ਦਿੱਲੀ ’ਚ ਕਿਸੇ ਵੀ ਹਸਪਤਾਲ ’ਚ ਹੋਵੇਗਾ ਇਲਾਜ ਮੁਫ਼ਤ : ਕੇਜਰੀਵਾਲ
Government Yojana: (ਏਜੰਸੀ) ਨਵੀਂ ਦਿੱਲੀ। ਆਮ ਆਦਮੀ ਪਾਰਟੀ ਦੇ ਕੌਮ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਧਾਨ ਸਭਾ ਚੋਣਾਂ ‘ਚ ਇੱਕ ਹੋਰ ਯੋਜਨਾ ਦਾ ਐਲਾਨ ਕਰਿਦਆਂ ਦਿੱਲੀ ਦੇ ਬਜ਼ੁਰਗਾਂ ਨੂੰ ‘ਸੰਜੀਵਨੀ’ ਦਿੱਤੀ ਹੈ। ਅਰਵਿੰਦ ਕੇਜਰੀਵਾਲ ਨੇ ਆਖਿਆ ਕਿ ਸੰਜੀਵਨੀ ਯੋਜਨਾ ਤਹਿਤ ਦਿੱਲੀ ਦੇ 60 ਸਾਲ ਉਮਰ ਤੋਂ ਵੱਧ ਦੇ ਸਾਰੇ ਬਜ਼ੁਰਗਾਂ ਦਾ ਦਿੱਲੀ ਦੇ ਕਿਸੇ ਵੀ ਹਸਪਤਾਲ ’ਚ ਮੁਫ਼ਤ ਇਲਾਜ ਕੀਤਾ ਜਾਵੇਗਾ।
ਉਨ੍ਹਾਂ ਆਖਿਆ ਕਿ ‘ਦਿੱਲੀ ਦੇ ਸਾਡੇ ਬਜ਼ੁਰਗਾਂ ਲਈ ਖੁਸ਼ਖਬਰੀ ਹੈ। ਦਿੱਲੀ ’ਚ 60 ਸਾਲ ਤੋਂ ਵੱਧ ਉਮਰ ਦੇ ਸਾਰੇ ਨਾਗਿਰਕਾਂ ਦਾ ਇਲਾਜ ਮੁਫ਼ਤ ਹੋਵੇਗਾ। ਇਹ ਕੇਜਰੀਵਾਲ ਦੀ ਗਾਰੰਟੀ ਹੈ। ਅਰਵਿੰਦ ਕੇਜਰੀਵਾਲ ਨੇ ਆਖਿਆ ਕਿ ਬਜ਼ੁਰਗਾਂ ਨੇ ਹੀ ਪਰਿਵਾਰ ਨੂੰ ਚੰਗੀ ਸਿੱਖਿਆ ਦੇ ਕੇ ਇਸ ਕਾਬਿਲ ਬਣਾਇਆ ਹੈ ਕਿ ਅੱਜ ਉਹ ਆਪਣਾ ਕੰਮ ਰਹੇ ਹਨ। ਪਰ ਕਈ ਵਾਰ ਅਜਿਹਾ ਦੇਖਣ ਨੂੰ ਮਿਲਦਾ ਹੈ ਕਿ ਹਸਪਤਾਲਾਂ ’ਚ ਇਲਾਜ ਦੀ ਘਾਟ ਕਾਰਨ ਬਜ਼ੁਰਗਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈੱਦਾ ਹੈ। ਕਈ ਵਾਰੀ ਲੋਕ ਬਜ਼ੁਰਗਾਂ ਦਾ ਇਲਾਜ਼ ਕਰਵਾਉਣ ਲਈ ਕਤਰਾਉਂਦੇ ਵੀ ਹਨ ਕਿਉਂਕਿ ਕਾਫੀ ਪੈਸਾ ਉਸ ’ਚ ਖਰਚ ਹੁੰਦਾ ਹੈ। Government Yojana
ਇਹ ਵੀ ਪੜ੍ਹੋ: Punjab Government News: ਮਾਨ ਸਰਕਾਰ ਨੇ ਪੰਜਾਬ ਨੂੰ ਦਿੱਤਾ ਇੱਕ ਹੋਰ ਤੋਹਫਾ, ਪੜ੍ਹੋ ਪੂਰੀ ਖਬਰ
ਅਰਵਿੰਦ ਕੇਜਰੀਵਾਲ ਨੇ ਅੱਗੇ ਆਖਿਆ ਆਮ ਆਦਮੀ ਪਾਰਟੀ ਦਿੱਲੀ ਦੇ ਬਜ਼ੁਰਗਾਂ ਲਈ ਸੰਜੀਵਨੀ ਯੋਜਨਾ ਲੈ ਕੇ ਆਈ ਹੈ। ਜਿਸ ਦੇ ਤਹਿਤ ਦਿੱਲੀ ਦੇ ਸਰਕਾਰੀ ਅਤੇ ਗੈਰ ਸਰਕਾਰੀ ਸਾਰੇ ਹਸਪਤਾਲਾਂ ’ਚ 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਦਾ ਮੁਫ਼ਤ ਇਲਾਜ ਕੀਤਾ ਜਾਵੇਗਾ। ਇਸ ’ਚ ਨਾ ਕੋਈ ਅਮੀਰ ਨਾ ਕੋਈ ਗਰੀਬ ਦੇਖਿਆ ਜਾਵੇਗਾ ਅਤੇ ਨਾ ਹੀ ਕੋਈ ਲਿਮਿਟ ਹੋਵੇਗੀ। ਉਨ੍ਹਾਂ ਇਕ ਰੈਲੀ ਦੌਰਾਨ ਇਹ ਐਲਾਨ ਕੀਤਾ ਹੈ। ਜਿਸ ’ਚ ਵੱਡੀ ਗਿਣਤੀ ’ਚ ਵੱਖ-ਵੱਖ ਇਲਾਕਿਆਂ ਤੋਂ ਆਏ ਬਜੁ਼ਰਗ ਮੌਜ਼ੂਦ ਸਨ। ਅਰਿਵੰਦ ਕੇਜਰੀਵਾਲ ਚੋਣਾਂ ਤੋਂ ਪਹਿਲਾਂ ਇੱਕ ਤੋਂ ਬਾਅਦ ਇੱਕ ਯੋਜਾਨਾਵਾਂ ਦੇ ਪਿਟਾਰੇ ਖੋਲ੍ਹ ਰਹੇ ਹਨ।