ਆਪ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਕਰਨਗੇ ਘਿਰਾਓ ਦੀ ਅਗਵਾਈ
- ਪੰਜਾਬ ਵਿੱਚ ਸਰਕਾਰ ਨਾ ਦੀ ਕੋਈ ਚੀਜ ਨਹੀਂ ਹੁਣ, ਬਿਜਲੀ ਕੱਟਾਂ ਵਿਰੁੱਧ ਲੋਕਾਂ ਨੂੰ ਲਾਉਣੇ ਪੈ ਰਹੇ ਨੇ ਧਰਨੇ: ਮੀਤ ਹੇਅਰ
- ਕਿੱਲਤ ਅਤੇ ਮਹਿੰਗੀ ਬਿਜਲੀ ਲਈ ਬਾਦਲਾਂ ਵੱਲੋਂ ਨਿੱਜੀ ਥਰਮਲਾਂ ਨਾਲ ਕੀਤੇ ਮਾਰੂ ਸਮਝੌਤੇ ਜÇੰਮੇਵਾਰ
ਅਸ਼ਵਨੀ ਚਾਵਲਾ, ਚੰਡੀਗੜ। ਪੰਜਾਬ ਵਿੱਚ ਝੋਨੇ ਦੇ ਸੀਜਨ ਅਤੇ ਗਰਮੀ ਦਾ ਸਿਖਰ ਹੋਣ ਦੇ ਬਾਵਜੂਦ ਖੇਤੀ ਖੇਤਰ ਅਤੇ ਘਰੇਲੂ ਖੇਤਰ ’ਚ ਲੱਗ ਰਹੇ ਲੰਮੇ ਤੇ ਅਣ ਐਲਾਨੇ ਬਿਜਲੀ ਕੱਟਾਂ ਕਾਰਨ ਲੋਕ ਤ੍ਰਾਹ ਤ੍ਰਾਹ ਕਰ ਰਹੇ ਹਨ, ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਲੋਕਾਂ ਨੂੰ ਲਾਵਾਰਸ ਛੱਡ ਕੇ ਆਪਣੇ ਸਾਹੀ ਫਾਰਮ ਹਾਊਸ ਵਿੱਚ ਮੌਜਾਂ ਮਾਣ ਰਹੇ ਹਨ।
ਲੋਕਾਂ ਅਤੇ ਕਿਸਾਨਾਂ ਦੀ ਹਾਹਾਕਾਰ ਕੈਪਟਨ ਅਮਰਿੰਦਰ ਸਿੰਘ ਦੇ ਕੰਨਾਂ ਤੱਕ ਲਈ ਆਮ ਆਦਮੀ ਪਾਰਟੀ (ਆਪ) ਪੰਜਾਬ ਵੱਲੋਂ 3 ਜੁਲਾਈ ਨੂੰ ਆਪ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਦੀ ਅਗਵਾਈ ਵਿੱਚ ਕੈਪਟਨ ਦੇ ਸਿਸਵਾਂ ਫਾਰਮ ਹਾਊਸ ਘਿਰਾਓ ਕੀਤਾ ਜਾਵੇਗਾ। ਇਹ ਐਲਾਨ ਵੀਰਵਾਰ ਨੂੰ ਪਾਰਟੀ ਦੇ ਮੁੱਖ ਦਫਤਰ ਵਿਖੇ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਵਿਧਾਇਕ ਅਤੇ ਯੂਥ ਵਿੰਗ ਦੇ ਸੂਬਾ ਪ੍ਰਧਾਨ ਗੁਰਮੀਤ ਸਿੰਘ ਮੀਤ ਹੇਅਰ ਨੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਮੰਗ ਕਰਦੀ ਹੈ ਕਿ ਪੰਜਾਬ ਦੇ ਲੋਕਾਂ ਅਤੇ ਕਿਸਾਨ ਸਮੇਤ ਹਰ ਵਰਗ ਨੂੰ ਨਿਰਵਿਘਨ ਅਤੇ ਸਸਤੀ ਬਿਜਲੀ ਮੁਹਈਆ ਕਰਾਈ ਜਾਵੇ। ਇਸ ਮੌਕੇ ਉਨਾਂ ਨਾਲ ਪਾਰਟੀ ਦੇ ਬੁਲਾਰੇ ਨੀਲ ਗਰਗ ਵੀ ਹਾਜਰ ਸਨ।
ਮੀਤ ਹੇਅਰ ਨੇ ਬਾਦਲਾਂ ਵੱਲੋਂ ਕੀਤੇ ਗਲਤ ਬਿਜਲੀ ਸਮਝੌਤਿਆਂ ਬਾਰੇ ਖੁਲਾਸਾ ਕਰਦਿਆਂ ਦੱਸਿਆ ਕਿ ਸਮਝੌਤਿਆਂ ਦੀਆਂ ਮੱਦਾਂ ਵਿੱਚ ਲਿਖਿਆ ਹੈ ਕਿ ਜੇਕਰ ਕੋਈ ਵੀ ਪ੍ਰਾਈਵੇਟ ਥਰਮਲ ਪਲਾਂਟ ਸਾਲ ਦੇ 365 ਦਿਨਾਂ ਵਿਚੋਂ 91 ਦਿਨ ਬੰਦ ਰੱਖੇ ਜਾਂਦੇ ਹਨ ਤਾਂ ਸਰਕਾਰ ਥਰਮਲ ਪ੍ਰਬੰਧਕਾਂ ਖਿਲਿਾਫ ਕੋਈ ਕਾਰਵਾਈ ਨਹੀਂ ਕਰ ਸਕਦੀ।
ਇਸੇ ਕਾਰਨ ਹੀ ਹੁਣ ਜਦੋਂ ਬਿਜਲੀ ਦੀ ਸਭ ਤੋਂ ਵੱਧ ਮੰਗ ਹੈ ਤਾਂ ਪ੍ਰਾਈਵੇਟ ਥਰਮਲ ਪਲਾਂਟ ਆਪਣੀ ਮਰਜ਼ੀ ਨਾਲ ਹੀ ਬਿਜਲੀ ਮੁਹੱਈਆ ਕਰਾ ਰਹੇ ਹਨ। ਉਨਾਂ ਅੱਗੇ ਦੱਸਿਆ ਕਿ ਜੇਕਰ ਸਾਲ ਵਿਚੋਂ 73 ਦਿਨ ਲਗਾਤਾਰ ਵੀ ਥਰਮਲ ਪਲਾਂਟ ਬੰਦ ਰੱਖਦੇ ਹਨ ਤਾਂ ਸਰਕਾਰ ਵੱਲੋਂ ਥਰਮਲ ਪ੍ਰਬੰਧਕਾਂ ਨੂੰ ਨਿਰਧਾਰਤ ਕੀਤਾ ਫਿਕਸ ਚਾਰਜ ਦੇਣਾ ਪਵੇਗਾ। ਹੁਣ ਤਕ ਸਰਕਾਰ ਨੇ ਪ੍ਰਾਈਵੇਟ ਥਰਮਲ ਪਲਾਂਟਾਂ ਨੂੰ ਫਿਕਸ ਚਾਰਜ ਵਜੋਂ 20,000 ਕਰੋੜ ਰੁਪਏ ਦੇ ਦਿੱਤੇ ਹਨ, ਜਿਨਾਂ ਵਿਚੋਂ 5900 ਕਰੋੜ ਰੁਪਏ ਬਿਜਲੀ ਦੀ ਵਰਤੋਂ ਨਾ ਕਰਨ ਦੇ ਬਾਵਜੂਦ ਦਿੱਤੇ ਗਏ ਹਨ।
