‘ਆਪ’ ਨੇ ਆਪਣੇ ਸੰਗਠਨ ਨੂੰ ਕੀਤਾ ਮਜ਼ਬੂਤ, ਸੂਬਾ ਪੱਧਰੀ ਅਹੁਦੇਦਾਰ ਕੀਤੇ ਨਿਯੁਕਤ

bagwan maan

ਸੂਬਾ ਸਕੱਤਰ, ਸੰਯੁਕਤ ਸਕੱਤਰ ਅਤੇ ਲੋਕ ਸਭਾ ਇੰਚਾਰਜਾਂ ਸਮੇਤ ਦਰਜਨਾਂ ਜ਼ਿਲਾ ਪੱਧਰੀ ਅਧਿਕਾਰੀ ਕੀਤੇ ਨਿਯੁਕਤ

  • ਆਗਾਮੀ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਕਸੀ ਕਮਰ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਵਿਚ ਆਪਣੇ ਸੰਗਠਨ ’ਚ ਵੱਡੇ ਪੱਧਰ ’ਤੇ ਫੇਰਬਦਲ ਕੀਤਾ ਹੈ। ਪਾਰਟੀ ਨੇ ਆਪਣੇ ਸੰਗਠਨ (AAP Organization) ਦਾ ਵਿਸਥਾਰ ਕਰਦੇ ਹੋਏ ਪੰਜ ਨਵੇਂ ਸੂਬਾ ਸਕੱਤਰ, ਛੇ ਸੰਯੁਕਤ ਸਕੱਤਰ, ਦੋ ਲੋਕ ਸਭਾ ਇੰਚਾਰਜ ਅਤੇ ਕਈ ਵਿੰਗਾਂ ਦੇ ਸੂਬਾ ਅਤੇ ਜ਼ਿਲਾ ਪੱਧਰੀ ਅਹੁਦੇਦਾਰ ਨਿਯੁਕਤ ਕੀਤੇ ਹਨ। ਸੋਮਵਾਰ ਨੂੰ ਪਾਰਟੀ ਦੇ ਪ੍ਰਧਾਨ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ, ਰਾਜ ਸਭਾ ਮੈਂਬਰ ਤੇ ਪੰਜਾਬ ਸਹਿ-ਪ੍ਰਭਾਰੀ ਡਾ. ਸੰਦੀਪ ਪਾਠਕ ਅਤੇ ਪੰਜਾਬ ਪ੍ਰਭਾਰੀ ਜਰਨੈਲ ਸਿੰਘ ਦੇ ਹਸਤਾਖਰਾਂ ਹੇਠ ਜਾਰੀ ਹੋਈ ਲਿਸਟ ਵਿੱਚ ਗੁਰਦੇਵ ਸਿੰਘ ਲੱਖਣਾ, ਡਾ. ਸੰਨੀ ਆਹਲੂਵਾਲੀਆ, ਸ਼ਮਿੰਦਰ ਖਿੰਡਾ, ਰਾਜਵਿੰਦਰ ਕੌਰ ਥਿਆੜਾ ਅਤੇ ਡਾ: ਅਮਨਦੀਪ ਸਿੰਘ ਮੋਹੀ ਨੂੰ ਸੂਬਾ ਸਕੱਤਰ ਨਿਯੁਕਤ ਕੀਤਾ ਗਿਆ ਹੈ।

ਇਸ ਦੇ ਨਾਲ ਹੀ ਪਾਰਟੀ ਦੇ ਬੁਲਾਰੇ ਨੀਲ ਗਰਗ ਅਤੇ ਆਗੂਆਂ ਮੋਹਨ ਲਾਲ, ਹਰਚਰਨ ਸਿੰਘ ਸੰਧੂ, ਪਿ੍ਰੰਸੀਪਲ ਪ੍ਰੇਮ ਕੁਮਾਰ, ਕਰਤਾਰ ਪਹਿਲਵਾਨ ਅਤੇ ਗੁਰਪਾਲ ਸਿੰਘ ਨੂੰ ਸੂਬਾ ਜੁਆਇੰਟ ਸਕੱਤਰ ਬਣਾਇਆ ਗਿਆ ਹੈ। ਪਾਰਟੀ ਨੇ ਦੋ ਲੋਕ ਸਭਾ ਹਲਕਿਆਂ ਲਈ ਨਵੇਂ ਇੰਚਾਰਜ ਵੀ ਨਿਯੁਕਤ ਕੀਤੇ ਹਨ। ਆਪ ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੂੰ ਸ੍ਰੀ ਆਨੰਦਪੁਰ ਸਾਹਿਬ ਤੋਂ ਅਤੇ ਸ਼ਰਨਪਾਲ ਮੱਕੜ ਨੂੰ ਲੁਧਿਆਣਾ ਲੋਕ ਸਭਾ ਹਲਕੇ ਦਾ ਇੰਚਾਰਜ ਬਣਾਇਆ ਗਿਆ ਹੈ।

ਇਸ ਤੋਂ ਇਲਾਵਾ ਪਾਰਟੀ ਨੇ ਕਈ ਸੂਬਾ ਪੱਧਰੀ ਵਿੰਗਾਂ ਲਈ ਨਵੇਂ ਅਹੁਦੇਦਾਰ ਵੀ ਨਿਯੁਕਤ ਕੀਤੇ ਹਨ। ਸੁਰਿੰਦਰ ਸਿੰਘ ਸੋਢੀ ਨੂੰ ਖੇਡ ਵਿੰਗ ਦਾ ਸੂਬਾ ਪ੍ਰਧਾਨ ਬਣਾਇਆ ਗਿਆ ਹੈ। ਬਲਜਿੰਦਰ ਕੌਰ ਤੁੰਗੋਵਾਲੀ ਨੂੰ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਬਣਾਇਆ ਗਿਆ ਹੈ।
ਪਾਰਟੀ ਨੇ ਜ਼ਿਲਾ ਪੱਧਰ ’ਤੇ ਵੀ ਵੱਡੀਆਂ ਤਬਦੀਲੀਆਂ ਕੀਤੀਆਂ ਹਨ। ਕਈ ਜ਼ਿਲਿਆਂ ਲਈ ਨਵੇਂ ਜ਼ਿਲਾ ਮੁਖੀ ਅਤੇ ਜ਼ਿਲਾ ਸਕੱਤਰ ਨਿਯੁਕਤ ਕੀਤੇ ਗਏ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here