇਸ ‘ਤੇ ਦੇਸ਼ ‘ਚ ਖੁਸ਼ੀ ਮਨਾਈ ਗਈ। ਵਾਘਾ ਸਰਹੱਦ ‘ਤੇ ਪਾਕਿਸਾਤਨ ਦੇ ਫੌਜੀ ਅਧਿਕਾਰੀਆਂ ਨੇ ਵਿੰਗ ਕਮਾਂਡਰ ਅਭਿਨੰਦਨ ਨੂੰ ਸਰਹੱਦ ਸੁਰੱਖਿਆ ਬਲ (ਬੀਐਸਐਫ) ਦੇ ਅਧਿਕਾਰੀਆਂ ਨੂੰ ਸੌਂਪਿਆ। ਵਿੰਗ ਕਮਾਂਡਰ ਨੇ 9 ਵੱਜ ਕੇ 22 ਮਿੰਟ ‘ਤੇ ਭਾਰਤੀ ਸਰਹੱਦ ‘ਚ ਕਦਮ ਰੱਖਿਆ ਅਤੇ ਬੀਐਸਐਫ ਦੇ ਅਧਿਕਾਰੀਆਂ ਨੇ ਉਸਦਾ ਸਵਾਗਤ ਕੀਤਾ। ਗੰਭੀਰ ਦਿਖ ਰਹੇ ਵਿੰਗ ਕਮਾਂਡਰ ਨੇ ਬੀਐਸਐਡ ਦੇ ਅਧਿਕਾਰੀਆਂ ਨਾਲ ਹੱਥ ਮਿਲਾਇਆ।
ਇਸ ਤੋਂ ਬਾਅਦ ਉਨ੍ਹਾਂ ਲੈਣ ਆਈ ਹਵਾਈ ਫੌਜ ਦੇ ਅਧਿਕਾਰੀਆਂ ਦੀ ਟੀਮ ਨਾਲ ਮਿਲੇ ਅਤੇ ਉਨ੍ਹਾਂ ਨੂੰ ਮੈਡੀਕਲ ਜਾਂਚ ਲਈ ਲਿਜਾਇਆ ਗਿਆ। ਹਵਾਈ ਫੌਜ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਉਨ੍ਹਾਂ ਨੂੰ ਤੁਰੰਤ ਮੈਡੀਕਲ ਜਾਂਚ ਲਈ ਲਿਜਾਇਆ ਜਾ ਰਿਹਾ ਹੈ। ਵਿੰਗ ਕਮਾਂਡਰ ਅਭਿਨੰਦਨ ਨੂੰ ਪਾਕਿਸਤਾਨ ਦੇ ਅਧਿਕਾਰੀਆਂ ਨੇ ਬੁੱਧਵਾਰ ਨੂੰ ਪਾਕਿਸਤਾਨ ਕਸ਼ਮੀਰ ਤੋਂ ਹਿਰਾਸਤ ‘ਚ ਲਿਆ ਸੀ। ਉਨ੍ਹਾਂ ਦਾ ਲੜਾਕੂ ਜਹਾਜ ਮਿਗ 21 ਉਸ ਸਮੇਂ ਹਾਦਸਾਗ੍ਰਸਤ ਹੋ ਗਿਆ ਸੀ ਜਦੋਂ ਉਹ ਭਾਰਤੀ ਫੌਜ ਠਿਕਾਣਿਆਂ ‘ਤੇ ਹਮਲਾ ਕਰਨ ਆਏ ਪਾਕਿਸਤਾਨੀ ਹਵਾਈ ਫੌਜ ਦੇ ਲੜਾਕੂ ਜਹਾਜਾਂ ਨੂੰ ਖਦੇੜ ਰਹੇ ਸਨ। ਜਹਾਜ ਦੇ ਹਾਦਸਾਗ੍ਰਸਤ ਹੋਣ ‘ਤੇ ਉਹ ਪੈਰਾਸ਼ੂਟ ਨਾਲ ਉਤਰਦੇ ਹੋਏ ਪਾਕਿਸਤਾਨ ਕਬਜੇ ਵਾਲੇ ਕਸ਼ਮੀਰ ‘ਚ ਪਹੁੰਚ ਗਏ ਸਨ।
ਸ਼ੁੱਕਰਵਾਰ ਨੂੰ ਭਾਰਤ ਦੇ ਡਿਪਲੋਮੈਟਿਕ ਕੋਸ਼ਿਸ਼ਾਂ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਐਲਾਨ ਕੀਤਾ ਸੀ ਕਿ ਭਾਰਤ ਦਾ ਵਿੰਗ ਕਮਾਂਡਰ ਸ਼ੁੱਕਰਵਾਰ ਨੂੰ ਭਾਰਤ ਨੂੰ ਸੌਂਪ ਦਿੱਤਾ ਜਾਵੇਗਾ। ਕੱਲ੍ਹ ਸਵੇਰ ਤੋਂ ਉਨ੍ਹਾਂ ਦੇ ਭਾਰਤ ਪਹੁੰਚਣ ਦੀ ਉਡੀਕ ਕੀਤੀ ਜਾ ਰਹੀ ਸੀ ਅਤੇ ਉਮੀਦ ਕੀਤੀ ਜਾ ਰਹੀ ਸੀ ਦੁਪਹਿਰ ਤੱਕ ਉਹ ਆਪਣੇ ਦੇਸ਼ ਪਹੁੰਚ ਜਾਣਗੇ ਪਰ ਪਾਕਿਸਤਾਨੀ ਅਧਿਕਾਰੀਆਂ ਨੇ ਉਨ੍ਹਾਂ ਨੂੰ ਰਾਤ ਨੂੰ ਵਾਘਾ ਸਰਹੱਦ ਤੋਂ ਆਪਣੇ ਦੇਸ਼ ਭੇਜਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।