ਆਪ ਆਗੂ ਨੇ ਦੱਸਿਆ ਕਿ ਹੁਣ ਜਦੋਂ ਝੋਨੇ ਦੇ ਸੀਜ਼ਨ ਵਿੱਚ ਕਿਸਾਨਾਂ ਨੂੰ ਬਿਜਲੀ ਦੀ ਸਭ ਤੋਂ ਜਆਦਾ ਲੋੜ ਹੈ ਤਾਂ ਤਲਵੰਡੀ ਸਾਬੋ ਪ੍ਰਾਈਵੇਟ ਥਰਮਲ ਪਲਾਂਟ ਦੇ ਦੋਵੇਂ ਯੂਨਿਟ ਬੰਦ ਪਏ ਹਨ, ਇਸ ਪਲਾਂਟ ਦਾ 660 ਮੈਗਾਵਾਟ ਦਾ ਪਹਿਲਾ ਯੂਨਿਟ 8 ਮਾਰਚ ਨੂੰ ਬੰਦ ਕਰ ਦਿੱਤਾ ਸੀ ਜਦੋਂ ਕਿ ਦੂਸਰਾ ਯੂਨਿਟ 25 ਜੂਨ ਨੂੰ ਬੰਦ ਕੀਤਾ ਗਿਆ ਹੈ। ਉਨਾਂ ਕਿਹਾ ਕਿ ਇਸ ਸਮੇਂ ਪੰਜਾਬ ਵਿੱਚ ਬਿਜਲੀ ਪ੍ਰਾਪਤੀ ਲਈ 97 ਫੀਸਦੀ ਨਿਰਭਰਤਾ ਪ੍ਰਾਈਵੇਟ ਥਰਮਲ ਪਲਾਂਟਾਂ ਉਤੇ ਹੈ, ਕੇਵਲ 3 ਫੀਸਦੀ ਹੀ ਬਿਜਲੀ ਸਰਕਾਰੀ ਪਲਾਂਟਾਂ ਤੋਂ ਪ੍ਰਾਪਤ ਕੀਤੀ ਜਾ ਰਹੀ ਹੈ। ਪਰ ਇਸ3 ਫੀਸਦੀ ਬਿਜਲੀ ਲਈ ਵੀ ਸਰਕਾਰੀ ਥਰਮਲ ਪਲਾਂਟ ਪ੍ਰਾਈਵੇਟ ਥਰਮਲ ਪਲਾਂਟਾਂ ਨਾਲੋਂ ਕਿਤੇ ਵੱਧ ਕਾਰਗਰ ਸਿੱਧ ਹੋ ਰਹੇ ਹਨ।
ਇੱਕ ਸਵਾਲ ਦੇ ਜਵਾਬ ’ਚ ਮੀਤ ਹੇਅਰ ਨੇ ਸਪੱਸਟ ਕੀਤਾ ਕਿ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ 300 ਯੂਨਿਟ ਪ੍ਰਤੀ ਮਹੀਨਾ ਮੁਫਤ ਬਿਜਲੀ ਦਾ ਮਤਬਲ ਪੰਜਾਬ ’ਚ 600 ਯੂਨਿਟ ਬਣਦਾ ਹੈ ਕਿਉਂਕਿ ਪੰਜਾਬ ’ਚ ਹਰ ਦੋ ਮਹੀਨਿਆਂ ਬਾਅਦ ਬਿਜਲੀ ਦਾ ਬਿੱਲ ਆਉਂਦਾ ਹੈ। ਮੀਤ ਹੇਅਰ ਨੇ ਇਹ ਵੀ ਦਾਅਵਾ ਕੀਤਾ ਕਿ ਆਪ ਦੀ ਸਰਕਾਰ ਬਣਨ ’ਤੇ ਬਿਜਲੀ ਖਰੀਦ ਸਮਝੌਤੇ ਰੱਦ ਜਾਂ ਨਵੇਂ ਸਿਰਿਓ ਕੀਤੇ ਜਾਣ ਨਾਲ ਸਮੁੱਚੀ ਬਿਜਲੀ ਸਸਤੀ ਹੋ ਜਾਵੇਗੀ, ਜਿਸ ਦਾ ਲਾਭ ਵਪਾਰੀਆਂ, ਕਾਰੋਬਾਰੀਆਂ ਅਤੇ ਉਦਯੋਗਪਤੀਆਂ ਨੂੰ ਮਿਲੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।