Lambi News: ਲੰਬੀ (ਮੇਵਾ ਸਿੰਘ)। ਬੀਤੀ ਦੇਰ ਸ਼ਾਮ ਆਏ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਚੋਣ ਨਤੀਜਿਆਂ ਵਿੱਚ ਖਾਸਕਰ ਹਲਕਾ ਲੰਬੀ ਵਿਚ ਆਮ ਆਦਮੀ ਪਾਰਟੀ ਸਤਾਧਿਰ ਨੂੰ ਕਾਫੀ ਤਕੜਾ ਝਟਕਾ ਲੱਗਿਆ ਹੈ। ਚੋਣ ਨਤੀਜਿਆਂ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਬਲਾਕ ਲੰਬੀ ਵਿਚ ਜ਼ਿਲ੍ਹਾ ਪੀ੍ਰਸ਼ਦ ਦੀਆਂ ਚਾਰੇ ਸੀਟਾਂ ਅਕਾਲੀ ਦਲ ਦੇ ਉਮੀਦਵਾਰਾਂ ਨੇ ਜਿੱਤ ਲਈਆਂ ਹਨ।
ਜਦੋਂ ਕਿ ਬਲਾਕ ਦੀਆਂ ਕੁਲ 25 ਬਲਾਕ ਸੰਮਤੀਆਂ ਵਿਚੋਂ 20 ਬਲਾਕ ਸੰਮਤੀਆਂ ਤੇ ਅਕਾਲੀ ਦਲ ਦੇ ਉਮੀਦਵਾਰ ਜੇਤੂ, 1 ਕਾਂਗਰਸ ਤੇ ਸਤਾਧਿਰ ਆਪ ਪਾਰਟੀ ਨੂੰ ਸਿਰਫ 4 ਸੀਟਾਂ ਹੀ ਮਿਲੀਆਂ ਹਨ। ਹਾਲਾਂਕਿ ਬਲਾਕ ਮਲੋਟ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੇ ਜੋਨਾਂ ਵਿਚ ਮੌਜ਼ੂਦਾ ਸੱਤਾਧਿਰ ਤੇ ਆਪ ਪਾਰਟੀ ਨੂੰ ਕਾਫੀ ਰਾਹਤ ਮਿਲੀ ਹੈ। ਬਲਾਕ ਮਲੋਟ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੀਆਂ 3 ਸੀਟਾਂ ਚੋਂ 2 ਆਪ ਪਾਰਟੀ ਤੇ 1 ਅਕਾਲੀ ਦਲ ਵੱਲੋਂ ਜਿੱਤੀ ਗਈ ਹੈ ਤੇ ਬਲਾਕ ਸੰਮਤੀ ਦੀਆਂ ਕੁੱਲ 25 ਸੀਟਾਂ ਵਿੱਚੋਂ 17 ਆਮ ਆਦਮੀ ਪਾਰਟੀ, 8 ਅਕਾਲੀ ਦਲ ਤੇ ਕਾਂਗਰਸ ਦੇ ਖਾਤੇ ਇੱਕ ਵੀ ਸੀਟ ਨਹੀਂ ਆਈ। Lambi News
Read Also : ਏਅਰ ਇੰਡੀਆ ਐਕਸਪ੍ਰੈੱਸ ਫਲਾਈਟ ਦੇ ਟਾਇਰ ਫਟੇ, ਐਮਰਜੈਂਸੀ ਲੈਂਡਿੰਗ














