ਸਾਡੇ ਨਾਲ ਸ਼ਾਮਲ

Follow us

12.3 C
Chandigarh
Tuesday, January 20, 2026
More
    Home Breaking News Kunwar Vijay ...

    Kunwar Vijay Pratap: ਆਮ ਆਦਮੀ ਪਾਰਟੀ ਨੇ ਮੌਜ਼ੂਦਾ ਵਿਧਾਇਕ ਨੂੰ ਪਾਰਟੀ ’ਚੋਂ ਕੱਢਿਆ, ਜਾਣੋ ਕਿਉਂ ਹੋਈ ਕਾਰਵਾਈ

    Kunwar Vijay Pratap
    Kunwar Vijay Pratap: ਆਮ ਆਦਮੀ ਪਾਰਟੀ ਨੇ ਮੌਜ਼ੂਦਾ ਵਿਧਾਇਕ ਨੂੰ ਪਾਰਟੀ ’ਚੋਂ ਕੱਢਿਆ, ਜਾਣੋ ਕਿਉਂ ਹੋਈ ਕਾਰਵਾਈ

    ਚੰਡੀਗੜ੍ਹ (ਸੱਚ ਕਹੂੰ ਨਿਊਜ਼)। Kunwar Vijay Pratap: ਇਸ ਸਮੇਂ ਪੰਜਾਬ ਦੀ ਰਾਜਨੀਤੀ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਹਾਸਲ ਹੋਏ ਵੇਰਵਿਆਂ ਮੁਤਾਬਕ, ਆਮ ਆਦਮੀ ਪਾਰਟੀ ਨੇ ‘ਆਪ’ ਵਿਧਾਇਕ ਵਿਰੁੱਧ ਸਖ਼ਤ ਕਾਰਵਾਈ ਕੀਤੀ ਹੈ। ਸੀਐਮ ਮਾਨ ਨੇ ਮੌਜ਼ੂਦਾ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਨੂੰ ਪਾਰਟੀ ਤੋਂ ਬਾਹਰ ਕੱਢ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ‘ਆਪ’ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਉਕਤ ਕਾਰਵਾਈ ਕੀਤੀ ਹੈ। ਜਾਣਕਾਰੀ ਅਨੁਸਾਰ ਅੰਮ੍ਰਿਤਸਰ ਉੱਤਰੀ ਤੋਂ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਨੂੰ 5 ਸਾਲਾਂ ਲਈ ਪਾਰਟੀ ’ਚੋਂ ਕੱਢ ਦਿੱਤਾ ਗਿਆ ਹੈ। ਆਮ ਆਦਮੀ ਪਾਰਟੀ ਦੀ ਪੀਏਸੀ (ਰਾਜਨੀਤਿਕ ਮਾਮਲਿਆਂ ਦੀ ਕਮੇਟੀ) ਨੇ ਇਹ ਫੈਸਲਾ ਲਿਆ ਹੈ। Kunwar Vijay Pratap

    ਇਹ ਖਬਰ ਵੀ ਪੜ੍ਹੋ : T20 World Cup 2024: ਇੱਕ ਸਾਲ ਪਹਿਲਾਂ ਅੱਜ ਹੀ ਦਿਨ ਭਾਰਤ ਨੇ ਬਾਰਬਾਡੋਸ ’ਚ ਲਹਿਰਾਇਆ ਸੀ ਤਿਰੰਗਾ, ਖਿਤਾਬੀ ਸੋਕੇ ਨੂੰ…

    ਤੁਹਾਨੂੰ ਦੱਸ ਦੇਈਏ ਕਿ ਕੁੰਵਰ ਵਿਜੇ ਪ੍ਰਤਾਪ ਨੇ ਮਜੀਠੀਆ ਵਿਰੁੱਧ ਕੀਤੀ ਗਈ ਕਾਰਵਾਈ ’ਤੇ ਸਵਾਲ ਉਠਾਏ ਸਨ। ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਸੀ ਕਿ ਜਦੋਂ ਮਜੀਠੀਆ ਜ਼ੇਲ੍ਹ ’ਚ ਸੀ, ਤਾਂ ਮਾਨ ਸਰਕਾਰ ਨੇ ਉਨ੍ਹਾਂ ਤੋਂ ਪੁੱਛਗਿੱਛ ਨਹੀਂ ਕੀਤੀ ਤੇ ਉਨ੍ਹਾਂ ਨੂੰ ਜ਼ਮਾਨਤ ਨਹੀਂ ਦਿੱਤੀ। ਪਰਿਵਾਰ ਦਾ ਸਨਮਾਨ ਸਭ ਦਾ ਸਾਂਝਾ ਹੈ। ਭਾਵੇਂ ਉਹ ਨੇਤਾ ਹੋਵੇ, ਅਦਾਕਾਰ ਹੋਵੇ, ਅਮੀਰ ਹੋਵੇ ਜਾਂ ਗਰੀਬ, ਦੋਸਤ ਹੋਵੇ ਜਾਂ ਦੁਸ਼ਮਣ। ਕੁੰਵਰ ਪ੍ਰਤਾਪ ਨੇ ਕਿਹਾ ਸੀ ਕਿ ਸਵੇਰੇ-ਸਵੇਰੇ ਕਿਸੇ ਦੇ ਘਰ ਛਾਪਾ ਮਾਰਨਾ ਨੀਤੀ ਦੇ ਵਿਰੁੱਧ ਹੈ।