AAP Candidate Ludhiana: ਕਮਿਸ਼ਨਰ ਪੁਲਿਸ ਕੁਲਦੀਪ ਸਿੰਘ ਚਾਹਲ ਨਾਲ ਮੀਟਿੰਗ ਕਰਕੇ ਟਰੈਫਿਕ ਸਮੱਸਿਆ ਨਾਲ ਨਿਪਟਣ ਲਈ ਕੀਤਾ ਵਿਚਾਰ-ਵਟਾਂਦਰਾ
AAP Candidate Ludhiana: ਲੁਧਿਆਣਾ (ਜਸਵੀਰ ਸਿੰਘ ਗਹਿਲ)। ਮਹਾਨਗਰ ਲੁਧਿਆਣਾ ਦੇ ਹਲਕਾ ਪੱਛਮੀ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਸੰਜੀਵ ਅਰੋੜਾ ਵੱਲੋਂ ਇੱਥੇ ਕਮਿਸ਼ਨਰ ਪੁਲਿਸ ਕੁਲਦੀਪ ਸਿੰਘ ਚਾਹਲ ਨਾਲ ਉਚੇਚੇ ਤੌਰ ’ਤੇ ਮੀਟਿੰਗ ਕੀਤੀ ਗਈ। ਇਸ ਦੌਰਾਨ ਅਰੋੜਾ ਨੇ ਸ਼ਹਿਰ ਦੀ ਟੈ੍ਰਫਿਕ ਸਮੱਸਿਆ ਦੇ ਸਬੰਧ ਵਿੱਚ ਚਾਹਲ ਨਾਲ ਵਿਚਾਰ- ਵਟਾਂਦਰਾ ਕੀਤਾ।
ਮੀਟਿੰਗ ਦੌਰਾਨ ਅਰੋੜਾ ਨੇ ਟ੍ਰੈਫਿਕ ਵਧਣ ਦੀ ਸਮੱਸਿਆ, ਟ੍ਰੈਫਿਕ ਨੂੰ ਹੋਰ ਸੁਚਾਰੂ ਢੰਗ ਨਾਲ ਨਿਯਮਤ ਕਰਨ ਅਤੇ ਟ੍ਰੈਫਿਕ ਵਿੰਗ ਵਿੱਚ ਫੋਰਸ ਦੀ ਤਾਇਨਾਤੀ ਵਧਾਉਣ ਬਾਰੇ ਵਿਚਾਰ- ਵਟਾਂਦਰਾ ਕੀਤਾ। ਇਸ ਤੋਂ ਇਲਾਵਾ ਅਰੋੜਾ ਨੇ ਸ਼ਹਿਰ ਵਿੱਚ ਹੋਰ ਸੀਸੀਟੀਵੀ ਕੈਮਰੇ ਅਤੇ ਰੋਡ ਡਿਵਾਈਡਰ ਲਗਾਉਣ ਲਈ ਐਮ.ਪੀ. ਫੰਡ ਵਿੱਚੋਂ 10 ਲੱਖ ਰੁਪਏ ਦੇਣ ਦਾ ਵਾਅਦਾ ਵੀ ਕੀਤਾ।
Read Also : Chamoli Avalanche: ਬਰਫ਼ਬਾਰੀ ਹਾਦਸੇ ਦੀ ਮੈਜਿਸਟ੍ਰੇਟ ਜਾਂਚ ਦੇ ਆਦੇਸ਼
ਪੁਲਿਸ ਕਮਿਸ਼ਨਰ ਨੇ ਕਿਹਾ ਕਿ ਟ੍ਰੈਫਿਕ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਲਈ, ਸ਼ਹਿਰ ਦੇ ਅੰਦਰ ਭਾਰੀ ਵਾਹਨਾਂ ਦੀ ਆਵਾਜਾਈ ਲਈ ਸਮਾਂ ਨਿਰਧਾਰਤ ਕੀਤਾ ਗਿਆ ਹੈ। ਵਧੀਕ ਡਿਪਟੀ ਕਮਿਸ਼ਨਰ ਪੁਲਿਸ ਟ੍ਰੈਫਿਕ ਨੂੰ ਸ਼ਹਿਰ ਦੇ ਉੱਚ ਟ੍ਰੈਫਿਕ ਵਾਲੇ ਖੇਤਰਾਂ ਦੀ ਮੁੜ ਜਾਂਚ ਕਰਨ ਅਤੇ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਪ੍ਰਬੰਧਿਤ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। AAP Candidate Ludhiana
ਜਿਕਰਯੋਗ ਹੈ ਕਿ ਲੁਧਿਆਣਾ ਦੇ ਹਲਕਾ ਪੱਛਮੀ ਦੀ ਸੀਟ ਵਿਧਾਇਕ ਗੁਰਪ੍ਰੀਤ ਗੋਗੀ ਬੱਸੀ ਦੀ ਮੌਤ ਹੋ ਜਾਣ ਕਰਕੇ ਖਾਲੀ ਹੋ ਗਈ ਸੀ। ਜਿਸ ’ਤੇ ਆਮ ਆਦਮੀ ਪਾਰਟੀ ਨੇ ਸੰਜੀਵ ਅਰੋੜਾ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਜਦਕਿ ਅਰੋੜਾ ਇਸ ਤੋਂ ਪਹਿਲਾਂ ਰਾਜ ਸਭਾ ਮੈਂਬਰ ਵੀ ਹਨ।